ਪੰਜਾਬਪਟਿਆਲਾ

ਵਾਅਦਿਆਂ ਤੋਂ ਭੱਜੀ ਆਪ ਸਰਕਾਰ ਨੂੰ ਲੋਕਾਂ ਦੇ ਸਹਿਯੋਗ ਨਾਲ ਭੱਜਣ ਨਹੀਂ ਦੇਵਾਂਗੇ:– ਰਾਜੂ ਖੰਨਾ।

ਪਿੰਡ ਸਮਸ਼ਪੁਰ ਬਸਤੀ ਦੇ 2 ਦਰਜ਼ਨ ਪਰਿਵਾਰਾ ਦੇ ਆਏ ਬਿਜਲੀ ਦੇ ਵੱਡੇ ਵੱਡੇ ਬਿੱਲ।

ਰਾਜੂ ਖੰਨਾ ਨੇ ਬਿਜਲੀ ਬਿੱਲਾਂ ਦੇ ਸਤਾਏ ਲੋਕਾਂ ਦੀਆਂ ਸੁਣੀਆਂ ਸਮੱਸਿਆਂਵਾਂ।

ਅਮਲੋਹ, 17 ਮਾਰਚ (ਮਧੂਸਾਰ ਬਿਊਰੋ) ਵਾਅਦਿਆਂ ਤੋਂ ਭੱਜੀ ਆਪ ਸਰਕਾਰ ਨੂੰ ਲੋਕਾਂ ਦੇ ਸਹਿਯੋਗ ਨਾਲ ਭੱਜਣ ਨਹੀਂ ਦੇਵਾਂਗੇ। ਕਿਉਂਕਿ ਝੂਠੇ ਦਾਅਵੇ ਕਰਕੇ ਸੱਤਾ ਵਿੱਚ ਆਈ ਇਸ ਸਰਕਾਰ ਦਾ ਚੇਹਰਾ ਨੰਗਾ ਕਰਨ ਲਈ ਸ਼੍ਰੋਮਣੀ ਅਕਾਲੀ ਦਲ ਵੱਲੋਂ ਹਲਕਾ ਪੱਧਰ ਤੇ ਧਰਨਿਆਂ ਦਾ ਐਲਾਨ ਕੀਤਾ ਹੈ। ਇਸ ਗੱਲ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਤੇ ਹਲਕਾ ਅਮਲੋਹ ਦੇ ਮੁੱਖ ਸੇਵਾਦਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਅੱਜ ਪਿੰਡ ਸਮਸ਼ਪੁਰ ਬਸਤੀ ਵਿਖੇ ਗਰੀਬ ਪਰਿਵਾਰਾਂ ਨੂੰ ਆਏ ਬਿਜ਼ਲੀ ਦੇ ਵੱਡੇ ਵੱਡੇ ਬਿੱਲਾ ਦੀਆ ਸਮੱਸਿਆਂਵਾਂ ਨੂੰ ਲੈਕੇ ਕੀਤੀ ਗਈ ਭਰਵੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਕੀਤਾ। ਰਾਜੂ ਖੰਨਾ ਨੇ ਕਿਹਾ ਕਿ ਬਿਜਲੀ ਬਿੱਲ ਜ਼ੀਰੋ ਕਰਨ ਦੀ ਗੱਲ ਕਰਨ ਵਾਲੀ ਭਗਵੰਤ ਮਾਨ ਦੀ ਸਰਕਾਰ ਇਹ ਦੱਸੇ ਕਿ ਪਿੰਡ ਸਮਸ਼ਪੁਰ ਦੇ 2 ਦਰਜ਼ਨ ਗਰੀਬ ਪਰਿਵਾਰਾਂ ਨੂੰ ਵੱਡੇ ਵੱਡੇ ਬਿਜ਼ਲੀ ਬਿੱਲ ਕਿਵੇਂ ਆਏ। ਉਹਨਾਂ ਕਿਹਾ ਕਿ ਝੂਠ ਦੇ ਸਹਾਰੇ ਲੋਕਾਂ ਨੂੰ ਭਰਮਾਉਣ ਵਾਲੀ ਇਹ ਆਪ ਸਰਕਾਰ ਨੂੰ ਜਲਦ ਪੰਜਾਬ ਦੇ ਲੋਕ ਥਾ ਥਾ ਘੇਰਨਗੇ। ਰਾਜੂ ਖੰਨਾ ਨੇ ਕਿਹਾ ਕਿ ਆਪ ਸਰਕਾਰ ਨੂੰ ਕੀਤੇ ਵਾਅਦੇ ਯਾਦ ਕਰਵਾਉਣ ਲਈ ਸ਼੍ਰੋਮਣੀ ਅਕਾਲੀ ਦਲ ਵੱਲੋਂ ਹਲਕਾ ਪੱਧਰ ਤੇ ਧਰਨਿਆਂ ਦਾ ਐਲਾਨ ਕੀਤਾ ਗਿਆ ਹੈ।

ਜਿਸ ਤਹਿਤ ਹਲਕਾ ਅਮਲੋਹ ਦਾ ਰੋਸ਼ ਧਰਨਾਂ 20 ਮਾਰਚ ਨੂੰ ਐਸ ਡੀ ਐਮ ਦਫਤਰ ਅਮਲੋਹ ਅੱਗੇ ਸਵੇਰੇ 10ਵਜੇ ਲਗਾਇਆ ਜਾਵੇਗਾ।ਤਾ ਜੋ ਸੁੱਤੀ ਸਰਕਾਰ ਨੂੰ ਹਲੂਣਾ ਦੇ ਕੇ ਜਗਾਇਆ ਜਾ ਸਕੇ। ਰਾਜੂ ਖੰਨਾ ਨੇ ਕਿਹਾ ਕਿ ਲੋੜਵੰਦਾਂ ਨੂੰ ਇਨਸਾਫ ਦਿਵਾਉਣ ਲਈ ਸ਼੍ਰੋਮਣੀ ਅਕਾਲੀ ਦਲ ਹਰ ਸੰਭਵ ਯਤਨ ਕਰ ਰਿਹਾ ਹੈ ਤਾ ਜੋ ਕਿਸੇ ਵੀ ਲੋੜਵੰਦ ਨੂੰ ਕੋਈ ਸਮੱਸਿਆਂ ਪੇਸ਼ ਨਾ ਆਵੇ। ਪਿੰਡ ਸਮਸ਼ਪੁਰ ਵਿੱਚ ਲੋੜਵੰਦ ਪਰਿਵਾਰਾਂ ਨੂੰ ਆਏ ਬਿਜਲੀ ਦੇ ਵੱਡੇ ਵੱਡੇ ਬਿੱਲ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕਰਦੇ ਹੋਏ। ਉਹਨਾਂ ਆਪ ਸਰਕਾਰ ਨੂੰ ਲੋਕ ਮਾਰੂ ਸਰਕਾਰ ਦਾ ਖਿਤਾਬ ਵੀ ਦਿੱਤਾ। ਸਮਸ਼ਪੁਰ ਬਸਤੀ ਵਿੱਚ ਨਿਰਮਲ ਸਿੰਘ ਨੂੰ 53000 ਹਜ਼ਾਰ,ਦਰਸਨ ਸਿੰਘ ਨੂੰ 5700, ਬਚਿੱਤਰ ਸਿੰਘ ਨੂੰ 5400, ਲਖਵੀਰ ਸਿੰਘ ਨੂੰ 6000, ਜਗਜੀਤ ਸਿੰਘ ਨੂੰ 3600, ਗੁਰਮੇਲ ਸਿੰਘ ਨੂੰ 4000, ਕੁਲਦੀਪ ਸਿੰਘ ਨੂੰ 11980, ਪਰਮਜੀਤ ਸਿੰਘ ਨੂੰ 10200,ਸੇਰ ਸਿੰਘ ਨੂੰ 5000, ਮਨਪ੍ਰੀਤ ਸਿੰਘ ਨੂੰ 4560,ਕਾਕੂ ਸਿੰਘ ਨੂੰ 4400,ਤੇ ਗੁਰਦਾਸ ਸਿੰਘ ਨੂੰ 4000, ਰੁਪਏ ਦੇ ਵੱਡੇ ਵੱਡੇ ਬਿਜ਼ਲੀ ਬਿੱਲ ਆਏ ਹਨ।ਇਸ ਤੋ ਇਲਾਵਾ ਵੱਖ ਵੱਖ ਪਿੰਡਾਂ ਵਿੱਚ ਬਿਜਲੀ ਬਿੱਲਾਂ ਨੇ ਆਪ ਸਰਕਾਰ ਦੀ ਪੋਲ ਖੋਲੀ ਹੈ ਜਿਥੇ ਵੀ ਬਿਜਲੀ ਬਿੱਲ ਜ਼ੀਰੋ ਨਹੀਂ ਸਗੋ ਹਜ਼ਾਰਾਂ ਰੁਪਏ ਵਿੱਚ ਆਏ ਹਨ।ਇਸ ਮੀਟਿੰਗ ਵਿੱਚ ਜਥੇਦਾਰ ਹਰਬੰਸ ਸਿੰਘ ਬਡਾਲੀ, ਜਥੇਦਾਰ ਜਰਨੈਲ ਸਿੰਘ ਮਾਜਰੀ, ਜਥੇਦਾਰ ਪਰਮਜੀਤ ਸਿੰਘ ਸਾਬਕਾ ਸਰਪੰਚ, ਹਰਪਾਲ ਸਿੰਘ ਪਾਲੀ, ਇੰਦਰਜੀਤ ਸਿੰਘ ਜੀਤੀ, ਗੁਰਪ੍ਰੀਤ ਸਿੰਘ,ਪ੍ਰੀਤ ਸਿੰਘ, ਜਗਰੂਪ ਸਿੰਘ,ਭਿੰਦਰ ਸਿੰਘ, ਸੁਖਵਿੰਦਰ ਸਿੰਘ, ਗੁਰਦੇਵ ਸਿੰਘ, ਬਲਕਾਰ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਹਾਜ਼ਰ ਸਨ।

Leave a Reply

Your email address will not be published. Required fields are marked *