ਹਰਿਆਣਾ ਵਿਚ ਬਨਣਗੇ ਛੇ ਪਾਲੀਕਲੀਨਿਕ, ਚਰਖੀ ਦਾਦਰੀ ਵਿਚ ਵੀ ਇਕ ਪਾਲੀਕਲੀਨਿਕ ਬਣਾਇਆ ਜਾਵੇਗਾ – ਮੁੱਖ ਮੰਤਰੀ
ਗਾਂ ਵੰਸ਼ ਦੀ ਦੇਖਭਾਲ ਲਈ ਗਾਂ ਸੇਵਾ ਆਯੋਗ ਦੇ ਬਜਟ ਵਿਚ ਕੀਤੀ 10 ਗੁਣਾ ਵਾਧਾ
2 ਲੱਖ ਪਰਿਵਾਰਾਂ ਦੀ ਆਮਦਨੀ ਵਧਾਉਣ ਲਈ 2000 ਕਰੋੜ ਰੁਪਏ ਰਿਜਰਵ
ਮੁੱਖ ਮੰਤਰੀ ਨੇ ਹਰਿਆਣਾ ਪਸ਼ੂਧਨ ਪ੍ਰਦਰਸ਼ਨੀ 2023 ਦੇ ਸਮਾਪਨ ਸਮਾਰੋਹ ਵਿਚ ਸ਼ਿਰਕਤ ਕੀਤੀ
ਚੰਡੀਗੜ੍ਹ, 13 ਮਾਰਚ (ਮਧੂਸਾਰ ਬਿਊਰੋ) – ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਪਸ਼ੂਆਂ ਦੀ ਦੇਖਭਾਲ ਤਹਿਤ ਸੂਬੇ ਵਿਚ ਛੇ ਪਾਲੀਕਲੀਨਿਕ ਬਣਾਏ ਜਾਣਗੇ। ਚਰਖੀ ਦਾਦਰੀ ਵਿਚ ਵੀ ਇਕ ਪੋਲੀਕਲੀਨਿਕ ਬਣਾਇਆ ਜਾਵੇਗਾ। ਮੌਜੂਦਾ ਵਿਚ 7 ਪਾਲੀਕਲੀਨਿਕ ਚੱਲ ਰਹੇ ਹਨ। ਇਸ ਤੋਂ ਇਲਾਵਾ, ਸੂਬੇ ਵਿਚ ਗਾਂ ਵੰਸ਼ ਦੀ ਦੇਖਭਾਲ ਲਈ ਗਾਂ ਸੇਵਾ ਆਯੋਗ ਦੇ ਬਜਟ ਵਿਚ 10 ਗੁਣਾ ਵਾਧਾ ਕਰ 400 ਕਰੋੜ ਰੁਪਏ ਕਰ ਦਿੱਤਾ ਹੈ। ਮੁੱਖ ਮੰਤਰੀ ਅੱਜ ਚਰਖੀ ਦਾਦਰੀ ਵਿਚ ਹਰਿਆਣਾ ਪਸ਼ੂਧਨ ਪ੍ਰਦਰਸ਼ਨੀ-2023 ਦੇ ਸਮਾਪਨ ਮੌਕੇ ‘ਤੇ ਸੰਬੋਧਿਤ ਕਰ ਰਹੇ ਸਨ। ਇਸ ਤੋਂ ਪਹਿਲਾਂ, ਮੁੱਖ ਮੰਤਰੀ ਨੇ ਪਸ਼ੂਧਨ ਪ੍ਰਦਰਸ਼ਨੀ ਦਾ ਅਵਲੋਕਨ ਵੀ ਕੀਤਾ। ਇਸ ਮੌਕੇ ‘ਤੇ ਖੇਤੀਬਾੜੀ ਅਤੇ ਕਿਸਾਨ ਭਲਾਈ ਅਤੇ ਪਸ਼ੂਪਾਲਣ ਮੰਤਰੀ ਜੇ ਪੀ ਦਲਾਲ ਅਤੇ ਸਾਬਾਕ ਖੇਤੀਬਾੜੀ ਅਤੇ ਕਿਸਾਨ ਭਲਾਈ ਅਤੇ ਪਸ਼ੂਪਾਲਣ ਮੰਤਰੀ ਓਮ ਪ੍ਰਕਾਸ਼ ਧਨਖੜ ਮੌਜੂਦ ਸਨ।
2 ਲੱਖ ਪਰਿਵਾਰਾਂ ਦੀ ਆਮਦਨੀ ਵਧਾਉਣ ਲਈ 2000 ਕਰੋੜ ਰੁਪਏ ਰਿਜਰਵ
ਮੁੱਖ ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਅੰਤੋਂਦੇਯ ਪਰਿਵਾਰ ਉਥਾਨ ਯੋਜਨਾ ਦੇ ਤਹਿਤ ਜਿਨ੍ਹਾਂ ਪਰਿਵਾਰਾਂ ਦੀ ਆਮਦਨ 1 ਲੱਖ ਰੁਪਏ ਤੋਂ ਘੱਟ ਹੈ, ਉਨ੍ਹਾਂ ਦੀ ਆਮਦਨੀ ਦੇ ਲਈ ਸਰਕਾਰ ਵੱਲੋਂ ਯਤਨ ਕੀਤੇ ਜਾ ਰਹੇ ਹਨ। ਇਸ ਯੋਜਨਾ ਦੇ ਤਹਿਤ ਜਿਆਦਾਤਰ ਪਰਿਵਾਰ ਪਸ਼ੂਪਾਲਣ ਦੇ ਕੰਮ ਵਿਚ ਅੱਗੇ ਆ ਰਹੇ ਹਨ ਜਿਨ੍ਹਾਂ ਦੀ ਸਹਾਇਤਾ ਲਈ ਬੈਂਕਾਂ ਰਾਹੀਂ ਇੰਨ੍ਹਾਂ ਪਰਿਵਾਰਾਂ ਨੂੰ ਕਰਜਾ ਦਿਵਾਇਆ ਜਾ ਰਿਹਾ ਹੈ। ਇਸ ਸਾਲ 2 ਲੱਖ ਪਰਿਵਾਰਾਂ ਦੀ ਆਮਦਨੀ ਵਧਾਉਣ ਦਾ ਟੀਚਾ ਰੱਖਿਆ ਗਿਆ ਹੈ। ਇਸ ਦੇ ਲਈ ਪਸ਼ੂਪਾਲਣ ਜਾਂ ਹੋਰ ਕਿਸੇ ਕਾਰਜ ਦੇ ਲਈ ਇੰਨ੍ਹਾਂ 2 ਲੱਖ ਪਰਿਵਾਰਾਂ ਲਈ 2000 ਕਰੋੜ ਰੁਪਏ ਰਿਜਰਵ ਰੱਖੇ ਗਏ ਹਨ।
ਸਾਂਝੀ ਡੇਅਰੀ ਨਾਲ ਪਸ਼ੂਪਾਲਕਾਂ ਨੂੰ ਮਿਲੇਗੀ ਪਸ਼ੂਆਂ ਨੂੰ ਰੱਖਣ ਦੀ ਥਾਂ
ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਸਾਲ 2023-24 ਦੇ ਬਜਟ ਵਿਚ ਇਕ ਨਵਾਂ ਪ੍ਰੋਜੈਕਟ ਸਾਂਝੀ ਡੇਅਰੀ ਦੀ ਪਰਿਕਲਪਨਾ ਕੀਤੀ ਗਈ ਹੈ। ਇਸ ਪਰਿਯੋਜਨਾ ਦੇ ਤਹਿਤ ਪੰਚਾਇਤ ਦੀ ਜਮੀਨ ‘ਤੇ ਇਕ ਸ਼ੈਡ ਬਣਾਇਆ ਜਾਵੇਗਾ, ਜਿਸ ਵਿਚ ਪਸ਼ੂਪਾਲਕ ਜਿਨ੍ਹਾਂ ਦੇ ਕੋਲ ਆਪਣੇ ਪਸ਼ੂ ਬੰਨਣ ਦੇ ਲਈ ਥਾਂ ਨਹੀਂ ਹੈ ਤੇ ਇਸ ਕਾਮਨ ਸ਼ੈਡ ਵਿਚ ਆਪਣੇ ਪਸ਼ੂਆਂ ਨੂੰ ਰੱਖ ਸਕਣਗੇ। ਸਹਿਕਾਰਤਾ ਵਿਭਾਗ ਵੱਲੋਂ ਇਸ ਕੰਮ ਨੂੰ ਕੀਤਾ ਜਾਵੇਗਾ। 1 ਅਪ੍ਰੈਲ, 2023 ਤੋਂ ਇਸ ਯੋਜਨਾ ਨੂੰ ਲਾਂਚ ਕੀਤਾ ਜਾਵੇਗਾ।
ਸੂਬਾ ਸਰਕਾਰ ਨੇ ਗਾਂ ਵੰਸ਼ ਦੀ ਸੁਰੱਖਿਆ ਲਈ ਬਣਾਏ ਸਖਤ ਕਾਨੂੰਨ
ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਸੂਬਾ ਸਰਕਾਰ ਨੇ ਗਾਂ ਵੰਸ਼ ਦੀ ਸੁਰੱਖਿਆ ਲਈ ਸਖਤ ਕਾਨੂੰਨ ਬਣਾਏ ਹਨ। ਗਾਂ ਹਤਿਆ ਕਰਨ ‘ਤੇ 10 ਸਾਲ ਤਕ ਦੀ ਸਜਾ ਅਤੇ ਜੁਰਮਾਨੇ ਦਾ ਪ੍ਰਾਵਧਾਨ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਹਰਿਆਣਾ ਵਿਚ 632 ਗਾਂਸ਼ਾਲਾਵਾਂ ਹਨ ਗਾਂ ਸੇਵਾ ਆਯੋਗ ਦਾ ਗਠਨ ਕੀਤਾ ਗਿਆ ਹੈ। ਬੇਸਹਾਰਾ ਗਾਂ ਵੰਸ਼ ਦੀ ਦੇਖਭਾਲ ਲਈ ਬਜਟ ਵਿਚ ਵਾਧਾ ਕੀਤਾ ਗਿਆ ਹੈ। ਇਸ ਵਿਚ ਉਨ੍ਹਾਂ ਗਾਂਸ਼ਾਲਾਵਾਂ ਨੂੰ ਵੱਧ ਬਜਟ ਦਿੱਤਾ ਜਾਵੇਗਾ ਜੋ ਬੇਸਹਾਰਾ ਗਾਂ ਵੰਸ਼ ਦੀ ਦੇਖਭਾਲ ਕਰਣੇਗੀ। ਪੰਚਾਇਤ ਜਾਂ ਹੋਰ ਸੰਸਥਾਵਾਂ ਵੀ ਗਾਂਸ਼ਾਲਾ ਬਣਾ ਕੇ ਪਸ਼ੂਆਂ ਦੀ ਦੇਖਭਾਲ ਕਰਣਗੇ ਉਨ੍ਹਾਂ ਨੁੰ ਵੀ ਗ੍ਰਾਂਟ ਦਿੱਤੀ ਜਾਵੇਗੀ। ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਪਸ਼ੂਧਨ ਨੂੰ ਸਿਰਫ ਪਸ਼ੂਧਨ ਕਹਿਣ, ਕਿਉਂਕਿ ਇਹ ਕਿਸਾਨਾਂ ਤੇ ਪਸ਼ੂਪਾਲਕਾਂ ਦੇ ਸਾਥੀ ਹੁੰਦੇ ਹਨ, ਪਰਿਵਾਰ ਦੇ ਮੈਂਬਰ ਹੁੰਦੇ ਹਨ। ਇੰਨ੍ਹਾਂ ਹੀ ਨਹੀਂ, ਭਾਰਤ ਵਿਚ ਪਸ਼ੂਆਂ ਦੀ ਮਹਤੱਤਾ ਬਹੁਤ ਵੱਧ ਹੈ। ਸਾਡੇ ਇੱਥੇ ਪਸ਼ੂਆਂ ਦੀ ਪੂਜਾ ਹੁੰਦੀ ਹੈ। ਗਾਂ ਨੂੰ ਤਾਂ ਮਾਤਾ ਦਾ ਦਰਜਾ ਦਿੱਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਗਾਂ ਦਾ ਏ-ਟੂ ਦੁੱਧ ਬਹੁਤ ਲਾਭਕਾਰੀ ਹੈ। ਜਿਸ ਨਾਲ ਅਨੇਕ ਤਰ੍ਹਾ ਦੀਆਂ ਬੀਮਾਰੀਆਂ ਦੂਰ ਹੁੰਦੀਆਂ ਹਨ। ਇਸ ਦਾ ਖੋਜ ਵੀ ਕਰਵਾਇਆ ਗਿਆ ਹੈ। ਏ-ਟੂ ਦੁੱਧ ਦੇ ਸੇਵਨ ਨਾਲ ਅੱਖਾਂ ਦੀ ਰੋਸ਼ਨੀ ਵੱਧਦੀ ਹੈ ਤੇ ਹੋਰ ਗੰਭੀਰ ਬੀਮਾਰੀਆਂ ਵਿਚ ਵੀ ਇਹ ਲਾਭਕਾਰੀ ਹੈ। ਉਨ੍ਹਾਂ ਨੇ ਪ੍ਰਦਰਸ਼ਨੀ ਵਿਚ ਆਏ ਕਿਸਾਨਾਂ ਤੇ ਪਸ਼ੂਪਾਲਕਾਂ ਨੂੰ ਅਪੀਲ ਕੀਤੀ ਕਿ ਉਹ ਰਿਵਾਇਤੀ ਖੇਤੀ ਤੋਂ ਇਲਾਵਾ, ਮਧੂਮੱਖੀ ਪਾਲਣ, ਮੱਛੀ ਪਾਲਣ, ਫੱਲਾਂ ਦੀ ਖੇਤੀ, ਫੂਡ ਪ੍ਰੋਸੇਸਿੰਗ ਦੇ ਛੋਟੇ ਉਦਯੋਗ ਲਗਾਉਣ ਵਰਗੇ ਹੋਰ ਕਾਰੋਬਾਰ ਗਤੀਵਿਧੀਆਂ ਨੂੰ ਅਪਨਾਉਣ। ਜੇਕਰ ਕਿਸੇ ਨੂੰ ਕੋਈ ਮੁਸ਼ਕਲ ਆਉਂਦੀ ਹੈ ਤਾਂ ਉਸ ਨੂੰ ਦੂਰ ਕਰਨ ਦੇ ਲਈ ਸਰਕਾਰ ਸਦਾ ਹੀ ਤੁਹਾਡੇ ਨਾਲ ਖੜੀ ਹੈ।
ਮੇਲੇ ਪ੍ਰਬੰਧਿਤ ਕਰਨ ਦੇ ਉਦੇਸ਼ ਕਿਸਾਨਾਂ ਤੇ ਪਸ਼ੂਪਾਲਕਾਂ ਨੂੰ ਨਵੀਂ ਨਵੀਂ ਤਕਨੀਕਾਂ ਦੀ ਜਾਣਕਾਰੀ ਦੇਣਾ ਹੈ – ਜੇ ਪੀ ਦਲਾਲ
ਇਸ ਮੌਕੇ ‘ਤੇ ਖੇਤੀਬਾੜੀ ਅਤੇ ਕਿਸਾਨ ਭਲਾਈ ਅਤੇ ਪਸ਼ੂਪਾਲਨ ਮੰਤਰੀ ਜੇ ਪੀ ਦਲਾਲ ਨੇ ਕਿਹਾ ਕਿ ਇਸ ਤਰ੍ਹਾ ਦੇ ਮੇਲੇ ਪ੍ਰਬੰਧਿਤ ਕਰਨ ਦਾ ਉਦੇਸ਼ ਕਿਸਾਨਾਂ ਤੇ ਪਸ਼ੂਪਾਲਕਾਂ ਨੂੰ ਨਵੀਂ ਨਵੀਂ ਤਕਨੀਕਾਂ ਦੀ ਜਾਣਕਾਰੀ ਦੇਣਾ ਹੈ, ਤਾਂ ਜੋ ਇੰਨ੍ਹਾਂ ਤਕਨੀਕਾਂ ਰਾਹੀਂ ਦੁੱਧ ਉਤਪਾਦਨ ਵਿਚ ਵਾਧਾ ਕਰ ਉਨ੍ਹਾਂ ਦੀ ਆਮਦਨੀ ਨੂੰ ਵਧਾਇਆ ਹੈ। ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਕਹਿੰਦੇ ਹਨ ਕਿ ਪਿੰਡ ਵਿਕਸਿਤ ਹੋਣ ਕਿਸਾਨਾਂ ਦੀ ਆਮਦਨੀ ਵਧੇ ਅਤੇ ਕਿਸਾਨ ਅਤੇ ਪਸ਼ੂਪਾਲਕ ਖੁਸ਼ਹਾਲ ਹੋਣ। ਇਸੀ ਦਿਸ਼ਾ ਵਿਚ ਹਰਿਆਣਾ ਸਰਕਾਰ ਕੰਮ ਕਰ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਕਿਸਾਨਾਂ ਨੂੰ ਕੁਦਰਤੀ ਖੇਤੀ ਨੂੰ ਅਪਨਾਵੁਣਾ ਚਾਹੀਦਾ ਹੈ। ਉਨ੍ਹਾਂ ਨੇ ਮੁੱਖ ਮੰਤਰੀ ਦਾ ਧੰਨਵਾਦ ਪ੍ਰਗਟਾਉਂਦੇ ਹੋਏ ਕਿਹਾ ਕਿ ਮੁੱਖ ਮੰਤਰੀ ਨੇ ਇਸ ਵਾਰ ਦੇ ਬਜਟ ਵਿਚ ਗਾਂ ਸੇਵਾ ਆਯੋਗ ਦੇ ਬਜਟ ਨੂੰ 10 ਗੁਣਾ ਵਧਾ ਦਿੱਤਾ ਹੈ। ਗਾਂ ਸੇਵਾ ਆਯੋਗ ਦੀ ਨੀਤੀ ਹੈ ਕਿ 22 ਜਿਲ੍ਹਿਆਂ ਵਿਚ ਇਕ ਗਾਂ ਵਨ ਬਣੇ, ਜਿੱਥੇ ਇੰਨ੍ਹਾਂ ਪਸ਼ੂਆਂ ਨੂੰ ਰੱਖਣ ਦੀ ਵਿਵਸਥਾ ਹੋਵੇਗੀ। ਉਨ੍ਹਾਂ ਨੇ ਕਿਹਾ ਕਿ ਹਰਿਆਣਾ ਇਕੱਲਾ ਸੂਬਾ ਹੈ, ਜਿੱਥੇ 8 ਲੱਖ ਤੋਂ ਵੱਧ ਪਸ਼ੂਆਂ ਦਾ ਬੀਮਾ ਕੀਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਭਾਰਤ ਸਰਕਾਰ ਦੀ ਨੀਤੀਆਂ ਅਨੁਸਾਰ ਸੂਬੇ ਵਿਚ ਇਕ ਕਾਲ ਸੈਂਟਰ ਬਣਾਇਆ ਜਾਵੇਗਾ, ਜਿੱਥੇ ਪਸ਼ੂਪਾਲਕ ਕਾਲ ਕਰ ਕੇ ਏਂਬੂਲੈਂਸ ਦੀ ਮੰਗ ਕਰ ਸਕਣਗੇ। ਉਸ ਦੇ ਬਾਅਦ ਤੁਰੰਤ ਨੇੜੇ ਏਂਬੂਲੈਂਸ ਪਸ਼ੂਪਾਲਕ ਦੇ ਘਰ ਜਾਣਗੇ। ਪਹਿਲੇ ਪੜਾਅ ਵਿਚ 70 ਐਂਬੂਲੈਂਸ ਦੀ ਵਿਵਸਥਾ ਕੀਤੀ ਜਾਵੇਗੀ। ਬਾਅਦ ਵਿਚ 200 ਅ੍ਹੈਬੂਲੈਂਸ ਹੋਵੇਗੀ।
ਦੁੱਧ ਉਤਪਾਦਨ ਵਿਚ ਹਰਿਆਣਾ ਨੂੰ ਇਜਰਾਇਲ ਦੇ ਬਰਾਬਰ ਪਹੁੰਚਾਉਣ ਦਾ ਸੰਕਲਪ
ਪ੍ਰੋਗ੍ਰਾਮ ਨੂੰ ਸੰਬੋਧਿਤ ਕਰਦੇ ਹੋਏ ਸਾਬਕਾ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਓਮ ਪ੍ਰਕਾਸ਼ ਧਨਖੜ ਨੇ ਸੂਬੇ ਦੇ ਪਸ਼ੂਪਾਲਕਾਂ ਨੂੰ ਅਪੀਲ ਕੀਤੀ ਕਿ ਊਹ ਹਰਿਆਣਾ ਨੁੰ ਪ੍ਰਤੀ ਪਸ਼ੂ ਦੁੱਧ ਉਤਪਾਦਨ ਵਿਚ ਇਜਰਾਇਲ ਦੇ ਬਰਾਬਰ ਲੈ ਜਾਣ ਦਾ ਸੰਕਲਪ ਲੈਣ। ਉਨ੍ਹਾਂ ਨੇ ਦਸਿਆ ਕਿ ਲਾਲਾ ਲਾਜਪਤ ਰਾਏ ਪਸ਼ੂ ਮੈਡੀਕਲ ਵਿਗਿਆਨ ਯੂਨੀਵਰਸਿਟੀ , ਹਿਸਾਰ ਦੇ ਵਿਗਿਆਨਕਾਂ ਨੇ ਸਰੋਗੇਟਰੀ ਤਕਨੀਕ ਨਾਲ ਵੱਛੇ ਪੈਦਾ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਇਸੀ ਤਰ੍ਹਾ ਮੱਝ ਖੋਜ ਵੱਲੋਂ ਕਲੋਨ ਨਾਲ ਝੋਟਾ ਪੈਦਾ ਕਰਨ ਵਿਚ ਵੀ ਸਫਲਤਾ ਹਾਸਲ ਕੀਤੀ ਹੈ। ਇਸ ਨਾਲ ਯਕੀਨੀ ਰੂਪ ਨਾਲ ਸੂਬਾ ਦੁੱਧ ਉਤਪਾਦਨ ਵਿਚ ਅੱਗੇ ਵਧੇਗਾ।

