ਪੰਜਾਬਪਟਿਆਲਾ

ਝੂਠ ਬੋਲੇ ਕਊਆ ਕਾਟੇ : ‘ਚੁੱਪ ਤੋੜ’ ‘ਚੁੱਪ ਨਾ ਰਹਿ’ ‘ਸਹਿ’ ਨਾ ਕੁਝ ਤਾਂ ਕਹਿ’

ਡਰ ਤੇ ਸਹਿਮ ਦਾ ਮਾਹੌਲ ਅਜਿਹਾ ਕੋਈ ਪਹਿਲੀ ਵਾਰ ਨਹੀਂ ਹੈ। ਪੰਜਾਬ ਕਿਸੇ ਵੀ ਦੌਰ ਵਿਚ ਹੋਵੇ ਖੇਤਾਂ ’ਚੋਂ ਖਿੜਨ ਵਾਲਾ ਪੰਜਾਬ ਹੁਣ ‘ਪੱਕੇ ਮੋਰਚਿਆਂ’ ਡਟਿਆ ਮਿਲਦਾ। 80 ਦੇ ਦਹਾਕੇ ’ਚ ਜੋ ਕੁਝ ਵਾਪਰਿਆ ਅਤੀਤ ਦੀ ਕੁੱਖ ਵਿਚ ਪਿਆ ਭੁੱਲਿਆ ਕੁਝ ਨਹੀਂ, ਨਾ ਭਲਾਇਆ ਜਾ ਸਕਦਾ। ਮਾਵਾਂ ਦੀਆਂ ਕੁੱਖਾਂ ਉਜਾੜ ਦਿੱਤੀਆਂ ਗਈਆਂ, ਖਾੜਕੂ ਲਹਿਰ ਨਾਲ ਜੁੜੇ ਪਰਿਵਾਰਾਂ ਵਿਚੋਂ ਬਹੁਤਿਆਂ ਦੀ ਨਸਲ ਖ਼ਤਮ ਹੋ ਗਈ ਹੈ ਕਿਤੇ ਕਿਤੇ ਬਚੇ ਵਾਰਿਸਾਂ ਦੇ ਮਨ ਜਦ ਛਲਕਦੇ ਨੇ ਤਾਂ ਅੱਖਾਂ ਭਰ ਆਉਂਦੀਆਂ। ਉਜੜੇ ਘਰ ਦੀਆਂ ਕੰਧਾਂ ’ਤੇ ਹੁਣ ‘ਪੰਛੀ’ ਵੀ ਨਹੀਂ ਬੈਠਦੇ ਕਿਉਂਕਿ ਘਰਾਂ ਦੇ ਨੁੱਕਰਾਂ ਤੱਕ ‘ਦਬੰਗ’ ਸਰਕਾਰਾਂ ਨੇ ‘ਦਹਿਸ਼ਤ’ ਪਹੁੰਚਾ ਦਿੱਤੀ ‘ਇੰਦਰਾ ਗਾਂਧੀ’ ਤੋਂ ਲੈ ਕੇ ‘ਬੇਅੰਤ ਸਿੰਘ’ ਵਾਲੇ ਦੌਰ ਵਿਚੋਂ ਅਜਿਹਾ ਕੁਝ ਵਾਪਰਿਆ ਕਿ ਡਰ, ਸਹਿਮ ਤੇ ਦਹਿਸ਼ਤ ਦੇ ਮਾਹੌਲ ਨੂੰ ਵੇਖਕੇ ‘ਮਾਵਾਂ’ ਨੇ ਬੂਹਿਆਂ ਨੂੰ ਕੁੰਡੇ ਲਾਏ ਅਤੇ ਦਰਵਾਜ਼ੇ ਬੰਦ ਕਰਨੇ ਹੀ ਮੁਨਾਸਿਬ ਸਮਝੇ। ‘ਚੀਕਾਂ’ ਕੁਰਲਾਹਟਾਂ’ ਨੂੰ ਰੋਕਣ ਲਈ ਦੀਵਾਰਾਂ ਉਚੀਆਂ ਤਾਂ ਕਰਵਾਈਆਂ, ਪਰ ਵਿਰਾਨ ਪਏ ‘ਘਰ’ ਅੱਜ ਵੀ ਬਹੁਤ ਸਾਰੇ ਸਵਾਲ ਮੂੰਹ ਅੱਡੀਂ ਖੜੇ ਨਜ਼ਰ ਆਉਂਦੇ, ਜਿਨਾਂ ਦਾ ਜਵਾਬ ਮੌਜੂਦਾ ਸਮੇਂ ਵਿਚ ਵੀ ਨਹੀਂ ਮਿਲਦਾ। ਸਮੇਂ ਨਾਲ ਜ਼ੁਲਮ ਢਾਹੁਣ ਤੇ ਜ਼ੁਲਮ ਕਰਨ ਵਾਲਿਆਂ ਦਾ ਨਾਲੋਂ ਨਾਲ ਹਿਸਾਬ ਹੁੰਦਾ ਚਲਾ ਗਿਆ। ਕਹਿੰਦੇ ‘ਰੱਬ’ ਤੇਰੇ ਆਸ-ਪਾਸ ਐ, ਪਰ ਮੌਜੂਦਾ ਦੌਰ ਦੀ ਹਕੂਮਤ ਵੀ ਸੱਤਾ ਦੇ ਵੱਸ ’ਚ ਇਹ ਭੁੱਲ ਬੈਠ ਚੁੱਕੀ ਹੈ ਕਿ ਲੋਕ ‘ਹਿਸਾਬ’ ਨਾਲੋਂ ਨਾਲ ਕਰਦੇ, ਲੇਖਾ ਕਿਤੇ ਹੋਰ ਨਹੀਂ ‘ਰੱਬ’ ਸਾਰਿਆਂ ਤੋਂ ਇਥੇ ਹੀ ਲੈ ਲੈਂਦਾ। ਮਾਹੌਲ ਅੰਦਰ ਜਿਸ ਤਰ੍ਹਾਂ ਦਾ ਵਰਤਾਰਾ ਵਾਪਰ ਰਿਹਾ, ਉਸ ਤੋਂ ਵੀ ਸਪੱਸ਼ਟ ਹੋ ਰਿਹਾ ਹੈ ਕਿ ਇਕ ਵਾਰ ‘ਚੰਗੀ ਤਰ੍ਹਾਂ ਦੱਬ’ ਦਿਓ’ ‘ਆਵਾਜ਼’, ‘ਸੰਘੀਆਂ’ ਨੱਪ ਦਿਓ’ ‘ਕਲਮ’ ਤੋੜ ਦਿਓ, ‘ਫੇਸਬੁੱਕ ਹੈਂਕ’ ਕਰ ਲਓ, ‘ਟਵਿੱਟਰ ਅਕਾਊਂਟ’ ਭੰਨ ਦਿਓ, ‘ਯੂ ਟਿਊਬ ਚੈਨਲਾਂ’ ਨੂੰ ਉਡਾ ਦਿਓ, ਇਥੋਂ ਤੱਕ ਖਾਤਿਆਂ ਨੂੰ ਵੀ ਫਰੀਜ਼ ਕਰ ਦਿਓ, ਬੇਬਾਕੀ ਨਾਲ ਬੋਲਣ, ਲਿਖਣ ਵਾਲੇ ‘ਪੱਤਰਕਾਰਾਂ’ ਵਾਲਾ ‘ਕਾਂ’ ਮਾਰ ਕੇ ‘ਟੰਗ’ ਦਿਓ। ਏਸ ਵਰਤਾਰੇ ਤੋਂ ਬਾਅਦ ਜਿਸ ਤਰ੍ਹਾਂ ‘ਚੁੱਪ’ ਪਸਰੀ ਪਈ ਐ’ ਉਸ ਤੋਂ ਜਾਪਦਾ ‘ਮਾਵਾਂ’ ਨੇ ‘ਪੁੱਤਾਂ’ ਨੂੰ ਡਰਾ ਦਿੱਤਾ, ਸਿਰਫ ਵੇਖ ਵੇਖ ਨਾ ਬੋਲ, ਨਾ ਸੁਣ ਤੇ ਨਾ ਕੁਝ ਕਹਿ ਕਿਉਂਕਿ ਡਰ, ਸਹਿਮ ਤੇ ਦਹਿਸ਼ਤ ਵਾਲੇ ਮਾਹੌਲ ਦੇ ਪਸਾਰੇ ਨਾਲ ‘ਜ਼ਮੀਨ’ ਹਿਲਦੀ ਤੇ ਖਿਸਕਦੀ ਨਜ਼ਰ ਆ ਰਹੀ ਹੈ, ਪਰ ਉਸ ਵੱਡੇ ਹਿੱਸੇ ਨੂੰ ਵੀ ਹਲੂਣਾ ਦੇ ਰਹੀ ਕਿ ‘ਚੁੱਪ ਤੋੜ’ ‘ਚੁੱਪ ਨਾ ਰਹਿ’ ‘ਸਹਿ’ ਨਾ ਕੁਝ ਤਾਂ ਕਹਿ’, ਜੇ ਇਸੇ ਤਰ੍ਹਾਂ ਜ਼ਮੀਰ ਮਾਰ ਰੱਖੀ ਤਾਂ ਫੇਰ ‘ਚੁੱਪ ਪਸਰੀ’ ਹੀ ਰਹੇਗੀ।
ਕੰਵਰ ਸਿੰਘ ਬੇਦੀ (98144-02428)

Leave a Reply

Your email address will not be published. Required fields are marked *