ਪੰਜਾਬਪਟਿਆਲਾ

ਧਾਰਮਿਕ ਸਮਾਗਮ ਨੌਜਵਾਨ ਪੀੜ੍ਹੀ ਲਈ ਪ੍ਰੇਰਣਾ ਦੇ ਸਰੋਤ ਹਨ:– ਰਾਜੂ ਖੰਨਾ।

ਜੈ ਮਾਂ ਨੈਣਾਂ ਦੇਵੀ ਕਲੱਬ ਮੰਡੀਗੌਬਿੰਦਗੜ ਵੱਲੋਂ 11ਵਾ ਵਿਸ਼ਾਲ ਜਾਗਰਣ ਕਰਵਾਇਆ ਗਿਆ।

ਮੰਡੀਗੌਬਿੰਦਗੜ,15 ਅਗਸਤ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਜੈ ਮਾਂ ਨੈਣਾਂ ਦੇਵੀ ਕਲੱਬ ਮੰਡੀਗੌਬਿੰਦਗੜ ਵੱਲੋਂ ਹਰ ਸਾਲ ਦੀ ਤਰਾਂ ਪ੍ਰਧਾਨ ਚਰਨਜੀਤ ਚੰਨਾ ਦੀ ਅਗਵਾਈ ਵਿੱਚ 11ਵਾ ਵਿਸ਼ਾਲ ਭਗਵਤੀ ਜਾਗਰਣ ਕਰਵਾਇਆ ਗਿਆ। ਜਿਸ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਤੇ ਹਲਕਾ ਅਮਲੋਹ ਦੇ ਮੁੱਖ ਸੇਵਾਦਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਵੱਲੋਂ ਬਤੌਰ ਮੁੱਖ ਮਹਿਮਾਨ ਦੇ ਤੌਰ ਤੇ ਸ਼ਾਮਿਲ ਹੋ ਕੇ ਭਗਵਤੀ ਜਾਗਰਣ ਦੀ ਜੋਤੀ ਪ੍ਰਚੰਡ ਕਰਨ ਦੀ ਰਸਮ ਅਦਾ ਕੀਤੀ। ਇਸ ਮੌਕੇ ਤੇ ਪੱਤਰਕਾਰਾ ਨਾਲ ਗੱਲਬਾਤ ਕਰਦਿਆਂ ਰਾਜੂ ਖੰਨਾ ਨੇ ਕਿਹਾ ਕਿ ਅਜਿਹੇ ਧਾਰਮਿਕ ਸਮਾਗਮ ਨੌਜਵਾਨ ਪੀੜ੍ਹੀ ਲਈ ਜਿਥੇ ਪ੍ਰੇਰਣਾ ਸਰੋਤ ਹਨ। ਉਥੇ ਅਜਿਹੇ ਧਾਰਮਿਕ ਸਮਾਗਮਾਂ ਨਾਲ ਸਮਾਜਿਕ ਬੁਰਾਈਆਂ ਤੇ ਵੀ ਕਾਬੂ ਪਾਇਆ ਜਾ ਸਕਦਾ ਹੈ।

ਉਹਨਾਂ ਕਿਹਾ ਕਿ ਜੈ ਮਾਂ ਨੈਣਾਂ ਦੇਵੀ ਕਲੱਬ ਮੰਡੀਗੌਬਿੰਦਗੜ ਵੱਲੋਂ ਵਿਸ਼ਾਲ ਜਾਗਰਣ ਕਰਵਾਕੇ ਜਿਥੇ ਸੰਗਤਾਂ ਨੂੰ ਮਾ ਚਰਨਾਂ ਨਾਲ ਜੋੜਿਆ ਜਾ ਰਿਹਾ ਹੈ। ਉਥੇ ਇਸ ਕਲੱਬ ਵੱਲੋਂ ਸਮਾਜ ਸੇਵਾ ਦੀ ਕਾਰਜਾਂ ਵਿੱਚ ਵੀ ਵਿਸ਼ੇਸ਼ ਯੋਗਦਾਨ ਪਾਇਆ ਜਾ ਰਿਹਾ ਹੈ। ਇਸ ਜਾਗਰਣ ਵਿੱਚ ਪ੍ਰਸਿੱਧ ਗਾਇਕ ਕਲੇਰ ਕੰਠ ਤੇ ਗਗਨ ਸ਼ਹਿਬਾਜ਼ ਐਡ ਪਾਰਟੀ ਨੇ ਮਾ ਭਗਵਤੀ ਦੀਆਂ ਸਾਰੀ ਰਾਤ ਭੇਟਾਵਾਂ ਦਾ ਗੁਣਗਾਨ ਕਰਕੇ ਮਾ ਭੰਗਤਾ ਨੂੰ ਭਗਤੀ ਨਾਲ ਜੋੜੀ ਰੱਖਿਆਂ। ਇਸ ਮੌਕੇ ਤੇ ਕਲੱਬ ਪ੍ਰਧਾਨ ਚਰਨਜੀਤ ਚੰਨਾ ਦੀ ਅਗਵਾਈ ਵਿੱਚ ਸਮੁੱਚੇ ਕਲੱਬ ਮੈਂਬਰਾਂ ਵੱਲੋਂ ਮੁੱਖ ਮਹਿਮਾਨ ਗੁਰਪ੍ਰੀਤ ਸਿੰਘ ਰਾਜੂ ਖੰਨਾ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਤੇ ਜਥੇਦਾਰ ਜਰਨੈਲ ਸਿੰਘ ਮਾਜਰੀ, ਜਥੇਦਾਰ ਕੁਲਵਿੰਦਰ ਸਿੰਘ ਭੰਗੂ, ਯੂਥ ਆਗੂ ਗੁਰਪ੍ਰੀਤ ਸਿੰਘ ਨੋਨੀ, ਸੋਨੂੰ ਗੌਬਿੰਦਗੜੀਆ,ਬੀਬੀ ਅੰਗਰੇਜ਼ ਕੌਰ, ਰਾਮੇਸ਼ ਕੁਮਾਰ ਮੰਡੀ,ਮੀਤ ਪ੍ਰਧਾਨ ਲੱਖੀ ਮੰਡੀ,ਸਾਗਰ ਮੰਡੀ,ਸੰਤੋਖ ਕੁਮਾਰ,ਯੱਸ ਬਾਂਸਲ,ਅਜੈ ਕੁਮਾਰ,ਸੰਜੇ ਕੁਮਾਰ,ਰੋਮੀਓ ਮੰਡੀ,ਦੀਪ ਮਾਨ,ਬਬਲੂ ਮੰਡੀ,ਅਰੂਣ ਕੁਮਾਰ, ਸੰਦੀਪ ਕੁਮਾਰ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ।

Leave a Reply

Your email address will not be published. Required fields are marked *