ਸਫ਼ਲਤਾ ਦਾ ਰਾਹ ਸਫ਼ਤ ਮਿਹਨਤ, ਦ੍ਰਿੜ੍ਹ ਇਰਾਦੇ ਅਤੇ ਲਗਨ ਨਾਲ ਹਾਸਿਲ ਹੁੰਦਾ ਹੈ ।”
ਬੁੱਢਾ ਦਲ ਪਬਲਿਕ ਸਕੂਲ ਦਾ ਮਾਣ – ਸਕਸ਼ਮਾ
ਪਟਿਆਲਾ:- 29 ਮਈ (ਮਧੂਸਾਰ ਬਿਊਰੋ) ਬੁੱਢਾ ਦਲ ਪਬਲਿਕ ਸਕੂਲ ਦੇ ਮਾਣ ਨੂੰ ਵਧਾਉਂਦੇ ਹੋਏ ਸਕਸ਼ਮਾ ਨੇ (ਬੈਚ 2018 ਦੀ ਸਾਬਕਾ ਵਿਦਿਆਰਥੀ) ਯੂਪੀਐਸਸੀ ਸਿਵਲ ਸਰਵਸਿਜ਼ ਪਰੀਖਿਆ 2022 ਵਿੱਚ 446ਵਾਂ ਰੈਂਕ ਪ੍ਰਾਪਤ ਕੀਤਾ ਹੈ। ਉਹ ਸ਼ੁਰੂ ਤੋਂ ਹੀ ਬਹੁਤ ਹੋਣਹਾਰ ਵਿਦਿਆਰਥਣ ਸੀ ਜਿਸ ਨੇ ਸਕੂਲ ਸਮੇਂ ਵੀ ਬਹੁਤ ਸਾਰੀਆਂ ਉਪਲੱਬਦੀਆਂ ਹਾਸਿਲ ਕੀਤੀਆਂ। ਸਕਸ਼ਮਾ ਦੀ ਸ਼ਾਨਦਾਰ ਜਿੱਤ ਨੂੰ ਮਨਾਉਣ ਲਈ 29 ਮਈ 2023 ਨੂੰ ਬੁੱਢਾ ਦਲ ਪਬਲਿਕ ਸਕੂਲ, ਪਟਿਆਲਾ ਵਿਖੇ ਸਨਮਾਨਿਤ ਸਮਾਰੋਹ ਅਯੋਜਿਤ ਕੀਤਾ ਗਿਆ।
ਵਿਦਿਆਰਥੀਆਂ ਨੇ ਉਹਨਾਂ ਤੋਂ ਬਹੁਤ ਸਾਰੇ ਸਵਾਲ ਪੁੱਛੇ, ਜਿਹਨਾਂ ਦਾ ਜਵਾਬ ਸਕਸ਼ਮਾ ਨੇ ਬਹੁਤ ਸੁਲਝੇ ਢੰਗ ਨਾਲ ਦਿੱਤਾ। ਉਹਨਾਂ ਨੇ ਵਿਦਿਆਰਥੀਆਂ ਨਾਲ ਆਪਣੀ ਸਫਲਤਾ ਦੀ ਕਹਾਣੀ ਸਾਂਝੀ ਕੀਤੀ। ਵਿਦਿਆਰਥੀ ਬਹੁਤ ਉਤਸ਼ਾਹਿਤ ਨਜ਼ਰ ਆਏ ਅਤੇ ਉਹਨਾਂ ਦੇ ਸਵਾਲ ਖਤਮ ਹੋਣ ਦਾ ਨਾਮ ਨਹੀਂ ਸਨ ਲੈ ਰਹੇ। ਸਕਸ਼ਮਾ ਨੇ ਕਈ ਬੱਚਿਆਂ ਦੇ ਦਿਲਾਂ ਵਿੱਚ ਉੱਚਾ ਮੁਕਾਮ ਹਾਸਿਲ ਕਰਨ ਦੀ ਚਿਣਗ ਬਾਲੀ। ਉਹਨਾਂ ਦੇ ਮਾਪਿਆਂ ਨੇ ਵੀ ਇਸ ਸਮਾਰੋਹ ਵਿੱਚ ਸ਼ਿਰਕਤ ਕੀਤੀ। ਉਹਨਾਂ ਨੇ ਪ੍ਰਿੰਸੀਪਲ ਸਾਹਿਬਾਨ ਅਤੇ ਅਧਿਆਪਕਾਂ ਦਾ ਧੰਨਵਾਦ ਕੀਤਾ ਜਿਹਨਾਂ ਨੇ ਸਕਸ਼ਮਾ ਦੇ ਸਰਵਪੱਖੀ ਵਿਕਾਸ ਵਲ ਧਿਆਨ ਦਿੱਤਾ।
ਸਕੂਲ ਦੇ ਮੁੱਖ ਸਰਪ੍ਰਸਤ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਜੀ ਅਕਾਲੀ 96 ਕਰੋੜੀ, ਸਕੂਲ ਮੁਖੀ ਸ਼੍ਰੀਮਤੀ ਸੁਖਵਿੰਦਰਜੀਤ ਕੌਰ, ਸਕੂਲ ਦੇ ਡਾਇਰੈਕਟਰ ਸਿੱਖਿਆ ਅਤੇ ਸਲਾਹਕਾਰ ਐਡਵੋਕੇਟ ਕਰਨ ਰਾਜਬੀਰ ਸਿੰਘ, ਸਕੂਲ ਪ੍ਰਿੰਸੀਪਲ ਸ਼੍ਰੀਮਤੀ ਹਰਪ੍ਰੀਤ ਕੌਰ ਅਤੇ ਸਮੁੱਚੇ ਬੁੱਢਾ ਦਲ ਪਰਿਵਾਰ ਨੇ ਉਹਨਾਂ ਦੀ ਇਸ ਸ਼ਾਨਦਾਰ ਜਿੱਤ ਲਈ ਵਧਾਈ ਦਿੱਤੀ ਅਤੇ ਉਹਨਾਂ ਦੇ ਆਉਂਣ ਵਾਲੇ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ।

