ਹਰਨੇਕ ਸਿੰਘ ਨੇਕੀ ਮਾਮਲੇ ਚ ਕੋਰਟ ਨੇ ਤਿੰਨ ਦੋਸ਼ੀਆਂ ਨੂੰ ਸੁਣਾਈ ਸਜ਼ਾ
ਆਕਲੈਂਡ- (ਮਧੂਸਾਰ ਬਿਊਰੋ) ਨਿਊਜ਼ੀਲੈਂਡ ‘ਚ ਆਕਲੈਂਡ ਦੇਇਕ ਪ੍ਰਸਿੱਧ ਰੇਡੀਓ ਸਟੇਸ਼ਨ ਚਲਾਉਣ ਵਾਲੇ ਭਾਰਤੀ ਮੂਲ ਦੇ ਸਿੱਖ ਵਿਅਕਤੀ ਹਰਨੇਕ ਸਿੰਘ ਨੇਕੀ ਦਾ ਕਤਲ ਕਰਨ ਦੀ ਸਾਜ਼ਿਸ਼ ਰਚਣ ਦੇ ਮਾਮਲੇ ‘ਚ ਕੋਰਟ ਨੇ 3 ਖਾਲਿਸਤਾਨੀ ਸਮਰਥਕ ਵਿਅਕਤੀਆਂ ਨੂੰ ਸਜ਼ਾ ਸੁਣਾਈ ਹੈ। ਹਰਨੇਕ ਸਿੰਘ ਖਾਲਿਸਤਾਨੀ ਵਿਚਾਰਧਾਰਾ ਦੇ ਕੱਟੜ ਆਲੋਚਕ ਰਹੇ ਹਨ ਅਤੇ ਇਸ ਲਈ ਉਹ ਇਨ੍ਹਾਂ ਕੱਟੜਪੰਥੀਆਂ ਦੇ ਨਿਸ਼ਾਨੇ ‘ਤੇ ਆ ਗਏ। ਕੇਸ ‘ਚ ਸਰਬਜੀਤ ਸਿੰਘ ਸਿੱਧੂ (27), ਸੁਖਪ੍ਰੀਤ ਸਿੰਘ (44) ਅਤੇ ਇਕ ਹੋਰ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਹੈ। ਮਾਮਲੇ ਦੀ ਸੁਣਵਾਈ ਦੌਰਾਨ ਜੱਜ ਮਾਰਕ ਵੁਲਫੋਰਡ ਨੇ ਸਿੱਖ ਭਾਈਚਾਰੇ ਦੀ ਸੁਰੱਖਿਆ ਅਤੇ ਧਾਰਮਿਕ ਕੱਟੜਪੰਥ ਦੇ ਖਿਲਾਫ ਸਖ਼ਤੀ ਨਾਲ ਰੋਕ ‘ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਸਜ਼ਾ ਸੁਣਾਉਣ ਦੇ ਮਾਮਲੇ ਵਿਚ ਸਾਨੂੰ ਬਿਲਕੁਲ ਵੱਖਰਾ ਤਰੀਕਾ ਅਪਣਾਉਣਾ ਹੋਵੇਗਾ।
ਆਕਲੈਂਡ ਕੋਰਟ ਦੁਆਰਾ ਮੁੱਖ ਦੋਸ਼ੀ ਮਾਸਟਰਮਾਇੰਡ ਨੂੰ 13 ਸਾਲ ਦੀ ਸਜ਼ਾ ਸੁਣਾਈ ਹੈ। ਦੂਜੇ ਸਾਥੀ ਨੂੰ ਕੋਰਟ ਨੇ ਸਾਢੇ 9 ਸਾਲ ਦੀ ਸਜ਼ਾ ਸੁਣਾਈ ਹੈ। ਨਾਲ ਹੀ ਤੀਜੇ ਦੋਸ਼ੀ ਨੂੰ ਪੁਲਸ 6 ਮਹੀਨਿਆਂ ਲਈ ਘਰ ਦੇ ਅੰਦਰ ਨਜ਼ਰਬੰਦ ਰੱਖੇ ਹੀ। ਇਸਦੇ ਆਦੇਸ਼ ਆਕਲੈਂਡ ਦੀ ਪੁਲਸ ਨੂੰ ਦੇ ਦਿੱਤੇ ਗਏ ਹਨ। ਉਥੇ ਹੀ ਕੇਸ ‘ਚ ਜਗਰਾਜ ਸਿੰਘ ਅਤੇ ਗੁਰਬਿੰਦਰ ਸਿੰਘ ਨਾਂ ਦੇ ਵਿਅਕਤੀਆਂ ਨੂੰ ਪੁਖਤਾ ਸਬੂਤ ਨਾ ਮਿਲਣ ਦੇ ਚਲਦੇ ਕੋਰਟ ਨੇ ਬਰੀ ਕਰ ਦਿੱਤਾ ਹੈ। ਜਦੋਂਕਿ, ਜੋਬਨਪ੍ਰੀਤ ਸਿੰਘ ਅਤੇ ਹਰਦੀਪ ਸਿੰਘ ਸੰਧੂ ਦੀ ਸ਼ਮੂਲੀਅਤ ਨੂੰ ਲੈ ਕੇ ਅਗਲੇ ਸਾਲ ਦੀ ਸ਼ੁਰੂਆਤ ‘ਚ ਸੁਣਵਾਈ ਕੀਤੀ ਜਾਵੇਗੀ।

