ਨਰਸਿੰਗ ਸਕੂਲ ਮਾਤਾ ਕੁਸ਼ੱਲਿਆ ਹਸਪਤਾਲ ਪਟਿਆਲਾ ਵਿਖੇ ਮਨਾਇਆ ਰਾਸ਼ਟਰੀ ਕੈਂਸਰ ਜਾਗਰੂਕਤਾ ਦਿਵਸ।
ਕੈਂਸਰ ਦੇ ਲੱਛਣਾਂ ਨੂੰ ਨਾ ਕਰੋ ਨਜ਼ਰ ਅੰਦਾਜ, ਜਾਂਚ ਅਤੇ ਇਲਾਜ ਜਲਦੀ ਜਰੂਰੀ: ਸਿਵਲ ਸਰਜਨ
ਪਟਿਆਲਾ, 7 ਨਵੰਬਰ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਜਿਲ੍ਹਾ ਸਿਹਤ ਵਿਭਾਗ ਵੱਲੋਂ ਨਰਸਿੰਗ ਸਕੂਲ ਮਾਤਾ ਕੁਸ਼ੱਲਿਆ ਹਸਪਤਾਲ ਪਟਿਆਲਾ ਵਿਖੇ ਕੌਮੀ ਕੈਂਸਰ ਜਾਗਰੂਕਤਾ ਦਿਵਸ ਦਾ ਆਯੋਜ਼ਨ ਕੀਤਾ ਗਿਆ।ਜਿਸ ਵਿੱਚ ਸਿਵਲ ਸਰਜਨ ਡਾ. ਰਮਿੰਦਰ ਕੌਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਦਿਵਸ ਮਨਾਉਣ ਦਾ ਮੁੱਖ ਮਕਸਦ ਲੋਕਾਂ ਵਿੱਚ ਕੈਂਸਰ ਬਾਰੇ ਜਾਗਰੂਕਤਾ ਪੈਦਾ ਕਰਨਾ ਹੈ ਤਾਂ ਕਿ ਜਲਦ ਪਛਾਣ ਕਰਕੇ ਜਲਦ ਇਲਾਜ ਸ਼ੁਰੂ ਕੀਤਾ ਜਾ ਸਕੇ । ਕੈਂਸਰ ਦੇ ਲੱਛਣਾਂ ਸਬੰਧੀ ਜਾਣਕਾਰੀ ਦਿੰਦਿਆਂ ਡਾ. ਰਮਿੰਦਰ ਕੌਰ ਨੇ ਕਿਹਾ ਛਾਤੀ ਜਾਂ ਸ਼ਰੀਰ ਵਿਚ ਗਿੱਲਟੀਆਂ, ਮਹਾਂਵਾਰੀ ਦੌਰਾਨ ਬਹੁੱਤ ਜਿਆਦਾ ਖੂਨ ਪੈਣਾ, ਪੁਰਾਣੇ ਜ਼ਖਮਾਂ ਵਿਚੋਂ ਖੂਨ ਵਗਣਾ,ਫੋੜਾ ਫਿਨਸੀ ਦਾ ਲੰਮੇ ਸਮੇਂ ਤੱਕ ਠੀਕ ਨਾ ਹੋਣਾ, ਭੋਜਨ ਨਿਗਲਣ ਵਿਚ ਥੋੜੇ ਸਮੇਂ ਤੋ ਰੁਕਾਵਟ ਹੋਣਾ,ਅੰਡਕੋਸ਼ ਵਿਚ ਸਖਤ ਗਟੋਲੀ ਆਦਿ ਲੱਛਣ ਕੈਂਸਰ ਦੀ ਨਿਸ਼ਾਨੀਆ ਹੋ ਸਕਦੀਆਂ ਹਨ।ਉੁਹਨਾਂ ਕਿਹਾ ਕਿ ਜੀਵਨ ਸ਼ੈਲੀ ਵਿਚ ਬਦਲਾਅ, ਰੋਜ਼ਾਨਾ ਕਸਰਤ, ਸਿਹਤਮੰਦ ਖੁਰਾਕ ਦੇ ਸੇਵਨ ਅਤੇ ਤੰਬਾਕੂ ਪਦਾਰਥਾਂ ਦਾ ਤਿਆਗ ਅਤੇ ਨਿਯਮਿਤ ਜਾਂਚ ਰਾਹੀ ਇਸ ਬਿਮਾਰੀ ਤੋਂ ਕਾਫੀ ਹੱਦ ਤੱਕ ਬੱਚਿਆ ਜਾ ਸਕਦਾ ਹੈ।
ਉਹਨਾਂ ਵੱਲੋ ਔਰਤਾਂ ਵਿੱਚ ਜਿਆਦਾਤਰ ਪਾਏ ਜਾਣ ਵਾਲੇ ਛਾਤੀ ਅਤੇ ਬੱਚੇਦਾਨੀ ਦੇ ਕੈਂਸਰ ਬਾਰੇ ਵੀ ਜਾਣਕਾਰੀ ਦਿੱਤੀ ਗਈ। ਜਿਲ੍ਹਾ ਪਰਿਵਾਰ ਭਲਾਈ ਅਫਸਰ ਡਾ. ਐਸ.ਜੇ.ਸਿੰਘ ਨੇ ਦੱਸਿਆ ਕਿ ਕੈਂਸਰ ਦੇ ਜਿਆਦਾਤਰ ਕੇਸਾਂ ਦਾ ਮੁੱਖ ਕਾਰਨ ਰਹਿਣ ਸਹਿਣ ਦੇ ਪੱਧਰ ਵਿਚ ਤਬਦੀਲੀ, ਤੰਬਾਕੂੂ, ਸ਼ਰਾਬ, ਜਿਆਦਾ ਮਸਾਲੇਦਾਰ ਭੋਜਨ, ਨਸ਼ੀਲੀਆ ਦਵਾਈਆਂ ਦਾ ਸੇਵਨ, ਕੰਮਕਾਰ ਵਾਲੀਆਂ ਥਾਂਵਾ ਤੇ ਰਸਾਇਣਿਕ ਵਾਤਾਵਰਣ ਵਿਚ ਵਾਧਾ ਹੋਣਾ ਹੈ। ਉਹਨਾਂ ਤੰਬਾਕੁ ਪਦਾਰਥਾਂ ਦੇ ਸੇਵਨ ਨਾਲ ਹੋਣ ਵਾਲੇ ਮੁੰਹ ਦੇ ਕੈਂਸਰ ਅਤੇ ਇਸ ਤੋਂ ਬਚਾੳ ਸਬੰਧੀ ਵੀ ਜਾਣਕਾਰੀ ਦਿੱਤੀ। ਇਸ ਮੌਕੇ ਭਾਗ ਸਿੰਘ ਡਿਪਟੀ ਮਾਸ ਮੀਡੀਆ ਅਫਸਰ ਵੱਲੋਂ ਮੁੱਖ ਮੰਤਰੀ ਕੈਂਸਰ ਰਾਹਤ ਕੋਸ਼ ਯੋਜਨਾ ਤਹਿਤ ਕੈਂਸਰ ਮਰੀਜਾਂ ਦਾ ਡੇਢ ਲੱਖ ਰੁਪਏ ਤੱਕ ਦੇ ਸਰਕਾਰੀ ਤੇ ਮਾਨਤਾ ਪਾ੍ਰਪਤ ਹਸਪਤਾਲਾਂ ਵਿਚ ਕਰਵਾਏ ਜਾ ਰਹੇ ਮੁਫਤ ਇਲਾਜ ਬਾਰੇ ਜਾਣਕਾਰੀ ਦਿੱਤੀ।ਸਿਹਤ ਸਕੀਮਾਂ ਸਬੰਧੀ ਜਾਣਕਾਰੀ ਦਿੰਦੇ ਹੋਏ ਲੋਕਾਂ ਨੂੰ ਅਯੂਸ਼ਮਾਨ ਭਾਰਤ ਮੁੱਖ ਮੰਤਰੀ ਸਰਬੱਤ ਸਿਹਤ ਬੀਮਾ ਯੋਜਨਾ ਦੇ ਅਯੂਸ਼ਮਾਨ ਕਾਰਡ ਬਣਾਉਣ ਸਬੰਧੀ ਵੀ ਕਿਹਾ ਗਿਆ।ਇਸ ਮੋਕੇ ਜਿਲ੍ਹਾ ਮਾਸ ਮੀਡੀਆ ਅਫਸਰ ਕੁਲਬੀਰ ਕੌਰ, ਡਿਪਟੀ ਮਾਸ ਮੀਡੀਆ ਅਫਸਰ ਜਸਜੀਤ ਕੌਰ, ਡੀ.ਪੀ.ਐਮ. ਰੀਤਕਾ ਗਰੋਵਰ, ਜਿਲ੍ਹਾ ਕਮਿਊਨਿਟੀ ਮੋਬਲਾਈਜਰ ਹੇਮਾ ਰਾਵਲ ਅਤੇ ਬਿੱਟੂ ਕੁਮਾਰ ਹਾਜ਼ਰ ਸਨ।

