ਕੰਵਰ ਗਰੇਵਾਲ ਨੇ ਕੀਤਾ ਵਰਲਡ ਯੂਨੀਵਰਸਿਟੀ ਦੇ ਡਾ. ਅਜੈ ਪਾਲ ਸਿੰਘ ਅਜ਼ੀਜ਼ ਦੇ ਸੂਫੀ ਗੀਤ ‘ਈਦ ਮੇਰੀ’ ਨੂੰ ਰਿਲੀਜ਼
ਫ਼ਤਿਹਗੜ੍ਹ ਸਾਹਿਬ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਪ੍ਰਸਿੱਧ ਸੂਫ਼ੀ ਗਾਇਕ ਕੰਵਰ ਗਰੇਵਾਲ ਨੇ ਡਾ. ਅਜੈ ਪਾਲ ਸਿੰਘ ਅਜ਼ੀਜ਼, ਜੋ ਕਿ ਬਤੌਰ ਅਸਿਸਟੈਂਟ ਪ੍ਰੋਫ਼ੈਸਰ ਵਜੋਂ ਆਪਣੀਆਂ ਸੇਵਾਵਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਫ਼ਤਿਹਗੜ੍ਹ ਸਾਹਿਬ ਵਿਖੇ ਨਿਭਾ ਰਹੇ ਹਨ, ਵਲੋਂ ਲਿਖੇ ਅਤੇ ਗਾਏ ਗੀਤ ‘ਈਦ ਮੇਰੀ’ ਨੂੰ ਰਿਲੀਜ਼ ਕੀਤਾ। ਉਹਨਾਂ ਇਸ ਖੂਬਸੂਰਤ ਗੀਤ ਲਈ ਡਾ. ਅਜੇਪਾਲ ਨੂੰ ਵਧਾਈ ਦੇਂਦਿਆਂ ਕਿਹਾ ਕਿ ਪੰਜਾਬ ਵਾਸੀਆਂ ਨੂੰ ਇਸ ਤਰ੍ਹਾਂ ਦੇ ਗੀਤਾਂ ਨੂੰ ਵਧ ਤੋਂ ਵਧ ਪਿਆਰ ਦੇਣ ਅਤੇ ਸ਼ੇਅਰ ਕਰਨ ਚਾਹੀਦਾ ਹੈ।
ਉਹਨਾਂ ਕਿਹਾ ਕਿ ਸੂਫੀ ਸੰਗੀਤ ਪੰਜਾਬ ਦਾ ਖੂਬਸੂਰਤ ਵਿਰਸਾ ਹੈ, ਜਿਸਨੂੰ ‘ਈਦ ਮੇਰੀ’ ਗੀਤ ਵਿਚ ਪੇਸ਼ ਕਰਨ ਦਾ ਯਤਨ ਕੀਤਾ ਗਿਆ ਹੈ। ਇਹ ਗੀਤ ਡਾ. ਅਜੈ ਪਾਲ ਸਿੰਘ ਅਜ਼ੀਜ਼ ਵਲੋਂ ਆਪਣੇ ਯੂ ਟਿਊਬ ਚੈਨਲ ਉੱਤੇ ਹੀ ਪ੍ਰਮੋਟ ਕੀਤਾ ਗਿਆ ਹੈ। ਗੀਤ ਦੀ ਕੰਪੋਜੀਸ਼ਨ ਮਾਸਟਰ ਬਿਕਰਮ ਜੀਤ ਸਿੰਘ ਵਲੋਂ ਤਿਆਰ ਕੀਤੀ ਗਈ ਹੈ। ਜ਼ਿਕਰਯੋਗ ਹੈ ਕਿ ਇਸ ਗੀਤ ਤੋਂ ਪਹਿਲਾਂ ਵੀ ਡਾ. ਅਜੈ ਪਾਲ ਸਿੰਘ ਅਜ਼ੀਜ਼ ਦਾ ਗੀਤ ‘ਅਰਦਾਸ’ ਲੰਡਨ ਵਿਖੇ ਰਿਲੀਜ਼ ਹੋਇਆ ਸੀ, ਜਿਸਨੂੰ ਸਰੋਤਿਆਂ ਵਲੋਂ ਬੜਾ ਭਰਵਾਂ ਹੁੰਗਾਰਾ ਮਿਲਿਆ ਸੀ।

