ਅੰਮ੍ਰਿਤਸਰਪੰਜਾਬ

ਸੰਤ ਸੀਚੇਵਾਲ ਨੇ ਭਾਰਤੀਯ ਪਰਜਾਪਤ ਹੀਰੋਜ਼ ਆਰਗਨਾਈਜੇਸ਼ਨ (ਬੀ ਪੀ ਐਚ ਓ) ਵਲੋ ਬਲਵਿੰਦਰ ਸਿੰਘ ਕੈਰੋਂ ਨੂੰ ਦਿਹਾਤੀ ਪ੍ਰਧਾਨ ਅੰਮ੍ਰਿਤਸਰ ਲਈ ਨਿਯੁਕਤੀ ਪੱਤਰ ਦਿੱਤਾ

ਅੰਮ੍ਰਿਤਸਰ 12 ਅਪ੍ਰੈਲ 2023 (ਸੋਨੂੰ ਨਰੂਲਾ/ਮਧੂਸਾਰ ਬਿਊਰੋ) ਭਾਰਤੀਯ ਪਰਜਾਪਤ ਹੀਰੋਜ਼ ਅਰਗਨਾਈਜੇਸ਼ਨ (ਬੀ ਪੀ ਐਚ ਓ) ਵੱਲੋਂ ਅੱਜ ਅਮਰਜੀਤ ਸਿੰਘ ਨਿੱਝਰ ਪ੍ਰਧਾਨ ਪੰਜਾਬ ਦੀ ਰਹਿਨੁਮਾਈ ਹੇਠ ਸਾਰੀ ਟੀਮ ਵੱਲੋਂ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਜੀ ਨਾਲ ਮੁਲਾਕਾਤ ਕੀਤੀ ਗਈ। ਇਸ ਮੌਕੇ ਤੇ ਉਹਨਾਂ ਨੂੰ ਗੁਲਦਸਤਾ ਦੇ ਕੇ ਸਨਮਾਨਤ ਕੀਤਾ ਗਿਆ ਅਤੇ ਪਰਜਾਪਤ ਸਮਾਜ ਦੇ ਕੁਝ ਮੰਗਾ ਬਾਰੇ ਵਾਰਤਾਲਾਪ ਕੀਤੀ ਗਈ। ਉਨ੍ਹਾਂ ਨੂੰ ਸਮਾਜ ਦੀਆਂ ਕੁਝ ਮੰਗਾਂ ਨੂੰ ਲੈ ਕੇ ਮੋਮਰੰਡਮ ਵੀ ਦਿੱਤਾ ਗਿਆ। ਬਲਵਿੰਦਰ ਸਿੰਘ ਕੈਰੋਂ ਨੂੰ ਜ਼ਿਲ੍ਹਾ ਦਿਹਾਤੀ ਪ੍ਰਧਾਨ ਅੰਮ੍ਰਿਤਸਰ ਦੀ ਨਿਯੁਕਤੀ ਪੱਤਰ ਦਿੱਤਾ ਗਿਆ। ਕੈਰੋਂ ਨੇ ਕਿਹਾ ਕਿ ਮੈ ਹਮੇਸ਼ਾ ਆਪਣੇ ਸਮਾਜ ਦੀ ਸੇਵਾ ਵਿਚ ਤੱਤਪਰ ਰਹਾਂਗਾ ਤੇ ਹਮੇਸ਼ਾ ਸੰਗਠਨ ਨੂੰ ਸਮਰਪਿਤ ਹੋਕੇ ਕੰਮ ਕਰਾਗਾ। ਸੰਤ ਸੀਚੇਵਾਲ ਜੀ ਨੇ ਕਿਹਾ ਕਿ ਜੋ ਵੀ ਤੁਹਾਡੀਆਂ ਮੰਗਾ ਹਨ ਉਹ ਛੇਤੀ ਹੀ ਪੂਰੀਆ ਕੀਤੀਆਂ ਜਾਣਗੀਆਂ, ਜਿੱਥੇ ਕਿਤੇ ਵੀ ਸਮਾਜ ਦੇ ਕੰਮਾਂ ਵਿਚ ਲੋੜ ਹੋਵੇ ਤਾਂ ਹਮੇਸ਼ਾ ਤੁਹਾਡਾ ਕੰਮ ਕੀਤਾ ਜਾਵੇਗਾ। ਇਸ ਮੌਕੇ ਤੇ ਅਸ਼ੋਕ ਮਨੀਲਾ ਵਾਇਸ ਪ੍ਰਧਾਨ ਪੰਜਾਬ, ਬਲਵਿੰਦਰ ਸਿੰਘ ਬੱਬੂ ਯੂਥ ਪ੍ਰਧਾਨ ਪੰਜਾਬ, ਗੁਰਮੁਖ ਸਗਲਾਨੀ ਉਪ ਪ੍ਰਧਾਨ ਪੰਜਾਬ,ਗੁਰਪ੍ਰੀਤ ਸਿੰਘ ਡੱਬ ਜਰਨਲ ਸੈਕਟਰੀ ਪੰਜਾਬ,ਰਾਜੀਵ ਕੁਮਾਰ ਯੂਥ ਪ੍ਰਧਾਨ ਅੰਮ੍ਰਿਤਸਰ, ਬਲਵਿੰਦਰ ਸਿੰਘ ਕੈਰੋਂ ਦਿਹਾਤੀ ਜ਼ਿਲ੍ਹਾ ਅੰਮ੍ਰਿਤਸਰ, ਬਲਵੰਤ ਸਿੰਘ ਸੁਲਤਾਨਪੁਰ ਲੋਧੀ ਅਤੇ ਹੋਰ ਸੱਜਣ ਮੌਜੂਦ ਸਨ।

Leave a Reply

Your email address will not be published. Required fields are marked *