ਸਿਵਲ ਸਰਜਨ ਡਾ. ਰਮਿੰਦਰ ਕੋਰ ਵੱਲੋਂ ਆਮ ਆਦਮੀ ਕਲੀਨਿਕਾਂ ਦਾ ਕੀਤਾ ਦੋਰਾ।
ਪਟਿਆਲਾ 06 ਸਤੰਬਰ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਉਹਨਾਂ ਦੇ ਘਰਾਂ ਤੱਕ ਮਿਆਰੀ ਤੇਂ ਗੁਣਵੱਤਤਾ ਵਾਲੀਆਂ ਸਿਹਤ ਸੇਵਾਵਾਂ ਉਪਲਬਧ ਕਰਵਾਉਣ ਜਿਲੇ੍ਹ ਵਿੱਚ ਬਣਾਏ ਆਮ ਆਦਮੀ ਕਲੀਨਿਕਾਂ ਵਿੱਚ ਮਰੀਜਾਂ ਨੂੰ ਦਿੱਤੀਆਂ ਸਿਹਤ ਸੇਵਾਵਾਂ ਦਾ ਜਾਇਜਾ ਲੈਣ ਲਈ ਅੱਜ ਸਿਵਲ ਸਰਜਨ ਡਾ. ਰਮਿੰਦਰ ਕੌਰ ਵੱਲੋਂ ਆਮ ਆਦਮੀ ਕਲੀਨਿਕ ਬਾਬਾ ਜੀਵਨ ਸਿੰਘ ਬਸਤੀ ਅਤੇ ਅਬਲੋਵਾਲ ਦਾ ਦੌਰਾ ਕੀਤਾ।ਇਸ ਮੋਕੇ ਉਹਨਾਂ ਨਾਲ ਜਿਲ੍ਹਾ ਟੀਕਾਕਰਨ ਅਫਸਰ ਡਾ. ਗੁਰਪ੍ਰੀਤ ਕੌਰ ਅਤੇ ਜਿਲ੍ਹਾ ਮਾਸ ਮੀਡੀਆ ਅਫਸਰ ਕ੍ਰਿਸ਼ਨ ਕੁਮਾਰ ਵੀ ਸਨ।ਦੋਰੇ ਦੋਰਾਨ ਉਹਨਾਂ ਕਲੀਨਿਕਾਂ ਵਿੱਚ ਤੈਨਾਤ ਸਟਾਫ ਦੀ ਹਾਜਰੀ ਚੈਕ ਕੀਤੀ ਅਤੇ ਮਰੀਜਾਂ ਦੀ ਕੀਤੀ ਜਾ ਰਹੀ ਐਂਟਰੀ ਚੈਕ ਕੀਤੀ। ਉਹਨਾਂ ਸਟਾਫ ਨੂੰ ਕਲੀਨਿਕਾਂ ਵਿੱਚ ਦਿੱਤੀਆਂ ਜਾ ਹਰੀਆਂ ਮੁਫਤ ਸਿਹਤ ਸੇਵਾਵਾਂ ਜਿਵੇਂ ਮੁਫਤ ਸਿਹਤ ਜਾਂਚ, ਮੁਫਤ ਦਵਾਈਆਂ ਅਤੇ ਮੁਫਤ ਲ਼ੈਬ ਟੈਸਟਾ ਬਾਰੇ ਆਮ ਪਬਲਿਕ ਨੂੰ ਵੱਧ ਤੋਂ ਵੱਧ ਜਾਗਰੂਕ ਕਰਨ ਲਈ ਕਿਹਾ ਤਾਂ ਜੋ ਵੱਧ ਤੋਂ ਵੱਧ ਲੋੜਵੰਦ ਮਰੀਜ ਇਹਨਾਂ ਕਲੀਨਿਕਾਂ ਦਾ ਲਾਭ ਲੈ ਸਕਣ।ਕਲੀਨਿਕ ਵਿੱਚ ਸਾਫ ਸਫਾਈ ਦਾ ਵੱਧ ਤੋਂ ਵੱਧ ਧਿਆਨ ਰਖਣ ਲਈ ਕਿਹਾ।ਇਸ ਮੋਕੇ ਉਹਨਾਂ ਕਲੀਨਿਕਾਂ ਵਿੱਚ ਸਿਹਤ ਜਾਂਚ ਕਰਵਾਉਣ ਆਏ ਮਰੀਜਾਂ ਨਾਲ ਗੱਲਬਾਤ ਕੀਤੀ ਅਤੇ ਮਰੀਜਾਂ ਵੱਲੋਂ ਸਰਕਾਰ ਦੇ ਇਸ ਉਪਰਾਲੇ ਦੀ ਸਰਾਹਨਾ ਕੀਤੀ ਗਈ।ਸਿਵਲ ਸਰਜਨ ਡਾ.ਰਮਿੰਦਰ ਕੋਰ ਵੱਲੋਂ ਕਲ਼ੀਨਿਕਾਂ ਵਿੱਚ ਤੈਨਾਤ ਫਰਮਾਸਿਸਟਾਂ ਨੂੰ ਕਿਹਾ ਕਿ ਖਤਮ ਹੋਣ ਵਾਲੀਆਂ ਦਵਾਈਆਂ ਦੀ ਮੰਗ ਸਮਂੇ ਸਿਰ ਪੋਰਟਲ ਤੇਂ ਅਪਲੋਡ ਕੀਤੀ ਜਾਵੇ ਤਾਂ ਜੋ ਦਵਾਈਆਂ ਦੀ ਘਾਟ ਨਾਲ ਇਹਨਾਂ ਕਲੀਨਿਕਾਂ ਵਿੱਚ ਮਰੀਜਾਂ ਦੇ ਇਲਾਜ ਵਿੱਚ ਕਿਸੇ ਕਿਸਮ ਦੀ ਮੁਸ਼ਕਿਲ ਪੇਸ਼ ਨਾ ਆਵੇ।ਉਹਨਾਂ ਕਿਹਾ ਕਿ ਇਹਨਾਂ ਆਮ ਆਦਮੀ ਕਲੀਨਿਕਾਂ ਵਿੱਚ ਮਰੀਜਾਂ ਦੀ ਮੁਫਤ ਸਿਹਤ ਜਾਂਚ ਦੇ ਨਾਲ ਨਾਲ ਮੁਫਤ ਦਵਾਈਆਂ ਅਤੇ ਲੈਬ ਟੈਸਟ ਵੀ ਕੀਤੇ ਜਾ ਰਹੇ ਹਨ।ਇਸ ਦੋਰੇ ਉਪਰੰਤ ਉਹਨਾਂ ਵੱਲੋਂ ਅਰਬਨ ਪ੍ਰਾਇਮਰੀ ਸਿਹਤ ਕੇਂਦਰ ਸਿਕਲੀਗਰ ਵਿਖੇ ਮਨਾਏ ਜਾ ਰਹੇ ਮਮਤਾ ਦਿਵਸ ਮੋਕੇ ਬੱਚਿਆਂ ਨੂੰ ਮਾਰੂ ਬਿਮਾਰੀਆਂ ਤੋਂ ਬਚਾਅ ਲਈ ਲੱਗਣ ਵਾਲੇ ਟੀਕਿਆਂ ਦੀ ਵੀ ਸੁਪਰਵੀਜਨ ਕੀਤੀ।ਇਸ ਮੋਕੇ ਸੀਨੀਅਰ ਮੈਡੀਕਲ ਅਫਸਰ ਡਾ. ਵੀਨੂੰ ਗੋਇਲ ਅਤੇ ਮੈਡੀਕਲ ਅਫਸਰ ਸਿਕਲੀਗਰ ਬਸਤੀ ਡਾ. ਕਿਰਨਜੀਤ ਕੋਰ ਵੀ ਹਾਜਰ ਸਨ।

