ਪਟਿਆਲਾ

ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਵਿਸ਼ਵ ਵਾਤਾਵਰਣ ਦਿਵਸ ਮਨਾਇਆ

ਪਟਿਆਲਾ: (ਰਮਨਦੀਪ/ਮਧੂਸਾਰ ਬਿਊਰੋ) ਮਾਨਯੋਗ ਵਾਈਸ ਚਾਂਸਲਰ ਸਾਹਿਬ ਜੀ ਦੀ ਅਗਵਾਈ ਹੇਠ ਐਨ.ਐਸ.ਐਸ. ਵਿਭਾਗ ਪੰਜਾਬੀ ਯੁਨੀਵਰਸਿਟੀ ਪਟਿਆਲਾ ਦੇ ਪ੍ਰੋਗਰਾਮ ਕੋਆਰਡੀਨੇਟਰ ਪ੍ਰੋ. ਮਮਤਾ ਸ਼ਰਮਾ ਵੱਲੋ ਆਜਾਦੀ ਦੇ 75ਵੇਂ ਅੰਮ੍ਰਿਤ ਮਹਾਂਉਤਸਵ ਨੂੰ ਸਮਰਪਿਤ ਪ੍ਰੋਗਰਾਮਾਂ ਦੀ ਲੜੀ ਤਹਿਤ ਵਿਸ਼ਵ ਵਾਤਾਵਰਣ ਦਿਵਸ ਮਨਾਉਂਦੇ ਹੋਏ ਐਨ.ਐਸ. ਵਿਭਾਗ ਵੱਲੋ ਪੰਜਾਬ ਦਾ ਵਣ ਤ੍ਰਿਣ ਵਿਭਾਗ ਜੀਵ ਜੰਤ ਸੰਤੁਲਨ ਮੁੜ ਬਹਾਲੀ ਕੇਂਦਰ ਅਤੇ ਐਜੂਕੇਸ਼ਨ ਮਲਟੀ ਮੀਡਿਆ ਰਿਸਰਚ ਸੈਂਟਰ ਪੰਜਾਬੀ ਯੁਨੀਵਰਸਿਟੀ ਪਟਿਆਲਾ ਦੇ ਸਹਿਯੋਗ ਨਾਲ ਅੱਜ ਮਿਤੀ 05 ਜੂਨ 2023 ਨੂੰ ਮਿਸ਼ਨ ਲਾਈਫ ਤਹਿਤ ਵਾਤਾਵਰਣ ਸੰਵੇਦਨਸ਼ੀਲਤਾ ਵਧਾਉਣ ਲਈ ਇਕ ਚੇਤਨਾ ਰੈਲੀ ਕੈਂਪਸ ਦੇ ਆਰਟਸ ਬਲਾਕ ਨੰ. 2 ਤੋ ਕੱਢੀ ਗਈ।

ਐਨ.ਐਸ.ਐਸ. ਵਲੰਟੀਅਰਜ਼ ਵੱਲੋ ਰਜਿਸਟਰਾਰ ਦਫਤਰ ਜਾ ਕੇ ਕਰਮਚਾਰੀਆ ਨੂੰ ਪੇਪਰ ਦੀ ਘੱਟ ਵਰਤੋ ਕਰਕੇ ਡਿਜਿਟਲਾਈਜੇਸ਼ਨ ਪ੍ਰਤੀ ਜਾਗਰੂਕ ਕੀਤਾ ਗਿਆ। ਇਸ ਜਾਗਰੂਕਤਾ ਰੈਲੀ ਵਿਚ ਪ੍ਰੋਗਰਾਮ ਕੋਆਰਡੀਨੇਟਰ ਪ੍ਰੋ. ਮਮਤਾ ਸ਼ਰਮਾ ਨੇ ਵਲੰਟੀਅਰਜ਼ ਨੂੰ ਪਲਾਸਟਿਕ ਦੀ ਵਰਤੋ ਘੱਟ ਤੋ ਘੱਟ ਕਰਨ ਲਈ ਕਿਹਾ।ਡਾ. ਹਿਮੇਂਦਰ ਭਾਰਤੀ ਵਿਭਾਗ ਜੁਆਲਜੀ ਅਤੇ ਇਨਵਾਈਰਨਮੈਂਟਲ ਸਾਇੰਸ ਨੇ ਵਲੰਟੀਅਰਜ਼ ਨੂੰ ਸੰਬੋਧਤ ਕਰਦੇ ਹੋਏ ਕਿਹਾ ਕਿ ਅੱਜ ਦੇ ਸਮੇਂ ਵਿਚ ਜਿਥੇ ਪ੍ਰਦੂਸ਼ਨ ਵੱਧ ਰਿਹਾ ਹੈ ਉਥੇ ਸਿਹਤਮੰਦ ਜਿੰਦਗੀ ਜੀਊਣ ਲਈ ਚੰਗੀ ਖੁਰਾਕ ਨੂੰ ਅਪਣਾਉਣਾ ਵੀ ਜਰੂਰੀ ਹੈ। ਇਸ ਰੈਲੀ ਤੋ ਬਾਅਦ ਵਾਤਾਵਰਣ ਬਚਾਉਣ ਲਈ ਸੁਹੰ ਚੱੁਕੀ ਗਈ । ਇਸ ਮਹਾਂ ਜਾਗਰੂਕਤਾ ਰੈਲੀ ਵਿਚ ਪੰਜਾਬੀ ਯੁਨੀਵਰਸਿਟੀ ਦੇ ਪ੍ਰੋਗਰਾਮ ਅਫਸਰ ਡਾ. ਲਖਵੀਰ ਸਿੰਘ, ਡਾ. ਸੰਦੀਪ ਸਿੰਘ, ਡਾ. ਸਿਮਰਨਜੀਤ ਸਿੰਘ ਅਤੇ ਇੰਜ. ਚਰਨਜੀਵ ਸਰੋਆ ਤੋ ਇਲਾਵਾ 70 ਵਲੰਟੀਅਰਜ਼ ਨੇ ਭਾਗ ਲਿਆ।

Leave a Reply

Your email address will not be published. Required fields are marked *