ਸ.ਮਿ.ਸ.ਖੇੜੀ ਗੁੱਜਰਾਂ ਨੇੇ ਜ਼ੋਨਲ ਅਥਲੈਟਿਕਸ ਟੂਰਨਾਮੈਂਟ ਵਿੱਚ ਜਿੱਤੇ 6 ਗੋਲਡ, 2 ਸਿਲਵਰ ਅਤੇ 2 ਬਰਾਊਂਜ਼ ਮੈਡਲ
ਪਟਿਆਲਾ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਪੰਜਾਬ ਸਕੂਲ ਖੇਡਾਂ 2023-2024 ਦਾ ਜ਼ੋਨ ਪਟਿਆਲਾ-2 ਦਾ ਜ਼ੋਨਲ ਅਥਲੈਟਿਕਸ ਟੂਰਨਾਮੈਂਟ ਡਾ. ਰਜਨੀਸ਼ ਗੁਪਤਾ (ਪ੍ਰਧਾਨ, ਜ਼ੋਨਲ ਟੂਰਨਾਮੈਂਟ ਕਮੇਟੀ ਪਟਿਆਲਾ-2) ਅਤੇ ਸ੍ਰੀ ਬਲਵਿੰਦਰ ਸਿੰਘ ਜੱਸਲ (ਸਕੱਤਰ, ਜ਼ੋਨਲ ਟੂਰਨਾਮੈਂਟ ਕਮੇਟੀ ਪਟਿਆਲਾ-2) ਦੀ ਅਗਵਾਈ ਵਿੱਚ ਪੋਲੋ ਗਰਾਊਂਡ ਪਟਿਆਲਾ ਵਿਖੇ ਕਰਵਾਇਆ ਗਿਆ। ਇਸ ਟੂਰਨਾਮੈਂਟ ਵਿੱਚ ਵੱਖ-ਵੱਖ ਸਕੂਲਾਂ ਦੇ ਖਿਡਾਰੀਆਂ ਨੇ ਵੱਡੀ ਗਿਣਤੀ ਵਿੱਚ ਭਾਗ ਲਿਆ। ਇਸ ਟੂਰਨਾਮੈਂਟ ਵਿੱਚ ਸਰਕਾਰੀ ਮਿਡਲ ਸਕੂਲ ਖੇੜੀ ਗੁੱਜਰਾਂ (ਪਟਿਆਲਾ) ਦੇ ਖਿਡਾਰੀਆਂ ਨੇ ਸ੍ਰੀਮਤੀ ਮਮਤਾ ਰਾਣੀ (ਪੀ.ਟੀ.ਆਈ., ਸਰਕਾਰੀ ਮਿਡਲ ਸਕੂਲ ਖੇੜੀ ਗੁੱਜਰਾਂ ਪਟਿਆਲਾ) ਦੀ ਅਗਵਾਈ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ 6 ਗੋਲਡ, 2 ਸਿਲਵਰ ਅਤੇ 2 ਬਰਾਊਂਜ ਮੈਡਲ ਜਿੱਤੇ। ਸਚਿਨ ਕੁਮਾਰ ਮੰਡਲ ਨੇ ਅੰਡਰ-17 (ਮੁੰਡੇ) ਵਿੱਚ 5000 ਮੀਟਰ ਵਾਕ ਵਿੱਚ ਗੋਲਡ ਮੈਡਲ, ਕ੍ਰਿਸ਼ ਕੁਮਾਰ ਨੇ ਅੰਡਰ-17 (ਮੁੰਡੇ) ਵਿੱਚ ਹੈਮਰ ਥ੍ਰੋ ਵਿੱਚ ਗੋਲਡ ਮੈਡਲ, ਸਰੀਤਾ ਨੇ ਅੰਡਰ-17 (ਕੁੜੀਆਂ) ਵਿੱਚ ਹੈਮਰ ਥ੍ਰੋ ਵਿੱਚ ਗੋਲਡ ਮੈਡਲ, ਸਰੀਤਾ ਨੇ ਅੰਡਰ-17 (ਕੁੜੀਆਂ) ਵਿੱਚ 3000 ਮੀਟਰ ਵਾਕ ਵਿੱਚ ਗੋਲਡ ਮੈਡਲ, ਕਾਜਲ ਨੇ ਅੰਡਰ-17 (ਕੁੜੀਆਂ) ਵਿੱਚ 3000 ਮੀਟਰ ਦੌੜ ਵਿੱਚ ਗੋਲਡ ਮੈਡਲ, ਪੂਜਾ ਕੁਮਾਰੀ ਨੇ ਅੰਡਰ-17 (ਕੁੜੀਆਂ) ਵਿੱਚ ਤਿਹਰੀ ਛਾਲ ਵਿੱਚ ਗੋਲਡ ਮੈਡਲ,
ਅਰਮਾਨ ਸੋਨੀ ਨੇ ਅੰਡਰ-17 (ਮੁੰਡੇ) ਵਿੱਚ 5000 ਮੀਟਰ ਵਾਕ ਵਿੱਚ ਸਿਲਵਰ ਮੈਡਲ, ਨੇਹਾ ਨੇ ਅੰਡਰ-17 (ਕੁੜੀਆਂ) ਵਿੱਚ ਤਿਹਰੀ ਛਾਲ ਵਿੱਚ ਸਿਲਵਰ ਮੈਡਲ, ਅਵਤਾਰ ਸਿੰਘ ਨੇ ਅੰਡਰ-17 (ਮੁੰਡੇ) ਵਿੱਚ ਤਿਹਰੀ ਛਾਲ ਵਿੱਚ ਬਰਾਊਂਜ਼ ਮੈਡਲ ਅਤੇ ਹਰਨੀਤ ਕੌਰ ਨੇ ਅੰਡਰ-14 (ਕੁੜੀਆਂ) ਵਿੱਚ ਉਚੀ ਛਾਲ ਵਿੱਚ ਬਰਾਊਂਜ਼ ਗੋਲਡ ਮੈਡਲ ਹਾਸਲ ਕੀਤਾ।ਸ੍ਰੀਮਤੀ ਮਮਤਾ ਰਾਣੀ ਜੀ ਨੇ ਕਿਹਾ ਕਿ ਉਨਹਾਂ ਦੇ ਸਕੂਲ ਦੇ ਖਿਡਾਰੀਆਂ ਨੇ ਜ਼ੋਨਲ ਅਥਲੈਟਿਕਸ ਟੂਰਨਾਮੈਂਟ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਆਪਣੇ ਮਾਪਿਆਂ ਅਤੇ ਸਕੂਲ ਦਾ ਨਾਮ ਰੋਸ਼ਨ ਕੀਤਾ ਹੈ।ਸ੍ਰੀਮਤੀ ਮਮਤਾ ਰਾਣੀ ਜੀ ਨੇ ਕਿਹਾ ਕਿ ਉਹਨਾਂ ਨੂੰ ਆਸ ਹੈ ਕਿ ਉਹਨਾਂ ਦੇ ਸਕੂਲ ਦੇ ਖਿਡਾਰੀ ਜ਼ਿਲ੍ਹਾ ਅਥਲੈਟਿਕਸ ਟੂਰਾਮੈਂਟ ਵਿੱਚ ਵੀ ਚੰਗਾ ਪ੍ਰਦਰਸ਼ਨ ਕਰਣਗੇ। ਇਸ ਟੂਰਨਾਮੈਂਟ ਮੌਕੇ ਸ੍ਰੀਮਤੀ ਕਿਰਨਜੀਤ ਕੌਰ, ਸ੍ਰੀਮਤੀ ਰਾਜਵਿੰਦਰ ਕੌਰ, ਸ੍ਰੀਮਤੀ ਰੁਪਿੰਦਰ ਕੌਰ, ਸ੍ਰੀ ਸਤਵਿੰਦਰ ਸਿੰਘ, ਸ੍ਰੀ ਅਨਿਲ ਕੁਮਾਰ, ਸ੍ਰੀ ਤੇਜਵਿੰਦਰ ਕੌਰ, ਸ੍ਰੀਮਤੀ ਵਰਿੰਦਰ ਕੌਰ, ਸ੍ਰੀਮਤੀ ਯਾਦਵਿੰਦਰ ਕੌਰ, ਸ੍ਰੀਮਤੀ ਜ਼ਹੀਦਾ ਕੁਰੈਸ਼ੀ, ਸ੍ਰੀ ਗੁਰਪ੍ਰੀਤ ਸਿੰਘ, ਸ੍ਰੀਮਤੀ ਰੁਪਿੰਦਰ ਕੌਰ, ਸ੍ਰੀਮਤੀ ਸ਼ੁਸ਼ੀਲਾ ਵਸ਼ਿਸ਼ਟ, ਸ੍ਰੀ ਬਲਕਾਰ ਸਿੰਘ, ਸ੍ਰੀ ਦੀਪਇੰਦਰ ਸਿੰਘ, ਸ੍ਰੀਮਤੀ ਪ੍ਰਭਜੋਤ ਕੌਰ, ਸ੍ਰੀਮਤੀ ਸਿਮਨਦੀਪ ਕੌਰ, ਸ੍ਰੀਮਤੀ ਪਰਮਿੰਦਰਜੀਤ ਕੌਰ, ਸ੍ਰੀ ਤਲਵਿੰਦਰ ਸਿੰਘ, ਸ੍ਰੀਮਤੀ ਪ੍ਰਦੀਪ, ਸ੍ਰੀ ਮਨਪ੍ਰੀਤ ਸਿੰਘ, ਸ੍ਰੀ ਪ੍ਰਵੀਨ ਕੁਮਾਰ, ਸ੍ਰੀ ਜਸਦੇਵ ਸਿੰਘ, ਸ੍ਰੀ ਪੁਨੀਤ ਚੋਪੜਾ, ਸ੍ਰੀ ਮਨਦੀਪ ਕੁਮਾਰ, ਸ੍ਰੀ ਗੁਰਦੀਪ ਸਿੰਘ , ਸ੍ਰੀ ਪ੍ਰਦੀਪ ਅਤੇ ਹੋਰ ਅਧਿਆਪਕ ਮੋਜੂਦ ਸਨ।

