ਹਰਿਆਣਾਪੰਜਾਬ

ਸੂਬੇ ਦੇ 900 ਪਿੰਡਾਂ ਵਿਚ ਈ-ਡਿਜੀਟਲ ਲਾਇਬ੍ਰੇਰੀ ਦਾ ਨਿਰਮਾਣ ਕਾਰਜ ਸ਼ੁਰੂ – ਡਿਪਟੀ ਸੀਐਮ

ਉਚਾਨਾ ਦੇ ਬੱਸ ਅੱਡਾ ਦੇ ਨਵੀਨੀਕਰਣ ‘ਤੇ ਖਰਚ ਹੋਣ 70 ਲੱਖ ਰੁਪਏ

ਚੰਡੀਗੜ੍ਹ, 12 ਮਈ (ਮਧੂਸਾਰ ਬਿਊਰੋ) – ਹਰਿਆਣਾ ਦੇ ਡਿਪਟੀ ਮੁੱਖ ਮੰਤਰੀ ਸ੍ਰੀ ਦੁਸ਼ਯੰਤ ਚੌਟਾਲਾ ਨੇ ਕਿਹਾ ਹੈ ਕਿ ਸੂਬੇ ਦੇ 900 ਪਿੰਡਾਂ ਵਿਚ ਈ-ਡਿਜੀਟਲ ਲਾਇਬ੍ਰੇਰੀ ਦਾ ਨਿਰਮਾਣ ਕਾਰਜ ਸ਼ੁਰੂ ਕਰਵਾਇਆ ਗਿਆ ਹੈ, ਜਿਸ ਵਿੱਚੋਂ ਉਚਾਨਾ ਹਲਕੇ ਵਿਚ ਪਿਛਲੇ ਇਕ ਸਾਲ ਵਿਚ ਇਕ ਸੌ ਈ-ਡਿਜੀਟਲ ਲਾਇਬੇਰੀਆਂ ਸਥਾਪਿਤ ਕੀਤੀ ਗਈਆਂ ਹਨ।

ਉਹ ਅੱਜ ਜੀਂਦ ਜਿਲ੍ਹਾ ਦੇ ਪਿੰਡ ਅਲੀਪੁਰਾ ਵਿਚ ਜਨਸਭਾ ਨੂੰ ਸੰਬੋਧਿਤ ਕਰ ਰਹੇ ਸਨ।

ਸ੍ਰੀ ਦੁਸ਼ਯੰਤ ਚੌਟਾਲਾ ਨੇ ਕਿਹਾ ਕਿ ਊਚਾਨਾ ਵਿਧਾਨਸਭਾ ਖੇਤਰ ਦੇ ਹਰੇਕ ਪਿੰਡ ਵਿਚ ਲਗਾਤਾਰ ਚਹੁਮੁਖੀ ਵਿਕਾਸ ਕਰਵਾਇਆ ਜਾ ਰਿਹਾ ਹੈ। ਨੇੜੇ ਭਵਿੱਖ ਵਿਚ ਉਚਾਨਾ ਸੂਬੇ ਦੇ ਵਿਕਸਿਤ ਖੇਤਰਾਂ ਵਿਚ ਸ਼ੁਮਾਰ ਹੋਵੇਗਾ।

ਉਨ੍ਹਾਂ ਨੇ ਦਸਿਆ ਕਿ ਕਾਫੀ ਸਮੇਂ ਤੋਂ ਚੁੱਕੀ ਆ ਰਹੀ ਉਚਾਨਾ ਸ਼ਹਿਰਵਾਸੀਆਂ ਦੀ ਸਰਵਿਸ ਲੇਨ ਦੀ ਮੰਗ ਵੀ ਪੂਰੀ ਹੋ ਜਾਵੇਗੀ। ਇਸ ਦੇ ਨਾਲ ਹੀ ਉਚਾਨਾ ਬੱਸ ਅੱਡੇ ਦੇ ਨਵੀਨੀਕਰਣ ਦੇ ਲਈ ਵੀ 70 ਲੱਖ ਰੁਪਏ ਟ੍ਰਾਂਸਪੋਰਟ ਵਿਭਾਗ ਵੱਲੋਂ ਲੋਕ ਨਿਰਮਾਣ ਵਿਭਾਗ ਨੂੰ ਦੇ ਦਿੱਤੇ ਗਏ ਹਨ, ਇਸ ‘ਤੇ ਅਗਲੇ ਮਹੀਨੇ ਵਿਚ ਟੇਂਡਰਿੰਗ ਪ੍ਰਕ੍ਰਿਆ ਪੂਰੀ ਹੋਣ ਦੇ ਨਾਲ ਹੀ ਨਿਰਮਾਣ ਕਾਰਜ ਸ਼ੁਰੂ ਹੋ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਖੇਤਰ ਦੇ ਨੌਜੁਆਨ ਖਿਡਾਰੀਆਂ ਨੂੰ ਖੇਡ ਪ੍ਰਤਿਭਾ ਨਿਖਾਰਣ ਦੇ ਮੌਕੇ ਪ੍ਰਦਾਨ ਕਰਨ ਤਹਿਤ ਇਕ ਵੱਡਾ ਇੰਡੋਰ ਖੇਡ ਸਟੇਡੀਅਮ ਦਾ ਨਿਰਮਾਣ ਵੀ ਕਰਵਾਇਆ ਜਾਵੇਗਾ, ਇਸ ਦੇ ਲਈ ਖੇਤਰ ਵਿਚ ਤਿੰਨ ਪੁਆਇੰਟ ਚੋਣ ਕੀਤੇ ਗਏ ਹਨ ਜਿੱਥੇ ਵੀ ਸਾਰੀ ਤਰ੍ਹਾ ਦੇ ਮਾਪਦੰਡ ਤੇ ਰਸਮੀ ਕਾਰਵਾਈਆਂ ਪੂਰੀਆਂ ਹੋਣਗੀਆਂ, ਉੱਥੇ ਇਕ ਥਾਂ ਇਸ ਸਟੇਡੀਅਮ ਦਾ ਨਿਰਮਾਣ ਕਰਵਾਇਆ ਜਾਵੇਗਾ। ਇਸ ਤੋਂ ਇਲਾਵਾ, ਖੇਤਰ ਵਿਚ ਰਗਬੀ ਤੇ ਕਬੱਡੀ ਦੇ ਖਿਡਾਰੀਆਂ ਨੂੰ ਵੀ ਸਹੀ ਖੇਡ ਸਹੂਲਤ ਪ੍ਰਦਾਨ ਕਰਨ ਦੇ ਲਈ ਉਚਾਨਾ ਖੇਡ ਨਰਸਰੀ ਬਨਵਾਉਣ ‘ਤੇ ਵਿਚਾਰ ਕੀਤਾ ਜਾ ਰਿਹਾ ਹੈ।

ਡਿਪਟੀ ਸੀਐਮ ਨੇ ਕਿਹਾ ਕਿ ਉਚਾਨਾ ਹਲਕਾ ਦੇ ਵਾਸੀਆਂ ਨੂੰ ਸਵੱਛ ਪੇਯਜਲ ਮਹੁਇਆ ਕਰਵਾਉਣਾ ਉਨ੍ਹਾਂ ਦੀ ਪ੍ਰਾਥਮਿਕਤਾਵਾਂ ਵਿਚ ਸ਼ਾਮਿਲ ਹੈ। ਇਸ ਦੇ ਲਈ ਹਾਈਵੇ ਤੋਂ ਵਿਰੋਧੀ ਦਿਸ਼ਾ ਵਿਚ ਲਗਦੇ 17 ਪਿੰਡਾਂ ਦੇ ਲੋਕਾਂ ਨੂੰ ਸਵੱਛ ਪਾਣੀ ਉਪਲਬਧ ਕਰਵਾਉਣ ਲਈ 50 ਕਰੋੜ ਰੁਪਏ ਦੀ ਲਾਗਤ ਨਾਲ ਪਾਇਪ ਲਾਇਨ ਵਿਛਾ ਕੇ ਭਾਖੜਾ ਦਾ ਸਾਫ ਪਾਣੀ ਦਿੱਤਾ ਜਾਵੇਗਾ। ਇਸ ਤੋਂ ਇਲਾਵਾ, ਹਲਕਾ ਦੇ ਪਿੰਡ ਗੁਰੂਕੁੱਲ ਖੇੜਾ ਦੇ ਹਰੇਕ ਘਰ ਵਿਚ ਸੀਐਸਆਰ ਦੇ ਸਹਿਯੋਗ ਨਾਲ ਸੋਲਰ ਪੈਨਲ ਲਗਵਾਉਣ ਦਾ ਕਾਰਜ ਸ਼ੁਰੂ ਹੋ ਚੁੱਕਾ ਹੈ ਜੋ ਅਗਲੇ ਕਰੀਬ ਤਿੰਨ ਚਾਰ ਮਹੀਨਿਆਂ ਵਿਚ ਪੂਰਾ ਹੋ ਜਾਵੇਗਾ, ਇਸ ਕਾਰਜ ਦੇ ਪੂਰਾ ਹੋਣ ਨਾਲ ਸੋਲਰ ਪੈਨਲ ਉਰਜਾ ਸਪਲਾਈ ਵਜੋ ‘ਤੇ ਗੁਰੂਕੁੱਲ ਖੇੜਾ ਸੂਬੇ ਦਾ ਮਾਡਲ ਪਿੰਡ ਸਾਬਿਤ ਹੋਵੇਗਾ। ਡਿਪਟੀ ਮੁੱਖ ਨੇ ਕਿਹਾ ਕਿ ਬੀਪੀਐਲ ਰਾਸ਼ਨ ਕਾਰਡ ਧਾਰਕਾਂ ਦੀ ਸਹੁਲਤ ਨੂੰ ਧਿਆਨ ਵਿਚ ਰੱਖਦੇ ਹੋਏ ਸੂਬਾ ਸਰਕਾਰ ਵੱਲੋਂ ਹੁਣ ਬਿਜਲੀ ਬਿੱਲ ਦੀ ਸੀਮਾ 9 ਹਜਾਰ ਰੁਪਏ ਤੋਂ ਵਧਾ ਕੇ 12 ਹਜਾਰ ਰੁਪਏ ਸਾਲਾਨਾ ਕੀਤਾ ਗਿਆ ਹੈ।

ਡਿਪਟੀ ਮੁੱਖ ਮੰਤਰੀ ਨੈ ਕਿਹਾ ਕਿ ਮੌਜੂਦਾ ਗਠਜੋੜ ਰਾਜ ਸਰਕਾਰ ਦੇ ਲਈ ਕਿਸਾਨ ਹਿੱਤ ਸੱਭ ਤੋਂ ਉੱਪਰ ਹੈ। ਇਸੀ ਦਿਸ਼ਾ ਵਿਚ ਹੁਣ ਕਿਸਾਨਾਂ ਨੂੰ ਆਪਣੀ ਫਸਲ ਵੇਚਣ ਦੇ ਲਈ ਪਹਿਲਾਂ ਦੀ ਤਰ੍ਹਾ ਮੰਡੀਆਂ ਵਿਚ ਕਈ-ਕਈ ਰਾਤ ਨਹੀਂ ਬਿਤਾਉਣੀ ਪੈਂਦੀ ਸਗੋ ਮੇਰੀ ਫਸਲ ਮੇਰਾ ਬਿਊਰਾ ਪੋਰਟਲ ‘ਤੇ ਰਜਿਸਟਰਡ ਕਿਸਾਨ ਦੀ ਫਸਲ ਦੀ ਖਰੀਦਾਰੀ ਮੰਡੀ ਵਿਚ ਆਉਂਦੇ ਹੋ ਜਾਂਦੀ ਹੈ ਨਾਲ ਫਸਲ ਵਿਕਰੀ ਦੇ 72 ਘੰਟੇ ਦੇ ਅੰਦਰ ਰਕਮ ਅਦਾਇਗੀ ਸਿੱਧਾ ਕਿਸਾਨ ਦੇ ਖਾਤੇ ਵਿਚ ਕੀਤੀ ਗਈ ਹੈ।

Leave a Reply

Your email address will not be published. Required fields are marked *