ਬਾਦਲ ਪਰਿਵਾਰ ਨੂੰ ਬੇਅਦਬੀ ਤੇ ਬਦਨਾਮ ਕਰਨ ਵਾਲੀ ਆਪ ਸਰਕਾਰ,ਹਰ ਰੋਜ਼ ਹੋ ਰਹੀਆਂ ਬੇਅਦਬੀਆਂ ਤੇ ਚੁੱਪ ਕਿਉਂ?:—ਰਾਜੂ ਖੰਨਾ।
ਪੰਜਾਬ ‘ਚ ਲਗਾਤਾਰ ਹੋ ਰਹੀਆਂ ਬੇਅਦਬੀ ਦੀਆਂ ਘਟਨਾਵਾਂ ਡੂੰਘੀ ਸਾਜ਼ਿਸ ਵੱਲ ਕਰਦੀਆਂ ਇਸਾਰਾ।
ਕਿਹਾ, ਹਰੇਕ ਸਿੱਖ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਕਾਰ ਤੋਂ ਉਪਰ ਕੁਝ ਨਹੀਂ।
ਅਮਲੋਹ,28 ਅਪ੍ਰੈਲ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਬਾਦਲ ਪਰਿਵਾਰ ਨੂੰ ਬੇਅਦਬੀ ਦੇ ਨਾਮ ਤੇ ਬਦਨਾਮ ਕਰਨ ਵਾਲੀ ਆਪ ਸਰਕਾਰ,ਹੁਣ ਹਰ ਰੋਜ਼ ਗੁਰੂ ਸਾਹਿਬ ਦੀਆਂ ਹੋ ਰਹੀਆਂ ਬੇਅਦਬੀਆਂ ਤੇ ਚੁੱਪ ਕਿਉਂ ਹੈ ? ਇਸ ਗੱਲ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਤੇ ਹਲਕਾ ਅਮਲੋਹ ਦੇ ਮੁੱਖ ਸੇਵਾਦਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਗੁਰਦੁਆਰਾ ਸ੍ਰੀ ਕੋਤਵਾਲੀ ਸਾਹਿਬ ਮੋਰਿੰਡਾ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਈ ਬੇਅਦਬੀ ਅਤੇ ਪਿੰਡ ਗੋਲੇਵਾਲਾ ਫਰੀਦਕੋਟ ਵਿਖੇ ਗੁਟਕਾ ਸਾਹਿਬ ਦੀ ਹੋਈ ਬੇਅਦਬੀ ਦੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਰਾਜੂ ਖੰਨਾ ਨੇ ਕਿਹਾ ਕਿ ਇਹਨਾਂ ਬੇਅਦਬੀਆਂ ਨੇ ਸਿੱਖ ਕੌਮ ਨੂੰ ਧੁਰ ਅੰਦਰ ਤੋਂ ਝੰਜੋੜ ਕਿ ਰੱਖ ਦਿੱਤਾ ਹੈ।ਇਹ ਘਟਨਾਵਾਂ ਕਿਸੇ ਡੂੰਘੀ ਸਾਜ਼ਿਸ ਵੱਲ ਇਸਾਰਾ ਕਰਦੀਆਂ ਹਨ ਇਹ ਘਟਨਾਵਾਂ ਜਿਸ ਤਰੀਕੇ ਨਾਲ ਲੜੀਵਾਰ ਵਾਪਰ ਰਹੀਆਂ ਹਨ ਉਸ ਤੋਂ ਸਪੱਸਟ ਹੁੰਦਾ ਹੈ ਕਿ ਕਿਤੇ ਨਾ ਕਿਤੇ ਇਹ ਮਨਸਾ ਵੀ ਕੰਮ ਕਰ ਰਹੀ ਹੈ ਕਿ ਇਹਨਾਂ ਘਟਨਾਵਾਂ ਨੂੰ ਏਨਾ ਆਮ ਕਰ ਦਿੱਤਾ ਜਾਵੇ ਕਿ ਸਮਾਜ ਦੇ ਵੱਡੇ ਹਿੱਸੇ ਨੂੰ ਇਹ ਕੋਈ ਵੱਡੀ ਘਟਨਾ ਹੀ ਨਾ ਲੱਗੇ । ਉਹਨਾਂ ਆਖਿਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ ਜੋ ਕਿ ਪਿਛਲੇ ਲੰਮੇ ਸਮੇਂ ਹੋ ਰਹੀਆਂ ਹਨ ਪਰ ਕੋਈ ਵੀ ਸਖਤ ਕਾਨੂੰਨ ਨਾ ਹੋਣ ਕਾਰਨ ਗ੍ਰਿਫਤਾਰ ਹੋਣ ਤੋਂ ਬਾਅਦ ਵੀ ਦੋਸੀ ਬਚ ਜਾਂਦੇ ਹਨ।
ਇਸੇ ਕਰਕੇ ਇਹ ਘਟਨਾਵਾਂ ਰੁੱਕਣ ਦਾ ਨਾਮ ਨਹੀਂ ਲੈ ਰਹੀਆਂ । ਰਾਜੂ ਖੰਨਾ ਨੇ ਆਖਿਆ ਕਿ ਜਿੱਥੇ ਅਸੀਂ ਸਰਕਾਰ ਤੋਂ ਦੋਸ਼ੀਆਂ ਖਿਲਾਫ਼ ਸਖਤ ਕਾਰਵਾਈ ਕਰਨ ਅਤੇ ਸਖ਼ਤ ਕਾਨੂੰਨ ਬਣਾਉਣ ਦੀ ਮੰਗ ਕਰਦੇ ਹਾਂ, ਉੱਥੇ ਹੀ ਅਸੀਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਅਤੇ ਸਿੱਖ ਸੰਗਤਾਂ ਨੂੰ ਵੀ ਅਪੀਲ ਕਰਦੇ ਹਾਂ ਕਿ ਸਾਨੂੰ ਆਪੋ ਆਪਣੇ ਫਰਜ ਪਹਿਚਾਣਦੇ ਹੋਏ ਚਵਰ ਛੱਤਰ ਤਖਤ ਦੇ ਮਾਲਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਕਾਰ ਨੂੰ ਬਹਾਲ ਰੱਖਣ ਲਈ ਹਰ ਗੁਰਦੁਆਰਾ ਸਾਹਿਬ ਵਿਚ ਤਿਆਰ ਬਰ ਤਿਆਰ ਸਸਤਰਧਾਰੀ ਪਹਿਰੇਦਾਰ ਸਿੰਘ ਜਰੂਰ ਸੇਵਾ ਵਿੱਚ ਰੱਖਣ ਦਾ ਪ੍ਰਬੰਧ ਜਰੂਰ ਕਰਨਾ ਚਾਹੀਦਾ ਹੈ।ਜੇਕਰ ਸੰਗਤ ਵਿੱਚੋਂ ਸੇਵਾਦਾਰ ਆਪਣੇ ਆਪ ਪਹਿਰਾ ਦੇਣ ਦੀਆਂ ਡਿਊਟੀਆਂ ਨਿਭਾਉਣ ਤਾਂ ਇਹ ਹੋਰ ਵੀ ਚੰਗੀ ਗੱਲ ਹੋਵੇਗੀ ਤਾਂ ਕਿ ਮਾੜੀ ਸੋਚ ਵਾਲੇ ਅਨਸਰਾਂ ਨੂੰ ਆਪਣੇ ਅੰਜਾਮ ਦਾ ਜਰੂਰ ਪਤਾ ਹੋਵੇ। ਉਹਨਾਂ ਕਿਹਾ ਨੇ ਕਿਹਾ ਕਿ ਹਰ ਇਕ ਸਿੱਖ ਲਈ ਸੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਸਤਿਕਾਰ ਤੋਂ ਉਪਰ ਕੁਝ ਵੀ ਨਹੀਂ ਹੈ ‘ ਤੇ ਅਸੀਂ ਹੋਰ ਸਭ ਟੇਕ ਛੱਡ ਕੇ ਗੁਰੂ ਸਾਹਿਬ ਦਾ ਓਟ ਆਸਰਾ ਲੈਂਦੇ ਹੋਏ, ਬੇਅਦਬੀ ਰੋਕਣ ਲਈ ਆਪੋ ਆਪਣੇ ਫਰਜ ਪਹਿਚਾਣੀਏ। ਇਸ ਮੌਕੇ ਤੇ ਉਹਨਾਂ ਨਾਲ ਜਥੇਦਾਰ ਕਰਮਜੀਤ ਸਿੰਘ ਭਗੜਾਣਾ, ਜਥੇਦਾਰ ਕੁਲਦੀਪ ਸਿੰਘ ਮੁੱਢੜੀਆ, ਜਥੇਦਾਰ ਪਰਮਜੀਤ ਸਿੰਘ ਖਨਿਆਣ, ਕੈਪਟਨ ਜਸਵੰਤ ਸਿੰਘ ਬਾਜਵਾ,ਜਥੇਦਾਰ ਹਰਬੰਸ ਸਿੰਘ ਬਡਾਲੀ, ਜਥੇਦਾਰ ਜਰਨੈਲ ਸਿੰਘ ਮਾਜਰੀ, ਜਥੇਦਾਰ ਕੁਲਦੀਪ ਸਿੰਘ ਮਛਰਾਈ,ਜਥੇਦਾਰ ਹਰਬੰਸ ਸਿੰਘ ਕਾਲੂ, ਜਥੇਦਾਰ ਜਸਪਾਲ ਸਿੰਘ ਫੌਜੀ,ਡਾ ਸੁਖਦੇਵ ਸਿੰਘ ਨੱਤ, ਯੂਥ ਆਗੂ ਹਰਪਾਲ ਸਿੰਘ ਭਗਵਾਨਪੁਰਾ ਹਾਜ਼ਰ ਸਨ।

