ਦੇਸ਼-ਵਿਦੇਸ਼ਪੰਜਾਬ

ਵਿਰੋਧੀ ਗਠਜੋੜ ਦੇ ਜਵਾਬ ਚ ਭਾਜਪਾ ਵੀ ਕਰੇਗੀ ਰਾਜਗ ਦਾ ਸ਼ਕਤੀ ਪ੍ਰਦਰਸ਼ਨ

ਨਵੀਂ ਦਿੱਲੀ (ਮਧੂਸਾਰ ਬਿਊਰੋ) – ਵਿਰੋਧੀ ਪਾਰਟੀਆਂ ਵੱਲੋਂ 2024 ਦੀਆਂ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਇਕਜੁਟਤਾ ਨੂੰ ਲੈ ਕੇ ਜਾਰੀ ਕੋਸ਼ਿਸ਼ਾਂ ਵਿਚਾਲੇ ਸੱਤਾਧਾਰੀ ਭਾਜਪਾ ਵੀ ਰਾਸ਼ਟਰੀ ਜਨਤਾਂਤਰਿਕ ਗਠਜੋੜ (ਰਾਜਗ) ਨੂੰ ਵੱਡਾ ਸਵਰੂਪ ਦੇਣ ‘ਚ ਜੁਟੀ ਹੋਈ ਹੈ ਅਤੇ ਨਾਲ ਹੀ ਉਸ ਦੀਆਂ ਕੋਸ਼ਿਸ਼ਾਂ ਹਨ ਕਿ ਉਹ ਇਸਦਾ ਸ਼ਕਤੀ ਪ੍ਰਦਰਸ਼ਨ ਵੀ ਕਰੇ। ਭਾਜਪਾ ਸੂਤਰਾਂ ਨੇ ਕਿਹਾ ਕਿ ਰਾਜਗ ਦੀ ਵਧਦੀ ਤਾਕਤ ਨੂੰ ਰੋਖਾਂਕਿਤ ਕਰਨ ਲਈ ਜਲਦੀ ਹੀ ਇਕ ਬੈਠਕ ਹੋਣ ਦੀ ਉਮੀਦ ਹੈ। ਉਨ੍ਹਾਂ ਕਿਹਾ ਕਿ ਇਸ ਰਾਹੀਂ ਇਸ ਧਾਰਣਾਂ ਨੂੰ ਦੂਰ ਕੀਤਾ ਜਾਵੇਗਾ ਕਿ ਊਧਵ ਠਾਕਰੇ ਦੀ ਅਗਵਾਈ ਵਾਲੀ ਸ਼ਿਵਸੈਨਾ, ਸ਼੍ਰੋਮਣੀ ਅਕਾਲੀ ਦਲ ਅਤੇ ਜਨਤਾ ਦਲ (ਯੂਨਾਈਟਿਡ) ਵਰਗੇ ਇਸਦੇਕੁਝ ਸਭ ਤੋਂ ਪੁਰਾਣੇ ਸਹਿਯੋਗੀਆਂ ਦੇ ਜਾਣ ਨਾਲ ਭਗਵਾ ਪਾਰਟੀ ਕੋਲ ਕੋਈ ਵੱਡਾ ਸਾਂਝੇਦਾਰ ਨਹੀਂ ਹੈ।

ਕੇਂਦਰੀ ਮੰਤਰੀ ਮੰਡਲ ‘ਚ ਕਿਸੇ ਵੀ ਤਰ੍ਹਾਂ ਦੇ ਸੰਭਾਵਿਤ ਫੇਰਬਦਲ ‘ਚ ਭਾਜਪਾ ਦੀ ਕੋਸ਼ਿਸ਼ ਉਨ੍ਹਾਂ ਸਾਰੇ ਸਹਿਯੋਗੀਆਂ ਨੂੰ ਵੀ ਸ਼ਾਮਲ ਕਰਨ ਦੀ ਹੈ, ਜਿਨ੍ਹਾਂ ਨੂੰ ਹਾਲ ਦੇ ਦਿਨਾਂ ‘ਚ ਭਾਜਪਾ ਦਾ ਸਾਥ ਮਿਲਿਆ ਹੈ। ਅਜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਮੰਤਰੀ ਮੰਡਲ ‘ਚ ਸਹਿਯੋਗੀ ਪਾਰਟੀਾਂ ਦੇ 3 ਮੈਂਬਰ ਹੀ ਹਨ। ਆਰ.ਐੱਲ.ਜੇ.ਪੀ. ਦੇ ਪਸ਼ੁਪਤੀ ਕੁਮਾਰ ਪਾਰਸ ਇਕਮਾਤਰ ਕੈਬਨਿਟ ਮੈਂਬਰ ਹਨ। ਜਦਕਿ ਅਪਣਾ ਦਲ ਦੀ ਅਨੁਪ੍ਰਿਆ ਪਟੇਲ ਅਤੇ ਆਰ.ਪੀ.ਆਈ. ਦੇ ਰਾਮਦਾਸ ਅਠਾਵਲੇ ਰਾਜ ਮੰਤਰੀ ਹਨ। ਭਾਜਪਾ ਨੇ ਹਾਲ ਹੀ ‘ਚ ਇਕ ਬਿਆਨ ‘ਤੇ 13 ਪਾਰਟੀਆਂ ਦੇ ਨੇਤਾਵਾਂ ਦੇ ਹਸਤਾਖਰ ਪ੍ਰਾਪਤ ਕੀਤੇ ਸਨ ਜਿਸ ਵਿਚ ਸੰਸਦ ਦੇ ਨਵੇਂ ਭਵਨ ਦੇ ਉਦਘਾਟਨ ਦਾ ਬਾਈਕਾਟ ਕਰਨ ਲਈ ਕਾਂਗਰਸ ਅਤੇ ਹੋਰ ਵਿਰੋਧੀ ਪਾਰਟੀਆਂ ਦੀ ਆਲੋਚਣਾ ਕੀਤੀ ਗਈ ਸੀ। ਬਿਆਨ ‘ਤੇ ਹਸਤਾਖਰ ਕਰਨ ਵਾਲਿਆਂ ‘ਚ ਮਹਾਰਾਸ਼ਟਰ ਦੇ ਮੁੱਖ ਮੰਤਰੀ ਏਕਨਾਥ ਸ਼ਿੰਦੇ ਅਤੇ ਅੰਨਾਦ੍ਰਮੁਕ ਨੇਤਾ ਈ.ਕੇ. ਪਲਾਨੀਸਵਾਮੀ ਤੋਂ ਇਲਾਵਾ ਪੂਰਬ-ਉਤਰ ਸੂਬਿਆਂ ‘ਚ ਸੱਤਾਧਾਰੀ ਪਾਰਟੀਆਂ ਦੀ ਅਗਵਾਈ ਕਰਨ ਵਾਲੇ ਨੇਤਾ ਸ਼ਾਮਲ ਸਨ।

Leave a Reply

Your email address will not be published. Required fields are marked *