ਪੰਜਾਬਪਟਿਆਲਾ

ਸਿਹਤ ਮੰਤਰੀ ਦੇ ਸ਼ਹਿਰ ਪਟਿਆਲਾ ਵਿਖੇ 4 ਜੂਨ ਨੂੰ ਬੇਰੁਜ਼ਗਾਰ ਸਿਹਤ ਵਰਕਰ ਕਰਨਗੇ ਰੋਸ ਪ੍ਰਦਰਸ਼ਨ

ਹੈਲਥ ਵਰਕਰ (ਪੁਰਸ਼ਾ)ਦੀ ਨਵੀ ਭਰਤੀ ਦੀ ਮੰਗ

ਪਟਿਆਲਾ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਸਿਹਤ ਵਿਭਾਗ ਵਿੱਚ ਭਰਤੀ ਦੀ ਮੰਗ ਨੂੰ ਲੈਕੇ ਸੰਘਰਸ਼ ਕਰਦੇ ਆ ਰਹੇ ਬੇਰੁਜ਼ਗਾਰ ਮਲਟੀ ਪਰਪਜ਼ ਹੈਲਥ ਵਰਕਰਾਂ ਨੇ ਸਿਹਤ ਮੰਤਰੀ ਨਾਲ ਪੰਜਾਬ ਭਵਨ ਚੰਡੀਗੜ੍ਹ ਵਿੱਚ ਮੀਟਿੰਗ ਕੀਤੀ ਯੂਨੀਅਨ ਵੱਲੋਂ ਪਹੁੰਚੇ ਸੂਬਾ ਪ੍ਰਧਾਨ ਹਰਵਿੰਦਰ ਸਿੰਘ ਪਟਿਆਲਾ ਨੇ ਸਿਹਤ ਵਿਭਾਗ ਵਿੱਚ ਖਾਲੀ ਪਈਆਂ ਵਰਕਰ ਪੁਰਸ਼ ਦੀ ਭਰਤੀ ਕਰਨ ਦੀ ਮੰਗ ਕੀਤੀ ਸੀ ਸਿਹਤ ਮੰਤਰੀ ਦੇ ਭਰੋਸੇ ਤੋ ਬਾਅਦ ਅਜੇ ਤੱਕ ਕੋਈ ਵੀ ਨਵਾਂ ਇਸਤਿਹਾਰ ਜਾਰੀ ਨਹੀਂ ਹੋਇਆ

ਮੰਤਰੀ ਸਾਹਿਬ ਦੇ ਲਾਰਿਆ ਤੋਂ ਅੱਕੇ ਬੇਰੁਜ਼ਗਾਰ ਸਿਹਤ ਵਰਕਰ ਪਟਿਆਲਾ ਵਿਖੇ ਰੋਸ ਮਾਰਚ ਕਰਕੇ ਪੱਕਾ ਧਰਨਾ ਲਾਉਣਗੇ ਲੰਬੇ ਸਮੇਂ ਤੋਂ ਕੋਰਸ ਪਾਸ ਕਰਕੇ ਬੇਰੁਜ਼ਗਾਰੀ ਝੱਲ ਰਹੇ ਵਰਕਰਾਂ ਨੂੰ ਜਲਦੀ ਨਵਾਂ ਇਸਤਿਹਾਰ ਦਿੱਤਾ ਜਾਵੇ ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਨੇ ਪਹਿਲ ਦੇ ਅਧਾਰ ਤੇ ਨਵਾਂ ਇਸਤਿਹਾਰ ਦੇਣ ਦਾ ਵਾਅਦਾ ਕੀਤਾ ਸੀ ਪਰ ਲਾਰਾ ਸਾਬਤ ਹੋਇਆ ਇਸ ਮੌਕੇ ਜਸਮੇਲ ਦੈਧਨਾ ਰਵਿੰਦਰ ਸਿੰਘ ਅਜਨਾਲਾ ਮੇਜਰ ਸਿੰਘ ਦਰਸ਼ਨ ਸਿੰਘ ਨਾਭਾ ਲੱਖਾ ਜੋਗਾ ਨਾਹਰ ਸਿੰਘ ਆਦਿ ਹਾਜ਼ਰ ਸਨ।

Leave a Reply

Your email address will not be published. Required fields are marked *