ਕੇਂਦਰੀ ਵਿੱਤ ਮੰਤਰੀ ਨੇ ਕੀਤੀ ਐਨਆਈਸੀਡੀਆਈਟੀ ਦੀ ਸਿਖਰ ਮਾਨੀਟਰਿੰਗ ਅਥਾਰਿਟੀ ਦੀ ਦੂਜੀ ਮੀਟਿੰਗ ਦੀ ਅਗਵਾਈ
ਨਾਂਗਲ ਚੌਧਰੀ ਵਿਚ ਬਣ ਰਿਹਾ ਇੰਟੀਗ੍ਰੇਟੇਡ ਮਲਟੀ ਮੋਡਲ ਲਾਜਿਸਟਿਕਸ ਹੱਬ ਅਤੇ ਆਈਏਮਸੀ, ਹਿਸਾਰ ਦੇ ਪੂਰਾ ਹੋਣ ਨਾਲ ਉਦਯੋਗਾਂ ਨੂੰ ਮਿਲੇਗਾ ਕਾਫੀ ਫਾਇਦਾ – ਮੁੱਖ ਮੰਤਰੀ
ਐਨਆਈਸੀਡੀਸੀ ਨਾਲ ਸੂਬੇ ਵਿਚ ਉਦਯੋਗਿਕਰਣ ਅਤੇ ਲਾਜਿਸਟਿਕਸ ਖੇਤਰ ਵਿਚ ਮਿਲੇਗੀ ਮਦਦ – ਮਨੋਹਰ ਲਾਲ
ਚੰਡੀਗੜ੍ਹ, 30 ਮਈ ( ) – ਕੇਂਦਰੀ ਵਿੱਤ ਮੰਤਰੀ ਸ੍ਰੀਮਤੀ ਨਿਰਮਲਾ ਸੀਤਾਰਮਣ ਨੇ ਅੱਜ ਕੌਮੀ ਉਦਯੋਗਿਕ ਕੋਰੀਡੋਰ ਅਤੇ ਲਾਗੂ ਟਰਸਟ (ਐਨਆਈਸੀਡੀਆਈਟੀ) ਦੀ ਸਿਖਰ ਮਾਨੀਟਰਿੰਗ ਅਥਾਰਿਟੀ ਦੀ ਦੂਜੀ ਮੀਟਿੰਗ ਦੀ ਅਗਵਾਈ ਕੀਤੀ। ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਚੰਡੀਗੜ੍ਹ ਤੋਂ ਵੀਡੀਓ ਕਾਨਫ੍ਰੈਸਿੰਗ ਰਾਹੀਂ ਮੀਟਿੰਗ ਵਿਚ ਹਿੱਸਾ ਲਿਆ। ਮੀਟਿੰਗ ਵਿਚ ਕੇਂਦਰੀ ਵਪਾਰ ਅਤੇ ਉਦਯੋਗ ਮੰਤਰੀ ਸ੍ਰੀ ਪੀਯੂਸ਼ ਗੋਇਲ, ਨੀਤੀ ਆਯੋਗ ਦੇ ਵਾਇਸ ਚੇਅਰਮੈਨ ਸ੍ਰੀ ਸੁਮਨ ਬੇਰੀ ਸਮੇਤ ਵੱਖ-ਵੱਖ ਸੂਬਿਆਂ ਦੇ ਮੁੱਖ ਮੰਤਰੀਆਂ ਅਤੇ ਉਦਯੋਗ ਮੰਤਰੀਆਂ ਨੇ ਵੀਡੀਓ ਕਾਨਫ੍ਰੈਸਿੰਗ ਰਾਹੀਂ ਹਿੱਸਾ ਲਿਆ। ਹਰਿਆਣਾ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ੍ਰੀ ਜੇ ਪੀ ਦਲਾਲ ਵੀ ਇਸ ਮੌਕੇ ‘ਤੇ ਮੌਜੂਦ ਰਹੇ। ਨਾਂਗਲ ਚੌਧਰੀ ਵਿਚ ਬਣ ਰਿਹਾ ਇੰਟੀਗ੍ਰੇਟੇਡ ਮਲਟੀ-ਮਾਡਲ ਲਾਜਿਸਟਿਕਸ ਹੱਬ ਅਤੇ ਆਈਐਮਸੀ, ਹਿਸਾਰ ਦੇ ਪੂਰਾ ਹੋਣ ਨਾਲ ਉਦਯੋਗ ਨੂੰ ਮਿਲੇਗਾ ਕਾਫੀ ਫਾਇਦਾ ਮੀਟਿੰਗ ਦੌਰਾਨ ਸ੍ਰੀ ਮਨੋਹਰ ਲਾਲ ਨੇ ਸੂਬੇ ਦੀ ਦੋ ਵੱਡੀ ਪਰਿਯੋਜਨਾਵਾਂ ਦੀ ਪ੍ਰਗਤੀ ਰਿਪੋਰਟ ਸਾਂਝੀ ਕਰਦੇ ਹੋਏ ਕਿਹਾ ਕਿ ਨਾਂਗਲ ਚੌਧਰੀ ਵਿਚ 886 ਏਕੜ ਭੂਮੀ ‘ਤੇ ਇੰਟੀਗ੍ਰੇਟੇਡ ਮਲਟੀ-ਮਾਡਲ ਲਾਜਿਸਟਿਕਸ ਹੱਬ ਬਣਾਇਆ ਜਾਣਾ ਹੈ। ਇਸ ਪਰਿਯੋਜਨਾ ਨਾਲ ਸਬੰਧਿਤ ਸੜਕ , ਪਾਣੀ ਅਤੇ ਬਿਜਲੀ ਨਾਂਲ ਸਬੰਧਿਤ ਕਾਰਜ ਸ਼ੁਰੂ ਹੋ ਗਿਆ ਹੈ ਅਤੇ ਜੂਨ ਮਹੀਨੇ ਤਕ ਪੂਰਾ ਹੋਣ ਦੀ ਉਮੀਦ ਹੈ।
ਇਸ ਤੋਂ ਇਲਾਵਾ, ਇੰਟਰਨਲ ਰੇਲ ਯਾਰਡ ਇੰਫ੍ਰਾਸਟਕਚਰ ਲਈ ਵੀ ਜਲਦੀ ਹੀ ਈਪੀਸੀ ਟੈਂਡਰ ਜਾਰੀ ਕਰ ਦਿੱਤਾ ਜਾਵੇਗਾ। ਮੁੱਖ ਮੰਤਰੀ ਨੇ ਦਸਿਆ ਕਿ ਅੰਮ੍ਰਿਤਸਰ-ਕੋਲਕਾਤਾ ਉਦਯੋਗਿਕ ਕੋਰੀਡੋਰ (ਏਕੇਆਈਸੀ) ਦੇ ਨਾਲ -ਨਾਲ ਏਕੀਕ੍ਰਿਤ ਵਿਨਿਰਮਾਣ ਕਲਸਟਰ (ਆਈਏਮਸੀ) ਪਰਿਯੋਜਨਾ ਦੇ ਤਹਿਤ ਹਿਸਾਰ ਵਿਚ 1605 ਏਕੜ ਭੂਮੀ ‘ਤੇ ਆਈਏਮਸੀ ਵਿਕਸਿਤ ਕੀਤਾ ਜਾਣਾ ਹੈ। ਇਸ ਦੇ ਲਈ ਸੀਏਲਯੂ ਲਈ ਸੈਂਦਾਂਤਿਕ ਮੰਜੂਰੀ ਦਿੱਤੀ ਜਾ ਚੁੱਕੀ ਹੈ। ਵਾਤਾਵਰਣ ਕਲੀਅਰੇਂਸ ਦੀ ਪ੍ਰਕ੍ਰਿਆਵਾਂ ੂਨੰ ਵੀ ਜਲਦੀ ਪੂਰਾ ਕਰ ਲਿਆ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਇਹ ਪਰਿਯੋਜਨਾ ਹਰਿਆਣਾ ਸੂਬੇ ਲਈ ਬੇਹੱਦ ਮਹਤੱਵਪੂਰਣ ਹੈ ਅਤੇ ਇੰਨ੍ਹਾਂ ‘ਤੇ ਤੇਜ ਗਤੀ ਨਾਲ ਕੰਮ ਕੀਤਾ ਜਾ ਰਿਹਾ ਹੈ। ਇੰਨ੍ਹਾਂ ਪਰਿਯੋਜਨਾਵਾਂ ਦੇ ਪੂਰਾ ਹੋਣ ਨਾਲ ਉਦਯੋਗਾਂ ਨੂੰ ਕਾਫੀ ਫਾਇਦਾ ਮਿਲੇਗਾ। ਇੰਨ੍ਹਾਂ ਹੀ ਨਹੀਂ, ਇਹ ਪਰਿਯੋਜਨਾਵਾਂ ਵਿਨਿਰਮਾਣ ਅਤੇ ਉਦਯੋਗਿਕ ਗਤੀਵਿਧੀਆਂ ਵਿਚ ਨਿਵੇਸ਼ ਵਧਾਉਣ ਵਿਚ ਵੀ ਸਮਰੱਥ ਹੋਣਗੇ। ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਕਲਾਨੌਰ, ਯਮੁਨਾਨਗਰ ਵਿਚ ਇਨਲੈਂਡ ਕੰਟੇਨਰ ਡਿਪੋ ਦੇ ਲਈ ਸੂਬਾ ਸਰਕਾਰ ਜਲਦੀ ਹੀ ਡੀਪੀਆਰ ਕੇਂਦਰ ਨੂੰ ਭੇਜੇਗੀ ਤਾਂ ਜੋ ਇਸ ਪਰਿਯੋਜਨਾ ‘ਤੇ ਵੀ ਕੰਮ ਸ਼ੁਰੂ ਹੋ ਸਕੇ।
ਐਨਆਈਸੀਡੀਸੀ ਨਾਲ ਸੂਬੇ ਵਿਚ ਉਦਯੌਗਿਕਰਣ ਅਤੇ ਲਾਜਿਸਟਿਕਸ ਖੇਤਰ ਵਿਚ ਮਿਲੇਗੀ ਮਦਦ
ਮੁੱਖ ਮੰਤਰੀ ਨੇ ਕਿਹਾ ਕਿ ਕੌਮੀ ਉਦਯੋਗਿਕ ਕੋਰੀਡੋਰ ਵਿਕਾਸ ਪ੍ਰੋਗ੍ਰਾਮ (ਐਨਆਈਸੀਡੀਸੀ) ਨਾਲ ਸੂਬੇ ਵਿਚ ਉਦਯੋਗਿਕਰਣ ਅਤੇ ਲਾਜਿਸਟਿਕਸ ਖੇਤਰ ਵਿਚ ਮਦਦ ਮਿਲੇਗੀ, ਜਿਸ ਤੋਂ ਸੂਬੇ ਹੀ ਨਹੀਂ ਸਗੋ ਦੇਸ਼ ਦੀ ਆਰਥਕ ਪ੍ਰਗਤੀ ਹੋਵੇਗੀ। ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਪੂਰੇ ਦੇਸ਼ ਵਿਚ 11 ਇੰਡਸਟਰਿਅਲ ਕੋਰੀਡੋਰ ਬਣਾਏ ਜਾ ਰਹੇ ਹਨ। ਹਰਿਆਣਾ ਸਰਕਾਰ ਵੀ ਪ੍ਰਧਾਨ ਮੰਤਰੀ ਦੇ ਸਪਨੇ ਨੂੰ ਸਾਕਾਰ ਕਰਨ ਲਈ ਪ੍ਰਤੀਬੱਧ ਹੈ ਅਤੇ ਸੂਬੇ ਦੀ ਪਰਿਯੋਜਨਾਵਾਂ ਨੂੰ ਤੇਜ ਗਤੀ ਨਾਲ ਪੂਰਾ ਕਰੇਗੀ। ਮੀਟਿੰਗ ਵਿਚ ਮੁੱਖ ਮੰਤਰੀ ਦੇ ਮੁੱਖ ਪ੍ਰਧਾਨ ਸਕੱਤਰ ਡੀਐਸ ਢੇਸੀ, ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਵਧੀਕ ਮੁੱਖ ਸਕੱਤਰ ਸੁਧੀਰ ਰਾਜਪਾਲ, ਉਦਯੋਗ ਅਤੇ ਵਪਾਰ ਵਿਭਾਗ ਦੇ ਵਧੀਕ ਮੁੱਖ ਸਕੱਤਰ ਆਨੰਦ ਮੋਹਨ ਸ਼ਰਣ, ਮੁੱਖ ਮੰਤਰੀ ਦੇ ਪ੍ਰਧਾਨ ਸਕੱਤਰ ਵੀ. ਉਮਾਸ਼ੰਕਰ, ਉਦਯੋਗ ਅਤੇ ਵਪਾਰ ਵਿਭਾਗ ਦੇ ਮਹਾਨਿਦੇਸ਼ਕ ਸ਼ੇਖਰ ਵਿਦਿਆਰਥੀ ਅਤੇ ਹਰਿਆਣਾ ਰਾਜ ਉਦਯੋਗਿਕ ਅਤੇ ਬੁਨਿਆਦੀ ਢਾਂਚਾ ਵਿਕਾਸ ਨਿਗਮ ਦੇ ਪ੍ਰਬੰਧ ਨਿਦੇਸ਼ਕ ਯੱਸ਼ ਗਰਗ ਸਮੇਤ ਹੋਰ ਅਧਿਕਾਰੀ ਮੌਜੂਦ ਸਨ।

