ਪਟਿਆਲਾ

ਪੀ.ਆਰ.ਟੀ.ਸੀ. ਦੀ ਬੱਸ ਦੇ ਡਰਾਇਵਰ ਤੇ ਕੰਡਕਟਰ ਦੀ ਦੁੱਖਦਾਈ ਮੌਤ ਤੇ ਕੀਤਾ ਅਫਸੋਸ, ਰਹਿੰਦੇ ਬਕਾਏ ਦੇਣ ਦੀ ਕੀਤੀ ਮੰਗ।

ਪਟਿਆਲਾ : (ਰਮਨਦੀਪ/ਮਧੂਸਾਰ ਬਿਊਰੋ) : ਅੱਜ ਇੱਥੇ ਪੀ.ਆਰ.ਟੀ.ਸੀ. ਪੈਨਸ਼ਨਰਾਂ ਦੀ ਮਾਸਿਕ ਮੀਟਿੰਗ ਪੈਨਸ਼ਨਰਜ਼ ਐਸੋਸੀਏਸ਼ਨ ਦੇ ਚੇਅਰਮੈਨ ਮੁਕੰਦ ਸਿੰਘ ਅਤੇ ਸੂਬਾ ਪ੍ਰਧਾਨ ਭਗਵੰਤ ਸਿੰਘ ਕੰਗਣਵਾਲ ਦੀ ਰਹਿਨੁਮਾਈ ਹੇਠ ਹੋਈ ਜਿਸ ਵਿੱਚ ਵੱਖ—ਵੱਖ ਡਿਪੂਆਂ ਨਾਲ ਸਬੰਧਤ ਭਾਰੀ ਗਿਣਤੀ ਵਿੱਚ ਪੈਨਸ਼ਨਰਾਂ ਨੇ ਵਰ੍ਹਦੇ ਮੀਂਹ ਵਿੱਚ ਸ਼ਮੂਲੀਅਤ ਕੀਤੀ। ਭਾਰੀ ਗਿਣਤੀ ਵਿੱਚ ਇਕੱਠੇ ਹੋਏ ਪੈਨਸ਼ਨਰਾਂ ਨੇ, ਮਨਾਲੀ ਵਿਖੇ ਹੜ੍ਹ ਦੇ ਪਾਣੀ ਨਾਲ ਬਿਆਸ ਦਰਿਆ ਵਿੱਚ ਰੁੜ੍ਹੀ ਪੀ.ਆਰ.ਟੀ.ਸੀ. ਦੀ ਬੱਸ ਅਤੇ ਦਰਿਆ ਵਿੱਚ ਰੁੜ੍ਹ ਜਾਣ ਕਾਰਨ ਹੋਈ ਡਰਾਇਵਰ ਤੇ ਕੰਡਕਟਰ ਦੀ ਮੌਤ ਤੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਤੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ। ਇਸ ਮੌਕੇ ਤੇ ਵੱਖ—ਵੱਖ ਡਿਪੂਆਂ ਦੇ ਬੁਲਾਰਿਆਂ ਨੇ ਰਹਿੰਦੇ ਬਕਾਏ ਪਾਉਣ ਅਤੇ ਪੈਨਸ਼ਨ ਇੱਕੋ ਸਮੇਂ ਪੂਰੀ ਪਾੳਣ ਦੀ ਮੰਗ ਕੀਤੀ। ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਸੂਬਾ ਪ੍ਰਧਾਨ ਭਗਵੰਤ ਸਿੰਘ ਕੰਗਣਵਾਲ ਨੇ ਕੱਲ੍ਹ ਮੈਨੇਜਮੈਂਟ ਨਾਲ ਕੇਂਦਰੀ ਬਾਡੀ ਦੇ ਨੁਮਾਇੰਦਿਆ ਦੀ ਹੋਈ ਮੀਟਿੰਗ ਦਾ ਬਿਉਰਾ ਦਿੰਦਿਆ ਦੱਸਿਆ ਕਿ ਐਮ.ਡੀ. ਸਾਹਿਬ ਨੇ ਵਿਸ਼ਵਾਸ਼ ਦਵਾਇਆ ਹੈ ਕਿ ਪੈਨਸ਼ਨ ਤੇ ਤਨਖਾਹ ਸਮੇਂ ਸਿਰ ਤੇ ਸਭ ਤੋਂ ਪਹਿਲਾਂ ਪਾਈ ਜਾਵੇਗੀ ਅਤੇ ਰਹਿੰਦੇ ਬਕਾਏ ਜਿਵੇਂ ਕਿ ਪੇ ਕਮਿਸ਼ਨ ਦੀ ਤੀਜੀ ਕਿਸ਼ਤ, ਡੀ.ਏ., ਪੇ ਬੈਂਡਾਂ ਦਾ ਬਕਾਇਆ 2015 ਦਾ ਬਕਾਇਆ ਤੇ ਮੈਡੀਕਲ ਬਿਲਾਂ ਦੀ ਅਦਾਇਗੀ ਨਾਲ ਦੀ ਨਾਲ ਕਰ ਦਿੱਤੀ ਜਾਵੇਗੀ। ਜਨਰਲ ਸਕੱਤਰ ਬਚਨ ਸਿੰਘ ਅਰੋੜਾ ਤੇ ਸਕੱਤਰ ਜਨਰਲ ਹਰੀ ਸਿੰਘ ਚਮਕ ਨੇ ਦੱਸਿਆ ਕਿ ਆਪਾਂ ਨੇ ਜਿਸ ਏਕੇ ਨਾਲ ਤਕਰੀਬਨ ਚਾਰ ਸੌ ਕਰੋੜ ਦੇ ਬਕਾਏ ਲਈ ਹਨ, ਰਹਿੰਦੇ ਬਕਾਏ ਵੀ ਆਪਾਂ ਉਸੇ ਏਕੇ ਨਾਲ ਲਵਾਂਗੇ।

ਉਨ੍ਹਾਂ ਦੇ ਸਮੁੱਚੇ ਪੈਨਸ਼ਨਰਾਂ ਨੂੰ ਕਿਸੇ ਵੀ ਹਾਲਤ ਫਹਿਮੀ ਵਿੱਚ ਨਾ ਆ ਕੇ ਏਕਾ ਬਣਾਈ ਰੱਖਣ ਤੇ ਜੋਰ ਦਿੱਤਾ। ਉਨ੍ਹਾਂ ਮੈਨੇਜਮੈਂਟ ਤੋਂ ਮੰਗ ਕੀਤੀ ਕਿ ਹੜ੍ਹਾਂ ਦੀ ਸਥਿਤੀ ਨੂੰ ਦੇਖਦਿਆ ਸਾਡੇ, ਰਹਿੰਦੇ ਬਕਾਇਆ ਦਾ ਜਲਦੀ ਭੁਗਤਾਨ ਕੀਤਾ ਜਾਵੇ ਤਾਂ ਕਿ ਹੜ੍ਹਾ ਦੀ ਮਾਰ ਝੱਲਦੇ ਪੈਨਸ਼ਨਰ ਦੇ ਕਿਸੇ ਵੀ ਪਰਿਵਾਰ ਨੂੰ ਹੋਰ ਮੁਸਬੀਤਾਂ ਦਾ ਸਾਹਮਣਾ ਨਾ ਕਰਨਾ ਪਵੇ। ਐਸੋਸੀਏਸ਼ਨ ਦੇ ਚੇਅਰਮੈਨ ਮੁਕੰਦ ਸਿੰਘ ਨੇ ਆਪਣੇ ਧੰਨਵਾਦੀ ਭਾਸ਼ਣ ਵਿੱਚ ਕਿਹਾ ਕਿ ਸਮੇਂ ਸਿਰ ਪੈਨਸ਼ਨ ਲੈਣੀ ਤੇ ਬਕਾਇਆਂ ਦੀ ਅਦਾਇਗੀ ਸਾਡਾ ਹੱਕ ਹੈ ਜੋ ਮੈਨੇਜਮੈਂਟ ਦੱਬੀ ਬੈਠੀ ਹੈ ਉਨ੍ਹਾਂ ਕਿਹਾ ਕਿ ਹੜ੍ਹਾਂ ਦੀ ਮਾਰ ਝੱਲਦੇ ਪੈਨਸ਼ਨਰਾਂ ਦੇ ਪਰਿਵਾਰਾਂ ਨੂੰ ਕਿਸੇ ਤਰ੍ਹਾਂ ਦੀ ਆਰਥਿਕ ਸਥਿਤੀ ਦਾ ਸਾਹਮਣਾ ਨਾ ਕਰਨਾ ਪਵੇ। ਇਸ ਕਰਕੇ ਮੈਨੇਜਮੈਂਟ ਸਾਡੇ ਸਾਰੇ ਬਕਾਇਆ ਦੀ ਤੁਰੰਤ ਅਦਾਇਗੀ ਕਰੇ ਤਾਂ ਕਿ ਇਸ ਦੀ ਪ੍ਰਾਪਤੀ ਲਈ ਸਾਨੂੰ ਕੋਈ ਸਖਤ ਕਦਮ ਚੁੱਕਣ ਲਈ ਮਜਬੂਰ ਨਾ ਹੋਣਾ ਪਵੇ। ਉਨ੍ਹਾਂ ਨੇ ਸਾਰੇ ਪੈਨਸ਼ਨਰਾਂ ਨੂੰ ਏਕਾ ਬਣਾਈ ਰੱਖਣ ਤੇ ਜੋਰ ਦਿੱਤਾ। ਉਪਰੋਕਤ ਤੋਂ ਇਲਾਵਾ ਰੈਲੀ ਰੂਪੀ ਇਸ ਮੀਟਿੰਗ ਨੂੰ ਸਰਵ ਸ੍ਰੀ ਤਰਸੇਮ ਸਿੰਘ ਸੈਣੀ ਕਪੂਰਥਲਾ ਡਿਪੂ, ਕਰਨੈਲ ਸਿੰਘ ਬਰਗਾੜੀ ਫਰੀਦਕੋਟ, ਭਜਨ ਸਿੰਘ ਚੰਡੀਗੜ੍ਹ, ਸੁਰਜੀਤ ਸਿੰਘ ਬਠਿੰਡਾ, ਮਦਨ ਮੋਹਨ ਬਰਨਾਲਾ, ਸੁਖਦੇਵ ਸਿੰਘ ਬੁਢਲਾਡਾ, ਲਖਬੀਰ ਸਿੰਘ ਲੱਖੀ ਸੰਗਰੂਰ, ਹਰਦੇਵ ਸਿੰਘ ਲੁਧਿਆਣਾ, ਜੋਗਿੰਦਰ ਸਿੰਘ ਪਟਿਆਲਾ, ਇਸ ਮੀਟਿੰਗ ਨੂੰ ਸਫਲ ਬਣਾਉਣ ਲਈ ਸਰਵ ਸ੍ਰੀ ਬਖਸ਼ੀਸ਼ ਸਿੰਘ ਦਫਤਰ ਸਕੱਤਰ, ਅਮੋਲਕ ਸਿੰਘ ਕੈਸ਼ੀਅਰ, ਸੁਰਿੰਦਰ ਸਿੰਘ ਬਨੂੜੀਆ ਸੀਨੀਅਰ ਮੀਤ ਪ੍ਰਧਾਨ, ਸੋਹਣ ਸਿੰਘ, ਰਾਮ ਦਿੱਤਾ, ਬੀਰ ਸਿੰਘ, ਨਿਰਪਾਲ ਸਿੰਘ, ਮੋਹਿੰਦਰ ਸਿੰਘ ਸੋਹੀ, ਜੋਗਿੰਦਰ ਸਿੰਘ, ਜੋਰਾ ਸਿੰਘ ਅਤੇ ਰਣਜੀਤ ਸਿੰਘ ਜੀਓ ਨੇ ਵੀ ਭਰਪੂਰ ਯੋਗਦਾਨ ਪਾਇਆ।

Leave a Reply

Your email address will not be published. Required fields are marked *