ਸੰਤ ਬਾਬਾ ਮਾਨ ਸਿੰਘ ਪਿਹੋਵੇ ਵਾਲਿਆਂ ਦੇ ਅਕਾਲ ਚਲਾਣੇ ਤੇ ਬਾਬਾ ਬਲਬੀਰ ਸਿੰਘ ਨੇ ਦੁਖ ਪ੍ਰਗਟਾਇਆ
ਅੰਮ੍ਰਿਤਸਰ:- 10 ਅਪ੍ਰੈਲ (ਸੋਨੂੰ ਨਰੂਲਾ/ਮਧੂਸਾਰ ਬਿਊਰੋ) ਡੇਰਾ ਸੱਚਖੰਡ ਈਸਰ ਦਰਬਾਰ ਜੁਰਾਸੀ ਖੁਰਦ ਦੇ ਸੰਚਾਲਕ ਸੰਤ ਬਾਬਾ ਮਾਨ ਸਿੰਘ ਪਿਹੋਵਾ ਵਾਲਿਆਂ ਦੇ ਅਕਾਲ ਚਲਾਣਾ ਕਰ ਜਾਣ ਤੇ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਮੁੱਖੀ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਨੇ ਗਹਿਰੇ ਦੁਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਸੰਤ ਬਾਬਾ ਮਾਨ ਸਿੰਘ ਚੰਗੀ ਸਖਸ਼ੀਅਤ ਤੇ ਧਾਰਮਿਕ ਬਿਰਤੀ ਵਾਲੇ ਸਨ। ਉਨ੍ਹਾਂ ਨੇ ਮਨੁੱਖਤਾ ਤੇ ਆਈਆਂ ਔਕੜਾਂ ਅਤੇ ਧਰਮ ਪ੍ਰਚਾਰ ਸਮਾਗਮਾਂ ਸਮੇਂ ਗੁਰੂ ਦੀ ਪਰੰਪਰਾ, ਮਰਯਾਦਾ, ਗੁਰੂ ਕੇ ਲੰਗਰਾਂ ਲਈ ਵੱਡੀਆਂ ਸੇਵਾਵਾਂ ਸੰਗਤੀ ਸਹਿਯੋਗ ਨਾਲ ਨਿਭਾਈਆਂ।
ਉਨ੍ਹਾਂ ਆਪਣੇ ਕੀਰਤਨ ਦੇ ਪ੍ਰਚਾਰ ਰਾਹੀਂ ਅਨੇਕਾਂ ਪ੍ਰਾਣੀਆਂ ਨੂੰ ਗੁਰੂ ਚਰਨੀ ਲਾਇਆ, ਅਜਿਹੀ ਸਖਸ਼ੀਅਤ ਦਾ ਤੁਰ ਜਾਣਾ ਸਿੱਖ ਜਗਤ ਲਈ ਵੱਡਾ ਘਾਟਾ ਹੈ ਪਰ ਉਨ੍ਹਾਂ ਨਾਲ ਹੀ ਕਿਹਾ ਕਿ ਗੁਰੂ ਹੁਕਮ ਅੱਗੇ ਕਿਸੇ ਦਾ ਜੋਰ ਨਹੀਂ ਹੈ ਸਿੱਖ ਨੂੰ ਉਸ ਦੀ ਰਜ਼ਾ ‘ਚ ਚਲਣ ਦਾ ਹੁਕਮ ਹੈ। ਉਨ੍ਹਾਂ ਗੁਰੂ ਦੇ ਚਰਨਾਂ ‘ਚ ਅਰਦਾਸ ਕੀਤੀ ਕਿ ਵਿਛੜੀ ਰੂਹ ਨੂੰ ਆਪਣੇ ਚਰਨਾਂ ‘ਚ ਨਿਵਾਸ ਬਖਸ਼ਣ।

