ਪਟਿਆਲਾ

ਹਿੰਦੂ ਤਖਤ ਮੁੱਖੀ ਵਲੋਂ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਗਈ।

ਪਟਿਆਲਾ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਸ੍ਰੀ ਸਨਾਤਨ ਧਰਮ ਮਹਾਵੀਰ ਦਲ ਪੰਜਾਬ ਪਟਿਆਲਾ ਸ਼ਾਖਾ ਵਲੋਂ ਭਗਵਾਨ ਪਰਸ਼ੂਰਾਮ ਵਾਟੀਕਾ ਵਿਖੇ ਅਜ਼ਾਦੀ ਦਿਵਸ ਤੇ ਪ੍ਰੋਗਰਾਮ ਰੱਖਿਆ ਗਿਆ। ਜਿਸ ਵਿੱਚ ਅਲੱਗ—ਅਲੱਗ ਸਕੂਲਾਂ ਦੇ ਵਿਦਿਆਰਥੀਆਂ ਵਲੋਂ ਭਗਤੀ ਗੀਤ ਗਾਏ ਗਏ ਅਤੇ ਵੱਖ—ਵੱਖ ਆਈਟਮਾਂ, ਬੰਸਰੀ ਵਜਾਉਣਾ, ਨਾਟਕ, ਗਜਲਾਂ ਆਦਿ ਦੀਆਂ ਦੇਸ਼ ਭਗਤੀ ਆਈਟਮਾਂ ਪੇਸ਼ ਕੀਤੀਆਂ ਗਈਆਂ।

ਝੰਡਾ ਚੜਾਉਣ ਦੀ ਰਸਮ ਹਿੰਦੂ ਤਖਤ ਮੁੱਖੀ ਭਾਰਤ ਬ੍ਰਹਮਾ ਨੰਦ ਗਿਰੀ ਮਹਾਰਾਜ ਵਲੋਂ ਅਦਾ ਕੀਤੀ ਗਈ ਅਤੇ ਸਨਾਤਨ ਧਰਮ ਮਹਾਵੀਰ ਕਮੇਟੀ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਬੋਲਦਿਆਂ ਬ੍ਰਹਮਾ ਨੰਦ ਗਿਰੀ ਜੀ ਸਕੂਲੀ ਬੱਚਿਆਂ ਅੰਦਰ ਦੇਸ਼ ਭਗਤੀ ਪ੍ਰਤੀ ਉਤਸ਼ਾਹ ਦੇਖ ਕੇ ਹੌਂਸਲਾ ਅਫਜਾਈ ਕੀਤੀ ਗਈ।

ਇਸ ਮੌਕੇ ਸ੍ਰੀ ਈਸ਼ਵਰ ਚੰਦ ਸ਼ਰਮਾ ਪ੍ਰਧਾਨ ਸਨਾਤਨ ਧਰਮ, ਮਹਾਵੀਰ ਦਲ, ਅਜੇ ਕੁਮਾਰ ਸ਼ਰਮਾ ਚੇਅਰਮੈਨ, ਨੀਤਨ ਪੰਜੇਟਾ, ਕੁਸ਼ਲ ਚੌਪੜਾ, ਬਲਜਿੰਦਰ ਸ਼ਰਮਾ, ਗੁਰਪ੍ਰੀਤ ਗੋਲਡੀ, ਮਹੰਤ ਰਜਿੰਦਰ , ਸਰਵਨ ਕੁਮਾਰ, ਮਨਜੀਤ ਪਾਲ ਸ਼ਰਮਾ, ਕੁਲਦੀਪ ਕੌਸ਼ਲ, ਭੁਪਿੰਦਰ ਸੈਣੀ ਓ.ਐਸ.ਡੀ., ਧਰਮ ਸਿੰਘ, ਚੇਤਨ ਕੁਮਾਰ ਤੋਂ ਇਲਾਵਾ ਸੈਕੜੇ ਸਕੂਲੀ ਬੱਚੇ, ਸਨਾਤਨੀ ਲੋਕ ਹਾਜਰ ਸਨ।

Leave a Reply

Your email address will not be published. Required fields are marked *