ਹਰਿਆਣਾਚੰਡੀਗੜ੍ਹ

ਹਰ ਜਿਲ੍ਹੇ ਵਿਚ ਗੁਡਸ ਸ਼ੇਡ ਬਨਣ ਨਾਲ ਹਰਿਆਣਾ ਦੀ ਅਰਥਵਿਵਸਥਾ ਨੂੰ ਮਿਲੇਗਾ ਪ੍ਰੋਤਸਾਹਨ – ਸੰਜੀਵ ਕੌਸ਼ਲ

ਗੁਡਸ ਸ਼ੇਡ ਦੀ ਸਥਾਪਨਾ ਲਈ ਰੇਲਵੇ ਦੇ ਨਾਲ ਸਹਿਯੋਗ ਤਹਿਤ ਪੀਡਬਲਿਯੂਡੀ ਸੀਨੀਅਰ ਅਧਿਕਾਰੀ ਦੀ ਨਿਯੁਕਤੀ

ਚੰਡੀਗੜ੍ਹ, 20 ਜੁਲਾਈ (ਮਧੂਸਾਰ ਬਿਊਰੋ) – ਕੇਂਦਰੀ ਰੇਲ ਮੰਤਰਾਲੇ ਵੱਲੋਂ ਮਹਤੱਵਪੂਰਨ ਪੀਏਮ ਗਤੀ ਸ਼ਕਤੀ ਕੌਮੀ ਮਾਸਟਰ ਪਲਾਨ ਤਹਿਤ ਹਰਿਆਣਾ ਦੇ ਹਰ ਜਿਲ੍ਹੇ ਵਿਚ ਗੁਡਸ ਸ਼ੇਡ ਸਥਾਪਿਤ ਕੀਤੇ ਜਾ ਰਹੇ ਹਨ। ਇਸ ਯੋਜਨਾ ਨਾਲ ਰਾਜ ਦੀ ਅਰਥਵਿਵਸਥਾ ਨੂੰ ਪ੍ਰੋਤਸਾਹਨ ਮਿਲਨ ਦੇ ਨਾਲ ਹੀ ਵਪਾਰ ਅਤੇ ਲਾਜਿਸਟਿਕਸ ਖੇਤਰ ਵਿਚ ਵਾਧਾ ਹੋਣ ਦੀ ਸੰਭਾਵਨਾ ਹੈ। ਇਸ ਪਰਿਯੋਜਨਾ ਦੀ ਸਥਾਪਨਾ ਅਤੇ ਲਾਗੂ ਕਰਨਾ ਯਕੀਨੀ ਕਰਨ ਲਈ ਹਰਿਆਣਾ ਸਰਕਾਰ ਨੇ ਰੇਲ ਮੰਤਰਾਲੇ ਦੇ ਨਾਲ ਸਹਿਯੋਗ ਕਰਨ ਤਹਿਤ ਲੋਕ ਨਿਰਮਾਣ (ਭਵਨ ਅਤੇ ਸੜਕ) ਵਿਭਾਗ ਤੋਂ ਸੂਬਾ ਪੱਧਰ ‘ਤੇ ਇਕ ਸੀਨੀਅਰ ਅਧਿਕਾਰੀ ਨੂੰ ਨਿਯੁਕਤ ਕਰਨ ਦਾ ਫੈਸਲਾ ਕੀਤਾ ਹੈ।

ਇਹ ਫੈਸਲਾ ਅੱਜ ਇੱਥੇ ਮੁੱਖ ਸਕੱਤਰ ਸ੍ਰੀ ਸੰਜੀਵ ਕੌਸ਼ਲ ਦੀ ਅਗਵਾਈ ਹੇਠ ਰੇਲਵੇ ਦੇ ਸਹਿਯੋਗ ‘ਤੇ ਪ੍ਰਬੰਧਿਤ ਮੀਟਿੰਗ ਵਿਚ ਕੀਤਾ ਗਿਆ। ਮੁੱਖ ਸਕੱਤਰ ਨੇ ਕਿਹਾ ਕਿ ਸਬੰਧਿਤ ਜਿਲ੍ਹਿਆਂ ਦੇ ਵਧੀਕ ਡਿਪਟੀ ਕਮਿਸ਼ਨਰ ਅਤੇ ਲੋਕ ਨਿਰਮਾਣ ਵਿਭਾਗ ਦੇ ਕਾਰਜਕਾਰੀ ਇੰਨਜੀਨੀਅਰ ਗੁਡਸ ਸ਼ੇਡ ਦੇ ਕੰਮਕਾਜ ਵਿਚ ਤਾਲਮੇਲ ਅਤੇ ਸੁਪਰਵਿਜਨ ਕਰਣਗੇ। ਮੁੱਖ ਸਕੱਤਰ ਨੇ ਕਿਹਾ ਕਿ ਇੰਨ੍ਹਾਂ ਗੁਡਸ ਸ਼ੇਡ ਦੀ ਸਥਾਪਨਾ ਹੋਣ ਨਾਲ ਹਰਿਆਣਾ ਦੀ ਆਵਾਜਾਈ ਸੇਵਾਵਾਂ ‘ਤੇ ਮਹਤੱਵਪੂਰਨ ਪ੍ਰਭਾਵ ਪਵੇਗਾ ਅਤੇ ਰਾਜ ਦੇ ਵਪਾਰ ਅਤੇ ਕਮਰਸ਼ਿਅਲ ਵਿਚ ਵੀ ਵਾਧਾ ਹੋਵੇਗਾ। ਉਨ੍ਹਾਂ ਨੇ ਇਸ ਰਣਨੀਤਕਦੇ ਲਾਗੂ ਕਰਨ ਨੂੰ ਯਕੀਨੀ ਕਰਨ ਲਈ ਰਾਜ ਸਰਕਾਰ ਦੀ ਸ਼ਹਿਰੀ ਪ੍ਰਤੀਬੱਧਤਾ ਦੱਸਦੇ ਹੋਏ ਕਿਹਾ ਕਿ ਪਿਛਲੇ ਤਿੰਨ ਸਾਲਾਂ ਵਿਚ ਹਰਿਆਣਾ ਤੋਂ 72.01 ਮਿਲਿਅਨ ਟਨ ਮਾਲ ਦਾ ਆਵਾਜਾਈ ਹੋਈ ਹੈ, ਜੋ ਸਪੰਨ ਸੂਬੇ ਦੀ ਅਰਥਵਿਵਸਥਾ ਨੂੰ ਦਰਸ਼ਾਉਂਦਾ ਹੈ। ਭਾਰਤੀ ਰੇਲਵੇ ਨੇ ਹਰਿਆਣਾ ਦੇ 29 ਸ਼ਹਿਰਾਂ ਅਤੇ ਕਸਬਿਆਂ ਵਿਚ ਆਰਥਕ ਗਤੀਵਿਧੀਆਂ ਦੀ ਕਲਪਨਾ ਸਾਕਾਰ ਕਰਨ ਲਈ ਰੇਲਵੇ ਸਟੇਸ਼ਨ ਦਾ ਵਿਆਪਕ ਪੱਧਰ ‘ਤੇ ਉਦਾਰ ਕੀਤਾ ਹੈ। ਮੀਟਿੰਗ ਦੌਰਾਨ ਲੋਕ ਨਿਰਮਾਣ ਵਿਭਾਗ (ਭਵਨ ਅਤੇ ਸੜਕਾਂ) ਅਤੇ ਵਿੱਤ ਵਿਭਾਗ ਦੇ ਵਧੀਕ ਮੁੱਖ ਸਕੱਤਰ ਅਨੁਰਾਗ ਰਸਤੋਗੀ, ਮੁੱਖ ਇੰਨਜੀਨੀਅਰ ਰਾਜੀਵ ਯਾਦਵ ਅਤੇ ਕਈ ਅਧਿਕਾਰੀ ਵੀ ਮੌਜੂਦ ਰਹੇ।

Leave a Reply

Your email address will not be published. Required fields are marked *