ਤਾਇਕਵਾਂਡੋ ਕੋਚ ਸਤਵਿੰਦਰ ਸਿੰਘ ਨੇ ਬਣਾਇਆ ਵਿਸ਼ਵ ਰਿਕਾਰਡ*
ਪੰਜਾਬ ਪੁਲਿਸ ਦੇ ਸਪੈਸ਼ਲ ਡੀ ਜੀ ਪੀ ਅਰਪਿਤ ਸ਼ੁਕਲਾ ਆਈ ਪੀ ਐਸ ਨੇ ਕੀਤਾ ਸਨਮਾਨਿਤ
69 ਖਿਡਾਰੀਆਂ ਨਾਲ ਮਿਲ ਕੇ ਇੱਕ ਘੰਟੇ ਵਿੱਚ 1,34,823 ਮਾਰੀਆਂ ਕਿੱਕਾ
ਪਟਿਆਲਾ 18 ਸਤੰਬਰ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) – ਤਾਇਕਵਾਂਡੋ ਖੇਡ ਨੂੰ ਨਵੀਆਂ ਬੁਲੰਦੀਆਂ ‘ਤੇ ਪਹੁੰਚਾਉਣ ਲਈ ਸਰਗਰਮ ਪਟਿਆਲਵੀ ਕੋਚ ਸਤਵਿੰਦਰ ਸਿੰਘ ਨੇ ਵਰਲਡ ਰਿਕਾਰਡ ਹੋਲਡਰ ਬਣਨ ਦਾ ਮਾਣ ਹਾਸਲ ਕੀਤਾ ਹੈ। ਸਤਵਿੰਦਰ ਸਿੰਘ ਨੇ 69 ਖਿਡਾਰੀਆਂ ਨਾਲ ਮਿਲਕੇ, ਇੱਕ ਘੰਟੇ ‘ਚ 1,34,823 ਕਿੱਕਾਂ ਲਗਾਉਣ ਦਾ ਨਵਾਂ ਕੀਰਤੀਮਾਨ ਸਿਰਜਿਆ। ਦੱਸਣਯੋਗ ਹੈ ਕਿ ਇਸ ਖੁਸ਼ੀ ਮੌਕੇ ਪੰਜਾਬ ਦੇ ਸਪੈਸ਼ਲ ਡੀ ਜੀ ਪੀ ਅਰਪਿਤ ਸ਼ੁਕਲਾ ਆਈ ਪੀ ਐਸ ਅਤੇ ਪ੍ਰਧਾਨ ਪੰਜਾਬ ਤਾਇਕਵੋਂਡੋਂ ਅਸੋਸੀਏਸ਼ਨ (ਜਲੰਧਰ) ਨੇ ਤਾਈਕਵੋਂਡੋ ਕੋਚ ਸਤਵਿੰਦਰ ਸਿੰਘ ਨੂੰ ਪ੍ਰਾਪਤ ਹੋਏ
ਵਰਲਡ ਰਿਕਾਰਡ ਹੋਲਡਰ ਸਰਟੀਫਿਕੇਟ ਅਤੇ ਮੈਡਲ ਨਾਲ ਸਨਮਾਨਿਤ ਕੀਤਾ । ਉਹਨਾਂ ਕਿਹਾ ਕਿ ਕੋਚ ਸਤਵਿੰਦਰ ਸਿੰਘ ਨੇ ਤਾਇਕਵਾਂਡੋ ਦੇ ਖੇਤਰ ‘ਚ ਪੰਜਾਬ ਨੂੰ ਕੌਮਾਂਤਰੀ ਨਕਸ਼ੇ ‘ਤੇ ਲਿਆਉਣ ਲਈ ਸ਼ਲਾਘਾਯੋਗ ਕਾਰਜ ਕੀਤੇ ਹਨ। ਇਸ ਦੇ ਨਾਲ ਹੀ ਪੰਜਾਬ ‘ਚ ਉਨ੍ਹਾਂ ਨੇ ਲੜਕੀਆਂ ਨੂੰ ਤਾਇਕਵਾਂਡੋ ਰਾਹੀਂ ਸਵੈ-ਰੱਖਿਆ ਕਰਨ ਦੀ ਸਿਖਲਾਈ ਦੇਣ ਦੀ ਮੁਹਿੰਮ ਵੀ ਚਲਾਈ। ਇਸ ਮੌਕੇ ਖੇਡਾਂ ਨਾਲ ਜੁੜੀਆਂ ਬਹੁਤ ਸਾਰੀਆਂ ਸ਼ਖਸ਼ੀਅਤਾਂ ਨੇ ਕੋਚ ਸਤਵਿੰਦਰ ਸਿੰਘ ਤੇ ਸਾਥੀਆਂ ਨੂੰ ਉਕਤ ਵਿਸ਼ਵ ਪੱਧਰੀ ਪ੍ਰਾਪਤੀ ਲਈ ਮੁਬਾਰਕਬਾਦ ਦਿੱਤੀ ਹੈ।

