ਪਟਿਆਲਾ

ਅੰਕਿਤ ਅਰੋੜਾ ਜੀ ਦੀ ਯਾਦ ਵਿੱਚ ਅੰਤਰ ਸਕੂਲ ਖੇਡ ਮੁਕਾਬਲੇ ਕਰਵਾਏ।

ਪਟਿਆਲਾ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਯਾਦਵਿੰਦਰਾ ਪਬਲਿਕ ਸਕੂਲ ਦੇ ਸਾਬਕਾ ਅਧਿਆਪਕ ਅਲਕਾ ਅਰੋੜਾ ਅਤੇ ਵਿਜੈ ਅਰੋੜਾ ਵਲੋਂ ਆਪਣੇ ਬੇਟੇ ਅਕਿੰਤ ਅਰੋੜਾ ਦੀ ਯਾਦ ਵਿੱਚ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਅੰਤਰ ਸਕੂਲ ਖੇਡ ਮੁਕਾਬਲੇ ਵੀਰ ਹਕੀਕਤ ਰਾਏ ਮਾਡਲ ਸੀਨੀਅਰ ਸੈਕੰਡਰੀ ਸਕੂਲ ਪਟਿਆਲਾ ਵਿਖੇ ਪ੍ਰਿੰਸੀਪਲ ਸ਼੍ਰੀਮਤੀ ਸਰਲਾ ਭਟਨਾਗਰ ਦੀ‌ ਅਗਵਾਈ ਹੇਠ ਕਰਵਾਏ। 18 ਸਕੂਲਾਂ ਤੋਂ ਆਏ ਵਿਦਿਆਰਥੀਆਂ, ਵੀਰ ਹਕੀਕਤ ਰਾਏ ਸਕੂਲ ਦੇ ਐਨ ਸੀ ਸੀ, ਐਨ ਐਸ ਐਸ ਅਤੇ ਸਕਾਉਟ ਗਾਈਡਜ਼ ਦੇ ਵਿਦਿਆਰਥੀਆਂ ਨਾਲ ਮਾਰਚ ਪਾਸਟ ਪਰੇਡ ਵਿਖੇ ਭਾਗ ਲਿਤਾ ਅਤੇ ਅਰੋੜਾ ਜੀ ਅਤੇ ਮੇਜ਼ਰ ਧਿਆਨ ਸਿੰਘ ਚੰਦ ਜੀ ਨੂੰ ਸ਼ਰਧਾਂਜਲੀ ਦਿੱਤੀ। ਇੰਸਪੈਕਟਰ ਕਰਮਜੀਤ ਕੌਰ ਇੰਚਾਰਜ ਟਰੇਫਿਕ ਸਿੱਖਿਆ ਸੈਲ ਜੋਂ ਆਪ ਅੰਤਰਰਾਸ਼ਟਰੀ ਖਿਡਾਰੀ ਹਨ ਨੇ ਗਰਾਉਂਡ ਵਿਖੇ ਖੇਡਾਂ ਖੇਡਣ ਦੀ ਮਹੱਤਤਾ ਦੱਸੀ ਅਤੇ ਕਿਹਾ ਕਿ ਖੇਡਾਂ ਵੱਖ ਵੱਖ ਤਰ੍ਹਾਂ ਦੇ ਮੁਕਾਬਲੇ ਅਤੇ ਜ਼ਿੰਦਗੀ ਬਚਾਓ ਪੀੜਤਾਂ ਦੀ ਸਹਾਇਤਾ ਕਰਨ, ਨਿਯਮਾਂ ਕਾਨੂੰਨਾਂ ਅਸੂਲਾਂ ਮਰਿਆਦਾਵਾਂ ਫਰਜ਼ਾਂ ਦੀ ਪਾਲਣਾ ਕਰਕੇ ਬੱਚੇ ਮਹਾਨ ਜੁਮੇਵਾਰ ਵਫ਼ਾਦਾਰ ਮਹਿਨਤੀ ਇਮਾਨਦਾਰ ਇਨਸਾਨ ਬਣਦੇ ਹਨ। ਇਨ੍ਹਾਂ ਮੁਕਾਬਲਿਆਂ ਵਿੱਚ 9 ਤਰ੍ਹਾਂ ਦੀਆਂ ਮਨੋਰੰਜਨ ਪੇਂਡੂ ਖੇਡ ਮੁਕਾਬਲੇ ਕਰਵਾਏ। ਸ਼੍ਰੀ ਕਾਕਾ ਰਾਮ ਵਰਮਾ ਅਤੇ ਸਬ ਇੰਸਪੈਕਟਰ ਗੁਰਜਾਪ ਸਿੰਘ ਅਤੇ ਸਕੂਲ ਕੋਆਰਡੀਨੇਟਰ ਨਰੇਸ਼ ਮੈਡਮ ਨੇ ਦੱਸਿਆ ਕਿ ਇੱਕ ਲੱਤ ਰੇਸ ਵਿਚ ਫੀਲ‌ਖਾਨਾ ਸਕੂਲ ਆਫ ਐਮੀਨੈਂਸ, ਆਰੀਆਂ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਅਤੇ ਵੀਰ ਹਕੀਕਤ ਰਾਏ ਸਕੂਲ ਦੇ ਬੱਚਿਆਂ ਨੂੰ ਕ੍ਰਮਵਾਰ ਸੋਨੇ ਚਾਂਦੀ ਅਤੇ ਬ੍ਰਾਉਜ਼ਰ ਮੈਡਲ ਜਿੱਤੇ। ਬਾਲਟੀ ਵਿੱਚ ਗੇਂਦ ਪਾਉਂਣ ਮੁਕਾਬਲੇ ਵਿੱਚ ਆਰੀਆਂ ਕੰਨਿਆ ਸੀਨੀਅਰ ਸੈਕੰਡਰੀ ਸਕੂਲ, ਲੱਕੀ ਪਬਲਿਕ ਸਕੂਲ ਅਤੇ ਪੁਲਿਸ ਡੀ ਏ ਵੀ‌ ਸਕੂਲ ਦੰਦਹੇੜਾ ਨੇ ਮੈਡਲ ਜਿੱਤੇ।

ਸਰਕਲ ਵਿਚ ਰਿੰਗ ਪਾਉਣ ਮੁਕਾਬਲੇ ਵਿਚ ਲੱਕੀ ਪਬਲਿਕ ਸਕੂਲ, ਮਹਿੰਦਰਾ ਕੰਨਿਆ ਮਹਾਂਵਿਦਿਆਲਾ ਅਤੇ ਨਿਯੂ ਡੈਫੋਡੀਲ ਸਕੂਲ ਨੇ ਮੈਡਲ ਜਿੱਤੇ। ਸਟੱਲ ਚੀੜੀ ਰੈਸ ਵਿਚ ਵੀਰ ਹਕੀਕਤ ਰਾਏ ਸਕੂਲ, ਐਸ ਆਰ ਆਰੀਆਂ ਸੀਨੀਅਰ ਸੈਕੰਡਰੀ ਸਕੂਲ ਅਤੇ ਸੋਨੀ ਪਬਲਿਕ ਸਕੂਲ ਨੇ ਮੈਡਲ ਜਿੱਤੇ। ਪਿੱਠੂ ਗਰਮ ਵਿੱਚ ਵੀਰ ਹਕੀਕਤ ਰਾਏ ਸਕੂਲ, ਸਰਕਾਰੀ ਐਲੀਮੈਂਟਰੀ ਸਮਾਰਟ ਸਕੂਲ ਮਾਜਰੀ ਅਕਾਲੀਆਂ ਅਤੇ ਅਬਲੋਵਾਲ ਅਤੇ ਜੈਨ ਮਾਡਰਨ ਹਾਈ ਸਕੂਲ ਨੇ ਮੈਡਲ ਜਿੱਤੇ। ਨਿੰਬੂ ਰੇਸ ਵਿਚ ਜ਼ੈਨ ਮਾਡਰਨ ਸਕੂਲ, ਲੱਕੀ ਪਬਲਿਕ ਸਕੂਲ ਅਤੇ ਮਹਿੰਦਰਾ ਕੰਨਿਆ ਮਹਾਂਵਿਦਿਆਲਾ ਨੇ ਮੈਡਲ ਜਿੱਤੇ। ਬੋਰੀ ਰੇਸ ਵਿਚ ਐਸ ਆਰ ਆਰੀਆਂ ਸਕੂਲ, ਨਿਯੂ ਡੈਫੋਡੀਲ ਸਕੂਲ ਅਤੇ ਆਰੀਆਂ ਹਾਈ ਸਕੂਲ ਨੇ ਮੈਡਲ ਜਿੱਤੇ। ਪੈਰਾਂ ਨੂੰ ਰੱਸੀ ਬਣਕੇ ਦੋੜਣ ਵਿੱਚ ਆਰੀਆਂ ਕੰਨਿਆ ਸੀਨੀਅਰ ਸੈਕੰਡਰੀ ਸਕੂਲ, ਵੀਰ ਹਕੀਕਤ ਰਾਏ ਸਕੂਲ ਅਤੇ ਆਤਮਾ ਰਾਮ ਕੁਮਾਰ ਸਭਾ ਸਕੂਲ ਨੇ ਮੈਡਲ ਜਿੱਤੇ। ਮੇਜ਼ਰ ਧਿਆਨ ਸਿੰਘ ਅਤੇ ਖੇਡਾਂ ਨਿਯਮਾਂ ਕਾਨੂੰਨਾਂ ਅਸੂਲਾਂ ਮਰਿਆਦਾਵਾਂ ਫਰਜ਼ਾਂ ਸਖ਼ਤ ਮਹਿਨਤ ਇਮਾਨਦਾਰੀ ਵਫ਼ਾਦਾਰੀ ਦੇ ਭਾਸ਼ਣ ਮੁਕਾਬਲੇ ਵਿਚ ਸਕੂਲ ਆਫ ਐਮੀਨੈਂਸ ਫੀਲ ਖਾਨਾ, ਆਰੀਆਂ ਕੰਨਿਆ ਸਕੂਲ ਅਤੇ ਵੀਰ ਹਕੀਕਤ ਰਾਏ ਸਕੂਲ ਨੇ ਮੈਡਲ ਜਿੱਤੇ। ਓਵਰ ਆਲ ਟਰਾਫ਼ੀ ਵੀਰ ਹਕੀਕਤ ਰਾਏ ਸਕੂਲ, ਦੂਸਰੇ ਨੰਬਰ ਤੇ ਆਰੀਆਂ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਅਤੇ ਤੀਜੇ ਨੰਬਰ ਤੇ ਲੱਕੀ ਪਬਲਿਕ ਸਕੂਲ ਨੂੰ ਦੇਕੇ ਸਨਮਾਨਿਤ ਕੀਤਾ। ਇਸ ਮੌਕੇ ਮਹਾਰਾਜਾ ਰਣਜੀਤ ਸਿੰਘ ਖੇਡ ਐਵਾਰਡ ਨਾਲ ਸਨਮਾਨਿਤ ਇੰਸਪੈਕਟਰ ਕਰਮਜੀਤ ਕੌਰ, ਭਾਰਤ ਸਕਾਊਟ ਗਾਈਡਜ਼ ਦੇ ਸਟੇਟ ਟ੍ਰੇਨਿੰਗ ਕਮਿਸ਼ਨਰ ਰਾਵਿੰਦਰ ਕੋਰ ਰਾਣਾ, ਸਾਬਕਾ ਪ੍ਰਿੰਸੀਪਲ ਸ਼੍ਰੀਮਤੀ ਮਨਜੀਤ ਕੌਰ ਆਜ਼ਾਦ, ਪੰਜਾਬ ਰੈਡ ਸਾਕੇਤ ਹਸਪਤਾਲ ਦੇ ਕਾਉਸਲਰ ਪਰਵਿੰਦਰ ਵਰਮਾ, ਕਾਕਾ ਰਾਮ ਵਰਮਾ, ਗੁਰਜਾਪ ਸਿੰਘ, ਵੀਰ ਹਕੀਕਤ ਰਾਏ ਸਕੂਲ ਦੇ ਅਧਿਆਪਕਾਂ ਅਤੇ ਸਰਕਾਰੀ ਸਟੇਟ ਕਾਲਜ ਆਫ ਐਜੂਕੇਸ਼ਨ ਪਟਿਆਲਾ ਦੇ ਵਿਦਿਆਰਥੀਆਂ ਨੂੰ ਸਹਿਯੋਗ ਦੇਣ ਲਈ ਅਰੋੜਾ ਪਰਿਵਾਰ ਵਲੋਂ ਪੋਦੇ ਅਤੇ ਸਰਟੀਫਿਕੇਟ ਦੇਕੇ ਸਨਮਾਨਿਤ ਕੀਤਾ। ਬੱਚਿਆਂ ਨੂੰ ਸ੍ਰੀ ਕਾਕਾ ਰਾਮ ਵਰਮਾ, ਗੁਰਜਾਪ ਸਿੰਘ, ਇੰਸਪੈਕਟਰ ਕਰਮਜੀਤ ਕੌਰ ਅਤੇ ਅਲਕਾ ਅਰੋੜਾ ਜੀ ਨੇ ਕਸਮ ਚੁਕਾਈ ਕਿ ਉਹ ਬੱਚੇ ਨੋਜਵਾਨ ਕਦੇ ਵੀ ਨਸ਼ਿਆਂ ਅਪਰਾਧਾਂ ਐਸ਼ ਪ੍ਰਸਤੀਆਂ ਕੰਮਚੋਰੀਆਂ ਬੇਇਮਾਨੀਆਂ ਨਹੀਂ ਕਰਣਗੇ ਅਤੇ ਆਪਣੇ ਮਾਪਿਆਂ ਅਧਿਆਪਕਾਂ ਅਤੇ ਦੇਸ਼ ਦੇ ਨਿਯਮਾਂ ਕਾਨੂੰਨਾਂ ਅਸੂਲਾਂ ਦੀ ਹਮੇਸ਼ਾ ਪਾਲਣਾ ਕਰਦੇ ਹੋਏ ਭਾਰਤ ਅਤੇ ਪੰਜਾਬ ਨੂੰ ਸਿਹਤਮੰਦ ਤਦਰੁੰਸਤ ਖੁਸ਼ਹਾਲ ਸੁਰੱਖਿਅਤ ਬਣਾਉਣ ਲਈ ਯਤਨ ਕਰਣਗੇ।।

Leave a Reply

Your email address will not be published. Required fields are marked *