ਪਟਿਆਲਾ

ਖੇਤੀ ਵਿਰਾਸਤ ਮਿਸ਼ਨ ਵੱਲੋਂ ਪਰਾਲੀ ਦੇ ਸੌਖੇ ਤੇ ਸਸਤੇ ਪ੍ਰਬੰਧਨ ਉੱਤੇ ਨੁੱਕੜ ਨਾਟਕ ਕਰਕੇ ਕਿਸਾਨਾਂ ਨੂੰ ਕੀਤਾ ਜਾਗਰੂਕ

ਪਟਿਆਲਾ (ਰਮਨਦੀਪ/ਮਧੂਸਾਰ ਬਿਊਰੋ) ਅੱਜ ਖੇਤੀ ਵਿਰਾਸਤ ਮਿਸ਼ਨ ਵੱਲੋਂ ਕੇ, ਕੇ ਬਿਰਲਾ ਮੈਮੇਰੀਅਲ ਸੋਸਾਇਟੀ ਦੇ ਸਹਿਯੋਗ ਨਾਲ ਪਿੰਡ ਰਾਠੀਆਂ , ਆਕੜ ਅਤੇ ਸਨੌਲੀਆ ਵਿੱਚ ਨੁੱਕੜ ਨਾਟਕ ਕਰਵਾਇਆ ਗਿਆ। ਜਿਸ ਵਿੱਚ ਵੱਡੀ ਗਿਣਤੀ ਵਿੱਚ ਕਿਸਾਨਾਂ ਭਾਗ ਲਿਆ। ਕਿਸਾਨਾਂ ਦੇ ਆਪੋ ਆਪਣੇ ਤਜਰਬੇ ਸਾਂਝੇ ਕਰਕੇ ਪਰਾਲੀ ਦੇ ਸਸਤੇ ਤੇ ਸੌਖੇ ਪ੍ਰਬੰਧ ਬਾਰੇ ਅਤੇ ਵਾਤਾਵਰਣ, ਸਿਹਤ,ਮਿੱਟੀ ਪਾਣੀ ਨੂੰ ਬਚਾਉਣ ਲਈ ਆਪਣੇ ਆਪਣੇ ਸੁਝਾਅ ਦਿੱਤੇ। ਅੰਤ ਵਿਚ ਕਿਸਾਨਾਂ ਨੇ ਪਰਾਲੀ ਨੂੰ ਨਾ ਸਾੜਨ ਦਾ ਪ੍ਰਣ ਕੀਤਾ…ਇਸ ਮੌਕੇ ਖੇਤੀ ਵਿਰਾਸਤ ਮਿਸ਼ਨ ਵੱਲੋ ਜ਼ਿਲਾ ਕੁਆਰਡੀਨੇਟਰ ਹਰਦੀਪ ਸਿੰਘ ਨੇ ਕਿਸਾਨਾਂ ਨੂੰ ਸੰਬੋਧਨ ਕੀਤਾ ਸ਼ਹੀਦ ਭਗਤ ਸਿੰਘ ਰੰਗਮੰਚ ਪਟਿਆਲਾ ਵੱਲੋ ਨੁੱਕੜ ਨਾਟਕ ਹੋਕਾ ਪੇਸ਼ ਕੀਤਾ ਗਿਆ. ਇਸ ਮੌਕੇ ਕੇ.ਵੀ.ਐਮ. ਵੱਲੋ ਸੁਖਵਿੰਦਰ ਸਿੰਘ, ਗੁਰਪ੍ਰੀਤ ਸਿੰਘ , ਗੁਰਸੇਵਕ ਸਿੰਘ ਅਤੇ ਵੱਡੀ ਗਿਣਤੀ ਵਿੱਚ ਕਿਸਾਨ ਹਾਜ਼ਰ ਸਨ।

Leave a Reply

Your email address will not be published. Required fields are marked *