ਮੁਲਾਜ਼ਮ ਅਤੇ ਪੈਨਸ਼ਨਰ ਜੱਥੇਬੰਦੀਆਂ ਵੱਲੋਂ 5 ਸਤੰਬਰ ਨੂੰ ਪੰਜਾਬ ਸਰਕਾਰ ਦੀਆਂ ਅਰਥੀਆਂ ਫੂਕਣ ਦਾ ਐਲਾਨ- ਦਰਸ਼ਨ ਲੁਬਾਣਾ, ਰਣਜੀਤ ਰਾਣਵਾਂ
ਪਟਿਆਲਾ (ਰਮਨਦੀਪ/ਮਧੂਸਾਰ ਬਿਊਰੋ) ਪੁਰ-ਅਮਨ ਸੰਘਰਸ਼ਾਂ ਨੂੰ ਦਬਾਉਣ ਲਈ ਐਸਮਾਂ ਵਰਗਾ ਸਖ਼ਤ ਕਾਨੂੰਨ ਲਾਗੂ ਕਰਨ ਦੇ ਐਲਾਨ ਨਾਲ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਅਸਲੀ ਚਿਹਰਾ ਜਲਦੀ ਹੀ ਲੋਕਾਂ ਦੀ ਕਚਹਿਰੀ ਵਿੱਚ ਨੰਗਾ ਹੋ ਗਿਆ ਹੈ । ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਮੁੱਖ ਦਫ਼ਤਰ 1680 ਸੈਕਟਰ 22-ਬੀ ਚੰਡੀਗੜ੍ਹ ਨਾਲ ਸਬੰਧਿਤ ਅਤੇ ਸਹਿਯੋਗੀ ਜਥੇਬੰਦੀਆਂ ਦੇ ਪ੍ਰਮੁੱਖ ਆਗੂਆਂ ਰਣਬੀਰ ਢਿੱਲੋਂ ਚੇਅਰਮੈਨ ਦਰਸ਼ਨ ਸਿੰਘ ਲੁਬਾਣਾ ਐਕਟਿੰਗ ਚੇਅਰਮੈਨ ,ਪ੍ਰਧਾਨ ਰਣਜੀਤ ਸਿੰਘ ਰਾਣਵਾਂ,ਅਡੀਸ਼ਨਲ ਜਨਰਲ ਸਕੱਤਰ ਪ੍ਰੇਮ ਚਾਵਲਾ,ਕਰਤਾਰ ਸਿੰਘ ਪਾਲ,ਗੌਰਮਿੰਟ ਸਕੂਲ ਟੀਚਰ ਯੂਨੀਅਨ ਦੇ ਸਰਪ੍ਰਸਤ ਚਰਨ ਸਿੰਘ ਸਰਾਭਾ , ਬਲਕਾਰ ਵਲਟੋਹਾ, ਪ੍ਰਵੀਨ ਕੁਮਾਰ ਲੁਧਿਆਣਾ , ਰਾਧੇ ਸਾਮ,ਨਰਿੰਦਰ ਬੱਲ (ਪਾਵਰਕੌਮ ਤੇ ਟ੍ਰਾਂਸਕੋ ਪੈਨਸ਼ਨਰਯੂਨੀਅਨ), ਗੁਰਜੀਤ ਸਿੰਘ ਘੋੜੇਵਾਹ (ਪੰਜਾਬ ਰੋਡਵੇਜ਼ ਟ੍ਰਾਂਸਪੋਰਟ ਵਰਕਰ ਯੂਨੀਅਨ ਏਟਕ ) ਗੁਰਪ੍ਰੀਤ ਸਿੰਘ ਗੰਡੀਵਿੱਡ,ਸੁਰਿੰਦਰ ਪਾਲ ਸਿੰਘ ਲੌਹਰੀਆ( ਪੀ ਐਸ ਈ ਬੀ ਇੰਪ:ਫੈਡਰੇਸ਼ਨ ਏਟਕ),ਮੁਹੰਮਦ ਖਲੀਲ,ਉੱਤਮ ਸਿੰਘ ਬਾਗੜੀ,(ਪੀ ਆਰ ਟੀ ਸੀ ਵਰਕਰ ਯੂਨੀਅਨ ਏਟਕ) ਬਲਦੇਵ ਸਿੰਘ ਵਾਲੀਆ(ਐਗਰੀਕਲਚਰ ਯੂਨੀਵਰਸਿਟੀ ਪੈਨਸ਼ਨਰ)ਗੁਰਪ੍ਰੀਤ ਸਿੰਘ ਮੰਗਵਾਲ ਮਲਟੀਪਰਪਜ਼ ਹੈਲਥ ਇੰਪ:ਯੂਨੀਅਨ (ਮੇਲ ਫੀ ਮੇਲ) ਜਸਕਰਨ ਸਿੰਘ ਬੁੱਟਰ ਪ੍ਰਧਾਨ ਨਹਿਰੀ ਪਟਵਾਰ ਯੂਨੀਅਨ,ਅਮਰਜੀਤ ਕੌਰ ਰਣ ਸਿੰਘ ਵਾਲਾ ਸੂਬਾ ਪ੍ਰਧਾਨ ਆਲ ਇੰਡੀਆ ਆਸਾ ਵਰਕਰਜ ਤੇ ਫੈਂਸ਼ਲਟੇਟਰ ਯੂਨੀਅਨ ਨੇ ਆਪਣੇ ਬਿਆਨ ਵਿੱਚ ਭਗਵੰਤ ਮਾਨ ਸਰਕਾਰ ਦੇ ਹਿਟਲਰਸਾਹੀ ਫੁਰਮਾਨ ਦੀ ਸਖ਼ਤ ਨਿੰਦਾ ਕਰਦਿਆਂ ਕਿਹਾ ਕਿ ਪੰਜਾਬ ਵਿੱਚ ਬਦਲਾ ਦੇ ਨਾਹਰੇ ਨਾਲ ਰਾਜ
ਭਾਗ ਤੇ ਬਿਰਾਜਮਾਨ ਹੋਈ ਪੰਜਾਬ ਸਰਕਾਰ ਅਪਣੇ 18 ਮਹੀਨਿਆਂ ਦੇ ਕਾਰਜਕਾਲ ਕਾਲ ਦੌਰਾਨ ਹੀ ਮੁਲਾਜ਼ਮਾਂ ਅਤੇ ਆਮ ਲੋਕਾਂ ਨਾਲ ਕੀਤੇ ਵਾਅਦਿਆਂ ਨੂੰ ਪੂਰਾ ਕਰਨ ਤੋਂ ਬੁਰੀ ਤਰ੍ਹਾਂ ਫੇਲ ਹੋਈ ਹੈ ।ਸੰਘਰਸ਼ੀਲ ਲੋਕਾਂ ਦੀਆਂ ਹੱਕੀ ਮੰਗਾਂ ਦਾ ਨਿਪਟਾਰਾ ਗੱਲਬਾਤ ਰਾਹੀਂ ਕਰਨ ਦੀ ਬਜਾਏ ਐਸਮਾਂ ਵਰਗੇ ਕਾਲੇ ਕਾਨੂੰਨਾਂ ਦੀ ਵਰਤੋਂ ਕਰਕੇ ਮੁਲਾਜ਼ਮ ਅਤੇ ਲੋਕ ਸੰਘਰਸ਼ਾਂ ਨੂੰ ਕੁਚਲਣ ਦੇ ਰਾਹ ਪੈ ਗਈ ਹੈ ਤੇ ਇਹ ਟਰੇਡ ਯੂਨੀਅਨ ਅਧਿਕਾਰਾਂ ਤੇ ਛਾਪਾ ਹੈ ਅਤੇ ਸ਼ਹੀਦ ਭਗਤ ਸਿੰਘ ਦੀ ਵਿਚਾਰਧਾਰਾ ਦੇ ਬਿਲਕੁਲ ਉਲਟ ਹੈ । ਪੰਜਾਬ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਅਜਿਹਾ ਢੰਗ ਤਰੀਕਾ ਬਰਦਾਸਤ ਨਹੀਂ ਕੀਤਾ ਜਾਵੇਗਾ। ਫੈਡਰੇਸ਼ਨ ਦੇ ਸੂਬਾ ਚੇਅਰਮੈਨ ਰਣਬੀਰ ਢਿੱਲੋਂ,ਐਕਟਿੰਗ ਚੇਅਰਮੈਨ ਦਰਸ਼ਨ ਸਿੰਘ ਲੁਬਾਣਾ ਅਤੇ ਸੂਬਾ ਪ੍ਰਧਾਨ ਰਣਜੀਤ ਸਿੰਘ ਰਾਣਵਾਂ ਨੇ ਕਿਹਾ ਰੈਵਨੀਊ ਪਟਵਾਰ ਯੂਨੀਅਨ ਅਤੇ ਡੀ ਸੀ ਦਫਤਰ ਕਲੈਰੀਕਲ ਮੁਲਾਜ਼ਮ ਯੂਨੀਅਨ ਵੱਲੋਂ ਅਪਣੀਆਂ ਹੱਕੀ ਮੰਗਾਂ ਦੀ ਪ੍ਰਾਪਤੀ ਲਈ ਸੰਘਰਸ਼ ਸੁਰੂ ਕਰਨ ਤੋਂ ਪਹਿਲਾਂ ਬਕਾਇਦਾ 15 ਦਿਨਾਂ ਦਾ ਨੋਟਿਸ ਦਿੱਤਾ ਗਿਆ ਹੈ। ਪੰਜਾਬ ਸਰਕਾਰ ਨੂੰ ਗੱਲਬਾਤ ਰਾਹੀਂ ਮੰਗਾਂ ਦਾ ਨਿਪਟਾਰਾ ਕਰਕੇ ਮਹੋਲ ਨੂੰ ਠੀਕ ਕਰਨਾ ਚਾਹੀਦਾ ਹੈ ।ਆਗੂਆਂ ਨੇ ਕਿਹਾ ਕਿ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਨਾਲ ਸਬੰਧਤ ਅਤੇ ਸਹਿਯੋਗੀ ਜਥੇਬੰਦੀਆਂ ਦੇ ਆਗੂਆਂ ਵੱਲੋਂ ਆਨ ਲਾਈਨ ਮੀਟਿੰਗ ਕਰਕੇ ਡੀ ਸੀ ਦਫਤਰ ਦੇ ਕਲੈਰੀਕਲ ਮੁਲਾਜ਼ਮਾਂ ਅਤੇ ਰੈਵਨੀਊ ਪਟਵਾਰੀ,ਕਾਨੂਗੋਆਂ ਦੀਆਂ ਹੱਕੀ ਅਤੇ ਜਾਇਜ਼ ਮੰਗਾਂ ਦੀ ਪੂਰਨ ਹਮਾਇਤ ਕਰਦਿਆਂ ਐਲਾਨ ਕੀਤਾ ਕਿ ਪੰਜਾਬ ਸਰਕਾਰ ਦੇ ਹਿਟਲਰ ਸਾਹੀ ਫੈਂਸ਼ਲੇ ਵਿਰੁੱਧ ਮਿਤੀ 5 ਸਤੰਬਰ ਨੂੰ ਰਾਜ ਭਰ ਵਿੱਚ ਤਹਿਸੀਲ ਅਤੇ ਜਿਲਾ ਪੱਧਰ ਤੇ ਰੋਸ ਪ੍ਰਦਰਸ਼ਨ ਕਰਕੇ ਪੰਜਾਬ ਸਰਕਾਰ ਦੀਆਂ ਅਰਥੀਆਂ ਫੂਕੀਆਂ ਜਾਣਗੀਆਂ ਅਤੇ ਪੰਜਾਬ ਸਰਕਾਰ ਦਾ ਪਿੱਟ ਸਿਆਪਾ ਕੀਤਾ ਜਾਵੇਗਾ। ਇੱਥੇ ਸਰਕਾਰੀ ਤੇ ਅਰਧ ਸਰਕਾਰੀ ਅਦਾਰਿਆਂ ਦੇ ਮੁਲਾਜਮਾਂ ਵੱਲੋਂ ਇੱਕ ਇਕੱਤਰਤਾ ਸੂਬਾ ਪ੍ਰਧਾਨ ਸਾਥੀ ਦਰਸ਼ਨ ਸਿੰਘ ਲੁਬਾਣਾ ਦੀ ਅਗਵਾਈ ਹੇਠ ਕਰਕੇ ਮੁੱਖ ਮੰਤਰੀ ਵਲੋਂ ਕਾਹਲੀ ਵਿੱਚ ਮੁਲਾਜਮਾਂ ਤੇ ਔਸਮਾ ਲਾਗੂ ਕਰਨ ਤੇ ਸੀਨੀਅਰ ਆਈ.ਏ.ਐਸ. ਅਧਿਕਾਰੀਆਂ ਨੂੰ ਮੁਅੱਤਲ ਕਰਨ ਦੀ ਸਖਤ ਸਬਦਾਂ ਵਿੱਚ ਨਿੰਦਾ ਕੀਤੀ। ਇਸ ਮੌਕੇ ਤੇ ਜੋ ਆਗੂ ਹਾਜਰ ਸਨ ਉਹਨਾਂ ਵਿੱਚ ਪ੍ਰਮੁੱਖ ਹਨ। ਬਲਜਿੰਦਰ ਸਿੰਘ, ਗੁਰਦਰਸ਼ਨ ਸਿੰਘ, ਜਗਮੋਹਨ ਨੋਲੱਖਾ, ਮਾਧੋ ਲਾਲ ਰਾਹੀਂ, ਰਾਮ ਲਾਲ ਰਾਮਾ ਆਦਿ ਸ਼ਮਾਲ ਸਨ।

