ਪਟਿਆਲਾ

ਨਰਸਿੰਗ ਸਕੂਲ ਵਿੱਚ ਮਨਾਇਆ ਰਾਸ਼ਟਰੀ ਓਰਲ ਹਾਈਜਿਨ ਦਿਵਸ

ਮੁੰਹ ਦੀ ਸਹੀ ਤਰੀਕੇ ਨਾਲ ਸਿਹਤ ਸੰਭਾਲ ਨਾ ਹੋਣ ਕਾਰਣ ਇਹ ਸਾਡੇ ਜੀਵਨ ਅਤੇ ਸਿਹਤ ਦੀ

ਗੁਣਵੱਤਤਾ ਤੇਂ ਮੱਹਤਵਪੁਰਣ ਪ੍ਰਭਾਵ ਪਾ ਸਕਦੇ ਹਨ: ਸਹਾਇਕ ਸਿਵਲ ਸਰਜਨ।

ਪਟਿਆਲਾ 01 ਅਗਸਤ (ਰਮਨਦੀਪ/ਮਧੂਸਾਰ ਬਿਊਰੋ) ਸਿਵਲ ਸਰਜਨ ਡਾ. ਰਮਿੰਦਰ ਕੋਰ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਜਿਲ੍ਹਾ ਡੈਂਟਲ ਸਿਹਤ ਅਫਸਰ ਡਾ. ਸੁਨੰਦਾ ਦੀ ਦੇਖ ਰੇਖ ਵਿੱਚ ਮੁੰਹ ਦੀ ਸਾਫ ਸਫਾਈ ਅਤੇ ਬਿਮਾਰੀਆਂ ਤੋਂ ਬਚਾਅ ਦੀ ਜਾਗਰੂਕਤਾ ਲਈ ਰਾਸ਼ਟਰੀ ਓਰਲ ਹਾਈਜਿਨ ਦਿਵਸ ਦਾ ਸਰਕਾਰੀ ਨਰਸਿੰਗ ਸਕੂਲ ਵਿੱਚ ਕੀਤਾ ਗਿਆ।ਜਿਸ ਵਿੱਚ ਸਹਾਇਕ ਸਿਵਲ ਸਰਜਨ ਡਾ. ਰਚਨਾ ਵਿਸ਼ੇਸ਼ ਤੋਰ ਤੇਂ ਸ਼ਾਮਲ ਹੋਏ।ਸਹਾਇਕ ਸਿਵਲ ਸਰਜਨ ਡਾ. ਰਚਨਾ ਨੇਂ ਕਿਹਾ ਕਿ ਮੁੰਹ ਦੀ ਸਹੀ ਤਰੀਕੇ ਨਾਲ ਸਿਹਤ ਸੰਭਾਲ ਨਾ ਹੋਣ ਕਾਰਣ ਇਹ ਸਾਡੇ ਜੀਵਨ ਅਤੇ ਸਿਹਤ ਦੀ ਗੁਣਵੱਤਤਾ ਤੇਂ ਮੱਹਤਵਪੁਰਣ ਪ੍ਰਭਾਵ ਪਾ ਸਕਦੇ ਹਨ।ਜਿਸ ਨਾਲ ਦਰਦ, ਬੇਚੇਨੀ ਅਤੇ ਚਬਾਉਣ ਅਤੇ ਬੋਲਣ ਵਿੱਚ ਕਠਿਨਾਈ ਹੋ ਸਕਦੀ ਹੈ।ਇਸ ਤੋਂ ਇਲਾਵਾ ਓਰਲ ਹੈਲਥ ਦਾ ਠੀਕ ਨਾ ਹੋਣਾ ਦਿਲ ਦੇ ਰੋਗ, ਸ਼ੁਗਰ ਆਦਿ ਵਰਗੀਆਂ ਗੰਭੀਰ ਸਿਹਤ ਸੱਮਸਿਆਵਾਂ ਹੋਣ ਦਾ ਕਾਰਣ ਬਣ ਸਕਦੀ ਹੈ।ਇਸ ਲਈ ਦਿਵਸ ਨੂੰ ਮਨਾਉਣ ਦਾ ਮੁੱਖ ਉਦੇਸ਼ ਲੋਕਾਂ ਨੂੰ ਮੁੰਹ ਦੀ ਸਾਫ ਸਫਾਈ ਬਾਰੇ ਜਾਗਰੂਕ ਕਰਨਾ ਹੈ ਤਾਂ ਜੋ ਮੁੰਹ ਦੀ ਸਾਫ ਸਫਾਈ ਨਾ ਹੋਣ ਕਾਰਣ ਹੋਣ ਵਾਲੀਆਂ ਬਿਮਾਰੀਆਂ ਤੋਂ ਬਚਾਇਆ ਜਾ ਸਕੇ।

ਜਿਲ੍ਹਾ ਡੈਂਟਲ ਦੰਦ ਸਿਹਤ ਅਫਸਰ ਡਾ.ਸੁਨੰਦਾ ਅਤੇ ਨਿਰਮਲ ਕੌਰ ਨੇਂ ਦੱਸਿਆ ਕਿ ਖਾਣਾ ਖਾਣ ਤੋਂ ਬਾਦ ਸਾਫ ਪਾਣੀ ਨਾਲ ਕੁਰਲਾ ਕਰਨਾ ਯਕੀਨੀ ਬਣਾਇਆ ਜਾਵੇ।ਪਾਨ, ਤੰਬਾਕੁ, ਜਰਦਾ ਆਦਿ ਦੀ ਵਰਤੋ ਨਾ ਕੀਤੀ ਜਾਵੇ, ਕਿਓੁਂਕਿ ਇਹਨਾਂ ਪਦਾਰਥਾਂ ਦੇ ਸੇਵਨ ਨਾਲ ਮੂੰਹ, ਜਬਾੜੇ ਆਦਿ ਦਾ ਕੈਂਸਰ ਹੋ ਸਕਦਾ ਹੈ।ਮੁੰਹ ਦੇ ਵਿੱਚ ਮੋਜੂਦ ਦੰਦ ਸ਼ਰੀਰ ਦਾ ਇੱਕ ਅਹਿਮ ਅੰਗ ਹਨ।ਇਸ ਲਈ ਦੰਦਾਂ ਦੀ ਸੰਭਾਲ ਲਈ ਸਾਨੂੰ ਦਿਨ ਵਿਚ ਦੋ ਵਾਰ ਅਤੇ ਰਾਤ ਨੂੰ ਸੋਣ ਤੋ ਪਹਿਲਾ ਜਰੂਰ ਬ੍ਰਸ਼ ਕੀਤਾ ਜਾਵੇ।ਮਿੱਠੀਆਂ ਜਾਂ ਦੰਦਾਂ ਨੂੰ ਚਿਪਕਣ ਵਾਲੇ ਪਦਾਰਥਾਂ ਨੂੰ ਖਾਣ ਤੋ ਗੁਰੇਜ ਕੀਤਾ ਜਾਵੇ ਅਤੇ ਜੇਕਰ ਖਾਣੇ ਵੀ ਹਨ ਤਾ ਅਜਿਹੀਆਂ ਚੀਜਾਂ ਖਾਣ ਤੋਂ ਬਾਦ ਬ੍ਰਸ਼ ਜਰੂਰ ਕੀਤਾ ਜਾਵੇ।ਸੱਠ ਸਾਲ ਤੋਂ ਵੱਧ ਉਮਰ ਦੇ ਹਰੇਕ ਨਾਗਰਿਕ ਨੂੰ ਹਰੇਕ ਛੇ ਮਹੀਨੇ ਬਾਦ ਦੰਦਾਂ ਦੇ ਮਾਹਰ ਡਾਕਟਰ ਤੋ ਚੈਕਅਪ ਜਰੂਰ ਕਰਵਾਇਆ ਜਾਵੇ ।ਕ੍ਰਿਸ਼ਨ ਕੁਮਾਰ ਨੈ ਕਿਹਾ ਕਿ ਚੰਗੇ ਤੇਂ ਸਿਹਤਮੰਦ ਦੰਦ ਤੰਦਰੁਸਤ ਸਿਹਤ ਦਾ ਆਧਾਰ ਹਨ ।ਇਸ ਮੋਕੇ ਵਿਦਿਆਰਥਣਾਂ ਦੇ ਪੇਟਿੰਗ ਮੁਕਾਬਲੇ ਵੀ ਕਰਵਾਏ ਗਏ ਅਤੇ ਪਹਿਲਾ, ਦੂਜਾ ਅਤੇ ਤੀਸਰਾ ਸਥਾਨ ਪ੍ਰਪਾਤ ਕਰਨ ਵਾਲੀਆ ਵਿਦਿਆਰਥਣਾ ਨੁੰ ਸਨਮਾਨ ਚਿੰਨ ਦਿੱਤੇ ਗਏ।ਇਸ ਮੋਕੇ ਮੈਡੀਕਲ ਅਫਸਰ ਡੈਂਟਲ ਡਾ. ਸਵਿਤਾ ਗਰਗ, ਜਿਲਾ ਮਾਸ ਮੀਡੀਆ ਅਫਸਰ ਕ੍ਰਿਸ਼ਨ ਕੁਮਾਰ ਅਤੇ ਕੁਲਬੀਰ ਕੌਰ, ਡਿਪਟੀ ਮਾਸ ਮੀਡੀਆ ਅਫਸਰ ਜਸਜੀਤ ਕੋਰ, ਪਿੰਸ਼ੀਪਲ ਨਰਸਿੰਗ ਸਕੁਲ ਰਾਜਮਿੰਦਰ ਕੋਰ ਅਤੇ ਫੇਕਲਟੀ ਸਟਾਫ ਹਾਜਰ ਸੀ।

Leave a Reply

Your email address will not be published. Required fields are marked *