ਨੁੰਹ ਦੀ ਘਟਨਾ ਇਕ ਵੱਡੇ ਸਾਜਸ਼ ਦਾ ਹਿੱਸਾ ਹੈ, ਕਿਸੇ ਵੀ ਦੋਸ਼ੀ ਨੂੰ ਬਖਸ਼ਿਆ ਨਹੀਂ ਜਾਵੇਗਾ – ਮੁੱਖ ਮੰਤਰੀ
ਸ਼ਾਂਤੀ ਬਹਾਲੀ ਲਈ ਸਮਾਜ ਦੇ ਸਾਰੇ ਲੋਕ ਅੱਗੇ ਆਉਣ
ਜਾਨ-ਮਾਲ ਦੇ ਨੁਕਸਾਨ ਦਾ ਦਿੱਤਾ ਜਾਵੇਗਾ ਮੁਆਵਜਾ
ਸਾਲਾਂ ਤੋਂ ਹਰ ਸਾਲ ਨਿਕਲ ਰਹੀ ਹੈ ਸਮਾਜਿਕ ਯਾਤਰਾ, ਕੁੱਝ ਲੋਕਾਂ ਨੇ ਨਾ ਸਿਰਫ ਯਾਤਰਾ ‘ਤੇ ਸਗੋ ਪੁਲਿਸ ‘ਤੇ ਵੀ ਕੀਤਾ ਹਮਲਾ
ਨੁੰਹ ਵਿਚ ਉਤਪਨ ਸਥਿਤੀ ‘ਤੇ ਮੁੱਖ ਮੰਤਰੀ ਤੇ ਗ੍ਰਹਿ ਮੰਤਰੀ ਨੇ ਉੱਚ ਅਧਿਕਾਰੀਆਂ ਦੇ ਨਾਲ ਕੀਤੀ ਮੀਟਿੰਗ
ਚੰਡੀਗੜ੍ਹ, 1 ਅਗਸਤ : (ਮਧੂਸਾਰ ਬਿਊਰੋ) – ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਅਤੇ ਗ੍ਰਹਿ ਮੰਤਰੀ ਸ੍ਰੀ ਅਨਿਲ ਵਿਜ ਨੇ ਨੁੰਹ ਵਿਚ ਉਤਪਨ ਸਥਿਤੀ ‘ਤੇ ਉੱਚ ਪ੍ਰਸਾਸ਼ਨਿਕ ਤੇ ਪੁਲਿਸ ਅਧਿਕਾਰੀਆਂ ਦੇ ਨਾਲ ਇਕ ਅਹਿਮ ਮੀਟਿੰਗ ਕਰ ਸਥਿਤੀ ਦਾ ਜਾਇਜਾ ਲਿਆ। ਮੁੱਖ ਮੰਤਰੀ ਨੇ ਕਿਹਾ ਕਿ 31 ਜੁਲਾਈ ਨੂੰ ਨੁੰਹ ਵਿਚ ਹੋਈ ਘਟਨਾ ਮੰਦਭਾਗੀ ਹੈ। ਸਾਲਾਂ ਤੋਂ ਹਰ ਸਾਲ ਸਮਾਜਿਕ ਯਾਤਰਾ ਨਿਕਲਦੀ ਰਹੀ ਹੈ ਅਤੇ 31 ਜੁਲਾਈ ਨੁੰ ਵੀ ਇਸ ਯਾਤਰਾ ਦਾ ਪ੍ਰਬੰਧ ਕੀਤਾ ਗਿਆ। ਕੁੱਝ ਲੋਕਾਂ ਨੇ ਨਾ ਸਿਰਫ ਯਾਤਰਾ ‘ਤੇ ਸਗੋ ਪੁਲਿਸ ‘ਤੇ ਵੀ ਹਮਲਾ ਕੀਤਾ। ਨਤੀਜੇਵਜੋ ਯਾਤਰਾ ਨੁੰ ਭੰਗ ਕੀਤਾ ਗਿਆ ਅਤੇ ਅੱਗ ਲਾਉਣ ਦੀਆਂ ਘਟਨਾਵਾਂ ਹੋਈਆਂ, ਗੱਡੀਆਂ ਜਲਾ ਦਿੱਤੀਆਂ ਗਈਆਂ। ਪੂਰੀ ਘਟਨਾ ਕਿਸੇ ਵੱਡੇ ਸਾਜਸ਼ ਦਾ ਹਿੱਸਾ ਲੱਗਦੀ ਹੈ।
ਮੀਟਿੰਗ ਦੇ ਬਾਅਦ ਮੁੱਖ ਮੰਤਰੀ ਨੇ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਘਟਨਾ ਵਿਚ ਨੁੰਹ ਖੇਤਰ ਤੋਂ ਬਾਹਰ ਦੇ ਸ਼ਾਮਿਲ ਲੋਕਾਂ ਦੀ ਪਹਿਚਾਣ ਕੀਤੀ ਜਾ ਰਹੀ ਹੈ। ਹੁਣ ਤਕ 44 ਏਫਆਈਆਰ ਦਰਜ ਕੀਤੀਆਂ ਗਈਆਂ ਅਤੇ 70 ਲੋਕਾਂ ਨੂੰ ਨਾਮਜਦ ਕਰ ਹਿਰਾਸਤ ਵਿਚ ਲਿਆ ਗਿਆ ਹੈ। ਖੋਜਬੀਨ ਦੇ ਬਾਅਦ ਜੋ ਵੀ ਦੋਸ਼ੀ ਹੋਣਗੇ, ਉਨ੍ਹਾਂ ‘ਤੇ ਕਾਰਵਾਈ ਕੀਤੀ ਜਾਵੇਗੀ, ਕਿਸੇ ਵੀ ਦੋਸ਼ੀ ਨੂੰ ਬਖਸ਼ਿਆ ਨਹੀਂ ਜਾਵੇਗਾ। ਉਨ੍ਹਾਂ ਨੇ ਦਸਿਆ ਕਿ ਹੁਣ ਤਕ 5 ਲੋਕਾਂ ਦੀ ਮੌਤ ਹੋਈ ਹੈ, ਜਿਨ੍ਹਾਂ ਵਿਚ 2 ਪੁਲਿਸਕਰਮਚਾਰੀ ਸ਼ਾਮਿਲ ਹਨ। ਜਿਨ੍ਹਾਂ ਦਾ ਜਾਨ-ਮਾਲ ਦਾ ਨੁਕਸਾਨ ਹੋਇਆ ਹੈ, ਉਨ੍ਹਾਂ ਲੋਕਾਂ ਨੂੰ ਮੁਆਵਜਾ ਦਿੱਤਾ ਜਾਵੇਗਾ।
ਉਨ੍ਹਾਂ ਨੇ ਕਿਹਾ ਕਿ ਸਰਕਾਰ ਨੇ ਇਸ ਪੂਰੇ ਘਟਨਾ ‘ਤੇ ਸਬਰ ਨਾਲ ਕੰਮ ਕੀਤਾ, ਜਿੰਦਾਂ ਹੀ 31 ਜੁਲਾਈ ਨੂੰ ਦੁਪਹਿਰ ਵਿਚ ਘਟਨਾ ਦੀ ਜਾਣਕਾਰੀ ਮਿਲੀ, ਉਸੀ ਸਮੇਂ ਪੁਲਿਸ ਮਹਾਨਿਦੇਸ਼ਕ, ਵਧੀਕ ਪੁਲਿਸ ਮਹਾਨਿਦੇਸ਼ਕ, ਸੀਆਈਡੀ ਅਤੇ ਵਧੀਕ ਪੁਲਿਸ ਮਹਾਨਿਦੇਸ਼ਕ, ਕਾਨੂੰਨ ਅਤੇ ਵਿਵਸਥਾ ਨੂੰ ਮੌਕੇ ‘ਤੇ ਭੇਜਿਆ ਗਿਆ। ਕੇਂਦਰ ਸਰਕਾਰ ਤੋਂ ਕੇਂਦਰੀ ਪੁਲਿਸ ਫੋਰਸ ਦੀ ਕੰਪਨੀਆਂ ਦੀ ਤੈਨਾਤੀ ਲਈ ਅਪੀਲ ਕੀਤੀ ਗਈ, 16 ਕੰਪਨੀਆਂ ਨੁੰਹ ਤੇ ਨੇੜੇ ਦੇ ਇਲਾਕੇ ਵਿਚ ਤੈਨਾਤ ਹਨ। ਇਸ ਤੋਂ ਇਲਾਵਾ, 30 ਕੰਪਨੀਆਂ ਹਰਿਆਣਾ ਪੁਲਿਸ ਦੀ ਵੀ ਮੌਕੇ ‘ਤੇ ਮੌਜੂਦ ਹਨ। ਨੇੜੇ ਦੇ ਜਿਲ੍ਹਿਆਂ ਵਿਚ ਵੀ ਵੱਧ ਪੁਲਿਸ ਫੋਰਸ ਨੂੰ ਬੁਲਾਇਆ ਗਿਆ ਹੈ।
ਉਨ੍ਹਾਂ ਨੇ ਕਿਹਾ ਕਿ ਗੁਰੂਗ੍ਰਾਮ, ਫਰੀਦਾਬਾਦ ਤੇ ਪਲਵਲ ਜਿਲ੍ਹਿਆਂ ਵਿਚ ਵੀ ਕੁੱਝ ਛੁੱਟ-ਪੁੱਟ ਘਟਨਾਵਾਂ ਹੋਈਆਂ ਸਨ, ਉਨਾਂ ‘ਤੇ ਵੀ ਕਾਬੂ ਪਾ ਲਿਆ ਗਿਆ ਹੈ। ਸਾਰੇ ਜਿਲ੍ਹਿਆਂ ਵਿਚ ਸ਼ਾਂਤੀ ਸਥਾਪਿਤ ਕੀਤੀ ਗਈ ਹੈ। ਏਤਿਆਤ ਵਜੋ ਕਰਫਿਊ ਲਾਗੂ ਕੀਤਾ ਗਿਆ ਹੈ ਅਤੇ ਕੁੱਝ ਜਿਲ੍ਹਿਆਂ ਵਿਚ ਧਾਰਾ 144 ਲਗਾਈ ਗਈ ਹੈ। ਸਾਰੀ ਸਥਿਤੀ ‘ਤੇ ਨਜਰ ਰੱਖੀ ਜਾ ਰਹੀ ਹੈ।
ਸ਼ਾਂਤੀ ਬਹਾਲੀ ਲਈ ਸਮਾਜ ਦੇ ਸਾਰੇ ਲੋਕ ਅੱਗੇ ਆਉਣ
ਮੁੱਖ ਮੰਤਰੀ ਨੇ ਨਾਗਰਿਕਾਂ ਨੁੰ ਅਪੀਲ ਕਰਦੇ ਹੋਏ ਕਿਹਾ ਕਿ ਜਿੱਥੇ -ਜਿੱਥੇ ਇਸ ਤਰ੍ਹਾ ਦੀ ਘਟਨਾਵਾਂ ਹੋਈਆਂ ਹਨ, ਸੱਭ ਲੋਕ ਸ਼ਾਂਤੀ ਬਹਾਲ ਕਰਨ ਲਈ ਅੱਗੇ ਆਉਣ। ਪ੍ਰਸਾਸ਼ਨ ਨੇ ਵੀ ਸ਼ਾਂਤੀ ਕਮੇਟੀ ਦੀ ਮੀਟਿੰਗ ਕੀਤੀ ਹੈ ਅਤੇ ਮੈਂ ਆਸ ਕਰਦਾ ਹਾਂ ਕਿ ਲੋਕ ਸ਼ਾਂਤੀ ਬਨਾਉਣ ਵਿਚ ਸਹਿਯੋਗ ਕਰਣਗੇ ਅਤੇ ਅੱਗੇ ਸਥਿਤੀ ਨਾ ਵਿਗੜੇ ਇਹ ਯਕੀਨੀ ਕਰਣਗੇ।
ਮੀਟਿੰਗ ਵਿਚ ਮੁੱਖ ਸਕੱਤਰ ਸੰਜੀਵ ਕੌਸ਼ਲ, ਮੁੱਖ ਮੰਤਰੀ ਦੇ ਮੁੱਖ ਪ੍ਰਧਾਨ ਸਕੱਤਰ ਡੀ ਏਸ ਢੇਸੀ ਅਤੇ ਮੁੱਖ ਮੰਤਰੀ ਦੇ ਵਧੀਕ ਪ੍ਰਧਾਨ ਸਕੱਤਰ ਡਾ. ਅਮਿਤ ਅਗਰਵਾਲ ਮੌਜੂਦ ਸਨ। ਇੰਨ੍ਹਾਂ ਤੋਂ ਇਲਾਵਾ, ਪੁਲਿਸ ਮਹਾਨਿਦੇਸ਼ਕ ਪੀ ਕੇ ਅਗਰਵਾਲ ਅਤੇ ਵਧੀਕ ਪੁਲਿਸ ਮਹਾਨਿਦੇਸ਼ਕ, ਸੀਆਈਡੀ ਆਲੋਕ ਮਿੱਤਲ ਵੀਡੀਓ ਕਾਨਫ੍ਰੈਂਸਿੰਗ ਰਾਹੀਂ ਮੀਟਿੰਗ ਵਿਚ ਸ਼ਾਮਿਲ ਹੋਏ।

