ਚੰਡੀਗੜ੍ਹਪੰਜਾਬ

ਨੌਜੁਆਨਾਂ ਵਿਚ ਇੰਟਰਪ੍ਰੇਨਿਯੋਰਸ਼ਿਪ ਨੁੰ ਪ੍ਰੋਤਸਾਹਨ ਦੇਣ ਲਈ ਬਜਟ ਵਿਚ ਕਰਣਗੇ 1000 ਕਰੋੜ ਦਾ ਪ੍ਰਾਵਧਾਨ – ਦੁਸ਼ਯੰਤ ਚੌਟਾਲਾ

ਏਸੋਚੈਮ ਦੇ ਪ੍ਰੋਗ੍ਰਾਮ ਵਿਚ ਬਤੌਰ ਮੁੱਖ ਮਹਿਮਾਨ ਹੋਏ ਸ਼ਾਮਿਲ

ਚੰਡੀਗੜ੍ਹ, 23 ਜੂਨ (ਮਧੂਸਾਰ ਬਿਊਰੋ) – ਹਰਿਆਣਾ ਦੇ ਡਿਪਟੀ ਮੁੱਖ ਮੰਤਰੀ ਸ੍ਰੀ ਦੁਸ਼ਯੰਤ ਚੌਟਾਲਾ ਨੇ ਕਿਹਾ ਕਿ ਹਰਿਆਣਾ ਸਰਕਾਰ ਆਪਣੇ ਅਗਾਮੀ ਰਾਜ ਬਜਟ ਵਿਚ ਨਵੇਂ ਇਨੋਵੇਟਿਵ ਇਨਸੇਂਟਿਵ, ਇਨਕਿਯੂਬੇਸ਼ਨ ਸੈਂਟਰ ਦੀ ਸਥਾਪਨਾ ਅਤੇ ਲੋਨ ਵਜੋ ਲੋਕਾਂ ਦੀ ਸਹਾਇਤਾ ਲਈ ਲਗਭਗ 1000 ਕਰੋੜ ਰੁਪਏ ਦਾ ਪ੍ਰਾਵਧਾਨ ਕੀਤਾ ਜਾਵੇਗਾ, ਇਸ ਨਾਲ ਸੂਬੇ ਵਿਚ ਸੰਤੁਲਿਤ ਖੇਤਰੀ ਵਿਕਾਸ ਨੂੰ ਪ੍ਰੋਤਸਾਹਨ ਮਿਲੇਗਾ ਅਤੇ ਇੰਟਰਪ੍ਰੇਨਿਯੋਸ਼ਿਪ ਨੁੰ ਪ੍ਰੋਤਸਾਹਨ ਮਿਲੇਗਾ। ਡਿਪਟੀ ਸੀਏਮ, ਜਿਨ੍ਹਾਂ ਦੇ ਕੋਲ ਉਦਯੋਗ ਅਤੇ ਵਪਾਰ ਵਿਭਾਗ ਦਾ ਕਾਰਜਭਾਰ ਵੀ ਹੈ, ਨੇ ਅੱਜ ਏਸੋਚੈਮ ਵੱਲੋਂ ਗੁਰੂਗ੍ਰਾਮ ਵਿਚ ਪ੍ਰਬੰਧਿਤ ਪ੍ਰੋਗ੍ਰਾਮ ਵਿਚ ਬਤੌਰ ਮੁੱਖ ਮਹਿਮਾਨ ਚੰਡੀਗੜ੍ਹ ਤੋਂ ਵੀਡੀਓ ਕਾਨਫ੍ਰੈਸਿੰਗ ਰਾਹੀਂ ਜੁੜਦੇ ਹੋਏ ਕਿਹਾ ਕਿ ਸੂਬਾ ਸਰਕਾਰ ਸੂਬੇ ਨੁੰ ਮੁਕਾਬਲੇ ਅਤੇ ਸੱਭ ਤੋਂ ਪੰਸਦੀਦਾ ਨਿਵੇਸ਼ ਡੇਸਟੀਨੇਸ਼ਨ ਵਜੋ ਬਨਾਉਣਾ ਚਾਹੁੰਦੀ ਹੈ। ਸ੍ਰੀ ਦੁਸ਼ਯੰਤ ਚੌਟਾਲਾ ਨੇ ਕਿਹਾ ਹਰਿਆਣਾ ਸਰਕਾਰ ਦਾ ਟੀਚਾ ਐਮਏਸਏਮਈ ਖੇਤਰ ਵਿਚ 1 ਲੱਖ ਕਰੋੜ ਰੁਪਏ ਤੋਂ ਵੱਧ ਦਾ ਨਿਵੇਸ਼ ਖਿੱਚ ਕੇ 5 ਲੱਖ ਨੌਕਰੀਆਂ ਪੈਦਾ ਕਰਨਾ ਹੈ ਤਾਂ ਜੋ ਹਰਿਆਣਾ ਆਪਣੇ ਦੇਸ਼ ਨੁੰ ਆਤਮਨਿਰਭਰ ਬਨਾਉਣ ਦੀ ਦਿਸ਼ਾ ਵਿਚ ਅਮਿਹ ਭੂਮਿਕਾ ਨਿਭਾ ਸਕੇ। ਉਨ੍ਹਾਂ ਨੇ ਦਸਿਆ ਕਿ ਹਰਿਆਣਾ ਵਿਚ ਸੂਖਮ, ਛੋਟੇ ਅਤੇ ਮੱਧਮ ਉਦਮ (ਐਮਏਸਏਮਈ) ਦੇ ਖੇਤਰ ਵਿਚ ਵਰਨਣਯੋਗ ਵਾਧਾ ਹੋਇਆ ਹੈ। ਪਿਛਲੇ ਪੰਜ ਸਾਲਾਂ ਵਿਚ ਹੀ 2,81,024 ਨਵੀਂ ਐਮਏਸਏਮਈ ਮੈਨੂਫੈਕਚਰਿੰਗ ਇਕਾਈਆਂ ਰਜਿਸਟਰਡ ਹੋਈਆਂ ਹਨ, ਜਿਨ੍ਹਾਂ ਤੋਂ 15 ਲੱਖ ਤੋਂ ਵੱਧ ਨੌਕਰੀਆਂ ਦੇ ਮੌਕੇ ਪੈਦਾ ਹੋਏ ਹਨ। ਉਨ੍ਹਾਂ ਨੇ ਦਸਿਆ ਕਿ ਹਰਿਆਣਾ ਸਾਰੇ ਉੱਤਰੀ ਸੂਬਿਆਂ ਵਿਚ ਸਿਖਰ ਰੈਂਕਿੰਗ ‘ਤੇ ਪਹੁੰਚ ਗਿਆ ਹੈ, ਜਿਸ ਨੇ ਰਾਜ ਨੂੰ ਜੀਡੀਪੀ ਅਤੇ ਰੁਜਗਾਰ ਵਿਚ ਮਹਤੱਵਪੂਰਨ ਯੋਗਦਾਨ ਦਿੱਤਾ ਹੈ।

ਸ੍ਰੀ ਦੁਸ਼ਯੰਤ ਚੌਟਾਲਾ ਨੇ ਕਿਹਾ ਕਿ ਐਮਏਸਏਮਈ ਇਕੋਸਿਸਟਮ ਨੂੰ ਮਜਬੂਤ ਕਰਨ ਲਈ ਸੂਬੇ ਵਿਚ ਵੀ, ਪਦਮਾ ਯੋਜਨਾ ਪ੍ਰੋਗ੍ਰਾਮ ਸ਼ੁਰੂ ਕੀਤਾ ਗਿਆ ਸੀ। ਇਸ ਵਿਆਪਕ ਪ੍ਰੋਗ੍ਰਾਮ ਦਾ ਉਦੇਸ਼ ਕਲਸਟਰ ਪੱਧਰ ‘ਤੇ ਗਤੀਸ਼ੀਲ ਅਤੇ ਆਤਮਨਿਰਭਰ ਉਦਯੋਗਿਕ ਬੁਨਿਆਦੀ ਢਾਂਚੇ ਦੀ ਸਥਾਪਨਾ ਕਰਨਾ, ਸਥਾਨਕ ਉਤਪਾਦ ਨੂੰ ਪ੍ਰੋਤਸਾਹਨ ਦੇਣਾ ਅਤੇ ਨੌਜੁਆਨਾਂ ਅਤੇ ਵਿਸ਼ੇਸ਼ਕਰ ਅੰਤੋਂਦੇਯ ਪਰਿਵਾਰਾਂ ਦੇ ਲਈ ਰੁਜਗਾਰ ਦੇ ਮੌਕੇ ਪੈਦਾ ਕਰਨਾ ਹੈ। ਉਨ੍ਹਾਂ ਨੇ ਦਸਿਆ ਕਿ ਪਦਮਾ ਯੋਜਨਾ ਵਿਚ ਏਮਏਸਏਮਈ ਦੇ ਖੇਤਰ ਵਿਚ ਅੱਗੇ ਵੱਧਣ, ਉਦਮਸ਼ੀਲਤਾ ਨੂੰ ਪ੍ਰੋਤਸਾਹਿਤ ਕਰਨ ਅਤੇ ਸਟਾਰਟ ਅੱਪ ਨੂੰ ਪ੍ਰੋਤਸਾਹਨ ਦੇਣ ਲਈ 200 ਕਰੋੜ ਰੁਪਏ ਦਾ ਉਦਮ ਪੂੰਜੀ ਕੋਸ਼ ਰੱਖਿਆ ਗਿਆ ਹੈ। ਡਿਪਟੀ ਮੁੱਖ ਮੰਤਰੀ ਨੇ ਦਸਿਆ ਕਿ ਕਪੜਾ ਉਦਯੋਗ ਦੇ ਖੇਤਰ ਵਿਚ ਅੱਗੇ ਵੱਧਣ ਦੀ ਸਮਰੱਥਾ ਨੂੰ ਪਹਿਚਾਨਦੇ ਹੋਏ ਸੂਬਾ ਸਰਕਾਰ ਨੇ ਸੂਬੇ ਵਿਚ ਹਰਿਆਣਾ ਆਤਮਨਿਰਭਰ ਟੈਕਸਟਾਇਲ ਪੋਲਿਸੀ ਲਾਗੂ ਕੀਤੀ ਗਈ ਹੈ। ਉਨ੍ਹਾਂ ਨੇ ਦਸਿਆ ਕਿ ਪ੍ਰੋਤਸਾਹਨ, ਬੁਨਿਆਦੀ ਢਾਂਚਾ ਦੇ ਸਮਰਥਨ ਅਤੇ ਕੌਸ਼ਲ ਵਿਕਾਸ ਪ੍ਰੋਗ੍ਰਾਮਾਂ ਦੇ ਇਕ ਮਜਬੂਤ ਪੈਕੇਜ ਰਾਹੀਂ ਇਸ ਨਵੀਂ ਨੀਤੀ ਨੇ ਕਪਨਾ ਖੇਤਰ ਵਿਚ ਨਿਵੇਸ਼, ਇਨੋਵੇਸ਼ਨ ਅਤੇ ਰੁਜਗਾਰ ਸ੍ਰਿਜਨ ਨੂੰ ਪ੍ਰੋਤਸਾਹਿਤ ਕੀਤਾ ਹੈ। ਉਨ੍ਹਾਂ ਨੇ ਅੱਗੇ ਦਸਿਆ ਕਿ ਇਹ ਨੀਤੀ ਸੂਬੇ ਤੋਂ ਕਪੜਾ ਦੇ ਨਿਰਯਾਤ ਵਿਚ ਅਹਿਮ ਭੂਮਿਕਾ ਨਿਭਾਏਗੀ। ਸ੍ਰੀ ਦੁਸ਼ਯੰਤ ਚੌਟਾਲਾ ਨੇ ਕਿਹਾ ਕਿ ਹਰਿਆਣਾ ਵਿਚ ਉਦਯੋਗਾਂ ਦੇ ਅਨੁਕੂਲ ਮਾਹੌਲ ਬਣਾਇਆ ਗਿਆ ਹੈ, ਉਦਯੋਗਪਤੀਆਂ ਨੂੰ ਜਰੂਰੀ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ।

Leave a Reply

Your email address will not be published. Required fields are marked *