ਪਟਿਆਲਾ

ਇਲਾਕੇ ਦੀ ਖੁਸ਼ਹਾਲੀ ਲਈ ਸ੍ਰੀ ਸੁਖਮਨੀ ਸਾਹਿਬ ਜੀ ਦੇ ਭੋਗ ਪਾਏ ਗਏ ਅਤੇ ਮੁੱਖ ਸ਼ਖਸ਼ੀਅਤਾਂ ਦਾ ਕੀਤਾ ਵਿਸ਼ੇਸ਼ ਸਨਮਾਨ

ਪਟਿਆਲਾ : (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਵਾਰਡ ਨੰ: 54, 23 ਨੰਬਰ ਰੇਲਵੇ ਫਾਟਕ ਨਜਦੀਕ ਕਲਰ ਕਲੋਨੀ ਵਿਖੇ ਇਲਾਕੇ ਦੀ ਖੁਸ਼ਾਹਲੀ ਅਤੇ ਬਿਹਤਰੀ ਲਈ ਨਾਰੀ ਸ਼ਕਤੀ ਇਕਜੁੱਟ ਮੰਚ ਵੱਲੋਂ ਪ੍ਰਧਾਨ ਜਸਵੰਤ ਕੌਰ ਸੋਨੀਆ ਦੀ ਦੇਖ—ਰੇਖ ਵਿੱਚ ਸ੍ਰੀ ਸੁਖਮਨੀ ਸਾਹਿਬ ਜੀ ਦੇ ਭੋਗ ਪਾਏ ਗਏ। ਇਸ ਦੌਰਾਨ ਭਾਈ ਸੁਖਵਿੰਦਰ ਸਿੰਘ ਰੰਗੀਲਾ ਦੇ ਰਾਗੀ ਜਥੇ ਵਲੋਂ ਹਾਜਰ ਸ਼ਰਧਾਲੂਆਂ ਨੂੰ ਰੱਸਭਿੰਨੇ ਕੀਰਨਤ ਰਾਹੀਂ ਨਿਹਾਲ ਕੀਤਾ ਗਿਆ। ਇਸ ਮੌਕੇ ਤੇ ਜਿਲਾ ਕਾਂਗਰਸ ਕਮੇਟੀ ਪਟਿਆਲਾ ਦੇ ਪ੍ਰਧਾਨ ਨਰੇਸ਼ ਦੁੱਗਲ ਜਨਰਲ ਸਕੱਤਰ ਬਲਕਾਰ ਸਿੰਘ ਬਡੂੰਗਰ ਅਤੇ ਕਾਂਗਰਸੀ ਆਗੂ ਮਹਿੰਦਰ ਸਿੰਘ ਬਡੂੰਗਰ ਵਲੋਂ ਵਿਸ਼ੇਸ਼ ਤੌਰ ਤੇ ਹਾਜਰੀ ਲਗਵਾਈ ਗਈ ਜਿਨ੍ਹਾਂ ਦਾ ਸਿਰੋਪਾਓ ਭੇਂਟ ਕਰ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਪ੍ਰਧਾਨ ਨਰੇਸ਼ ਦੁੱਗਲ, ਮਹਿੰਦਰ ਸਿੰਘ ਬਡੂੰਗਰ ਅਤੇ ਬਲਕਾਰ ਸਿੰਘ ਬਡੂੰਗਰ ਨੇ ਸਾਂਝੇ ਤੌਰ ਤੇ ਕਿਹਾ ਕਿ ਸਾਡੇ ਸਮਾਜ ਵਿੱਚ ਸਾਰੇ ਧਰਮਾਂ ਨਾਲ ਸਬੰਧਤ ਲੋਕ ਰਹਿੰਦੇ ਹਨ,

ਇਸ ਲਈ ਭਾਈਚਾਰਕ ਸਾਂਝ ਦੀ ਮਜਬੂਤੀ ਲਈ ਸਮਾਜਿਕ ਅਤੇ ਧਾਰਮਿਕ ਸਦਭਾਵਨਾ ਬਣਾਏ ਰੱਖਣ ਦਾ ਹਰ ਨਾਗਰਿਕ ਦਾ ਫਰਜ ਬਣਦਾ ਹੈ। ਸਮਾਜ ਦੀ ਭਲਾਈ ਲਈ ਧਾਰਮਿਕ, ਸਮਾਜਿਕ ਆਯੋਜਨ ਕਰਵਾਉਣ ਵਾਲੀਆਂ ਤੇ ਪ੍ਰਮਾਤਮਾ ਹਮੇਸ਼ਾ ਮਿਹਰਬਾਨ ਰਹਿੰਦਾ ਹੈ। ਹਾਜ਼ਰ ਸ਼ਰਧਾਲੂਆਂ ਨੂੰ ਅਤੁੱਟ ਲੰਗਰ ਵੀ ਵਰਤਾਇਆ ਜੋ ਕਿ ਸ਼ਾਮ ਤੱਕ ਵੀ ਚਲਦਾ ਰਿਹਾ। ਇਸ ਮੌਕੇ ਨਾਰੀ ਸ਼ਕਤੀ ਇੱਕਜੁੱਟ ਮੰਚ ਦੇ ਅਹੁਦੇਦਾਰ ਮੈਂਬਰ ਰਾਜਵਿੰਦਰ ਕੌਰ ਰੱਜੀ, ਲਲੀਤਾ, ਹਰਵਿੰਦਰ ਕੌਰ ਪਿੰਕੀ, ਮਿੰਨੀ, ਨਿਰੂ, ਰੇਸ਼ਮਾ, ਨਰਿੰਦਰ ਕੌਰ ਮੀਨੂੰ, ਜਸਵੰਤ ਕੌਰ, ਕੁਲਵੰਤ ਕੌਰ, ਕਿਰਨਦੀਪ, ਸੁਰਿੰਦਰ ਕੌਰ ਰੁਪਾਲ, ਰੀਟਾ, ਪ੍ਰਭਾ ਰਾਣੀ, ਰਾਜ, ਬੇਬੀ, ਪੁਸ਼ਪਾ ਰਾਣੀ, ਰਿੰਪੀ, ਸ਼ਾਲੂ, ਰਮਨ, ਇਨ੍ਹਾਂ ਤੋਂ ਇਲਾਵਾ ਸਾਂਝਾ ਚੇਤਨਾ ਮੰਚ ਦੇ ਪ੍ਰਧਾਨ ਜਗਮੋਹਨ ਸਿੰਘ ਚੌਹਾਨ ਅਤੇ ਕਾਂਗਰਸੀ ਆਗੂ ਅਸ਼ਵਨੀ ਕੁਮਾਰ, ਜੋਗਿੰਦਰ ਸਿੰਘ ਬੜਾ, ਅਵਤਾਰ ਸਿੰਘ, ਦਲਜੀਤ ਸਿੰਘ ਚੀਕੂ, ਭਲਿੰਦਰ ਸਿੰਘ ਟੋਨੀ, ਕੁਲਵਤੰ ਸਿੰਘ ਚੀਮਾ, ਗੁਰਪ੍ਰੀਤ ਸਿੰਘ ਰਿੰਕੂ, ਬਿੱਲਾ, ਅਮੁਜ, ਸੰਜੇ, ਕੁੱਲੂ, ਬੰਟੀ, ਸੰਜੀਵ ਵਲੋਂ ਸੇਵਾ ਕਾਰਜਾਂ ਵਿੱਚ ਸਹਿਯੋਗ ਕੀਤਾ ਗਿਆ।

Leave a Reply

Your email address will not be published. Required fields are marked *