ਡੈਡੀਕੇਟਿਡ ਬ੍ਰਦਰਜ਼ ਗਰੁੱਪ ਵੱਲੋਂ ਲਗਾਇਆ ਗਿਆ ਖੂਨਦਾਨ ਕੈਂਪ\
ਮੁੱਖ ਮਹਿਮਾਨ ਆਈ.ਜੀ ਛੀਨਾ ਨੇ ਵਿਸ਼ੇਸ਼ ਤੌਰ ਤੇ ਕੀਤੀ ਸ਼ਿਰਕਤ
ਪਟਿਆਲਾ (ਰਮਨਦੀਪ/ਮਧੂਸਾਰ ਬਿਊਰੋ) ਜਿਮਖਾਨਾ ਕਲੱਬ ਦੇ ਸਕੱਤਰ ਹਰਪ੍ਰੀਤ ਸੰਧੂ ਅਤੇ ਡੈਡੀਕੇਟਿਡ ਬ੍ਰਦਰਜ਼ ਗਰੁੱਪ ਦੇ ਪ੍ਰਧਾਨ ਡਾ.ਰਕੇਸ਼ ਵਰਮੀ, ਨਿਊ ਵੂਮਨ ਇੰਪਾਵਰਮੈਂਟ, ਮਹਾਰਾਜਾ ਗਰੁੱਪ, ਖ਼ਾਟੁ ਸ਼ਾਮ ਗਰੁੱਪ ਵੱਲੋਂ ਸਾਂਝੇ ਤੌਰ ਤੇ ਸਵਰਗੀ ਤਰਜੀਤ ਸਿੰਘ ਸੰਧੂ ਦੀ ਯਾਦ ਨੂੰ ਸਮਰਪਿਤ ਖ਼ੂਨਦਾਨ ਕੈਂਪ ਲਗਾਇਆ ਗਿਆ। ਜਿਸ ਵਿਚ ਮੁੱਖ ਮਹਿਮਾਨ ਦੇ ਤੌਰ ਤੇ ਪਟਿਆਲਾ ਰੇਂਜ ਦੇ ਆਈ.ਜੀ ਮੁਖਵਿੰਦਰ ਸਿੰਘ ਛੀਨਾ ਅਤੇ ਅਤੇ ਪ੍ਰਿੰਸੀਪਲ ਕਮਿਸ਼ਨਰ ਇਨਕਮ ਟੈਕਸ ਹਰੀਸ਼ ਅਬਰੋਲ ਅਤੇ ਹੋਰ ਪਤਵੰਤੇ ਸੱਜਣ ਪਹੁੰਚੇ। ਇਸ ਮੌਕੇ 176 ਯੂਨਿਟ ਦੇ ਕਰੀਬ ਖ਼ੂਨ ਇਕੱਠਾ ਕੀਤਾ ਗਿਆ।
ਇਸ ਮੌਕੇ ਆਈ.ਜੀ ਛੀਨਾ ਨੇ ਕਲੱਬ ਦੇ ਇਸ ਵਿਸ਼ੇਸ ਉਪਰਲੇ ਦੀ ਸ਼ਲਾਘਾ ਕੀਤੀ ਤੇ ਕਿਹਾ ਕਿ ਇਹੋ ਜਿਹੇ ਲੋਕ ਭਲਾਈ ਦੇ ਕੰਮਾਂ ਨਾਲ ਹੀ ਸਮਾਜ ਨੂੰ ਸਹੀ ਸੇਧ ਮਿਲਦੀ ਹੈ। ਇਸ ਮੌਕੇ ਡੀ.ਐਸ.ਪੀ ਜਸਵਿੰਦਰ ਟਿਵਾਣਾ ਡੀ.ਐਸ.ਪੀ ਹਰਦੀਪ ਸਿੰਘ ਬਡੂੰਗਰ, ਜੁਆਇੰਟ ਕਮਿਸ਼ਨਰ ਡੀ.ਪੀ ਸਿੰਘ, ਡਿਪਟੀ ਡਾਇਰੈਕਟਰ ਰਾਜਦੀਪ ਸਿੰਘ, ਡ.ਮਨਮੋਹਣ ਸਿੰਘ, ਨੀਰਜ ਵਤਸ, ਵਿਪਿਨ ਸ਼ਰਮਾਂ, ਏ.ਪੀ ਗਰਗ, ਵਿਨੋਦ ਦੁੰਡਈਆ, ਬੀ.ਐੱਸ ਬੇਦੀ, ਜਸਪ੍ਰੀਤ ਸਿੰਘ, ਐਡ.ਰਾਕੇਸ਼ ਬਧਵਾਰ, ਐਡ. ਸ਼ੇਰਬੀਰ ਸਿੰਘ, ਜਤਿਨ ਮਿੱਤਲ, ਸੰਜੇ ਅੱਗਰਵਾਲ, ਦੀਪਕ ਬਾਂਸਲ ਡਕਾਲਾ, ਇੰਜ ਸੰਚਿਤ ਬਾਂਸਲ, ਗੌਰਵ ਗਰਗ, ਸੁਮਨ ਬੱਤਰਾ, ਮੀਨੂ ਸੋਢੀ, ਡ. ਨਵਜਿੰਦਰ ਸੋਢੀ, ਰਜਨੀ ਭਾਰਗਵ, ਰੂਚੀ ਨਰੂਲਾ, ਪਰਮਜੀਤ ਕੌਰ, ਗੁਰੂਪਦੇਸ਼ ਕੌਰ ਅਤੇ ਹੋਰ ਵੀ ਪਤਵੰਤੇ ਸੱਜਣ ਮੌਕੇ ਤੇ ਹਾਜਰ ਸਨ।

