ਅੰਮ੍ਰਿਤਸਰਪੰਜਾਬ

ਖਾਲਸਾ ਕਾਲਜ ਨੇ ਪੰਜਾਬ ਦੇ ਖੁਦਮੁਖ਼ਤਿਆਰ ਕਾਲਜਾਂ ’ਚੋਂ ਪਹਿਲਾ ਸਥਾਨ ਹਾਸਲ ਕੀਤਾ

ਅੰਮ੍ਰਿਤਸਰ, 2 ਜੂਨ (ਸੋਨੂੰ ਨਰੂਲਾ/ਮਧੂਸਾਰ ਬਿਊਰੋ) ਇਤਿਹਾਸਕ ਖ਼ਾਲਸਾ ਕਾਲਜ ਨੇ ਪੰਜਾਬ ਦੇ ਖ਼ੁਦਮੁਖਤਿਆਰ ਕਾਲਜਾਂ ’ਚੋਂ ਪਹਿਲਾ ਸਥਾਨ ਹਾਸਲ ਕੀਤਾ ਹੈ। ਕਾਲਜ ਉਤਰੀ ਭਾਰਤ ’ਚੋਂ ਦੂਜੇ ਅਤੇ ਭਾਰਤ ਦੇ ਸਾਰੇ ਖ਼ੁਦਮੁਖਤਿਆਰ ਕਾਲਜਾਂ ’ਚੋਂ 42ਵੇਂ ਸਥਾਨ ’ਤੇ ਹੈ। ਇਸ ਮੌਕੇ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਸ: ਰਜਿੰਦਰ ਮੋਹਨ ਸਿੰਘ ਛੀਨਾ ਨੇ ਇਸ ਪ੍ਰਾਪਤੀ ’ਤੇ ਖੁਸ਼ੀ ਦਾ ਇਜ਼ਹਾਰ ਕਰਦਿਆਂ ਇਸ ਪ੍ਰਾਪਤੀ ਦਾ ਸਿਹਰਾ ਕਾਲਜ ਪਿ੍ਰੰਸੀਪਲ ਡਾ. ਮਹਿਲ ਸਿੰਘ ਅਤੇ ਸਟਾਫ਼ ਦੀ ਸਖ਼ਤ ਮਿਹਨਤ ਨੂੰ ਦਿੱਤਾ ਹੈ। ਉਨ੍ਹਾਂ ਨੇ ਪ੍ਰਿੰ: ਡਾ. ਮਹਿਲ ਸਿੰਘ ਨੂੰ ਮੁਬਾਰਕਬਾਦ ਦਿੱਤੀ ਅਤੇ ਉਮੀਦ ਜਾਹਿਰ ਕਰਦਿਆਂ ਕਿਹਾ ਕਿ ਕਾਲਜ ਨਾ ਸਿਰਫ਼ ਆਪਣੀ ਸ਼ਾਨ ਨੂੰ ਬਰਕਰਾਰ ਰੱਖੇਗਾ, ਸਗੋਂ ਆਉਣ ਵਾਲੇ ਸਮੇਂ ’ਚ ਹੋਰ ਵੀ ਨਵੀਆਂ ਬੁਲੰਦੀਆਂ ਨੂੰ ਛੂਹੇਗਾ।

ਇਸ ਸਬੰਧੀ ਪ੍ਰਿੰ: ਡਾ. ਮਹਿਲ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਰੈਂਕਿੰਗ ਵਰਲਡ ਇੰਡੀਆਂ ਹਾਇਰ ਐਜ਼ੂਕੇਸ਼ਨ ਰੈਂਕਿੰਗ 2023-24 ਦੁਆਰਾ ਕੀਤੀ ਗਈ ਹੈ। ਇਨ੍ਹਾਂ ਸੰਸਥਾਵਾਂ ਨੂੰ ਸਿੱਖਿਆ ਦੀ ਉਤਮਤਾ, ਪਾਠਕ੍ਰਮ ਤੇ ਸਿੱਖਿਆ ਸ਼ਾਸਤਰ, ਡਿਜੀਟਲ ਜਾਗਰੂਕਤਾ, ਫੈਕਲਟੀ ਯੋਗਤਾ, ਨਤੀਜੇ ਅਤੇ ਨਵੀਨਤਾ, ਪਲੇਸਮੈਂਟ, ਉਦਯੋਗ ਇੰਟਰਫੇਸ ਆਦਿ ਦੇ ਨੌ ਮਾਪਦੰਡਾਂ ਦੇ ਆਧਾਰ ਦਰਜਾ (ਰੈਂਕਿੰਗ) ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਕਾਲਜ ਨੇ ਸਾਰੇ ਮਾਪਦੰਡਾਂ ’ਚੋਂ ਉਤਮਤਾ, ਸ੍ਰੇਸ਼ਟਤਾ ਪ੍ਰਾਪਤ ਕੀਤੀ ਅਤੇ ਸ਼ਾਨਦਾਰ ਅੰਕ ਪ੍ਰਾਪਤ ਕਰਕੇ ਪੰਜਾਬ ਦੀ ਚੋਟੀ ਦੀ ਰੈਂਕਿਗ ਵਾਲੀ ਸੰਸਥਾ ਬਣ ਗਈ ਹੈ।

Leave a Reply

Your email address will not be published. Required fields are marked *