NIA ਦੀ ਵੱਡੀ ਕਾਰਵਾਈ; ਕੈਨੇਡਾ ਨਾਲ ਸਬੰਧਤ 43 ਗੈਂਗਸਟਰਾਂ ਦੇ ਵੇਰਵੇ ਜਾਰੀ
ਨਵੀਂ ਦਿੱਲੀ:(ਮਧੂਸਾਰ ਬਿਊਰੋ) – ਭਾਰਤ ਦੀ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਨੇ ਕੈਨੇਡਾ ਨਾਲ ਸਬੰਧਾਂ ਵਾਲੇ ਦਹਿਸ਼ਤੀ-ਗੈਂਗਸਟਰ ਨੈੱਟਵਰਕ ਦੇ ਵੇਰਵੇ ਜਾਰੀ ਕੀਤੇ ਹਨ। ਐਨ.ਆਈ.ਏ ਨੇ ਲੋਕਾਂ ਨੂੰ ਉਨ੍ਹਾਂ ਦੀਆਂ ਜਾਇਦਾਦਾਂ ਅਤੇ ਸੰਪਤੀਆਂ ਦੇ ਵੇਰਵੇ ਸਾਂਝੇ ਕਰਨ ਲਈ ਕਿਹਾ ਹੈ, ਜੋ ਭਾਰਤ ਸਰਕਾਰ ਦੁਆਰਾ ਆਪਣੇ ਕਬਜ਼ੇ ਵਿੱਚ ਲਈਆਂ ਜਾ ਸਕਦੀਆਂ ਹਨ।
ਇਨ੍ਹਾਂ ਵਿੱਚੋਂ ਬਹੁਤ ਸਾਰੇ ਗੈਂਗਸਟਰ ਕੈਨੇਡਾ ਵਿੱਚ ਰਹਿੰਦੇ ਹਨ। ਏਜੰਸੀ ਨੇ ਕੈਨੇਡਾ ਸਥਿਤ ਦਹਿਸ਼ਤੀ ਗੈਂਗ ਨਾਲ ਸਬੰਧ ਰੱਖਣ ਵਾਲੇ 43 ਗੈਂਗਸਟਰਾਂ ਦੇ ਨਾਂਅ ਸਣੇ ਤਸਵੀਰਾਂ ਜਾਰੀ ਕੀਤੀਆਂ ਹਨ। ਇਹ ਗੈਂਗ ਅਕਸਰ ਵੱਖਵਾਦੀ ਸਮੂਹਾਂ ਲਈ ਕੰਟਰੈਕਟ ਕਿਲਰ ਅਤੇ ਜਬਰੀ ਵਸੂਲੀ ਕਰਨ ਵਾਲੇ ਵਜੋਂ ਕੰਮ ਕਰਦੇ ਹਨ। ਏਜੰਸੀ ਮੁਤਾਬਕ ਇਹੀ ਨਸ਼ਿਆਂ ਦੀ ਤਸਕਰੀ ਵਿੱਚ ਵੀ ਅਕਸਰ ਸ਼ਾਮਲ ਹੁੰਦੇ ਹਨ। ਉਨ੍ਹਾਂ ਟਵੀਟ ਕਰ ਕੈਨੇਡਾ ਦੇ ਇਸ ਦਹਿਸ਼ਤੀ ਗਠਜੋੜ ਦਾ ਪਰਦਾਫਾਸ਼ ਕਰਨ ਲਈ ਪੋਸਟ ਨੂੰ ਵੱਧ ਤੋਂ ਵੱਧ ਸ਼ੇਅਰ ਕਰਨ ਲਈ ਵੀ ਆਖਿਆ ਹੈ।

