ਪਟਿਆਲਾ

ਬਲਵੀਰ ਸਿੰਘ ਮੰਡੋਲੀ ਬਣੇ ਸਰਬ ਸੰਮਤੀ ਨਾਲ ਪੰਜਾਬ ਵਣ ਵਿਭਾਗ ਵਰਕਰ ਯੂਨੀਅਨ ਦੇ ਪ੍ਰਧਾਨ ਜਿਲਾ ਪਟਿਆਲਾ, ਜਰਨਲ ਸਕੱਤਰ ਸ੍ਰੀ ਸ੍ਰੀ ਵੀਰਪਾਲ ਸਿੰਘ ਬੰਮਣਾ।

ਪਟਿਆਲਾ : 05 ਮਾਰਚ 23 (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਅੱਜ ਇੱਕ ਅਹਿਮ ਭਰਵੀਂ ਇਕੱਤਰਤਾ ਨਹਿਰੂ ਪਾਰਕ ਪਟਿਆਲਾ ਵਿਖੇ ਕੀਤੀ ਗਈ। ਜਿਸ ਵਿੱਚ ਮੰਡਲ ਪਟਿਆਲਾ ਦੀਆਂ ਸਮੂੰਹ ਵਣ ਰੇਂਜਾਂ ਦੇ ਮੌਜੂਦਾ ਪ੍ਰਧਾਨਾਂ ਅਤੇ ਸਕੱਤਰਾਂ ਤੇ ਕਿਰਤੀ ਵਣ ਕਾਮਿਆਂ ਨੇ ਭਾਗ ਲਿਆ ਖਰਾਬ ਮੌਸਮ ਦੇ ਵਿੱਚ ਵੀ ਜਿੰਮੇਵਾਰੀ ਨਿਭਾਉਂਦੇ ਹੋਏ ਸਾਥੀ ਆਪਣੇ ਵਿਚਾਰਾਂ ਨੂੰ ਰੱਖਣ ਤੇ ਸੁਣਨ ਲਈ ਡਟੇ ਰਹੇ। ਇਸ ਮੌਕੇ ਤੇ ਅੱਜ ਸਰਬ ਸੰਮਤੀ ਦੇ ਨਾਲ ਮਤਾ ਪਤਾ ਸ੍ਰੀ ਵੀਰਪਾਲ ਸਿੰਘ ਲੂੰਬਾ ਨੂੰ ਜਿਲਾ ਮੰਡਲ ਪ੍ਰਧਾਨ ਚੁਣਿਆ ਗਿਆ ਅਤੇ ਬਲਬੀਰ ਸਿੰਘ ਮੰਡੋਲੀ ਨੂੰ ਜਨਰਲ ਸਕੱਤਰ ਚੁਣਿਆ ਗਿਆ ਹੈ। ਕੁਲਵੰਤ ਸਿੰਘ ਸਾਹਪੁਰ ਵਿੱਤ ਸਕੱਤਰ ਅਤੇ ਮੇਜਰ ਸਿੰਘ ਬਹੇੜ (ਸਰਹਿੰਦ) ਨੂੰ ਸੀਨੀਅਰ ਮੀਤ ਪ੍ਰਧਾਨ ਚੁਣਿਆ ਹੈ।

ਮੀਤ ਪ੍ਰਧਾਨ ਹਰਪ੍ਰੀਤ ਸਿੰਘ ਲੋਚਮਾ (ਰਾਜਪੁਰਾ) ਗੁਰਪ੍ਰੀਤ ਸਿੰਘ, ਹਰਚਰਨ ਸਿੰਘ ਬਦੋਛੀ, ਮੇਜਰ ਸਿੰਘ, ਸਹਾਇਕ ਸਕੱਤਰ ਲਜਵੰਤ ਕੌਰ, ਰਾਣੀ ਕੌਰ, ਪਰਮਜੀਤ ਕੌਰ, ਕੁਲਵਿਦੰਰ ਸਿੰਘ ਅਤੇ ਹੋਰ ਆਹੁਦੇਦਾਰ ਮੋਹਨ ਚੰਦ, ਰਾਮ ਸਿੰਘ ਪੱਪੂ ਤੋਂ ਇਲਾਵਾ ਜਗਸੀਰ ਸਿੰਘ, ਹਰਦੀਪ ਸਿੰਘ, ਬੇਅੰਤ ਸਿੰਘ ਨੂੰ ਰਜਿਸਟਰਡ ਜਥੇਬੰਦੀ ਸਰਕਾਰ ਤੋਂ ਮਾਨਤਾ ਪ੍ਰਾਪਤ ਪੰਜਾਬ ਵਣ ਵਿਭਾਗ ਵਰਕਜ ਯੂਨੀਅਨ ਦੇ ਅਹੁਦੇਦਾਰ ਸੰਮਤੀ ਨਾਲ ਚੁਣ ਕੇ ਅਖੀਰ ਫੁੱਲਾ ਦਾ ਹਾਰ ਪਾ ਕੇ ਲੱਡੂ ਮਿਠਾਈ ਵੰਡ ਕੇ ਸੁਆਗਤ ਕੀਤਾ ਗਿਆ ਤੇ ਨਵੀਂ ਚੁਣੀ ਟੀਮ ਦਾ ਤੇ ਵਧਾਈ ਵੀ ਦਿੱਤੀ ਗਈ ਅੱਜ ਦੀ ਇਕੱਤਰਤਾ ਵਿੱਚ ਪਹੁੰਚੇ ਸਾਰੇ ਵਣ ਕਿਰਤੀ ਕਾਮਿਆਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਗਿਆ ਅਤੇ ਪ੍ਰਧਾਨ ਸਕੱਤਰ ਵੱਲੋਂ ਵਿਸ਼ਵਾਸ਼ ਦਿਵਾਇਆ ਗਿਆ ਕਿ ਪੰਜਾਬ ਪੱਧਰ ਤੇ ਸਮੂਹ ਦਿਹਾੜੀਦਾਰ ਕਾਮਿਆਂ ਦੀ ਲੜਾਈ ਮੁੱਖ ਮੰਤਰੀ ਪੰਜਾਬ ਸਰਕਾਰ ਤੱਕ ਲੜ ਕੇ ਕੱਚੇ ਕਾਮਿਆਂ ਨੂੰ ਬਣਦੀਆਂ ਸਹੂਲਤਾ ਦਿਵਾਉਣ ਵਿੱਚ ਕੋਈ ਵੀ ਕਮੀ ਨਹੀਂ ਕੀਤੀ ਜਾਵੇਗੀ।

Leave a Reply

Your email address will not be published. Required fields are marked *