ਵਾਈਸ ਚੈਅਰਮੈਨ ਹਰਫੂਲ ਬੋਸਰਕਲਾਂ ਦੀ ਅਗਵਾਈ ਵਿਚ 57 ਪਿੰਡਾਂ ਨੇ ਕੀਤਾ ਹਰਿਦੰਰਪਾਲ ਚੰਦੂਮਾਜਰਾ ਦਾ ਸਨਮਾਨ
ਪਿੰਡਾਂ ਵਿਚ ਵਿਕਾਸ ਦੀ ਅਕਾਲੀ ਦਲ ਕੋਈ ਕਸਰ ਬਾਕੀ ਨਹੀ ਛੱਡੇਗਾ : ਹਰਪਾਲਪੁਰ
ਪਟਿਆਲਾ (ਕੰਵਰ ਬੇਦੀ/ਮਧੂਸਾਰ ਬਿਊਰੋ)
ਸ੍ਰੋਮਣੀ ਅਕਾਲੀ ਦਲ ਦੇ ਹਲਕਾ ਸਨੋਰ ਤੇ ਇੰਚਾਰਜ ਹਰਿਦੰਰਪਾਲ ਸਿੰਘ ਚੰਦੂਮਾਜਰਾ ਨੇ ਆਖਿਆ ਹੈ ਕਿ ਅਕਾਲੀ ਭਾਜਪਾ ਸਰਕਾਰ ਹਲਕਾ ਸਨੋਰ ਵਿਚ ਵਿਕਾਸ ਪੱਖੋਂ ਕੋਈ ਵੀ ਕਸਰ ਬਾਕੀ ਨਹੀ ਛੱਡੇਗੀ।
ਹਲਕਾ ਸਨੌਰ ਵਿਚ 27 ਜੂਨ ਨੂੰ ਤਕਰੀਬਨ 6 ਕਰੌੜ ਨਾਲ ਬਣਨ ਵਾਲੀਆਂ ਇਕ ਦਰਜਨ ਸੜਕਾਂ ਦੇ ਨੀਹ ਪੱਥਰ ਰੱਖੇ ਜਾਣਗੇ ਤੇ ਪਿੰਡਾਂ ਵਿਚੋ ਧੜੇਬੰਦੀ ਖਤਮ ਕਰਵਾਕੇ ਅਕਾਲੀ ਸਰਕਾਰ ਬਣਾਉਣ ਦਾ ਰਾਹ ਪੱਧਰਾ ਕੀਤਾ ਜਾਵੇਗਾ।
ਹਲਕਾ ਸਨੋਰ ਤੇ ਇੰਚਾਰਜ ਹਰਿਦੰਰਪਾਲ ਸਿੰਘ ਚੰਦੂਮਾਜਰਾ ਬਲਾਕ ਸੰਮਤੀ ਸਨੌਰ ਦੇ ਦਫਤਰ ਵਿਖੇ ਵਾਈਸ ਚੈਅਰਮੈਨ ਹਰਫੂਲ ਸਿੰਘ ਬੋਸਰਕਲਾਂ ਦੀ ਅਗਵਾਈ ਵਿਚ 57 ਪਿੰਡਾਂ ਦੇ ਸਰਪੰਚਾਂ ਵਲੋਂ ਉਹਨਾਂ ਦੇ ਰੱਖੇ ਸਨਮਾਨ ਸਮਾਰੋਹ ਮੋਕੇ ਹੋਏ ਇਕ ਵਿਸਾਲ ਸਮਾਗਮ ਵਿਚ ਬੋਲ ਰਹੋ ਸਨ। ਇਸ ਮੋਕੇ ਸਮੁੱਚੇ ਸਰਪੰਚਾਂ ਨੇ ਹਰਦਿੰਰਪਾਲ ਚੰਦੂਮਾਜਰਾ ਨੂੰ ਜਿੱਤ ਦਿਵਾਉਣ ਦਾ ਭਰੋਸਾ ਦਿਵਾਇਆ ਤੇ ਚੈਅਰਮੈਨ ਹਰਵਿੰਦਰਪਾਲ ਸਿੰਘ ਹਰਪਾਲਪੁਰ ਦਾ ਵੀ ਵਿਸੇਸ ਸਨਮਾਨ ਵੀ ਕੀਤਾ ਗਿਆ ।
ਹਲਕਾ ਸਨੋਰ ਤੇ ਇੰਚਾਰਜ ਹਰਿਦੰਰਪਾਲ ਸਿੰਘ ਚੰਦੂਮਾਜਰਾ ਨੇ ਇਸ ਮੋਕੇ ਆਖਿਆ ਅਕਾਲੀ ਭਾਜਪਾ ਸਰਕਾਰ ਦਾ ਮੁੱਖ ਟੀਚਾ ਪੰਜਾਬ ਦਾ ਵਿਕਾਸ ਹੈ ਤੇ ਇਸੇ ਤਹਿਤ ਪੰਜਾਬ ਦੇ ਲੋਕਾਂ ਦੀਆਂ ਸਮੱਸਿਆਵਾਂ ਹੱਲ ਕੀਤੀਆਂ ਜਾ ਰਹੀਆਂ ਹਨ।
ਉਹਨਾਂ ਆਖਿਆ ਕਿ ਸ਼੍ਰੋਮਣੀ ਅਕਾਲੀ ਦਲ-ਭਾਜਪਾ ਦੀ ਸਰਕਾਰ ਬਣਾਉਣ ਵਿੱਚ ਪੰਜਾਬ ਦੇ ਨੌਜਵਾਨਾਂ ਦੀ ਅਹਿਮ ਭੂਮਿਕਾ ਰਹੀ ਹੈ, ਜਿਸਦੇ ਚਲਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਵੱਲੋਂ ਨੌਜਵਾਨਾਂ ਨੂੰ ਪ੍ਰਤੀਨਿਧਤਾ ਦਿੱਤੀ ਜਾ ਰਹੀ ਹੈ। ਉਹਨਾਂ ਆਖਿਆ ਕਿ 27 ਜੂਨ ਨੂੰ ਸਭ ਤੋਂ ਪਹਿਲਾ ਮੈਂਬਰ ਪਾਰਲੀਮੈਂਟ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਸਵੇਰੇ 10 ਵਜੇ 3 ਕਰੌੜ ਦੀ ਲਾਗਤ ਨਾਲ ਬਣਨ ਵਾਲੀ ਨਨੀਓਲਾ ਸੜਕ ਦਾ ਨੀਹ ਪੱਥਰ ਰੱਖਣਗੇ ਤੇ ਇਸ ਤੋਂ ਬਾਅਦ ਬਲਾਕ ਸੰਮਤੀ ਮੈਂਬਰ ਹਰਫੂਲ ਸਿੰਘ ਬੋਸਰਕਲਾਂ ਦੀ ਅਗਵਾਈ ਵਿਚ ਬੌਸਰਕਲਾਂ ਤੋਂ ਸਨੋਰ ਸੜਕ ਦਾ ਨੀਹ ਪੱਥਰ , ਭੁਨਰਹੇੜੀ ਤੋਂ ਉਪਲੀ ਸੜਕ, ਜੁਲਕਾਂ ਤੋਂ ਮੱਘਰ ਸਾਹਿਬ , ਤਾਜਲਪੁਰ ਤੋਂ ਨਿਆਮਦੀਪੁਰ ਸਮੇਤ ਇਕ ਦਰਜਨ ਸੜਕਾਂ ਦੇ ਨੀਹ ਪੱਥਰ ਰੱਖੇ ਜਾਣਗੇ ਤੇ ਕੰਮ ਵੀ ਜੰਗੀ ਪੱਧਰ ਤੇ ਸ਼ੁਰੂ ਹੋ ਜਾਵੇਗਾ ।
ਇਸ ਮੋਕੇ ਚੈਅਰਮੈਨ ਹਰਵਿੰਦਰਪਾਲ ਸਿੰਘ ਹਰਪਾਲਪੁਰ ਨੇ ਆਖਿਆ ਕਿ ਪਿੰਡਾਂ ਦੇ ਵਿਕਾਸ ਲਈ ਸਰਕਾਰ ਪੂਰੀ ਤਰਾਂ ਵੱਚਨਵੱਧ ਹੈ ਤੇ ਸਨੋਰ ਹਲਕੇ ਦੇ ਪਿੰਡਾਂ ਦੇ ਰਹਿੰਦੇ ਕੰਮਾਂ ਦੀਆਂ ਲਿਸਟਾਂ ਬਣਵਾਈਆਂ ਜਾ ਰਹੀਆਂ ਹਨ ਤਾਂ ਜੋ ਪਿੰਡਾਂ ਦੇ ਕੰਮਾਂ ਨੂੰ ਤੇਜੀ ਨਾਲ ਪੂਰਾ ਕਰਵਾਈਆ ਜਾ ਸਕੇ ।
ਇਸ ਮੋਕੇ ਵਾਈਸ ਚੈਅਰਮੈਨ ਹਰਫੂਲ ਸਿੰਘ ਬੋਸਰਕਲਾਂ ਨੇ ਆਖਿਆ ਕਿ ਹਲਕਾ ਇੰਚਾਰਜ ਹਰਿਦੰਰਪਾਲ ਸਿੰਘ ਚੰਦੂਮਾਜਰਾ ਦੀ ਅਗਵਾਈ ਵਿਚ ਹਲਕਾ ਸਨੋਰ ਦਾ ਵਿਕਾਸ ਤੇਜੀ ਨਾਲ ਹੋਵੇਗਾ ਤੇ ਸਨੋਰ ਬਲਾਕ ਦੇ 57 ਪਿੰਡ ਅਕਾਲੀ ਦਲ ਨੂੰ ਇਥੋ ਵੱਡੀ ਜਿੱਤ ਦਿਵਾਉਣਗੇ । ਇਸ ਮੋਕੇ ਵਿਸੇਸ ਤੋਰ ਤੇ ਪ੍ਰੋ ਪ੍ਰੇਮ ਸਿਘ ਚੰਦੂਮਾਜਰਾ ਦੇ À. ਐਸ. ਡੀ ਜਗਜੀਤ ਸਿੰਘ ਕੋਲੀ , ਬੀ ਡੀ ਪੀ À ਦਿਲਾਵਰ ਕੌਰ , ਕ੍ਰਿਸਨ ਸਿੰਘ ਚੋਰਾ ਬਲਾਕ ਸੰਮਤੀ ਮੈਂਬਰ, ਰਣਧੀਰ ਸਿੰਘ, ਧਰਮਪਾਲ ਗਨੌਰ, ਸਤਪਾਲ ਸਿੰਘ ਪੰਜੋਲਾ, ਹਰਕੇਸ ਮਿਤਲ, ਜੋਗਾ ਸਿੰਘ , ਅਮਰਜੀਤ ਸਿੰਘ ਡਰੋਲਾ, ਵਿਸਾਖਾ ਸਿੰਘ, ਹਰਮਿੰਦਰ ਸਿੰਘ ਜੋਗੀਪੁਰ ਜਿਲਾ ਪ੍ਰੀਸਦ ਮੈਂਬਰ, ਗੁਰਜੰਟ ਸਿੰਘ ਸਰਕਲ ਜਥੇਦਾਰ , ਤੇਜਾ ਸਿੰਘ ਕਾਨਾਹੇੜੀ, ਨਰੰਜਣ ਸਿੰਘ, ਅਮਰਜੀਤ ਸਿੰਘ ਨੋਗਾਵਾਂ, ਜਸਵਿੰਦਰ ਸਿੰਘ ਬੱਤਾ, ਸੁਖਵਿੰਦਰ ਸਿੰਘ ਨੂਰਖੇੜੀਆਂ , ਹਰਮੇਲ ਸਿੰਘ ਬੋਸਰਕਲਾਂ ਸਰਪੰਚ, ਸੁਖਵੀਰ ਸੋਂਘ ਅਸਰਪੁਰ, ਗੁਰਬਚਨ ਸਿੰਘ ਪੂਨੀਆਂ , ਭਿੰਦਰ ਮਰਦਾਹੇੜੀ, ਮਾਨ ਜੋਲਾ, ਬਲਦੇਵ ਸਿੰਘ , ਲਖਵਿੰਦਰ ਸਿੰਘ ਨੋਗਾਵਾਂ , ਰਾਮ ਲਾਲ , ਜੈ ਸਿੰਘ ਡਕਾਲਾ ਦਰਜਨਾਂ ਸਰਪੰਚ ਤੇ ਵਿਸੇਸ ਤੋਰ ਤੇ ਪ੍ਰੋ ਪ੍ਰੇਮ ਸਿਘ ਚੰਦੂਮਾਜਰਾ ਦੇ À. ਐਸ. ਡੀ ਜਗਜੀਤ ਸਿੰਘ ਕੋਲੀ, ਜਸਪਾਲ ਸਿੰਘ ਗਗਰੋਲੀ ਅਕਾਲੀ ਨੇਤਾ ਵੀ ਹਾਜਰ ਸਨ।

