ਕੈਨੇਡਾਦੇਸ਼-ਵਿਦੇਸ਼ਪੰਜਾਬਪਟਿਆਲਾ

ਕੈਨੇਡਾ ’ਚ ਭਿਆਨਕ ਹਾਦਸਾ, ਦੋ ਟਰਾਲਿਆਂ ਦੀ ਟੱਕਰ ’ਚ ਪਟਿਆਲਾ ਦੇ ਨੌਜਵਾਨ ਦੀ ਮੌਤ

ਪਟਿਆਲਾ 18 ਸਤੰਬਰ (ਮਧੂਸਾਰ ਬਿਊਰੋ) ਵਿਦੇਸ਼ ਦੀ ਧਰਤੀ ’ਤੇ ਭਾਰਤੀ ਮੂਲ ਦੇ ਨੌਜਵਾਨਾਂ ਦੀ ਮੌਤ ਦਾ ਸਿਲਸਿਲਾ ਬਾਦਸਤੂਰ ਜਾਰੀ ਹੈ। ਬਰੈਂਪਟਨ ਸ਼ਹਿਰ ਦੇ ਨੇੜੇ ਦੋ ਟਰਾਲਿਆਂ ਦਰਮਿਆਨ ਹੋਈ ਭਿਆਨਕ ਟੱਕਰ ਦੌਰਾਨ ਅੱਗ ਲੱਗਣ ਨਾਲ ਪਟਿਆਲਾ ਦੇ ਨੌਜਵਾਨ ਦੀ ਮੌਤ ਹੋਣ ਦਾ ਸਮਾਚਾਰ ਮਿਲਿਆ ਹੈ। ਜਾਣਕਾਰੀ ਅਨੁਸਾਰ ਨੌਜਵਾਨ ਗੁਰਪਿੰਦਰ ਸਿੰਘ ਪਟਿਆਲਾ ਜ਼ਿਲ੍ਹੇ ਦੇ ਪਿੰਡ ਸਾਗਰਾ ਤਹਿ. ਪਾਤੜਾਂ ਦਾ ਰਹਿਣ ਵਾਲਾ ਸੀ, ਜੋ ਆਪਣੇ ਚੰਗੇ ਭਵਿੱਖ ਲਈ ਸਾਲ 2017 ਵਿਚ ਕੈਨੇਡਾ ਦੀ ਧਰਤੀ ’ਤੇ ਗਿਆ ਸੀ, ਜਿਥੇ ਉਸ ਨੇ ਮਿਹਨਤ ਕਰਕੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰ ਰਿਹਾ ਸੀ ਅਤੇ ਪੀਆਰ ਹੋਣ ਤੋਂ ਬਾਅਦ ਜਿਥੇ ਉਸ ਨੇ ਪਰਿਵਾਰ ਨਾਲ ਜਨਮ ਦਿਨ ਦੀਆਂ ਖੁਸ਼ੀਆਂ ਸਾਂਝੀਆਂ ਕਰਨ ਸਨ, ਪਰ ਕਿਸੇ ਨੂੰ ਨਹੀਂ ਪਤਾ ਸੀ ਕਿ ਇਹ ਖੁਸ਼ੀਆਂ ਗਮ ਵਿਚ ਬਦਲ ਜਾਣਗੀਆਂ। ਨੌਜਵਾਨ ਗੁਰਪਿੰਦਰ ਸਿੰਘ ਦੀ ਹਾਦਸੇ ਵਿਚ ਮੌਤ ਤੋਂ ਬਾਅਦ ਜਿਥੇ ਇਸ ਖ਼ਬਰ ਨੇ ਪਰਿਵਾਰ ਨੂੰ ਉਦਾਸ ਕੀਤਾ, ਉਥੇ ਹੀ ਵਿਦੇਸ਼ ਦੀ ਧਰਤੀ ’ਤੇ ਮੌਤਾਂ ਦੀ ਵੱਧ ਰਹੀ ਗਿਣਤੀ ਨੇ ਵੀ ਸਾਰਿਆਂ ਨੂੰ ਚਿੰਤਾ ਵਿਚ ਪਾਇਆ ਹੋਇਆ ਹੈ।

ਪਰਿਵਾਰਕ ਮੈਂਬਰਾਂ ਨੇ ਜਾਣਕਾਰੀ ਸਾਂਝੀ ਕਰਦਿਆਂ ਨੌਜਵਾਨ ਦੇ ਚਾਚੇ ਬਿਕਰਮ ਸਿੰਘ ਨੇ ਦੱਸਿਆ ਕਿ ਨੌਜਵਾਨ ਗੁਰਪਿੰਦਰ ਜੋ ਰਿਸ਼ਤੇ ਵਿਚ ਮੇਰਾ ਭਤੀਜਾ ਸੀ ਉਸ ਤੋਂ ਬਹੁਤ ਵੱਡੀਆਂ ਆਸਾਂ ਸਨ, ਪਰ ਸਾਡੇ ਸਾਰੇ ਸੁਪਨਿਆਂ ਅਤੇ ਆਸਾਂ ’ਤੇ ਉਸ ਸਮੇਂ ਪਾਣੀ ਫਿਰ ਗਿਆ, ਜਦੋਂ ਇਹ ਮਨਹੂਸ ਖ਼ਬਰ ਸਾਨੂੰ ਸੁਣਨ ਨੂੰ ਮਿਲੀ। ਉਨ੍ਹਾਂ ਦੱਸਿਆ ਕਿ ਗੁਰਪਿੰਦਰ ਜੋ ਕਿ ਟਰਾਲਾ ਚਲਾਉਂਦਾ ਸੀ ਬੀਤੇ ਦਿਨ ਉਹ ਟਰਾਲਾ ਖਾਲੀ ਕਰਕੇ ਬਰੈਂਪਟਨ ਸ਼ਹਿਰ ਵੱਲ ਆ ਰਿਹਾ ਸੀ ਕਿ ਅੱਗੇ ਤੋਂ ਆ ਰਹੇ ਇਕ ਹੋਰ ਕੈਮੀਕਲ ਦਾ ਟਰਾਲਾ ਆ ਰਿਹਾ ਸੀ ਜਿਸ ਦੇ ਅੱਗੇ ਇਕ ਜਾਨਵਰ ਆ ਗਿਆ ਜਿਸ ਨੂੰ ਬਚਾਉਣ ਦੇ ਚੱਕਰ ਵਿਚ ਦੋਵਾਂ ਟਰਾਲਿਆਂ ਦਰਮਿਆਨ ਭਿਆਨਕ ਟੱਕਰ ਹੋ ਗਈ ਅਤੇ ਦੋਵਾਂ ਟਰਾਲਿਆਂ ਵਿਚ ਅੱਗ ਲੱਗਣ ਤੋਂ ਬਾਦ, ਜਿਸ ਵਿਚ ਗੁਰਪਿੰਦਰ ਸਿੰਘ ਦੀ ਮੌਤ ਹੋ ਗਈ ਹੈ। ਉਨ੍ਹਾਂ ਦੱਸਿਆ ਕਿ ਇਸ ਦੁਖਦਾਈ ਖ਼ਬਰ ਨਾਲ ਪਰਿਵਾਰ ਟੁੱਟਿਆ ਪਿਆ ਕਿਉਂਕਿ ਨੌਜਵਾਨ ਗੁਰਪਿੰਦਰ ਸਿੰਘ ਦੀ ਲਾਸ਼ ਤਾਂ ਸਾਨੂੰ ਕੀ ਮਿਲਣੀ ਸੀ ਪਰਿਵਾਰ ਨੂੰ ਫੁੱਲ ਵੀ ਨਸੀਬ ਨਹੀਂ ਹੋਏ। ਉਨ੍ਹਾਂ ਇਹ ਵੀ ਕਿਹਾ ਕਿ ਗੁਰਪਿੰਦਰ ਦੀ ਮੌਤ ਤੋਂ ਬਾਅਦ ਬਹੁਤ ਸਾਰੀਆਂ ਫੇਕ ਖਬਰਾਂ ’ਤੇ ਕੋਈ ਵੀ ਭਰੋਸਾ ਨਾ ਕੀਤਾ ਜਾਵੇ।

Leave a Reply

Your email address will not be published. Required fields are marked *