ਪਟਿਆਲਾ

ਵਿਦਿਆਰਥੀਆਂ ਨੂੰ ਪੋਸਟਿਕ ਭੋਜਨ ਅਤੇ ਪ੍ਰਦੂਸ਼ਨ ਮੁਕਤ ਵਾਤਾਵਰਣ ਦਿੱਤਾ ਜਾਵੇਗਾ :ਸਿਹਤ ਮੰਤਰੀ ਡਾ. ਬਲਬੀਰ ਸਿੰਘ

ਪਟਿਆਲਾ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) : ਸਰਕਾਰੀ ਐਲੀਮੈਂਟਰੀ ਸਮਾਰਟ ਸਕੂਲ ਤ੍ਰਿਪੜੀ ਦੇ ਪਖਾਨਿਆਂ ਦਾ ਉਦਘਾਟਨ ਸਿਹਤ ਮੰਤਰੀ ਡਾ. ਬਲਬੀਰ ਸਿੰਘ ਉਚੇਚੇ ਤੌਰ ਤੇ ਪਹੁੰਚੇ। ਉਹਨਾਂ ਨੇ ਸਕੂਲ ਵਿੱਚ ਇਕੱਤਰ ਹੋਏ ਵਿਦਿਆਰਥੀਆਂ ਦੇ ਮਾਪਿਆਂ ਨੂੰ ਦੱਸਿਆ ਕਿ ਪੰਜਾਬ ਦੇ ਸਾਰੇ ਸਕੂਲਾਂ ਵਿੱਚ ਪੋਸਟਿਕ ਭੋਜਨ ਦਾ ਵਿਸ਼ੇਸ਼ ਧਿਆਨ ਰੱਖਿਆ ਜਾਵੇਗਾ। ਉਹਨਾਂ ਨੇ ਇਸ ਸਕੂਲ ਦੇ ਕਿਚਨ ਸ਼ੈੱਡ ਦਾ ਨੀਂਹ ਪੱਥਰ ਰੱਖਦੇ ਹੋਏ ਦੱਸਿਆ ਕਿ ਵਿਦਿਆਰਥੀਆਂ ਨੂੰ ਚੰਗੀ ਸਿਹਤ ਲਈ ਪ੍ਰਦੂਸ਼ਨ ਮੁਕਤ ਵਾਤਾਵਰਣ ਦਿੱਤਾ ਜਾਵੇਗਾ।

]ਉਹਨਾਂ ਨੇ ਵਿਦਿਆਰਥੀਆਂ ਨੂੰ ਸਿਹਤ ਸੰਭਾਲ ਲਈ ਸਰੀਰਕ ਸਫਾਈ ਵੱਲ ਧਿਆਨ ਦੇਣ ਲਈ ਉਤਸ਼ਾਹਿਤ ਕੀਤਾ। ਸਕੂਲ ਦੇ ਇੰਚਾਰਜ ਸੀ.ਐਚ.ਟੀ. ਸੁਰੇਸ਼ ਕੁਮਾਰ ਅਤੇ ਸਟੇਟ ਅਵਾਰਡੀ ਅਧਿਆਪਕ ਲਖਵਿੰਦਰ ਸਿੰਘ ਨੇ ਇਕੱਤਰ ਹੋਏ ਮਾਪਿਆਂ ਦਾ ਧੰਨਵਾਦ ਕੀਤਾ। ਇਸ ਮੌਕੇ ਬਲਵਿੰਦਰ ਸਿੰਘ ਸੈਣੀ (ਮਾਮਾ ਜੀ),, ਜਸਵੀਰ ਸਿੰਘ ਗਾਂਧੀ, ਚਰਨਜੀਤ ਸਿੰਘ ਐਸ.ਕੇ. ਸਾਬਕਾ ਬਲਾਕ ਪ੍ਰਧਾਨ, ਲਾਲ ਸਿੰਘ ਬਲਾਕ ਪ੍ਰਧਾਨ, ਅਮਨਦੀਪ ਵਿਰਧੀ ਬਲਾਕ ਪ੍ਰਧਾਨ, ਮੋਹਿਤ ਕੁਮਾਰ ਬਲਾਕ ਪ੍ਰਧਾਨ, ਸੰਦੀਪ ਕੁਮਾਰ ਹੈਪੀ ਬਲਾਕ ਪ੍ਰਧਾਨ, ਰੁਪਿੰਦਰ ਸਿੰਘ ਟੁਰਨਾ ਪਾਰਟੀ ਸੇਵਾਦਾਰ, ਜਤਿੰਦਰ ਕੌਰ ਪਾਰਟੀ ਸੇਵਾਦਾਰ, ਪ੍ਰੀਤ ਘੁੰਮਣ ਪਾਰਟੀ ਸੇਵਾਦਾਰ, ਕੁਲਦੀਪ ਕੁਮਾਰ ਗੁਲੂ ਪਾਰਟੀ ਸੇਵਾਦਾਰ ਵਿਸ਼ੇਸ਼ ਤੌਰ ਤੇ ਪਹੁੰਚੇ।

Leave a Reply

Your email address will not be published. Required fields are marked *