ਭੜਕੇ ਪੰਜਾਬ ਵਣ ਵਿਭਾਗ ਦੇ ਕਿਰਤੀ ਕਾਮੇ,ਨੇ ਘੇਰਿਆ ਡੀ.ਐਫ.ਓ. ਦਫਤਰ ਪਟਿਆਲਾ — ਲੂੰਬਾ ਮੰਡੋਲੀ,
ਪਟਿਆਲਾ : 30 ਅਕਤੂਬਰ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਅੱਜ ਮਾਨਤਾ ਪ੍ਰਾਪਤ ਜਥੇਬੰਦੀ ਪੰਜਾਬ ਵਣ ਵਿਭਾਗ ਵਰਕਰਜ਼ ਯੂਨੀਅਨ ਰਜਿਸਟਰਡ ਨੇ ਜਿਲਾ ਪ੍ਰਧਾਨ ਸ੍ਰੀ ਵੀਰਪਾਲ ਸਿੰਘ ਬੰਮਨਾ, ਅਤੇ ਪ੍ਰਧਾਨ ਬਲਵੀਰ ਸਿੰਘ ਮੰਡੋਲੀ ਦੀ ਅਗਵਾਈ ਹੇਠ ਇਕੱਤਰ ਹੋ ਕੇ ਵਣ ਵਿਭਾਗ ਦੇ ਜਿਲਾ ਵਣ ਮੰਡਲ ਅਫ਼ਸਰ ਪਟਿਆਲਾ ਦੇ ਦਫਤਰ ਦਾ ਘਿਰਾਓ ਕਰਕੇ ਕੇਵਲ ਇਸ ਮੰਡਲ ਨਾਲ ਸਬੰਧਤ ਰੇਂਜ ਪੱਧਰ ਦੀਆਂ ਮੰਗਾਂ ਬਾਰੇ, ਮੈਨੇਜਮੈਂਟ ਦਾ ਜੋਰ ਸ਼ੋਰ ਨਾਲ ਪਿੱਟ fਆਪਾ ਕੀਤਾ ਅਤੇ ਕਿਰਤੀ ਕਾਮਿਆਂ ਦੀਆਂ ਮੰਗਾਂ ਨੂੰ ਨਾ ਗੰਭੀਰਤਾ ਨਾਲ ਲੈਣ ਕਰਕੇ ਪੰਜਾਬ ਸਰਕਾਰ ਦੇ ਲਾਰੇਬਾਜ ਨਰਸਰੀਆਂ ਬਾਰੇ ਵੀ ਚਰਚਾ ਕੀਤੀ ਤੇ ਸਰਕਾਰ ਵਿਰੁੱਧ ਵੀ ਰੱਜ ਕੇ ਭੜਾਸ ਕੱਢੀ।
ਕਿਰਤੀ ਕਾਮਿਆਂ ਨਾਲ ਵਿਭਾਗੀ ਮੈਨੇਜਮੈਂਟ ਅਧਿਕਾਰੀਆਂ ਵਲੋਂ ਕੀਤੀ ਜਾ ਰਹੀ ਧੋਖਾ ਧੜੀ ਜਿਵੇਂ ਕਿ ਆਪਣੇ ਚੇਹਤਿਆਂ ਦਾ ਰਿਕਾਰਡ ਪੂਰਾ ਕੱਢਵਾ, ਅਤੇ ਵਧੇ ਰੇਟਾ ਦਾ ਏਰੀਅਰ ਬਕਾਇਆ ਆਪਣੇ ਚਹੇਤਿਆਂ ਨੂੰ ਪੂਰਾ ਦੇਣਾ, ਚਹੇਤਿਆਂ ਨੂੰ ਕੰਮ ਪਰ ਤਰਜੀਹ ਦੇਣੀ, ਭਾਰਤ ਸਰਕਾਰ ਦੀ ਮਨਨਰੇਗਾ ਸਕੀਮ ਦੇ ਵਰਕਰਾਂ ਤੋਂ ਵਿਭਾਗੀ ਸਟਰੀਪਾਂ ਨਰਸਰੀਆਂ ਵਿੱਚ ਗੈਰ ਕਾਂਨੂੰਨੀ ਤਰੀਕੇ ਨਾਲ ਕੰਮ ਲੈਣਾ ਅਤੇ ਵਿਭਾਗ ਦਾ ਕੰਮ ਕਰਦੇ ਪ੍ਰਕਿਰਤੀ ਕਾਮਿਆਂ ਨੂੰ ਅਣਦੇਖਾ ਕਰਨਾ। ਨਜਾਇਜ ਛਾਂਟੀ ਬੰਦ ਕਰਨੀ ਆਦਿ ਮੰਗਾਂ ਵਿਰੁੱਧ ਜੋਰਦਾਰ ਭੜਾਸ ਕੱਢੀ ਗਈ ਅਤੇ ਦਫਤਰ ਅੱਗੇ ਬੈਠ ਕੇ ਕਿਰਤੀ ਕਾਮਿਆਂ ਨੂੰ ਹੱਕੀ ਤੇ ਜਾਇਜ ਮੰਗਾਂ ਪ੍ਰਤੀ ਇਨਸਾਫ ਦਿਵਾਉਣ ਦੀ ਮੰਗ ਰੱਖੀ। ਇਸ ਮੌਕੇ ਸਰਹਿੰਦ ਪ੍ਰਧਾਨ ਹਰਚਰਨ ਸਿੰਘ ਬਦੋਛੀਕਲਾਂ, ਰੇਜ ਨਾਭਾ ਪ੍ਰਧਾਨ ਗੁਰਪ੍ਰੀਤ ਸਿੰਘ, ਕੁਲਵੰਤ ਸਿੰਘ ਥੂਹੀ, ਲਾਜੋ ਸਮਾਣਾ, ਹਰਪ੍ਰੀਤ ਸਿੰਘ ਰਾਜਪੁਰਾ, ਪਰਮਜੀਤ ਕੌਰ ਰਾਣੀ ਨਾਭਾ, ਪੰਮੀ ਮੇਜਰ ਸਿੰਘ, ਰਣ ਸਿੰਘ, ਚਰਨਜੀਤ ਸਿੰਘ ਆਦਿ ਹਾਜਰ ਸਨ।

