42 ਸਕੂਲਾਂ ਵਿਚ ਪਹਿਲੇ ਸਥਾਨ ਤੇ ਸਨਮਾਨ ਹਾਸਿਲ ਕੀਤਾ ਆਰੀਆਂ ਕੰਨਿਆ ਸਕੂਲ ਨੇ
ਪਟਿਆਲਾ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਰੋਟਰੀ ਇੰਟਰਨੈਸ਼ਨਲ ਵਲੋਂ ਪਟਿਆਲਾ ਵਿਖੇ ਪਹਿਲੀ ਵਾਰ ਰੋਟਰੀ ਯੁੱਥ ਲੀਡਰਸ਼ਿਪ ਐਵਾਰਡ ਮੁਕਾਬਲੇ ਮੋਦੀ ਕਾਲਜ ਪਟਿਆਲਾ ਗਵਰਨਰ ਸ਼੍ਰੀ ਗੁਲਬਹਾਰ ਸਿੰਘ ਰਾਠੌਰ ਦੀ ਅਗਵਾਈ ਹੇਠ ਕਰਵਾਏ ਗਏ ਜਿਨ੍ਹਾਂ ਵਿੱਚ ਜ਼ਿਲੇ ਦੇ ਵੱਖ ਵੱਖ ਸਕੂਲਾਂ ਦੀਆਂ 42 ਟੀਮਾਂ ਨੇ ਗਿੱਧਾ ਭੰਗੜਾ ਗਰੁੱਪ ਸਾਂਗ ਅਤੇ ਨਾਟਕਾਂ ਵਿਚ ਭਾਗ ਲਿਤਾ। ਇਨ੍ਹਾਂ ਮੁਕਾਬਲਿਆਂ ਵਿੱਚ ਸੱਭ ਤੋਂ ਵੱਧ ਨੰਬਰ ਲੈਕੇ ਪਹਿਲੇ ਨੰਬਰ ਤੇ ਆਰੀਆਂ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਪਟਿਆਲਾ ਦੇ ਵਿਦਿਆਰਥੀ ਰਹੇ। ਇਸ ਪ੍ਰੋਗਰਾਮ ਦੇ ਚੈਅਰਮੈਨ ਸ਼੍ਰੀ ਮਨਿਕ ਰਾਜ ਸਿੰਗਲਾ, ਨੇ ਦੱਸਿਆ ਕਿ ਭਾਗ ਲੈਣ ਵਾਲੇ ਵਿਦਿਆਰਥੀਆਂ ਦੀ ਜੱਜਮੈਟ ਮੋਦੀ ਕਾਲਜ ਦੇ ਮਾਹਿਰ ਪ੍ਰੋਫ਼ੈਸਰਾਂ ਨੇ ਕੀਤੀ।
ਰੋਟਰੀ ਇੰਟਰਨੈਸ਼ਨਲ ਦੇ ਗਵਰਨਰ ਸ਼੍ਰੀ ਰਾਠੋਰ ਅਤੇ ਦੂਸਰੇ ਅਧਿਕਾਰੀਆਂ ਨੇ ਸਕੂਲ ਪ੍ਰਿੰਸੀਪਲ ਸ਼੍ਰੀਮਤੀ ਸੰਤੋਸ਼ ਗੋਇਲ ਨੂੰ ਪੰਜਾਬ ਦੇ ਸਰਵੋਤਮ ਸਹਿਯੋਗੀ, ਬੱਚਿਆਂ ਦੇ ਸਰਵਪੱਖੀ ਵਿਕਾਸ ਸੰਸਕਾਰਾਂ ਮਰਿਆਦਾਵਾਂ ਆਚਰਨ ਅਤੇ ਆਤਮ ਵਿਸ਼ਵਾਸ ਹੌਸਲੇ ਨੂੰ ਬੁਲੰਦ ਕਰਨ ਵਾਲੇ ਪ੍ਰਿੰਸੀਪਲ ਦਾ ਸਨਮਾਨ ਅਤੇ ਸਾਰੇ ਵਿਦਿਆਰਥੀਆਂ ਨੂੰ ਇਨਾਮ ਸਰਟੀਫਿਕੇਟ ਦੇਕੇ ਸਨਮਾਨਿਤ ਕੀਤਾ ਅਤੇ ਕਿਹਾ ਕਿ ਬੱਚਿਆਂ ਦੇ ਸਰਵਪੱਖੀ ਵਿਕਾਸ ਲਈ ਸ਼੍ਰੀਮਤੀ ਸੰਤੋਸ਼ ਗੋਇਲ ਅਤੇ ਇਨ੍ਹਾਂ ਦੇ ਸਟਾਫ ਮੈਂਬਰਾਂ ਦੇ ਨਿਵੇਕਲੇ ਅੰਦਾਜ਼ ਹਨ ਕਿਉਂਕਿ ਉਨ੍ਹਾਂ ਦੇ ਉਦੇਸ਼ ਬੱਚਿਆਂ ਨੂੰ ਦੇਸ਼ ਸਮਾਜ ਘਰ ਪਰਿਵਾਰਾਂ ਦੇ ਵਫ਼ਾਦਾਰ ਮਹਿਨਤੀ ਇਮਾਨਦਾਰ ਜੁਮੇਵਾਰ, ਸਤੁੰਸ਼ਟ ਮਦਦਗਾਰ ਸਬਰ ਸ਼ਾਂਤੀ ਵਾਲੇ ਨਾਗਰਿਕ ਬਣਾਉਣਾ ਹੈ। ਸੰਤੋਖ ਗੋਇਲ ਨੇ ਧੰਨਵਾਦ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੇ ਸਕੂਲ ਦਾ ਉਦੇਸ਼ ਬੱਚਿਆਂ ਅੰਦਰ ਇਨਸਾਨੀਅਤ ਪ੍ਰੇਮ ਹਮਦਰਦੀ ਨਿਮਰਤਾ ਸ਼ਹਿਣਸ਼ੀਲਤਾ ਸਖ਼ਤ ਮਹਿਨਤ ਅਨੁਸ਼ਾਸਨ ਆਗਿਆ ਪਾਲਣ ਅਤੇ ਸੱਭ ਦੇ ਸਤਿਕਾਰ ਦੇ ਗੁਣ ਭਰਨੇ ਹਨ

