ਅੰਮ੍ਰਿਤਸਰਪੰਜਾਬ

ਸ਼ਤਾਬਦੀ ਸਮਾਗਮਾਂ ਸਮੇਂ ਸਹਿਯੋਗ ਦੇਣ ਵਾਲੀਆਂ ਸੰਸਥਾਵਾਂ ਦਾ ਮੁਖੀ ਬੁੱਢਾ ਦਲ ਵੱਲੋਂ ਧੰਨਵਾਦ

ਅੰਮ੍ਰਿਤਸਰ 15 ਮਾਰਚ (ਸੋਨੂੰ ਨਰੂਲਾ/ਮਧੂਸਾਰ ਬਿਊਰੋ) ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਛੇਵੇਂ ਮੁਖੀ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਰਹੇ ਅਕਾਲੀ ਬਾਬਾ ਫੂਲਾ ਸਿੰਘ ਦੀ ਦੂਜੀ ਸ਼ਹੀਦੀ ਸ਼ਤਾਬਦੀ ਦੇ ਚਾਰ ਰੋਜ਼ਾ ਸਮਾਗਮ ਗੁਰਦੁਆਰਾ ਮੱਲ ਅਖਾੜਾ ਸਾਹਿਬ ਪਤਾਸ਼ਾਹੀ ਛੇਵੀਂ ਅਤੇ ਗੁਰਦੁਆਰਾ ਬੁਰਜ ਅਕਾਲੀ ਬਾਬਾ ਫੂਲਾ ਸਿੰਘ ਛਾਉਣੀ ਬੁੱਢਾ ਦਲ ਅਤੇ ਗੁ: ਮੰਜੀ ਸਾਹਿਬ ਦੀਵਾਨ ਹਾਲ ਵਿਖੇ ਸ਼ਤਾਬਦੀ ਸਬੰਧੀ ਸਮਾਗਮਾਂ ਸੰਸਥਾਵਾਂ, ਨਿਹੰਗ ਸਿੰਘ ਜਥੇਬੰਦੀਆਂ, ਸਭਾ ਸੁਸਾਇਟੀਆਂ, ਸੰਪਰਦਾਵਾਂ ਟਕਸਾਲਾਂ ਦਿਲੀ ਗੁਰਦੁਆਰਾ ਪ੍ਰਬੰਧਕ ਕਮੇਟੀ, ਗੁ: ਸੱਚਖੰਡ ਬੋਰਡ ਨੰਦੇੜ ਵਿਸ਼ੇਸ਼ ਕਰ ਸ਼੍ਰੋਮਣੀ ਕਮੇਟੀ ਦਾ ਬੁੱਢਾ ਦਲ ਦੇ ਮੁਖੀ ਨਿਹੰਗ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਨੇ ਦਿਲੋਂ ਧੰਨਵਾਦ ਕੀਤਾ ਹੈ।

ਉਨ੍ਹਾਂ ਕਿਹਾ ਕਿ ਸ਼ਤਾਬਦੀ ਸਮਾਗਮਾਂ ਅਤੇ ਸ਼ਹੀਦੀ ਫਤਿਹ ਮਾਰਚ ਸਮੇਂ ਲੰਗਰਾਂ ਵਿਚ ਸੰਗਤਾਂ ਲਈ ਵੰਨ ਸਵੰਨਤਾ ਵਾਲੇ ਪਦਾਰਥ ਬਨਾਉਣ ਲਈ ਉਚੇਚੇ ਤੌਰ ਡੇਰਾ ਕਾਰ ਸੇਵਾ ਭੂਰੀ ਵਾਲੇ ਨਿਰਮਲੇ ਤਪੋਬਨ ਦੇ ਮੁਖੀ ਬਾਬਾ ਕਸ਼ਮੀਰ ਸਿੰਘ ਤੇ ਬਾਬਾ ਸੁਖਵਿੰਦਰ ਸਿੰਘ ਭੂਰੀ ਵਾਲੇ, ਬਾਬਾ ਸੁਲੱਖਣ ਸਿੰਘ ਪੰਜਵੜ੍ਹ, ਭਾਈ ਗੁਰਇਕਬਾਲ ਸਿੰਘ ਬੀਬੀ ਕੌਲਾਂ ਜੀ ਭਲਾਈ ਕੇਂਦਰ, ਭਾਈ ਅਮਨਦੀਪ ਸਿੰਘ ਬਾਬਾ ਦੀਪ ਸਿੰਘ ਚੈਰੀਟੇਬਲ ਟਰੱਸਟ ਅਤੇ ਬਾਬਾ ਅਵਤਾਰ ਸਿੰਘ ਸੁਰ ਸਿੰਘ ਵਾਲੇ, ਅੰਮ੍ਰਿਤਸਰ ਧਾਰਮਿਕ ਮੰਚ, ਹੋਟਲ ਐਸੋਸੀਏਸ਼ਨ ਸ. ਸੁਰਿੰਦਰ ਸਿੰਘ ਪ੍ਰਧਾਨ, ਸ. ਹਰਿੰਦਰ ਸਿੰਘ ਚੇਅਰਮੈਨ, ਘਿਉ ਮੰਡੀ ਸ. ਅਵਤਾਰ ਸਿੰਘ ਟਰੱਕਾਂ ਵਾਲੇ, ਚੌਂਕ ਸ਼ੇਰਾਂ ਵਾਲਾ ਸ. ਹਰਪਾਲ ਸਿੰਘ, ਸ. ਸਰਜੋਤ ਸਿੰਘ ਸਾਹਨੀ, ਮਹਾਂ ਸਿੰਘ ਗੇਟ ਸ. ਹਰਪਾਲ ਸਿੰਘ ਵਾਲੀਆ, ਸ. ਤੇਜਿੰਦਰ ਸਿੰਘ ਅਰੋੜਾ, ਹਾਲ ਗੇਟ ਸ. ਤੇਜਿੰਦਰ ਸਿੰਘ ਸਰਦਾਰ ਪਗੜੀ ਹਾਊਸ, ਹਾਥੀ ਗੇਟ ਭਾਈ ਗੁਰਇਕਬਾਲ ਸਿੰਘ ਬੀਬੀ ਕੌਲਾਂ ਭਾਲਈ ਕੇਂਦਰ, ਲੋਹਗੜ੍ਹ ਗੇਟ ਬਾਬਾ ਬਲਵਿੰਦਰ ਸਿੰਘ ਸੁਖਮਨੀ ਸੇਵਾ ਸੁਸਾਇਟੀ, ਲਾਹੌਰੀ ਗੇਟ ਸ. ਪਰਮਜੀਤ ਸਿੰਘ ਪ੍ਰਧਾਨ ਗੁਰੂ ਨਾਨਕਪੁਰਾ, ਖਜਾਨਾ ਗੇਟ ਜਥੇ: ਸਵਰਨ ਸਿੰਘ ਹਰੀਪੁਰਾ, ਭਗਤਾਂਵਾਲਾ ਚੀਫ਼ ਖਾਲਸਾ ਦੀਵਾਨ (ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ), ਚਾਟੀਵਿੰਡ ਚੌਂਕ ਸ. ਜਗਜੀਤ ਸਿੰਘ ਖਾਲਸਾ, ਗੁ: ਸ਼ਹੀਦ ਗੰਜ ਸਾਹਿਬ ਮੈਨੇਜਰ ਸ. ਹਰਪ੍ਰੀਤ ਸਿੰਘ, ਸੁਲਤਾਨਵਿੰਡ ਚੌਂਕ, ਸ. ਖੁਰਿੰਦਰ ਸਿੰਘ ਨਰੂਲਾ, ਗੁਰੂ ਅੰਗਦ ਦੇਵ ਨਿਵਾਸ ਬੀਬੀ ਪਰਮਜੀਤ ਕੌਰ ਪਿੰਕੀ ਅਤੇ ਧਾਰਮਿਕ ਮੰਚ ਅੰਮ੍ਰਿਤਸਰ ਦਾ ਵਿਸ਼ੇਸ਼ ਤੌਰ ਧੰਨਵਾਦ ਕੀਤਾ ਹੈ। ਉਨ੍ਹਾਂ ਕਿਹਾ ਕਿ ਜੋੜੇ ਘਰਾਂ, ਛਬੀਲਾਂ, ਸ਼ਹਿਰ ਵਿਚ ਹੋਰਡਿੰਗ ਲਗਾਉਣ ਆਦਿ ਦੀ ਜਿਨ੍ਹਾਂ ਸੁਸਾਇਟੀਆਂ ਨੇ ਸੇਵਾ ਨਿਭਾਈ ਉਹ ਵੀ ਸੰਗਤਾਂ ਧੰਨਵਾਦ ਦੀਆਂ ਪਾਤਰ ਹਨ। ਦੂਰ ਦੁਰਾਡੇ ਬੱਸਾਂ ਤੇ ਹੋਰ ਵਾਹਨ ਸਾਧਨ ਰਾਹੀਂ ਸੰਗਤਾਂ ਲਿਆਉਣ ਵਾਲੇ ਸੱਜਣਾਂ ਦਾ ਵੀ ਉਨ੍ਹਾਂ ਸ਼ੁਕਰੀਆ ਅਦਾ ਕੀਤਾ।

Leave a Reply

Your email address will not be published. Required fields are marked *