ਟੀਕਾਕਰਨ ਵਿਸ਼ੇਸ਼ ਮੁਹਿੰਮ ਤਹਿਤ 819 ਬੱਚਿਆਂ ਅਤੇ 229 ਗਰਭਵੱਤੀ ਅੋਰਤਾਂ ਦਾ ਹੋਇਆ ਟੀਕਾਕਰਨ
20 ਤੋਂ 25 ਮਾਰਚ ਤੱਕ ਟੀਕਾਕਰਨ ਵਿਸ਼ੇਸ਼ ਮੁਹਿੰਮ ਦਾ ਚਲਾਇਆ ਗਿਆ ਸੀ ਦੁਸਰਾ ਰਾਂਉਂਡ : ਜਿਲ੍ਹਾ ਟੀਕਾਕਰਨ ਅਫਸਰ
ਪਟਿਆਲਾ 17 ਫਰਵਰੀ (ਰਮਨਦੀਪ/ਮਧੂਸਾਰ ਬਿਊਰੋ) ਡਾਇਰੈਕਟਰ ਸਿਹਤ ਤੇਂ ਪਰਿਵਾਰ ਭਲਾਈ ਪੰਜਾਬ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਬੱਚਿਆਂ ਨੂੰ ਮਾਰੂ ਬਿਮਾਰੀਆਂ ਤੋਂ ਬਚਾ ਕੇ ਜੱਚਾ ਬੱਚਾ ਮੌਤ ਦਰ ਨੁੰ ਘਟਾਉਣ ਲਈ ਅਧੁਰਾ ਜਾਂ ਕਿਸੇ ਕਾਰਣ ਟੀਕਾਕਰਨ ਤੋਂ ਵਾਂਝੇ ਰਹਿ ਗਏ ਬੱਚਿਆਂ ਅਤੇ ਗਰਭਵੱਤੀ ਮਾਵਾਂ ਦਾ ਸੰਪੁਰਨ ਟੀਕਾਕਰਨ ਕਰਨ ਲਈ ਮਿਤੀ 20 ਤੋਂ 25 ਮਾਰਚ ਤੱਕ ਵਿਸ਼ੇਸ਼ ਟੀਕਾਕਰਨ ਮੁਹਿੰਮ ਦਾ ਦੁਸਰਾ ਰਾਂਉਂਡ ਚਲਾਇਆ ਗਿਆ ਸੀ ।ਜਿਸ ਤਹਿਤ ਜਿਲ੍ਹੇ ਵਿੱਚ 819 ਬੱਚਿਆਂ ਅਤੇ 229 ਗਰਭਵੱਤੀ ਔਰਤਾਂ ਵੱਲੋਂ ਆਪਣਾ ਟੀਕਾਕਰਨ ਕਰਵਾਇਆ ਗਿਆ।
ਜਾਣਕਾਰੀ ਦਿੰਦੇ ਜਿਲ੍ਹਾ ਟੀਕਾਕਰਨ ਅਫਸਰ ਡਾ. ਜਗਪਾਲਇੰਦਰ ਸਿੰਘ ਨੇਂ ਕਿਹਾ ਕਿ ਕਿਹਾ ਇਸ ਵਿਸ਼ੇਸ਼ ਮੁਹਿੰਮ ਦੋਰਾਣ ਜਿਲ੍ਹੇ ਵਿੱਚ 123 ਸੈਸ਼ਨ ਲਗਾ ਕੇ 681 ਬੱਚਿਆਂ ਨੂੰ ਕਵਰ ਕਰਨ ਦਾ ਟੀਚਾ ਰੱਖਿਆ ਗਿਆ ਸੀ ਜਦ ਕਿ ਮੁਹਿੰਮ ਦੋਰਾਣ ਟੀਚੇ ਨਾਲੋਂ ਵੱਧ ਪ੍ਰਾਪਤੀ ਹੋਈ ਹੈ।ਉਹਨਾਂ ਦੱਸਿਆ ਕਿ ਇਸ ਮੁਹਿੰਮ ਦੋਰਾਣ ਉੱਚ ਜੋਖਮ ਵਾਲੇ ਖੇਤਰ ਜਿਵੇਂ ਪਰਵਾਸੀ ਆਬਾਦੀ, ਖਾਨਾਬਦੋਸ਼ ਸਾਈਟਾਂ, ਇੱਟਾਂ ਦੇ ਭੱਠੇ, ਝੁੱਗੀ ਝੋਪੜੀਆਂ ,ਅਨਾਥ ਆਸ਼ਰਮ, ਜੇਲ੍ਹਾ ਆਦਿ ਨੂੰ ਜਿਆਦਾ ਫੋਕਸ ਕਰਨ ਲਈ ਲੋੜ ਅਨੁਸਾਰ ਸਿਹਤ ਸਟਾਫ ਦੀਆਂ ਟੀਮਾਂ ਗਠਿਤ ਕਰਕੇ ਕੈਂਪ ਲਗਾ ਕੇ ਟੀਕਾਕਰਨ ਕੀਤਾ ਗਿਆ। ਉਹਨਾਂ ਮੁਹਿੰਮ ਨੂੰ ਕਾਮਯਾਬ ਬਣਾਉਣ ਲਈ ਜਿਥੇ ਸਿਹਤ ਸਟਾਫ ਦੇ ਕੰਮ ਦੀ ਸ਼ਲਾਘਾ ਕੀਤੀ ਉਥੇ ਪਰਿਵਾਰਾ, ਪਿੰਡਾਂ ਦੀਆਂ ਪੰਚਾਇਤਾਂ ਅਤੇ ਸਮਾਜ ਸੇਵੀ ਸੰਸਥਾਂਵਾ ਦਾ ਵੀ ਮੁਹਿੰਮ ਨੂੰ ਸਫਲ ਬਣਾਉਣ ਲਈ ਦਿੱਤੇ ਸਹਿਯੌਗ ਲਈ ਧੰਨਵਾਦ ਕੀਤਾ ।

