ਆਪ ਸਰਕਾਰ ਰੁਜ਼ਗਾਰ ਦੇਣ ਦੀ ਥਾਂ,ਅਪਣਾ ਕੰਮ ਕਰ ਰਹੇ ਲੋਕਾਂ ਨੂੰ ਬੇਰੁਜ਼ਗਾਰ ਕਰਨ ਲੱਗੀ :— ਰਾਜੂ ਖੰਨਾ।
ਮੰਡੀਗੌਬਿੰਦਗੜ ਦੇ ਅਸਟਾਮ ਫਰੋਸਾ, ਕੰਪਿਊਟਰ ਟਾਈਪਿਸਟਾਂ,ਤੇ ਫੋਟੋ ਸਟੇਟ ਦਾ ਕੰਮ ਕਰਨ ਵਾਲਿਆਂ ਨੇ ਭਰੇ ਮਨ ਨਾਲ ਆਪਣੀਆਂ ਸਮੱਸਿਆਂਵਾਂ ਦੱਸੀਆਂ।
ਕਿਸੇ ਵੀ ਲੋੜਵੰਦ ਦੇ ਰੁਜ਼ਗਾਰ ਨੂੰ ਖੁੱਸਣ ਨਹੀਂ ਦਿੱਤਾ ਜਾਵੇਗਾ।
ਮੰਡੀਗੌਬਿੰਦਗੜ,30 ਜੂਨ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਮੰਡੀਗੌਬਿੰਦਗੜ ਦੇ ਪੁਰਾਣੇ ਤਹਿਸੀਲ ਕੰਪਲੈਕਸ ਵਿੱਚ ਅਪਣਾ ਤੇ ਅਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰਨ ਵਾਲੇ ਦੋ ਦਰਜਨ ਦੇ ਕਰੀਬ ਅਸਟਾਮ ਫਰੋਸਾ, ਕੰਪਿਊਟਰ ਟਾਈਪਿਸਟਾਂ ਤੇ ਫੋਟੋ ਸਟੇਟ ਦਾ ਕੰਮ ਕਰਨ ਵਾਲੇ ਵਿਅਕਤੀ ਵੱਲੋਂ ਅੱਜ ਆਪਣੀਆਂ ਸਮੱਸਿਆਂਵਾਂ ਨੂੰ ਲੈਕੇ ਕਿ ਸ੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਤੇ ਹਲਕਾ ਅਮਲੋਹ ਦੇ ਮੁੱਖ ਸੇਵਾਦਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਨਾਲ ਮੀਟਿੰਗ ਕਰਨ ਉਪਰੰਤ ਮੰਗ ਪੱਤਰ ਦਿੰਦੇ ਹੋਏ ਕਿਹਾ ਕਿ ਭਾਵੇਂ ਸਰਕਾਰ ਵੱਲੋਂ ਨਵੀਂ ਤਹਿਸੀਲ ਅਮਲੋਹ ਰੋਡ ਤੇ ਉਜਾੜੇ ਵਿੱਚ ਸਥਾਪਤ ਕਰ ਦਿੱਤੀ ਗਈ ਹੈ।ਪਰ ਉਥੇ ਕੰਮਕਾਰ ਲਈ ਕੋਈ ਸਾਡੇ ਲਈ ਵਿਸ਼ੇਸ਼ ਥਾ ਨਿਰਧਾਰਤ ਨਹੀ ਕੀਤੀ ਗਈ। ਉਪਰੋਂ ਪ੍ਰਸ਼ਾਸਨ ਵੱਲੋਂ ਸਾਨੂੰ ਪੁਰਾਣੇ ਤਹਿਸੀਲ ਕੰਪਲੈਕਸ ਮੰਡੀਗੌਬਿੰਦਗੜ ਅੱਗੋਂ ਅਪਣੇ ਖੋਖੇ ਚੁੱਕਣ ਲਈ ਵਾਰ ਵਾਰ ਦਬਾਅ ਪਾਇਆ ਜਾ ਰਿਹਾ ਹੈ। ਅਸ਼ਟਾਮ ਫਰੋਸ਼ ਯੂਨੀਅਨ ਦੇ ਪ੍ਰਧਾਨ ਹੈਪੀ ਸੰਧੂ ਨੇ ਰਾਜੂ ਖੰਨਾ ਨੂੰ ਦੱਸਿਆ ਕਿ ਉਹਨਾਂ ਦਾ ਰੁਜਗਾਰ ਜਿਥੇ ਉਹ ਬੈਠੇ ਹਨ ਉਥੇ ਹੀ ਠੀਕ ਹੈ। ਕਿਉਂਕਿ ਇਸ ਥਾ ਦੇ ਨਜ਼ਦੀਕ ਹੀ ਬੱਸ ਸਟੈਂਡ,ਥਾਣਾ,ਨਗਰ ਕੌਂਸਲ ਦਫ਼ਤਰ, ਬੈਂਕਾਂ ਤੇ ਹੋਰ ਦਫ਼ਤਰ ਹਨ। ਜਿਹਨਾਂ ਨੂੰ ਇੱਥੇ ਹੀ ਕੰਮਕਾਜ ਕਰਵਾਉਣਾ ਸੁਖਾਲ਼ਾ ਹੈ।
ਉਹਨਾਂ ਕਿਹਾ ਕਿ ਸਾਡੇ ਵੱਲੋਂ ਇਸ ਸਮੱਸਿਆਂਵਾਂ ਨੂੰ ਲੈਕੇ ਡਿਪਟੀ ਕਮਿਸ਼ਨਰ,ਐਸ ਡੀ ਐਮ ਤੇ ਹਲਕਾ ਵਿਧਾਇਕ ਨੂੰ ਮਿਲ ਕੇ ਮੰਗ ਪੱਤਰ ਦਿੱਤਾ ਗਿਆ ਹੈ।ਪਰ ਉਹਨਾਂ ਵੱਲੋਂ ਕੌਈ ਹੱਲ ਕੱਢਣ ਦੀ ਬਜਾਏ ਤੁਰੰਤ ਨਵੀ ਤਹਿਸੀਲ ਵਿੱਚ ਜਾਣ ਲਈ ਕਿਹਾ ਗਿਆ ਹੈ। ਜਦੋਂ ਕਿ ਉਥੇ ਬੈਠਣ ਲਈ ਨਾ ਤਾ ਸਾਨੂੰ ਕੋਈ ਥਾਂ ਅਲਾਟ ਕੀਤੀ ਗਈ ਹੈ।ਤੇ ਨਾ ਹੀ ਕੋਈ ਹੋਰ ਪੁੱਖਤਾ ਪ੍ਰਬੰਧ ਕੀਤਾ ਗਿਆ। ਉਹਨਾਂ ਰਾਜੂ ਖੰਨਾ ਤੋਂ ਮੰਗ ਕੀਤੀ ਹੈ ਕਿ ਸਾਡੀ ਸਮੱਸਿਆ ਨੂੰ ਪ੍ਰਸ਼ਾਸਨ ਨਾਲ ਮਿਲ ਕਿ ਤੁਰੰਤ ਹੱਲ ਕਰਵਾਇਆ ਜਾਵੇ। ਰਾਜੂ ਖੰਨਾ ਨੇ ਅਸ਼ਟਾਮ ਫਰੋਸ਼ਾਂ, ਟਾਈਪਿਸਟਾਂ ਤੇ ਫੋਟੋ ਸਟੇਟ ਦਾ ਕੰਮ ਕਰਨ ਵਾਲੇ ਸਮੁੱਚੇ ਵਿਅਕਤੀਆਂ ਨੂੰ ਭਰੋਸਾ ਦਿਵਾਇਆ ਕਿ ਉਹ ਉਹਨਾਂ ਦੇ ਰੁਜ਼ਗਾਰ ਨੂੰ ਕਿਸੇ ਕਿਸਮ ਦੀ ਕੋਈ ਸਮੱਸਿਆਂ ਨਹੀ ਆਉਣ ਦੇਣਗੇ। ਕਿਉਂਕਿ ਸਰਕਾਰ ਤੇ ਪ੍ਰਸ਼ਾਸਨ ਦਾ ਮੁੱਢਲਾ ਫਰਜ਼ ਬਣਦਾ ਹੈ ਕਿ ਤੁਹਾਨੂੰ ਇਸ ਥਾ ਤੋਂ ਉਠਾਉਣ ਤੋਂ ਪਹਿਲਾਂ ਨਵੇਂ ਤਹਿਸੀਲ ਕੰਪਲੈਕਸ ਵਿੱਚ ਤੁਹਾਡੇ ਬੈਠਣ ਦਾ ਪ੍ਰਬੰਧ ਕਰੇ। ਉਹਨਾਂ ਕਿਹਾ ਕਿ ਆਪ ਸਰਕਾਰ ਨੇ ਲੋੜਵੰਦਾਂ ਨੂੰ ਰੁਜ਼ਗਾਰ ਤਾ ਕੀ ਦੇਣਾ ਸੀ, ਸਗੋਂ ਅੱਜ ਆਪਣੇ ਪਰਿਵਾਰਾਂ ਦਾ ਪਾਲਣ ਪੋਸ਼ਣ ਕਰਨ ਲਈ ਕੰਮ ਕਰਨ ਵਾਲੇ ਇਹਨਾਂ ਅਸ਼ਟਾਮ ਫਰੋਸ਼ਾਂ, ਟਾਈਪਿਸਟਾਂ ਤੇ ਫੋਟੋ ਸਟੇਟ ਦਾ ਕੰਮ ਕਰਨ ਵਾਲਿਆਂ ਨੂੰ ਰੁਜ਼ਗਾਰ ਵਾਲੀ ਥਾਂ ਤੋਂ ਉਠਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜਿਸ ਦੀ ਉਹ ਸਖ਼ਤ ਸ਼ਬਦਾਂ ਵਿੱਚ ਨਿੰਦਾ ਕਰਦੇ ਹਨ। ਰਾਜੂ ਖੰਨਾ ਨੇ ਸਮੁੱਚੀ ਯੂਨੀਅਨ ਨੂੰ ਭਰੋਸਾ ਦਿੱਤਾ ਕਿ ਉਹ ਵਫ਼ਦ ਦੇ ਰੂਪ ਵਿੱਚ ਤੁਹਾਡੇ ਨਾਲ ਡਿਪਟੀ ਕਮਿਸ਼ਨਰ ਤੇ ਐਸ ਡੀ ਐਮ ਅਮਲੋਹ ਨੂੰ ਮਿਲ ਕੇ ਸਮੱਸਿਆਵਾਂ ਦਾ ਹੱਲ ਕਰਵਾਉਣਗੇ। ਇਸ ਮੌਕੇ ਤੇ ਮਨਿੰਦਰ ਕੁਮਾਰ, ਮਨੀਸ਼ ਕੁਮਾਰ ਵਰਮਾ,ਸੰਜੀਵ ਕੁਮਾਰ,ਵਰੁਣ ਸ਼ਰਮਾ, ਜਸਪ੍ਰੀਤ ਸਿੰਘ ਸੰਧੂ, ਗੁਰਜੀਤ ਕੌਰ, ਕੌਸ਼ਲਿਆ ਦੇਵੀ,ਅਰੁਣ ਕੁਮਾਰ,ਰਾਮ ਸੰਧੂ,ਰੋਹਿਤ ਰਵੀ ਨੰਦਨ, ਸੁਰਿੰਦਰ ਕੁਮਾਰ ਵਰਮਾ, ਮਨਪ੍ਰੀਤ ਵਰਮਾ, ਰਾਜਿੰਦਰ ਕੁਮਾਰ ਸ਼ਰਮਾ ਤੇ ਨਿਆਜ਼ੀ ਖਾਨ ਹਾਜ਼ਰ ਸਨ।

