ਅੰਮ੍ਰਿਤਸਰਪੰਜਾਬ

ਸਨਾਤਨੀ ਪ੍ਰਾਚੀਨ ਗ੍ਰੰਥਾਂ `ਚੋਂ ਅਕਾਲ ਰਣਨੀਤਕ ਬਿਰਤਾਂਤ ਖੋਜਣ ਲੱਗੀ ਫੌਜ

ਦਿਲਜੀਤ ਸਿੰਘ ਬੇਦੀ

(ਮਧੂਸਾਰ ਬਿਊਰੋ)
ਭਾਰਤ ਵੀ ਮਹਾਂਸ਼ਕਤੀ ਵਜੋਂ ਉਭਰਨ ਲਈ ਯਤਨਸ਼ੀਨ ਹੈ। ਉਸ ਵੱਲੋਂ ਕੀਤੇ ਗਏ ਨਵੀਨਤਮ ਪ੍ਰਯੋਗ ਵੀ ਸਫਲ ਹੋਏ ਹਨ, ਯੂਰਪੀਨ ਦੇਸ਼ਾਂ ਨਾਲ ਉਸ ਦੀ ਸਾਂਝ ਪੁਰਾਣੀ ਹੈ। ਜੰਗੀ ਸਮਾਨ ਖਰੀਦਨ ਤੋਂ ਇਲਾਵਾ ਭਾਰਤ ਨੇ ਅਨੇਕਾਂ ਕਿਸਮ ਦੇ ਵਿਉਪਾਰਕ ਰਾਹ ਮੋਕਲੇ ਕੀਤੇ ਹਨ। ਚੰਦਰਯਾਨ ਤੇ ਪਹੰਚਣ ਤੋਂ ਬਾਅਦ ਸਿਧੀ ਸੂਰਜ ਗਿਆਨ ਵੱਲ ਸੇਧ ਦਾਗੀ ਹੈ। ਪਰ ਹੁਣ ਆਪਣੇ ਪੁਰਾਤਨ ਸਨਾਤਨੀ ਗ੍ਰੰਥਾਂ ਨੂੰ ਖੋਜਣ ਦੀ ਵਿਧੀ ਅਪਨਾਈ ਹੈ ਹੁਣੇ ਭਾਰਤੀ ਫ਼ੌਜੀ ਅਧਿਕਾਰੀਆਂ ਨੂੰ ਸਨਾਤਨੀ ਪ੍ਰਾਚੀਨ ਗ੍ਰੰਥਾਂ ਬਾਰੇ ਸਿੱਖਿਅਤ ਕੀਤੇ ਜਾਣ ਸਬੰਧੀ ਬਣੇ ਪੈਨਲ ਵੱਲੋਂ ਇੱਕ ਵਿਚਾਰ-ਚਰਚਾ ਦੌਰਾਨ ਇਹ ਮਹਿਸੂਸ ਕੀਤਾ ਗਿਆ ਹੈ ਕਿ ਭਾਰਤ ਦੀ ਰਣਨੀਤਕ ਤੇ ਫ਼ੌਜੀ ਵਿਰਾਸਤ ਬੇਹੱਦ ਅਮੀਰ ਹੈ ਪਰ ਉਸ ਤੇ ਕਦੇ ਧਿਆਨ ਕੇਂਦਰਿਤ ਨਹੀਂ ਕੀਤਾ ਗਿਆ। ਇਸ ਅਧੀਨ ਅਜੌਕੇ ਫ਼ੌਜੀ ਅਧਿਕਾਰੀਆਂ ਨੂੰ ਦੇਸ਼ ਦੀ ਪ੍ਰਾਚੀਨ ਸੂਝਬੂਝ ਦੀ ਵਿਵਹਾਰਕ ਵਰਤੋਂ ਕਰਨ ਲਈ ਉਤਸ਼ਾਹਿਤ ਤੇ ਸਿੱਖਿਅਤ ਕੀਤਾ ਜਾਣਾ ਚਾਹੀਦਾ ਹੈ। ਇਸ ਨਾਲ ਜਿੱਥੇ ਕੌਮਾਂਤਰੀ ਸਬੰਧਾਂ ਤੇ ਵਿਦੇਸ਼ੀ ਸੱਭਿਆਚਾਰਾਂ ਦੀ ਸਮਝ ਹੋਰ ਮਜ਼ਬੂਤ ਕਰਨਚ ਮਦਦ ਮਿਲੇਗੀ। ਉਥੇ ਅਕਾਲ ਰਣਨੀਤਕ ਸੋਚਣੀ `ਤੇ ਖ਼ਾਸ ਤੌਰ ਉੱਤੇ ਧਿਆਨ ਕੇਂਦਰਿਤ ਹੋਵੇਗਾ।

ਭਾਰਤੀ ਫ਼ੌਜ ਦਾ ਪ੍ਰਾਜੈਕਟ ਉਦਭਵਇਸ ਵੇਲੇ ਚਰਚਾਚ ਹੈ। ਇਸ ਅਧੀਨ ਆਰਮੀ ਟ੍ਰੇਨਿੰਗ ਕਮਾਂਡ ਵੱਲੋਂ ਯੂਨਾਈਟਿਡ ਸਰਵਿਸ ਇੰਸਟੀਚਿਊਸ਼ਨ ਆਫ ਇੰਡੀਆਂ ਨਾਲ ਮਿਲ ਕੇ ਉੱਚ ਪੱਧਰੀ ਪੈਨਲ ਵਿਚਾਰ- ਚਰਚਾ ਕੀਤੀ ਜਾ ਰਹੀ ਹੈ। ਇਸ ਪ੍ਰਾਜੈਕਟ ਦਾ ਮੰਤਵ ਉਸ ਪ੍ਰਾਚੀਨ ਗਿਆਨ ਤੇ ਸੂਝ-ਬੂਝ ਨੂੰ ਮੌਜੂਦਾ ਸ਼ਾਸਨ ਕਲਾ, ਰਣਨੀਤੀ, ਕੂਟਨੀਤੀ ਵਿਚ ਵਰਤਣਾ ਹੈ ਜੋ ਪ੍ਰਾਚੀਨ ਇਤਿਹਾਸਕ ਭਾਰਤੀ ਗ੍ਰੰਥਾਂ ਚ ਮੌਜੂਦ ਹੈ। ਇਸ ਲਈ ਪ੍ਰਾਚੀਨ ਗ੍ਰੰਥਾਂ ਵਿਚ ਮੌਜੂਦ ਦੇਸ਼ ਦੇ ਇਤਿਹਾਸਕ ਬਿਰਤਾਂਤਾਂ ਦੀ ਖੋਜ ਕੀਤੀ ਜਾ ਰਹੀ ਹੈ। ਇਸ ਪ੍ਰੋਜੈਕਟ ਤਹਿਤ ਪ੍ਰਾਚੀਨ ਸਮਿਆਂਚ ਭਾਰਤ ਦੇ ਵੱਖੋ-ਵੱਖਰੇ ਖਿੱਤਿਆਂ ਦੀਆਂ ਫ਼ੌਜੀ ਪ੍ਰਣਾਲੀਆਂ, ਖੇਤਰੀ ਗ੍ਰੰਥਾਂ, ਰਾਜਾਂ, ਵਿਸ਼ਾਗਤ ਅਧਿਐਨਾਂ ਤੇ ਕੋਟਲਿਆ, ਕਾਮੰਦਕਾ ਤੇ ਕੁਰਲ ਦੀਆਂ ਸਿੱਖਿਆਵਾਂ ਦਾ ਖ਼ਾਸ ਤੌਰ ਉੱਤੇ ਅਧਿਐਨ ਕੀਤਾ ਜਾਵੇਗਾ। ਇਸ ਦੇ ਨਾਲ ਹੀ ਸਦੀਆਂ ਤੱਕ ਚੱਲਦੀ ਰਹੀ। ਅਕਾਲ ਰਣਨੀਤਕ ਸੋਚਣੀ ਤੇ ਖਾਸ ਤੌਰ ਤੇ ਧਿਆਨ ਕੇਂਦਰਿਤ ਕੀਤਾ ਜਾਵੇਗਾ।

ਦਰਅਸਲ ਪ੍ਰਾਚੀਨ ਰਣਨੀਤੀਆਂ ਦਾ ਸੁਮੇਲ ਆਧੁਨਿਕ ਫ਼ੌਜੀ ਸਿੱਖਿਆ ਨਾਲ ਕੀਤਾ ਜਾਣਾ ਹੈ। ਫੌਜ ਦੇ ਗਲਿਆਰਿਆਂ ‘ਚ ਇਹ ਵੀ ਵੇਖਿਆ-ਪਰਖਿਆ ਜਾ ਰਿਹਾ ਹੈ ਕਿ ਅਜਿਹਾ ਸੁਮੇਲ ਵਿਹਾਰਕ ਤੌਰ ਤੇ ਕਿੰਨਾ ਕੁ ਵਾਜਬ ਹੈ। ਰੱਖਿਆ ਮੰਤਰਾਲੇ ਵੱਲੋਂ ਜਾਰੀ ਇਕ ਜਾਣਕਾਰੀ ਮੁਤਾਬਕ ਭਾਰਤੀ ਦਰਸ਼ਨ ਤੇ ਸੱਭਿਆਚਾਰਕ ਵਿਰਾਸਤ ਦੀਆਂ ਜੜ੍ਹਾਂ ਬਹੁਤ ਡੂੰਘੀਆਂ ਹਨ। ਇਸੇ ਲਈ 12 ਲੱਖ ਜਵਾਨਾਂ ਵਾਲੀ ਭਾਰਤੀ ਫੌਜ ਸਾਲ 2021 ਤੋਂ ਪ੍ਰਾਚੀਨ ਗ੍ਰੰਥਾਂ ਤੋਂ ਰਣਨੀਤਕ ਮਦਦ ਲੈ ਰਹੀ ਹੈ। ਇਨ੍ਹਾਂ ਗ੍ਰੰਥਾਂ ਤੋਂ ਲਏ 75 ਸੂਤਰਾਂ ਦੀ ਇਕ ਕਿਤਾਬ ਟਰੈਡੀਸ਼ਨਲ ਇੰਡੀਅਨ ਫਿਲਾਸਫ਼ੀ-ਇਟਰਨਲ ਰੂਲਜ਼ ਆਫ ਵਾਰਫੇਅਰ ਐਂਡ ਲੀਡਰਸ਼ਿਪ ਪਹਿਲਾ 2022 ਚ ਹੀ ਪ੍ਰਕਾਸ਼ਿਤ ਕੀਤੀ ਜਾ ਚੁੱਕੀ ਹੈ। ਇਹ ਭਾਰਤ ਦੀ ਸਨਾਤਨੀ ਵਿਰਾਸਤ ਤੋਂ ਸਿਰਜੇ ਗਿਆਨ ਨੂੰ ਨਵਾਂ ਰੂਪ ਦੇਣ ਦੀ ਕਵਾਇਦ ਹੈ। ਇਸ ਕਵਾਇਦ ਨੂੰ ਸਫਲ ਬਨਾਉਣ ਲਈ ਖਾਸ ਤੌਰਤੇ ਚੌਥੀ ਸਦੀ ਈਸਾ ਪੂਰਵ ਤੋਂ ਲੈ ਕੇ ਅੱਠਵੀਂ ਸਦੀ ਈਸਵੀ ਤੱਕ ਦੇ ਗ੍ਰੰਥਾਂ ਉੱਤੇ ਵਿਸ਼ੇਸ਼ ਤੌਰ ਤੇ ਧਿਆਨ ਕੇਂਦਰਿਤ ਕੀਤਾ ਜਾ ਰਿਹਾ ਹੈ।ਇਸ ਕਵਾਇਦ ਦੌਰਾਨ ਕੀਤੀ ਖੋਜ ਦੀ ਵਰਤੋਂ ਭਵਿੱਖ ਦੀਆਂ ਫ਼ੌਜੀ ਪਹਿਲਕਦਮੀਆਂ ਲਈ ਕੀਤੀ ਜਾਵੇਗੀ, ਜਿਨ੍ਹਾਂ ਚ ਫ਼ੌਜੀ ਵਿਰਾਸਤ ਮੇਲਾ ਵੀ ਸ਼ਾਮਲ ਹੈ, ਜਿਸ ਦੀ ਚਿਰੋਕਣੀ ਉਡੀਕ ਕੀਤੀ ਜਾ ਰਹੀ ਹੈ। ਇਸ ਨਿਵੇਕਲੀ ਕਿਸਮ ਦੀ ਵਿਚਾਰ- ਚਰਚਾ ਪ੍ਰਤੀ ਦਿਲਚਸਪੀ ਹੁਣ ਫੌਜ ਵਿੱਚ ਵਧਦੀ ਜਾ ਰਹੀ ਹੈ। ਇਹ ਵਿਚਾਰ-ਵਟਾਂਦਰਾ ਕਰਨ ਵਾਲੇ ਪੈਨਲ ਵਿਚ ਫੌਜੀ ਵਿਦਵਾਨ, ਸਾਬਕਾ ਫ਼ੌਜੀ, ਮੌਜੂਦਾ ਫ਼ੌਜੀ ਅਧਿਕਾਰੀ ਤੇ ਫ਼ੌਜੀ ਸਿੱਖਿਆ ਦੇ ਮਾਹਰ ਡਾ. ਕਜਰੀ ਕਮਲ ਜਿਹੀਆਂ ਸ਼ਖ਼ਸੀਅਤਾਂ ਵੀ ਮੌਜੂਦ ਹਨ। ਨਵੀਂ ਦਿੱਲੀਚ ਹੋਏ ਇਕ ਖ਼ਾਸ ਸਮਾਰੋਹ ਦੌਰਾਨ ਆਮ ਰਣਨੀਤਕ ਯੋਜਨਾਬੰਦੀ ਦੇ ਡਾਇਰੈਕਟਰ ਜਨਰਲ ਲੈਫਟੀਨੈਂਟ ਜਨਰਲ ਰਾਜੂ ਬੈਜਲ ਨੇ ਕੂੰਜੀਵਤ ਭਾਸ਼ਣ ਦਿੱਤਾ ਤੇ ਪ੍ਰਧਾਨਗੀ ਰੱਖਿਆ ਮੰਤਰਾਲੇ ਦੇ ਪ੍ਰਮੁੱਖ ਸਲਾਹਕਾਰ ਲੈਫਟੀਨੈਂਟ ਜਨਰਲ (ਸੇਵਾਮੁਕਤ) ਵਿਨੋਜ ਖੰਡਾਰੇ ਨੇ ਕੀਤੀ। ਫੌਜ ਇਸ ਪ੍ਰਯੋਗ ਵਿਚੋਂ ਕਿਹੜੇ ਨਵੇਂ ਵਿਵਹਾਰਕ ਪੈਂਤੜੇ ਲੈ ਕੇ ਸਾਹਮਣੇ ਆਉਂਦੀ ਹੈ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੂ।

ਭਾਰਤੀ ਹਾਈ ਕਮਿਸ਼ਨਰ ਨੂੰ ਗੁਰਦੁਆਰੇ ਜਾਣੋਂ ਰੋਕਣਾ:

ਬਰਤਾਨੀਆ ਵਿਚ ਭਾਰਤ ਦੇ ਹਾਈ ਕਮਿਸ਼ਨਰ ਵਿਕਰਮ ਦੋਰਈਸਵਾਮੀ ਦੇ ਸਕਾਟਲੈਂਡ ਦੌਰੇ ਤੇ ਜਦ ਉਹ ਗਲਾਸਗੋ ਦੇ ਗੁਰਦੁਆਰੇ ਜਾਣ ਲੱਗੇ ਤਾਂ ਗਰਮ ਖਿਆਲੀਆ ਸਮਰਥਕਾਂ ਨੇ ਉਨ੍ਹਾਂ ਨੂੰ ਗੁਰਦੁਆਰੇ ਨਹੀਂ ਜਾਣ ਦਿੱਤਾ। ਸੂਚਨਾ ਮਿਲਣਤੇ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਭਾਰਤ ਨੇ ਹਾਈ ਕਮਿਸ਼ਨਰ ਨੂੰ ਰੋਕੇ ਜਾਣ ਦਾ ਮਾਮਲਾ ਬਰਤਾਨੀਆ ਦੇ ਵਿਦੇਸ਼ ਮੰਤਰਾਲੇ ਸਾਹਮਣੇ ਰੱਖਿਆ ਹੈ। ਬਰਤਾਨੀਆ ਦੀ ਵਿਦੇਸ਼ ਰਾਜ ਮੰਤਰੀ ਐਨੀ ਮੈਰੀ ਟ੍ਰੇਵੇਲੀਅਨ ਨੇ ਘਟਨਾ ’ਤੇ ਚਿੰਤਾ ਜ਼ਾਹਰ ਕਰਦੇ ਹੋਏ ਵਿਦੇਸ਼ੀ ਰਾਜਦੂਤਾਂ ਦੀ ਸੁਰੱਖਿਆ ਨੂੰ ਮਹੱਤਵਪੂਰਨ ਦੱਸਿਆ ਹੈ। ਏਥੇ ਕਹਿਣਾ ਵਾਜਬ ਹੈ ਕਿ ਗੁਰੂ ਘਰ ਜਾਣ ਤੋਂ ਕਿਸੇ ਨੂੰ ਰੋਕਣਾ ਵਾਜ਼ਬ ਨਹੀਂ ਹੈ ਸਿੱਖ ਸਿਧਾਂਤ ਵੀ ਇਸ ਦੀ ਆਗਿਆ ਨਹੀਂ ਦਿੰਦੇ। ਰੋਸ ਦੇ ਹੋਰ ਵੀ ਬਹੁਤ ਸਾਰੇ ਰਾਹ ਹਨ।

ਦੌਰਈਸਵਾਮੀ ਪਹਿਲਾਂ ਤੋਂ ਤੈਅ ਪ੍ਰੋਗਰਾਮ ਮੁਤਾਬਕ ਅਲਬਰਟ ਡਰਾਈਵ ਸਥਿਤ ਗੁਰਦੁਆਰਾ ਗੁਰੂ ਗ੍ਰੰਥ ਸਾਹਿਬ ਗਏ ਸਨ। ਉਥੇ ਉਨ੍ਹਾਂ ਨੇ ਸਿੱਖ ਭਾਈਚਾਰੇ ਦੇ ਲੋਕਾਂ ਨਾਲ ਮੀਟਿੰਗ ਦੌਰਾਨ ਵਿਚਾਰ ਵਟਾਦਰਾਂ ਕਰਨਾ ਸੀ। ਇਸੇ ਦੌਰਾਨ ਸਿੱਖ ਯੂਥਜ਼ ਯੂਕੇ ਦੇ ਵਰਕਰਾਂ ਨੇ ਹਾਈ ਕਮਿਸ਼ਨਰ ਦੀ ਕਾਰ ਨੂੰ ਰੋਕ ਲਿਆ ਤੇ ਉਨ੍ਹਾਂ ਨੂੰ ਉਥੋਂ ਵਾਪਸ ਜਾਣ ਲਈ ਜੋਰਦਾਰ ਵਿਖਾਵਾ ਕੀਤਾ ਤੇ ਨਾਅਰੇ ਬਾਜ਼ੀ ਹੋਈ। ਸਕਾਟਲੈਂਡ ਪੁਲਿਸ ਨੇ ਮੌਕੇ `ਤੇ ਪੁੱਜ ਕੇ ਸਥਿਤੀ ਨੂੰ ਕਾਬੂ ਕੀਤਾ। ਇਸ ਵਿਚਾਲੇ ਬਰਤਾਨਵੀ ਸਰਕਾਰ ਦੇ ਸਲਾਹਕਾਰ ਕੋਲਿਨ ਬਲੂਮ ਨੇ ਅਜਿਹੇ ਤੱਤਾਂ ਨਾਲ ਨਜਿੱਠਣ ਲਈ ਵਾਧੂ ਕਦਮ ਚੁੱਕੇ ਜਾਣ ਦੀ ਲੋੜ ’ਤੇ ਜ਼ੋਰ ਦਿੱਤਾ ਹੈ।

ਭਾਰਤੀ ਹਾਈ ਕਮਿਸ਼ਨਰ ਨੂੰ ਗਲਾਸਗੋ ਦੋਰਈਸਵਾਮੀ ਨਾਲ ਹੋਈ ਘਟਨਾ ਦੀ ਨਿੰਦਾ ਬਰਤਾਨੀਆ ਵਿਚ ਭਾਰਤ ਦੀ ਹਾਈ ਕਮਿਸ਼ਨਰ ਰਹੀ ਰੁਚੀ ਘਨਸ਼ਿਆਮ ਨੇ ਘਟਨਾ ਦੀ ਨਿੰਦਾ ਕੀਤੀ ਹੈ ਕਿ ਹਾਈ ਕਮਿਸ਼ਨਰ ਅਹੁਦੇ ਦੇ ਮਾਣ ਨੂੰ ਕਾਇਮ ਰੱਖਣ ਦੀ ਜ਼ਿੰਮੇਵਾਰੀ ਸਬੰਧਤ ਦੇਸ਼ ਦੀ ਹੁੰਦੀ ਹੈ। ਬਰਤਾਨਵੀ ਸਰਕਾਰ ਨੂੰ ਇਸ ਦਾ ਧਿਆਨ ਰੱਖਣਾ ਚਾਹੀਦਾ ਹੈ। ਨਵੀਂ ਦਿੱਲੀ ਵਿਚ ਭਾਜਪਾ ਨੇ ਇਸ ਘਟਨਾਕ੍ਰਮ ਦਾ ਸਖ਼ਤ ਵਿਰੋਧ ਕੀਤਾ ਹੈ। ਭਾਜਪਾ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਘਟਨਾ ਦੀ ਨਿੰਦਾ ਕਰਦੇ ਹੋਏ ਕਿਹਾ ਕਿ ਕਿਸੇ ਵੀ ਧਰਮ ਤੇ ਭਾਈਚਾਰੇ ਦੇ ਵਿਅਕਤੀ ਨੂੰ ਗੁਰਦੁਆਰੇ ਜਾਣ ਤੋਂ ਨਹੀਂ ਰੋਕਿਆ ਜਾ ਸਕਦਾ। ਇਹ ਸਿੱਖ ਧਰਮ ਦੀ ਮਾਨਤਾ ਵਿਰੁੱਧ ਹੈ।

ਕੈਨੇਡਾ ਵਿਚ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਗਰਮਖਿਆਲੀ ਸਮਰਥਕ ਹਰਦੀਪ ਸਿੰਘ ਨਿੱਝਰ ਹੱਤਿਆਕਾਂਡ ਵਿਚ ਭਾਰਤ ਸਰਕਾਰ ਦਾ ਹੱਥ ਦੱਸੇ ਜਾਣ ਨਾਲ ਸਿੱਖ ਭਾਈਚਾਰੇ ਦੇ ਗਰਮ ਖਿਆਲੀ ਧੜੇ ਦੀ ਸਰਗਰਮੀ ਵਧੀ ਹੈ। ਸਕਾਟਲੈਂਡ ਦੀ ਤਾਜ਼ਾ ਘਟਨਾ ਨੂੰ ਉਸੇ ਦਾ ਨਤੀਜਾ ਮੰਨਿਆ ਜਾ ਰਿਹਾ ਹੈ। ਭਾਰਤ ਨੇ ਟਰੂਡੋ ਦੇ ਦੋਸ਼ ਤੇ ਸਖ਼ਤ ਵਿਰੋਧ ਜ਼ਾਹਰ ਕੀਤਾ ਹੈ। ਹਾਈ ਕਮਿਸ਼ਨਰ ਦੌਰਈਸਵਾਮੀ ਨਾਲ ਮੁਲਾਕਾਤ ਵਿਚ ਸਕਾਟਲੈਂਡ ਸਰਕਾਰ ਵਿਚ ਮੰਤਰੀ ਹਮਜਾ ਯੂਸੁਫ਼ ਨੇ ਬ੍ਰਿਟਿਸ਼ ਸਿੱਖ ਜਗਤਾਰ ਸਿੰਘ ਜੋਹਲ ਦੀ ਭਾਰਤ ਵਿਚ ਅੱਤਵਾਦੀ ਮਾਮਲਿਆਂ ਵਿਚ ਗ੍ਰਿਫ਼ਤਾਰੀ ਦਾ ਮਾਮਲਾ ਵੀ ਚੁੱਕਿਆ ਹੈ। ਜਵਾਬ ਵਿਚ ਹਾਈ ਕਮਿਸ਼ਨਰ ਨੇ ਦੱਸਿਆ ਕਿ ਜੋਹਲ ਨੂੰ ਅੱਤਵਾਦੀ ਸਰਗਰਮੀਆਂ ਦੇ ਅੱਠ ਗੰਭੀਰ ਮਾਮਲਿਆਂ ਵਿਚ ਸ਼ਾਮਲ ਹੋਣ ਕਾਰਨ ਗ੍ਰਿਫ਼ਤਾਰ ਕੀਤਾ ਗਿਆ ਹੈ। ਇਹ ਜਾਣਕਾਰੀ ਭਾਰਤੀ ਹਾਈ ਕਮਿਸ਼ਨ ਨੇ ਇੰਟਰਨੈੱਟ ਮੀਡੀਆਤੇ ਸੁਨੇਹੇ ਵਿਚ ਦਿੱਤੀ ਹੈ।

ਆਪਣੇ ਅਮਰੀਕਾ ਦੌਰੇ ਦੇ ਆਖ਼ਰੀ ਪੜਾਅ ਚ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਇਕ ਵਾਰ ਮੁੜ ਕੈਨੇਡਾ ਸਰਕਾਰ ਨੂੰ ਇਹ ਸਖ਼ਤ ਸੰਦੇਸ਼ ਦਿੱਤਾ ਹੈ ਕਿ ਉਸ ਨੂੰ ਭਾਰਤ ਦੀ ਭੂਗੋਲਿਕ ਅਖੰਡਤਾ ਵਿਰੁੱਧ ਕੰਮ ਕਰਨ ਵਾਲੇ ਤੱਤਾਂ ਖਿਲਾਫ਼ ਕਨੇਡਾ ਨੂੰ ਕਾਰਵਾਈ ਕਰਨੀ ਪਵੇਗੀ। ਇਸ ਮੁੱਦੇਤੇ ਭਾਰਤ ਨੂੰ ਸਲਾਹ ਦੇਣ ਵਾਲੇ ਦੇਸ਼ਾਂ ਵੱਲ ਇਸ਼ਾਰਾ ਕਰਦੇ ਹੋਏ ਵਿਦੇਸ਼ ਮੰਤਰੀ ਨੇ ਆਪਣੀ ਭਾਵਨਾ ਉਜਾਗਰ ਕਰਦਿਆਂ ਕਿਹਾ ਕਿ ਜਿਸ ਤਰ੍ਹਾਂ ਭਾਰਤੀ ਰਾਜਦੂਤਾਂ ਖਿਲਾਫ਼ ਹਿੰਸਾ ਹੋਈ ਹੈ ਤੇ ਉਨ੍ਹਾਂ ਨੂੰ ਧਮਕੀ ਦਿੱਤੀ ਗਈ ਹੈ, ਉਵੇਂ ਕਿਸੇ ਦੂਜੇ ਦੇਸ਼ ਦੇ ਰਾਜਦੂਤ ਨਾਲ ਹੁੰਦਾ ਤਾਂ ਕੀ ਇਸੇ ਤਰ੍ਹਾਂ ਦਾ ਰਵੱਈਆ ਅਪਣਾਇਆ ਜਾਂਦਾ। ਉਨ੍ਹਾਂ ਨੇ ਕਿਹਾ ਕਿ ਸਾਡੇ ਮਿਸ਼ਨ ਤੇ ਬੰਬ ਸੁੱਟੇ ਗਏ। ਵਪਾਰਕ ਦੂਤਘਰਾਂ ਸਾਹਮਣੇ ਹਿੰਸਾ ਹੋਈ ਤੇ ਪੋਸਟਰ ਲਾਏ ਗਏ। ਕੀ ਤੁਸੀਂ ਇਸ ਨੂੰ ਆਮ ਮੰਨਦੇ ਹੋ? ਕੈਨੇਡਾਚ ਜੋ ਹੋ ਰਿਹਾ ਹੈ, ਉਸ ਨੂੰ ਆਮ ਘਟਨਾ ਨਾ ਬਣਾਓ। ਭਾਰਤੀ ਵਿਦੇਸ਼ ਮੰਤਰੀ ਸ੍ਰੀ ਜੈਸ਼ੰਕਰ ਨੇ ਕਿਹਾ ਕਿ ਪਿਛਲੇ ਕੁਝ ਸਾਲਾਂ ਤੋਂ ਕੈਨੇਡਾ ਤੇ ਕੈਨੇਡੀਅਨ ਸਰਕਾਰ ਨਾਲ ਸਾਡੀ ਮੁਸ਼ਕਲ ਚੱਲ ਰਹੀ ਹੈ। ਮੌਜੂਦਾ ਮੁਸ਼ਕਲ ਅਸਲ ਵਿਚ ਅੱਤਵਾਦ ਤੇ ਹਿੰਸਾ ਦੀ ਇਜਾਜ਼ਤ ਦੇ ਆਲੇ-ਦੁਆਲੇ ਘੁੰਮਦੀ ਹੈ।ਇਹ ਇਜਾਜ਼ਤ ਇਸ ਤੱਥ ਨਾਲ ਵੀ ਝਲਕਦੀ ਹੈ ਕਿ ਕੁਝ ਮਹੱਤਵਪੂਰਨ ਹਵਾਲਗੀ ਬੇਨਤੀਆਂ ਦਾ ਕੈਨੇਡਾ ਵੱਲੋਂ ਜਵਾਬ ਨਹੀਂ ਦਿੱਤਾ ਗਿਆ। ਪਰ ਫਿਰ ਵੀ ਕੈਨੇਡਾ ਨਾਲ ਗੱਲਬਾਤ ਕਰਨ ਦੀ ਸੰਭਾਵਨਾ ਅਜੇ ਖ਼ਤਮ ਨਹੀਂ ਹੋਈ ਹੈ।

ਹਿੰਦੂ ਕਾਕਸ:

ਅਮਰੀਕਾ ਚ ਭਾਰਤਵੰਸ਼ੀ ਸੰਸਦ ਮੈਂਬਰ ਸ਼੍ਰੀ ਥਾਣੇਦਾਰ ਨੇ ਹਿੰਦੂ, ਬੌਧ, ਸਿੱਖ ਤੇ ਜੈਨ ਭਾਈਚਾਰਿਆਂ ਦੇ ਹਿੱਤਾਂ ਦੀ ਰੱਖਿਆ ਲਈ ਨਵੇਂ ‘ਕਾਕਸ ਦੇ ਗਠਨ ਦਾ ਐਲਾਨ ਕੀਤਾ ਹੈ। ਇਸ ਕਾਕਸਚ ਡੈਮੋਕੇਟ ਤੇ ਰਿਪਬਲਿਕਨ ਪਾਰਟੀ ਦੇ 27 ਤੋਂ ਜ਼ਿਆਦਾ ਐੱਮਪੀ ਸ਼ਾਮਲ ਹੋਏ ਹਨ। ਇਸ ਕਾਕਸ ਦਾ ਮਕਸਦ ਧਾਰਮਿਕ ਭੇਦਭਾਵ ਨਾਲ ਨਜਿੱਠਣਾ ਅਤੇ ਹਿੰਦੂ, ਬੌਧ, ਸਿੱਖ ਤੇ ਜੈਨ ਧਰਮ ਦੇ ਲੋਕਾਂ ਲਈ ਧਾਰਮਿਕ ਸੁਤੰਤਰਤਾ ਨੂੰ ਉਤਸ਼ਾਹਤ ਕਰਨਾ ਹੈ। ਇਹ ਨੀਤੀਗਤ ਚਰਚਾਵਾਂ `ਚ ਹਿੰਦੂ, ਬੌਧ, ਸਿੱਖ ਤੇ ਜੈਨ ਭਾਈਚਾਰਿਆਂ ਦੇ ਨਜ਼ਰੀਏ ਦੀ ਉਚਿਤ ਨੁਮਾਇੰਦਗੀ ਯਕੀਨੀ ਹੋਵੇਗੀ। ਇਹ ਕਾਕਸ ਸੱਭਿਆਚਾਰਾਂ ਬਾਰੇ ਗ਼ਲਤਫਹਿਮੀਆਂ ਦੂਰ ਕਰੇਗਾ, ਅੰਤਰ-ਧਾਰਮਿਕ ਸੰਵਾਦ ਤੇ ਭਾਈਚਾਰੇ ਨੂੰ ਉਤਸ਼ਾਹਤ ਕਰੇਗਾ ਅਤੇ ਹਿੰਦੂ, ਬੌਧ, ਸਿੱਖ ਤੇ ਜੈਨ ਅਮਰੀਕੀਆਂ ਦੀ ਭਲਾਈ, ਸਿੱਖਿਆ ਤੇ ਉਨ੍ਹਾਂ ਦੇ ਸਸ਼ਕਤੀਕਰਨ ਨੂੰ ਉਤਸ਼ਾਹਤ ਕਰਨ ਵਾਲੀਆਂ ਤਰਜੀਹਾਂ ਦਾ ਸਮਰਥਨ ਕਰੇਗਾ।

Leave a Reply

Your email address will not be published. Required fields are marked *