ਅੰਮ੍ਰਿਤਸਰਪੰਜਾਬ

ਛੀਨਾ ਨੇ ਕੇਂਦਰ ਵੱਲੋਂ ‘ਵਨ ਨੇਸ਼ਨ ਵਨ ਇਲੈਕਸ਼ਨ’ ਪ੍ਰਣਾਲੀ ਲਾਗੂ ਕਰਨ ਦੀ ਕਾਰਵਾਈ ਸ਼ੁਰੂ ਕਰਨ ਦੀ ਕੀਤੀ ਸ਼ਲਾਘਾ

ਅੰਮ੍ਰਿਤਸਰ, 1 ਸਤੰਬਰ (ਸੋਨੂੰ ਨਰੂਲਾ/ਮਧੂਸਾਰ ਬਿਊਰੋ) ਭਾਜਪਾ ਦੇ ਸੀਨੀਅਰ ਆਗੂ ਅਤੇ ਲੋਕ ਸਭਾ ਹਲਕਾ ਅੰਮ੍ਰਿਤਸਰ ਦੇ ਇੰਚਾਰਜ ਸ: ਰਜਿੰਦਰ ਮੋਹਨ ਸਿੰਘ ਛੀਨਾ ਨੇ ਅੱਜ ਕੇਂਦਰ ਸਰਕਾਰ ਵੱਲੋਂ ‘ਇਕ ਰਾਸ਼ਟਰ ਇੱਕ ਚੋਣ’ ਸੰਕਲਪ ਰਾਹੀਂ ਇੱਕੋ ਸਮੇਂ ਚੋਣਾਂ ਕਰਵਾਉਣ ਲਈ ਉਲੀਕੀ ਗਈ ਰਣਨੀਤੀ ਸਬੰਧੀ ਇਕ ਉੱਚ ਪੱਧਰੀ ਕਮੇਟੀ ਦੇ ਗਠਨ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਇਸ ਪਹਿਲਕਦਮੀ ਸਦਕਾ ਵਿਧਾਨ ਸਭਾ ਅਤੇ ਸੰਸਦੀ ਚੋਣਾਂ ਨੂੰ ਜੋੜਨ ਨਾਲ ਚੋਣ ਕਮਿਸ਼ਨ ਅਤੇ ਸਮੁੱਚੀ ਨੌਕਰਸ਼ਾਹੀ ਦੇ ਸਮੇਂ, ਪੈਸੇ ਦੀ ਬਚਤ ਅਤੇ ਦਫ਼ਤਰੀ ਡਿਊਟੀਆਂ ’ਚ ਇਕਸਾਰਤਾ ਲਿਆਉਣ ’ਚ ਸਹਾਇਤਾ ਮਿਲੇਗੀ। ਉਨ੍ਹਾਂ ਕਿਹਾ ਕਿ ਭਾਰਤੀ ਲੋਕਤੰਤਰ ਬਹੁਤ ਹੀ ਜੀਵੰਤ ਹੈ ਅਤੇ ਤਿੰਨ—ਪੱਧਰੀ ਜਿਸ ’ਚ ਸਥਾਨਕ ਸਰਕਾਰਾਂ, ਰਾਜ ਅਤੇ ਰਾਸ਼ਟਰ ਪੱਧਰ ’ਤੇ ਪ੍ਰਤੀਨਿਧਤਾ ਦੀ ਪ੍ਰਣਾਲੀ ਅਪਨਾਈ ਜਾਂਦੀ ਹੈ। ਉਨ੍ਹਾਂ ਕਿਹਾ ਕਿ ਸਮੂਹ ਵਿਰੋਧੀ ਪਾਰਟੀਆਂ ਨੂੰ ਇਕੱਠੇ ਹੋ ਕੇ ਕੇਂਦਰ ਦੀ ਭਾਜਪਾ ਸਰਕਾਰ ਦੀ ਪੂਰੇ ਦੇਸ਼ ’ਚ ਇਕੋ ਸਮੇਂ ਇਕ ਚੋਣ ਦੀ ਨਵੀਂ ਪ੍ਰਣਾਲੀ ਨੂੰ ਵਿਕਸਿਤ ਕਰਨ ’ਚ ਪੂਰਨ ਸਹਿਯੋਗ ਦੇਣਾ ਚਾਹੀਦਾ ਹੈ।

ਉਨ੍ਹਾਂ ਕਿਹਾ ਕਿ ਸਾਬਕਾ ਰਾਸ਼ਟਰਪਤੀ ਰਾਮਨਾਥ ਕੋਵਿੰਦ, ਜੋ ਕਿ ਇਕ ਉਘੇ ਵਕੀਲ ਅਤੇ ਵਿਧਾਨਿਕ ਮਸਲਿਆਂ ਦੇ ਮਾਹਿਰ ਹਨ, ਨੂੰ ਪੈਨਲ ਦੇ ਮੁਖੀ ਵਜੋਂ ਨਿਯੁਕਤ ਕਰਨਾ ਬਹੁਤ ਸ਼ਲਾਘਾਯੋਗ ਹੈ। ਉਨ੍ਹਾਂ ਕਿਹਾ ਕਿ ਇਹ ਪੈਨਲ ਨਵੀਂ ਪ੍ਰਣਾਲੀ ਨੂੰ ਲਾਗੂ ਕਰਨ ਦੀ ਪ੍ਰੀਕ੍ਰਿਆ ਦਾ ਅਧਿਐਨ ਕਰੇਗੀ। ਉਨ੍ਹਾਂ ਕਿਹਾ ਕਿ ਚੋਣਾਂ ਦੌਰਾਨ ਰਾਜ ਦੀ ਸਮੁੱਚੀ ਮਸ਼ੀਨਰੀ ਚੋਣ ਪ੍ਰਕਿਰਿਆ ਕਰਵਾਉਣ ’ਚ ਵਿਅਸਥ ਰਹਿੰਦੀ ਹੈ, ਜਿਸ ਨਾਲ ਪ੍ਰਤੀ ਦਿਨ ਆਮ ਪ੍ਰਸ਼ਾਸਨ ਜਿਸ ਨੂੰ ਕਿ ਲੋਕਹਿੱਤ ਅਤੇ ਭਲਾਈ ਲਈ ਕੰਮ ਕਰਨਾ ਚਾਹੀਦਾ ਹੈ, ਉਹ ਪ੍ਰਭਾਵਿਤ ਹੁੰਦਾ ਹੈ ਕਿਉਂਕਿ ਅਧਿਕਾਰੀ ਚੋਣ ਡਿਊਟੀਆਂ ’ਚ ਰੁਝੇ ਹੁੰਦੇ ਹਨ। ਉਨ੍ਹਾਂ ਕਿਹਾ ਕਿ ਇਕੋ ਸਮੇਂ ਚੋਣਾਂ ਕਰਵਾਉਣ ਨਾਲ ਮਤਦਾਨ ’ਚ ਵਾਧਾ ਹੋਵੇਗਾ ਕਿਉਂਕਿ ਵੋਟਰਾਂ ਲਈ ਰਾਜ ਵਿਧਾਨ ਸਭਾਵਾਂ ਅਤੇ ਸੰਸਦ ਲਈ ਵੋਟ ਪਾਉਣਾ ਸੁਵਿਧਾਜਨਕ ਹੋਵੇਗਾ। ਸ: ਛੀਨਾ ਨੇ ਕਿਹਾ ਕਿ ਨਵੀਂ ਪ੍ਰਣਾਲੀ ਕੇਂਦਰ ਅਤੇ ਰਾਜ ਸਰਕਾਰਾਂ ਦੀਆਂ ਨੀਤੀਆਂ ਅਤੇ ਪ੍ਰੋਗਰਾਮਾਂ ’ਚ ਇਕਸਾਰਤਾ ਅਤੇ ਨਿਰੰਤਰਤਾ ਲਿਆਏਗਾ ਕਿਉਂਕਿ ਇਸ ਤਰ੍ਹਾਂ ਸਰਕਾਰਾਂ ਵਿਕਾਸ ਕਾਰਜਾਂ ’ਤੇ ਧਿਆਨ ਕੇਂਦਰਿਤ ਕਰ ਸਕਣੀਆਂ। ਉਨ੍ਹਾਂ ਕਿਹਾ ਕਿ ਇਕੱਠੀਆਂ ਚੋਣਾਂ ਕਰਵਾਉਣ ਨਾਲ ਖਰਚਾ ਵੀ ਘਟੇਗਾ ਅਤੇ ਪ੍ਰਸ਼ਾਸ਼ਨ ਚੁਸਤ ਬਣੇਗਾ।

Leave a Reply

Your email address will not be published. Required fields are marked *