ਪਟਿਆਲਾ

ਆਮ ਆਦਮੀ ਪਾਰਟੀ ਵੱਲੋਂ ਪੰਜਾਬ ਦੇ ਹਰ ਇੱਕ ਪਿੰਡ ਦੀ ਬਦਲੀ ਜਾਵੇਗੀ ਨੁਹਾਰ : ਤੇਜਿੰਦਰ ਮਹਿਤਾ

21 ਮੈਂਬਰ ਕਮੇਟੀ ਤੋਂ ਪਿੰਡਾਂ ਚ ਲੋਕ ਲੈਣਗੇ ਹਰ ਇਕ ਸਲਾਹ : ਤੇਜਿੰਦਰ ਮਹਿਤਾ

ਪਟਿਆਲਾ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਆਮ ਆਦਮੀ ਪਾਰਟੀ ਦੇ ਜਿਲਾ ਪ੍ਰਧਾਨ ਅਤੇ ਹਲਕਾ ਰਾਜਪੁਰਾ ਦੇ ਬਲਾਕ ਪ੍ਰਭਾਰੀ ਤੇਜਿੰਦਰ ਮਹਿਤਾ ਦੀ ਅਗਵਾਈ ਹੇਠ ਬਲਾਕ ਪ੍ਰਧਾਨਾਂ ਦੇ ਨਾਲ ਮੀਟਿੰਗ ਕੀਤੀ ਗਈ ਤੇ ਇਸ ਦੀ ਪ੍ਰਧਾਨਗੀ ਹਲਕਾ ਰਾਜਪੁਰਾ ਤੋਂ ਵਿਧਾਇਕ ਨੀਨਾ ਮਿੱਤਲ ਵੱਲੋਂ ਕੀਤੀ ਗਈ। ਪਾਰਟੀ ਵੱਲੋਂ ਨਿਯੁਕਤ ਕੀਤੇ ਪ੍ਰਭਾਰੀਆਂ ਤੇ ਬਲਾਕ ਪ੍ਰਧਾਨਾਂ ਵੱਲੋਂ ਹਲਕਾ ਰਾਜਪੁਰਾ ਦੇ ਵਿੱਚ ਪੈਣ ਵਾਲੇ ਪਿੰਡਾਂ ਦੇ ਵਿੱਚ ਘਰ ਘਰ ਜਾ ਕੇ ਦੋਰਾ ਕੀਤਾ ਤੇ ਲੋਕਾਂ ਨੂੰ ਪਾਰਟੀ ਦੀਆਂ ਲੋਕ ਪੱਖੀ ਨੀਤੀਆਂ ਸਬੰਧੀ ਜਾਣਕਾਰੀ ਦਿੱਤੀ। ਇਸ ਮੌਕੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਪ੍ਰਭਾਰੀ ਤੇਜਿੰਦਰ ਮਹਿਤਾ ਨੇ ਦੱਸਿਆ ਕਿ ਆਮ ਆਦਮੀ ਪਾਰਟੀ ਵੱਲੋਂ ਪੰਜਾਬ ਨੂੰ ਰੰਗਲਾ ਬਣਾਉਣ ਲਈ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਨੀਤੀਆਂ ਤਿਆਰ ਕੀਤੀਆਂ ਗਈਆਂ ਹਨ। ਇਸ ਦੇ ਤਹਿਤ ਅੱਜ ਪਾਰਟੀ ਵਰਕਰਾਂ ਤੇ ਪ੍ਰਭਾਰੀਆਂ ਤੇ ਬਲਾਕ ਪ੍ਰਧਾਨਾਂ ਵਿਚਕਾਰ ਮੀਟਿੰਗ ਕੀਤੀ ਗਈ ਹੈ। ਇਸ ਦੌਰਾਨ ਪਾਰਟੀ ਨੇ ਫੈਸਲਾ ਕੀਤਾ ਹੈ ਕਿ ਪਿੰਡਾਂ ਦੇ ਵਿੱਚ 21 ਮੈਂਬਰੀ ਕਮੇਟੀ ਦਾ ਗਠਨ ਕੀਤਾ ਜਾਵੇਗਾ ਜਿਸਦੇ ਵਿੱਚ ਐਸਸੀ, ਬੀਸੀ, ਜਨਰਲ, ਨੌਜਵਾਨ, ਮਹਿਲਾਵਾਂ, ਦੁਕਾਨਦਾਰ, ਸਾਬਕਾ ਸਰਵਿਸਮੈਨ ਤੇ ਹੋਰ ਕੈਟਾਗਰੀ ਦੇ ਦੋ ਮੈਂਬਰ ਨਿਯੁਕਤ ਕੀਤੇ ਜਾਣਗੇ। ਕਮੇਟੀ ਵੱਲੋਂ ਪਹਿਲਾਂ ਪਿੰਡਾਂ ਦੇ ਵਿੱਚ ਹੋਣ ਵਾਲੇ ਵਿਕਾਸ ਕਾਰਜਾਂ ਸਬੰਧੀ ਚਰਚਾ ਕੀਤੀ ਜਾਵੇਗੀ

ਤੇ ਉਸ ਦੀ ਰਿਪੋਰਟ ਉਹ ਸਬੰਧਤ ਐਮਐਲਏ,ਪਾਰਟੀ ਅਹੁਦੇਦਾਰਾਂ ਤੇ ਪੰਚਾਇਤ ਮੂਹਰੇ ਵੀ ਰੱਖ ਸਕੇਗੀ। ਸਰਕਾਰ ਦੇ ਇਸ ਫੈਸਲੇ ਦੇ ਨਾਲ ਜਿੱਥੇ ਭਾਈਚਾਰਕ ਸਾਂਝ ਵੱਧੇਗੀ ਉਥੇ ਹੀ ਪਿੰਡਾਂ ਦੇ ਵਿੱਚ ਹੋਣ ਵਾਲੇ ਵਿਕਾਸ ਦੇ ਨਾਲ ਉਹਨਾਂ ਦੀ ਨੁਹਾਰ ਵੀ ਬਦਲੇਗੀ। ਇਸ ਉਪਰੰਤ ਵਿਧਾਇਕ ਨੀਨਾ ਮਿੱਤਲ ਨੇ ਦੱਸਿਆ ਕਿ ਆਮ ਆਦਮੀ ਪਾਰਟੀ ਵੱਲੋਂ ਲਿਆ ਗਿਆ ਇਹ ਇੱਕ ਸ਼ਲਾਘਾਯੋਗ ਫੈਸਲਾ ਹੈ। ਸਰਕਾਰ ਦੇ ਇਸ ਫੈਸਲੇ ਦੇ ਨਾਲ ਹਰ ਇੱਕ ਵਰਗ ਨੂੰ ਫਾਇਦਾ ਮਿਲੇਗਾ। ਐਮਐਲਏ ਨੀਨਾ ਮਿੱਤਲ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪਿੰਡਾਂ ਦੇ ਵਿਕਾਸ ਕਾਰਜਾਂ ਲਈ ਕਰੋੜਾਂ ਰੁਪਏ ਦੇ ਫੰਡ ਜਾਰੀ ਕੀਤੇ ਜਾ ਰਹੇ ਹਨ। ਇਨਾ ਫੰਡਾਂ ਦੇ ਨਾਲ ਪਿੰਡਾਂ ਦੇ ਛੱਪੜ, ਸੜਕਾਂ, ਧਰਮਸ਼ਾਲਾਵਾਂ, ਸਕੂਲਾਂ, ਡਰੇਨਿੰਗ ਸਿਸਟਮ ਤੇ ਸਾਫ਼ ਪਾਣੀ ਦੀ ਸਪਲਾਈ ਲਈ ਪ੍ਰੋਜੈਕਟ ਤਿਆਰ ਕੀਤੇ ਜਾ ਰਹੇ ਹਨ। ਆਉਣ ਵਾਲੇ ਸਮੇਂ ਦੇ ਵਿੱਚ ਪਿੰਡਾਂ ਦੇ ਲੋਕਾਂ ਨੂੰ ਕਿਸੇ ਵੀ ਬੁਨਿਆਦੀ ਦਿੱਕਤ ਦਾ ਸਾਹਮਣਾ ਨਹੀਂ ਕਰਨਾ ਪਵੇਗਾ। ਐਮਐਲਏ ਨੀਨਾ ਮਿੱਤਲ ਨੇ ਕੇਂਦਰ ਦੀ ਭਾਜਪਾ ਸਰਕਾਰ ਨੂੰ ਅੜੇ ਹੱਥੇ ਲੈਂਦਿਆਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਪੰਜਾਬ ਦੇ ਰੂਰਲ ਡਿਵੈਲਪਮੈਂਟ ਫੰਡ ਜੋ ਰੋਕੇ ਜਾ ਰਹੇ ਹਨ ਉਹ ਫੈਸਲਾ ਬਿਲਕੁਲ ਹੀ ਗਲਤ ਹੈ। ਇਹਨਾਂ ਫੰਡਾਂ ਦੇ ਰਾਹੀਂ ਹੀ ਪਿੰਡਾਂ ਦੀਆਂ ਲਿੰਕ ਸੜਕਾਂ ਤਿਆਰ ਕੀਤੀਆਂ ਜਾਂਦੀਆਂ ਸਨ ਜਿਸ ਦੇ ਨਿਰਮਾਣ ਕਾਰਜ ਹੁਣ ਫੰਡਾਂ ਦੀ ਘਾਟ ਕਾਰਨ ਰੁਕ ਗਏ ਹਨ। ਇਸ ਸਮੱਸਿਆ ਦੇ ਹੱਲ ਲਈ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਹੱਲ ਕੱਢਣ ਲਈ ਕੇਂਦਰ ਸਰਕਾਰ ਨਾਲ ਲਗਾਤਾਰ ਰਾਬਤਾ ਕਾਇਮ ਕੀਤਾ ਜਾ ਰਿਹਾ ਹੈ। ਤਾਂ ਕਿ ਰੂਲਰ ਡਿਵੈਲਪਮੈਂਟ ਫੰਡ ਬਹਾਲ ਹੋ ਸਕਣ। ਇਸ ਮੌਕੇ ਪ੍ਰਭਾਰੀ ਰਮੇਸ਼ ਸ਼ਰਮਾ, ਪ੍ਰਭਾਰੀ ਸੁਭਾਸ਼ ਸ਼ਰਮਾ, ਪ੍ਰਭਾਰੀ ਸਵਰਨਜੀਤ ਕੌਰ, ਬਲਾਕ ਪ੍ਰਧਾਨ ਲੱਕੀ ਸੰਧੂ, ਬਲਾਕ ਪ੍ਰਧਾਨ ਮੇਜਰ ਸਿੰਘ ਬਖਸ਼ੀ ਵਾਲਾ, ਬਲਾਕ ਪ੍ਰਧਾਨ ਪ੍ਰਦੀਪ ਸਿੰਘ ਉਰਦਨ, ਬਲਾਕ ਪ੍ਰਧਾਨ ਸਤਨਾਮ ਸਿੰਘ, ਬਲਾਕ ਪ੍ਰਧਾਨ ਵਿਕਰਮਜੀਤ ਸਿੰਘ ਪਾਸੀ ਆਦਿ ਹਾਜ਼ਰ ਸਨ।

Leave a Reply

Your email address will not be published. Required fields are marked *