ਚੰਡੀਗੜ੍ਹਦੇਸ਼-ਵਿਦੇਸ਼ਪੰਜਾਬ

ਸੁਪਰੀਮ ਕੋਰਟ ਨੂੰ ਮਿਲੇ ਦੋ ਨਵੇਂ ਜੱਜ, CJI ਨੇ ਜਸਟਿਸ ਭੂਈਆਂ ਅਤੇ ਭੱਟੀ ਨੂੰ ਚੁਕਾਈ ਸਹੁੰ

ਨਵੀਂ ਦਿੱਲੀ (ਮਧੂਸਾਰ ਬਿਊਰੋ) – ਜੀਫ ਜਸਟਿਸ ਡੀ.ਵਾਈ. ਚੰਦਰਨਾਇਡੂ ਨੇ ਜੱਜ ਉੱਜਵਲ ਭੂਈਆਂ ਅਤੇ ਜੱਜ ਐੱਸ. ਵੈਂਕਟਨਾਰਾਇਣ ਭੱਟੀ ਨੂੰ ਸ਼ੁੱਕਰਵਾਰ ਨੂੰ ਸੁਪਰੀਮ ਕੋਰਟ ਦੇ ਜੱਜ ਵਜੋਂ ਸਹੁੰ ਚੁਕਾਈ। ਇਸਦੇ ਨਾਲ ਹੀ ਉੱਚ ਅਦਾਲਤ ‘ਚ ਜੀਫ ਜਸਟਿਸ ਸਣੇ ਕੁੱਲ ਜੱਜਾਂ ਦੀ ਗਿਣਤੀ ਵੱਧ ਕੇ 32 ਹੋ ਗਈ ਹੈ। ਸੁਪਰੀਮ ਕੋਰਟ ‘ਚ ਕੁੱਲ 34 ਜੱਜ ਨਿਯੁਕਤ ਕੀਤੇ ਜਾ ਸਕਦੇ ਹਨ। ਉੱਚ ਅਦਾਲਤ ਦੇ ਸਭਾਗਾਰ ‘ਚ ਆਯੋਜਿਤ ਸਹੁੰ ਚੁੱਕ ਸਮਾਰੋਹ ‘ਚ ਚੀਫ ਜਸਟਿਸ ਨੇ ਦੋ ਨਵੇਂ ਜੱਜਾਂ ਨੂੰ ਸਹੁੰ ਚੁਕਾਈ।

ਕੇਂਦਰ ਸਰਕਾਰ ਨੇ 12 ਜੁਲਾਈ ਨੂੰ ਜੱਜ ਭੂਈਆਂ ਅਤੇ ਜੱਜ ਭੱਟੀ ਨੂੰ ਸੁਪਰੀਮ ਕੋਰਟ ਵਿਚ ਨਿਯੁਕਤ ਕਰਨ ਦੀ ਮਨਜ਼ੂਰੀ ਦਿੱਤੀ ਸੀ। ਜੱਜ ਭੂਈਆਂ ਤੇਲੰਗਾਨਾ ਹਾਈ ਕੋਰਟ ਦੇ ਅਤੇ ਜੱਜ ਭੱਟੀ ਕੇਰਲ ਹਾਈ ਕੋਰਟ ਦੇ ਮੁੱਖ ਜੱਜ ਸਨ। ਜਸਟਿਸ ਉੱਜਵਲ ਭੂਈਆਂ ਅਤੇ ਜਸਟਿਸ ਭੱਟੀ ਦੀਆਂ ਨਿਯੁਕਤੀਆਂ ਦਾ ਐਲਾਨ ਕਾਨੂੰਨ ਮੰਤਰੀ ਅਰਜੁਨ ਰਾਮ ਮੇਘਵਾਲ ਨੇ ਬੁੱਧਵਾਰ ਨੂੰ ਕੀਤਾ। ਚੀਫ ਜਸਟਿਸ ਦੀ ਅਗਵਾਈ ਵਾਲੇ ਸੁਪਰੀਮ ਕੋਰਟ ਕਾਲੇਜੀਅਮ ਨੇ 5 ਜੁਲਾਈ ਨੂੰ ਉਨ੍ਹਾਂ ਨੂੰ ਸੁਪਰੀਮ ਕੋਰਟ ਦੇ ਜੱਜ ਵਜੋਂ ਤਰੱਕੀ ਦੇਣ ਦੀ ਸਿਫ਼ਾਰਸ਼ ਕੀਤੀ ਸੀ।

Leave a Reply

Your email address will not be published. Required fields are marked *