ਪਟਿਆਲਾ

ਵਿਸ਼ੇਸ਼ ਮੁਹਿੰਮ ਤਹਿਤ ਸ਼ਹਿਰ ਦੇ ਦੇ ਸਾਰੇ 60 ਵਾਰਡਾਂ ਵਿੱਚ ਇਲਾਕਾ ਨਿਵਾਸੀਆਂ ਨਾਲ ਕੀਤੀ ਘਰਾਂ ਦੀ ਚੈਕਿੰਗ ।

ਸਿਹਤ ਟੀਮਾਂ ਵੱਲੋਂ ਹੁਣ ਤੱਕ 5 ਲੱਖ 79 ਹਜਾਰ 212 ਘਰਾਂ ਦਾ ਦੌਰਾ ਕਰਕੇ 7 ਹਜਾਰ 271 ਥਾਂਵਾ ਤੇ ਮਿਲਿਆ ਲਾਰਵਾ ਕਰਵਾਇਆ ਨਸ਼ਟ।

ਪਟਿਆਲਾ 1 ਸਤੰਬਰ (ਰਮਨਦੀਪ/ਮਧੂਸਾਰ ਬਿਊਰੋ)ਮਾਨਯੋਗ ਸਿਹਤ ਮੰਤਰੀ ਪੰਜਾਬ ਡਾ. ਬਲਬੀਰ ਸਿੰਘ ਜੀ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਡੇਂਗੂ ਬਿਮਾਰੀ ਦੀ ਰੋਕਥਾਮ ਲਈ ਚਲਾਏ ਜਾ ਰਹੇ ਵਿਸ਼ੇਸ਼ ਅਭਿਆਨ “ਹਰ ਸ਼ੁਕਰਵਾਰ-ਡੇਂਗੂ ਤੇ ਵਾਰ” ਤਹਿਤ ਸਿਹਤ ਵਿਭਾਗ ਤੇ ਮਿਊਂਸਪਲ ਕਾਰਪੋਰੇਸ਼ਨ ਦੇ ਕਰਮਚਾਰੀਆਂ ਵੱਲੋਂ ਨਰਸਿੰਗ ਕਾਲਜ ਰਾਜਿੰਦਰਾ ਹਸਪਤਾਲ, ਨਰਸਿੰਗ ਸਕੂਲ ਮਾਤਾ ਕੁਸ਼ੱਲਿਆ ਹਸਪਤਾਲ ਦੇ ਵਿਦਿਆਰਥੀਆਂ ਅਤੇ ਵਲੰਟੀਅਰਾਂ ਦੇ ਸਹਿਯੋਗ ਨਾਲ ਪਟਿਆਲਾ ਦੇ ਸਾਰੇ 60 ਵਾਰਡਾਂ ਵਿੱਚ ਘਰ-ਘਰ ਜਾ ਕੇ ਵਿੱਚ ਖੜੇ ਪਾਣੀ ਦੇ ਸਰੋਤਾਂ ਨੂੰ ਚੈਕ ਕੀਤਾ। ਜਿਸ ਤਹਿਤ ਸਿਵਲ ਸਰਜਨ ਦਫਤਰ ਦੇ ਸਮੂਹ ਅਧਿਕਾਰੀਆਂ ਵੱਲੋਂ ਟੀਮਾਂ ਦੀ ਨਿਗਰਾਨੀ ਕੀਤੀ ਗਈ। ਅੱਜ ਦੀ ਖਾਸ ਮੁਹਿੰਮ ਤਹਿਤ 60 ਟੀਮਾਂ ਵੱਲੋਂ 9615 ਘਰਾਂ ਵਿੱਚ ਡੇਂਗੁ ਲਾਰਵਾ ਦੀ ਜਾਂਚ ਕੀਤੀ ਜਿਸ ਵਿੱਚੋਂ 211 ਥਾਂਵਾ ਤੇ ਪਾਇਆ ਗਿਆ ਲਾਰਵਾ ਨਸ਼ਟ ਕਰਵਾਇਆ ਗਿਆ।ਉਪਰੋਕਤ ਟੀਮਾਂ ਵਿੱਚ ਦਿੱਤੇ ਸਹਿਯੋਗ ਲਈ ਵਿਦਿਆਰਥੀਆਂ ਅਤੇ ਵਲੰਟੀਅਰਾਂ ਦਾ ਧੰਨਵਾਦ ਕਰਦੇ ਹੋਏ ਸਹਾਇਕ ਸਿਵਲ ਸਰਜਨ ਡਾ. ਰਚਨਾਂ ਦੇ ਕਿਹਾ ਕਿ ਡੇਂਗੂ ਦੇ ਕੰਟਰੋਲ ਲਈ ਇਸ ਤਰ੍ਹਾਂ ਦੀ ਜਨ ਭਾਗੀਦਾਰੀ ਮੁਹਿੰਮ ਦੀ ਖਾਸ ਲੋੜ ਹੈ।

ਜਿਲ਼ਾ ਐਪੀਡੋਮੋਲੋਜਿਸਟ ਡਾ. ਸੁਮੀਤ ਸਿੰਘ ਨੇ ਕਿਹਾ ਕਿ ਡੇਂਗੂ ਤੋਂ ਬਚਾਅ ਲਈ ਸਾਵਧਾਨੀਆਂ ਵਰਤਣੀਆਂ ਸਭਨਾਂ ਦੀ ਸਾਂਝੀ ਜਿਮ੍ਹੇਵਾਰੀ ਹੈ ਅਤੇ ਸਭਨਾਂ ਦੇ ਸਹਿਯੋਗ ਨਾਲ ਹੀ ਇਸ ਬਿਮਾਰੀ ਨੂੰ ਕਾਬੂ ਕੀਤਾ ਜਾ ਸਕਦਾ ਹੈ। ਉਹਨਾਂ ਦੱਸਿਆ ਕਿ ਇਸ ਸੀਜਨ ਦੋਰਾਣ ਅਪ੍ਰੈਲ ਤੋਂ ਸ਼ੁਰੂ ਹੋਈ ਹਰ ਸ਼ੁਕਰਵਾਰ-ਖੁਸ਼ਕ ਦਿਵਸ ਮੁਹਿੰਮ ਤਹਿਤ ਹੁਣ ਤੱਕ ਸਿਹਤ ਟੀਮਾਂ ਵੱਲੋਂ 5 ਲੱਖ 79 ਹਜਾਰ 212 ਘਰਾਂ ਦਾ ਦੌਰਾ ਕਰਕੇ 7 ਹਜਾਰ 271 ਥਾਂਵਾ ਤੇ ਮਿਲਿਆ ਲਾਰਵਾ ਨਸ਼ਟ ਕਰਵਾਇਆ ਜਾ ਚੁੱਕਾ ਹੈ ਅਤੇ ਜਿਲ੍ਹੇ ਵਿੱਚ ਹੁਣ ਤੱਕ 225 ਡੇਂਗੂ ਕੇਸ ਰਿਪੋਰਟ ਹੋ ਚੁੱਕੇ ਹਨ। ਜਿਹਨਾਂ ਵਿੱਚੋਂ ਹੁਣ 45 ਐਕਟਿਵ ਕੇਸ ਹਨ। ਜਿਲ੍ਹਾ ਐਪੀਡੋਲੋਜਿਸਟ ਡਾ. ਸੁਮੀਤਸਿੰਘ ਨੇ ਕਿਹਾ ਕਿ ਡੇਂਗੂ ਇੱਕ ਵਾਰਿੲਲ ਬੁਖਾਰ ਹੈ। ਜੋ ਕਿ ਏਡੀਜ ਮੱਛਰ ਦੇ ਦਿਨ ਵੇਲੇ ਕੱਟਣ ਤੇ ਫੈਲਦਾ ਹੈ। ਉਹਨਾਂ ਕਿਹਾ ਕਿ ਜਿਸ ਬੁਖਾਰ ਦੇ ਕੇਸ ਵਿੱਚ ਤੇਜ ਬੁਖਾਰ ਦੇ ਨਾਲ ਸਿਰ ਦਰਦ, ਅੱਖਾਂ ਦੇ ਪਿਛਲੇ ਹਿੱਸੇ ਵਿੱਚ ਦਰਦ ਆਦਿ ਦੇ ਲੱਛਣ ਹਨ ਅਤੇ ਉਸ ਕੇਸ ਵਿੱਚ ਡੇਂਗੂ ਦੀ ਜਾਂਚ ਯਕੀਨੀ ਬਣਾਈ ਜਾਵੇ। ਬੁਖਾਰ ਦੌਰਾਨ ਖਤਰੇ ਦੀਆਂ ਨਿਸ਼ਾਨੀਆਂ ਦਾ ਧਿਆਨ ਰੱਖਿਆ ਜਾਵੇ, ਜਿਸ ਵਿੱਚ ਅਚਾਨਕ ਪੇਟ ਵਿੱਚ ਦਰਦ, ਪਿਸ਼ਾਬ ਦਾ 24 ਘੰਟੇ ਤੋਂ ਨਾ ਆਉਣਾਂ, ਦਿਨ ਵਿੱਚ ਤਿੰਨ ਤੋਂ ਵੱਧ ਉਲਟੀਆਂ ਆਉਣੀਆਂ, ਬੇਸੁਰਤ ਹੋਣਾ ਜਾਂ ਸਰੀਰ ਦੇ ਕਿਸੇ ਅੰਗ ਤੋਂ ਖੂਨ ਦਾ ਰਿਸਾਵ ਹੋਣਾ। ਇਨ੍ਹਾਂ ਨਿਸ਼ਾਨੀਆਂ ਵਿੱਚੋਂ ਕਿਸੇ ਇੱਕ ਦੇ ਵੀ ਆਉਣ ਤੇ ਮਰੀਜ਼ ਨੂੰ ਛੇਤੀ ਤੋਂ ਛੇਤੀ ਹਸਪਤਾਲ ਲਿਆਂਦਾ ਜਾਵੇ।

Leave a Reply

Your email address will not be published. Required fields are marked *