ਭਾਖੜਾ ਐਨਕਲੇਵ ਦੀਆ ਮੁਟਿਆਰਾ ਨੇ ਤੀਆਂ ਦਾ ਤਿਉਹਾਰ ਮਨਾਇਆ
ਡਾ. ਬਲਜਿੰਦਰ ਕੌਰ ਦੀ ਮਿਸ ਤੀਜ ਚੁਣੇ ਗਏ
ਪਟਿਆਲਾ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) -ਸ਼ਹਿਰ ਦੀ ਭਾਖੜਾ ਐਨਕਲੇਵ ਕਾਲੌਨੀ ’ਦੀਆ ਮੁਟਿਆਰਾ ਵਲੋ ਬਾਰਾਦਾਰੀ ਚ ਤੀਆਂ ਦਾ ਤਿਉਹਾਰ ਮਨਾਇਆ ਗਿਆ। ਇਸ ਮੌਕੇ ਕਰਵਾਏ ਗਏ ਵੱਖ-ਵੱਖ ਸਭਿਆਚਾਰਕ ਮੁਕਾਬਲਿਆਂ ਦੇ ਅਧਾਰ ’ਤੇ ਡਾ. ਬਲਜਿੰਦਰ ਕੌਰ ਚੱਠਾ ਨੂੰ ਮਿਸ ਤੀਜ ਵਜੋਂ ਚੁਣਿਆ ਗਿਆ ਜਦੋਂ ਕਿ ਬੈੱਸਟ ਪਰਫਾਰਮੈਸ ਦਾ ਖ਼ਿਤਾਬ ਰਜਿੰਦਰ ਕੌਰ ਨੂੰ ਅਤੇ ਬੈੱਸਟ ਡਾਂਸਰ ਵਜੋਂ ਨਵਪ੍ਰੀਤ ਕੌਰ ਦੀ ਚੋਣ ਹੋਈ।
ਇਸ ਮੌਕੇ ਪ੍ਰਬੰਧਕੀ ਕਮੇਟੀ ’ਚ ਨਿਸ਼ੀ ਗੋਇਲ, ਮਨਦੀਪ ਕੌਰ, ਬਲਜੀਤ ਕੌਰ ਦਲਜੀਤ ਖੁਸ਼ਦੀਪ ਕੋਰ ਤੇ ਮਨਦੀਪ ਕੌਰ ਨੇ ਆਖਿਆ ਕਿ ਪੰਜਾਬੀ ਸਭਿਆਚਾਰ ਅਤੇ ਅਮੀਰ ਵਿਰਸੇ ਅਨੇਕਾਂ ਰੰਗ ਹਨ ਜਿਸ ਵਿਚ ਇਕ ਤੀਆਂ ਦਾ ਤਿਉਹਾਰ ਖਾਸ ਹੈ ਜੋ ਕੇ ਖ਼ਾਸ ਕਰਕੇ ਮੁਟਿਆਰਾਂ ਦੇ ਪੰਸਦੀਦਾ ਤਿਉਹਾਰਾਂ ’ਚ ਆਉਦਾ ਹੈ। ਉਨ•ਾਂ ਕਿਹਾ ਅ¾ਜ ਦੇ ਤੀਆਂ ਸੰਬੰਧੀ ਕਰਵਾਏ ਗਏ ਸਮਾਗਮ ’ਚ ਮੁਟਿਆਰਾਂ ਵਲੋਂ ਦਿੱਤੀ ਪੇਸ਼ਕਾਰੀਆਂ ’ਚ ਅਮੀਰ ਪੰਜਾਬੀ ਸਭਿਆਚਾਰ ਦੀ ਝਲਕ ਸੀ ਜਿਸ ਦੀ ਜਾਣਕਾਰੀ ਸਾਡੀ ਨੌਜਵਾਨ ਪੀੜੀ ਹੋਣੀ ਚਾਹੀਦੀ ਹੈ। ਉਨ•ਾਂ ਇਸ ਮੌਕੇ ਡਾ. ਬਲਜਿੰਦਰ ਕੌਰ ਨੂੰ ਮਿਸ ਤੀਜ ਚੁਣੇ ਜਾਣ ਦੇ ਵਧਾਈ ਵੀ ਦਿੱਤੀ ਗਈ|

