ਭ੍ਰਿਸ਼ਟਾਚਾਰ ਦਾ ਸੱਭ ਤੋਂ ਵੱਧ ਪ੍ਰਭਾਵ ਗਰੀਬ ‘ਤੇ – ਮੁੱਖ ਮੰਤਰੀ ਮਨੋਹਰ ਲਾਲ
ਆਰਥਕ, ਨੈਤਿਕ ਅਤੇ ਚਰਿੱਤਰਿਕ ਭ੍ਰਿਸ਼ਟਾਚਾਰ ਤੋਂ ਮੁਕਤੀ ਪਾਉਣਾ ਜਰੂਰੀ ਹੈ – ਮੁੱਖ ਮੰਤਰੀ
ਮਿਸ਼ਨ ਕਰਮਯੋਗੀ ਚਲਾ ਕੇ ਕਰਮਚਾਰੀਆਂ ਤੇ ਅਧਿਕਾਰੀਆਂ ਨੂੰ ਬਣਾਇਆ ਜਾ ਰਿਹਾ ਹੈ ਚਰਿੱਤਰਵਾਨ
ਚੰਡੀਗੜ੍ਹ, 9 ਦਸੰਬਰ -(ਮਧੂਸਾਰ ਬਿਊਰੋ) ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਭ੍ਰਿਸ਼ਟਾਚਾਰ ਦਾ ਸੱਭ ਤੋਂ ਵੱਧ ਪ੍ਰਭਾਵ ਗਰੀਬ ਵਿਅਕਤੀ ‘ਤੇ ਪੈਂਦਾ ਹੈ। ਭ੍ਰਿਸ਼ਟਾਚਾਰੀ ਗਰੀਬ ਵਿਅਕਤੀ ਦਾ ਹੱਕ ਮਾਰਕੇ ਖੁਦ ਨੂੰ ਸਮਾਜ ਵਿਚ ਪ੍ਰਤਿਸ਼ਠਤ ਦਿਖਾਉਣ ਦਾ ਕੰਮ ਕਰਦੇ ਹਨ। ਇਸ ਲਈ ਸਾਨੂੰ ਸਮਾਜ ਦੇ ਨਾਲ ਸਬੰਧ ਜੋੜ ਕੇ ਸਮਾਜ ਸੇਵਾ ਦੀ ਜਿਮੇਵਾਰੀ ਨਿਭਾਉਣੀ ਚਾਹੀਦੀ ਹੈ ਅਤੇ ਭ੍ਰਿਸ਼ਟਾਚਾਰ ਨੂੰ ਪੂਰੀ ਤਰ੍ਹਾ ਖਤਮ ਕਰਨ ਦਾ ਯਤਨ ਕਰਨਾ ਚਾਹੀਦਾ ਹੈ। ਭ੍ਰਿਸ਼ਟਾਚਾਰ ਤੋਂ ਦੂਰ ਰਹਿ ਕੇ ਦੇਸ਼ ਤੇ ਸੂਬੇ ਨੂੰ ਅੱਗੇ ਵਧਾਉਣ ਦਾ ਯਤਨ ਕਰਨਾ ਚਾਹੀਦਾ ਹੈ।
ਮੁੱਖ ਮੰਤਰੀ ਅੱਜ ਪੰਚਕੂਲਾ ਦੇ ਲੋਕ ਨਿਰਮਾਣ ਰੇਸਟ ਹਾਊਸ ਵਿਚ ਹਰਿਆਣਾ ਭ੍ਰਿਸ਼ਟਾਚਾਰ ਨਿਰੋਧਕ ਬਿਊਰੋ ਵੱਲੋਂ ਕੌਮਾਂਤਰੀ ਭ੍ਰਿਸ਼ਟਾਚਾਰ ਵਿਰੋਧੀ ਦਿਵਸ 'ਤੇ ਪ੍ਰਬੰਧਿਤ ਪ੍ਰੋਗ੍ਰਾਮ ਨੂੰ ਸੰਬੋਧਿਤ ਕਰ ਰਹੇ ਸਨ। ਇਸ ਦੌਰਾਨ ਸੂਬੇ ਦੇ 9 ਜਿਲ੍ਹਿਆਂ ਦੇ 25 ਸਥਾਨਾਂ 'ਤੇ, ਜਿੱਥੇ ਮਿਸ਼ਨ ਕਰਮਯੋਗੀ ਦੀ ਟ੍ਰੇਨਿੰਗ ਦਿੱਤੀ ਜਾ ਰਹੀ ਹੈ, ਉੱਥੇ ਵੀ ਅਧਿਕਾਰੀ ਤੇ ਕਰਮਚਾਰੀ ਆਨਲਾਇਨ ਇਸ ਪ੍ਰੋਗ੍ਰਾਮ ਨਾਲ ਜੁੜੇ। ਇਸ ਮੌਕੇ 'ਤੇ ਮੁੱਖ ਮੰਤਰੀ ਨੇ ਸੂਬੇ ਵਿਚ ਭ੍ਰਿਸ਼ਟਾਚਾਰ ਰੋਕਨ ਵਿਚ ਸ਼ਲਾਘਾਯੋਗ ਕੰਮ ਕਰਨ ਵਾਲੇ 16 ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਸਨਮਾਨਿਤ ਕੀਤਾ।
ਮੁੱਖ ਮੰਤਰੀ ਨੇ ਕਿਹਾ ਕਿ ਪੂਰੀ ਦੁਨੀਆ ਵਿਚ ਭ੍ਰਿਸ਼ਟਾਚਾਰ ਵਿਸ਼ਾ 'ਤੇ ਅੱਜ ਦੇ ਦਿਨ ਚਰਚਾ ਹੋ ਰਹੀ ਹੈ। ਭ੍ਰਿਸ਼ਟਾਚਾਰ ਕਿਸੇ ਦੇਸ਼ ਤੇ ਸੂਬੇ ਤਕ ਹੀ ਸੀਮਤ ਨਹੀਂ ਹੈ ਸਗੋ ਪੂਰੀ ਦੁਨੀਆ ਵਿਚ ਘੱਟ ਜਾਂ ਵੱਧ ਮਿਲਦਾ ਹੈ। ਇਸ ਤੋਂ ਮੁਕਤ ਹੋਣ ਦੇ ਲਈ ਸਾਨੂੰ ਲਗਾਤਾਰ ਯਤਨ ਕਰਨਾ ਹੋਵੇਗਾ। ਮੁੱਖ ਮੰਤਰੀ ਨੇ ਕਿਹਾ ਕਿ ਭ੍ਰਿਸ਼ਟਾਚਾਰ 'ਤੇ ਰੋਕ ਲਗਾਉਣ ਲਈ ਜਨ ਜਾਗਰਣ ਦੀ ਕੋਈ ਕਮੀ ਨਹੀਂ ਹੈ। ਕਮੀ ਹੈ ਤਾਂ ਸਿਰਫ ਸੰਸਕਾਰਾਂ ਦੀ ਹੈ। ਜੇਕਰ ਅਸੀਂ ਜੀਵਨ ਵਿਚ ਸੰਸਕਾਰ ਅਤੇ ਸੰਤੋਸ਼ ਦੇ ਭਾਵ ਦਾ ਸਮਾਵੇਸ਼ ਕਰ ਲੈਣ ਤਾਂ ਭ੍ਰਿਸ਼ਟਾਚਾਰ ਤੋਂ ਮੁਕਤੀ ਪਾਈ ਜਾ ਸਕਦੀ ਹੈ। ਉਨ੍ਹਾਂ ਨੇ ਕਿਹਾ ਕਿ ਆਰਥਕ ਨੈਤਿਕ ਅਤੇ ਚਰਿਤਰਿਕ ਭ੍ਰਿਸ਼ਟਾਚਾਰ ਤੋਂ ਮੁਕਤੀ ਪਾਉਣਾ ਜਰੂਰੀ ਹੈ। ਉਨ੍ਹਾਂ ਨੇ ਕਿਹਾ ਕਿ ਭ੍ਰਿਸ਼ਟਾਚਾਰ ਦੇਸ਼ ਤੇ ਸਮਾਜ ਨੂੰ ਖੋਖਲਾ ਕਰਨ ਦਾ ਕੰਮ ਕਰ ਰਹੇ ਹਨ। ਭ੍ਰਿਸ਼ਟਾਚਾਰ ਇਕ ਤਰ੍ਹਾ ਦਾ ਕੈਂਸਰ ਹੈ, ਜਿਸ ਦੇ ਘਾਤਕ ਨਤੀਜੇ ਹੁੰਦੇ ਹਨ। ਇਸ ਤੋਂ ਇਲਾਵਾ ਚਾਰਿਤਰਿਕ ਭ੍ਰਿਸ਼ਟਾਚਾਰ ਦੀ ਸੋਚ ਵਾਲੇ ਵਿਅਕਤੀ ਸਮਾਜ ਵਿਚ ਆਪਣਾ ਲੋਕਤਾਲਜ ਵਧਾਉਣ ਲਈ ਭ੍ਰਿਸ਼ਟਾਚਾਰ ਕਰਦੇ ਹਨ।
ਮੁੱਖ ਮੰਤਰੀ ਨੇ ਸਾਬਕਾ ਪ੍ਰਧਾਨ ਮੰਤਰੀ ਸ੍ਰੀ ਲਾਲ ਬਹਾਦੁਰ ਸ਼ਾਸਤਰੀ, ਚਾਣਕਯ ਅਤੇ ਚੰਡੀਗੜ੍ਹ ਨਿਵਾਸੀ ਸਮਾਜਸੇਵੀ ਜਗਦੀਸ਼ਆਹੁਜਾ ਦੇ ਜੀਵਨ ਦਾ ਉਦਾਹਰਣ ਦੇ ਕੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਉਨ੍ਹਾਂ ਦੇ ਜੀਵਨ ਤੋਂ ਪ੍ਰੇਰਣਾ ਲੈ ਕੇ ਕੰਮ ਕਰਨ। ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਪ੍ਰਧਾਨ ਮੰਤਰੀ ਬਨਦੇ ਹੀ ਇਕ ਟੀਚਾ ਤੈਅ ਕੀਤਾ ਸੀ ਕਿ ਸੱਭ ਤੋਂ ਪਹਿਲਾਂ ਆਪਣੀ ਰਾਜਨੀਤਿਕ ਬਿਰਾਦਰੀ ਦੀ ਛਵੀਂ ਨੂੰ ਕਾਇਮ ਰੱਖਣ ਦਾ ਕੰਮ ਕਰਣਗੇ। ਇਹ ਚੌਨਤੀਪੂਰਨ ਕੰਮ ਨੂੰ ਉਨ੍ਹਾਂ ਨੇ ਸੰਭਵ ਕਰ ਕੇ ਦਿਖਾਇਆ ਹੈ।
ਉਨ੍ਹਾਂ ਨੇ ਕਿਹਾ ਕਿ ਸਰਕਾਰ ਨੇ ਭਰਤੀਆਂ ਵਿਚ ਪਾਰਦਰਸ਼ਿਤਾ ਰੱਖੀ ਅਤੇ ਕਿਸੇ ਵੀ ਬਿਨੈਕਾਰ ਦੇ ਨਾਲ ਭੇਦਭਾਵ ਨਹੀਂ ਕੀਤਾ। ਮੈਰਿਟ ਆਧਾਰ 'ਤੇ ਹੀ ਨੌਕਰੀਆਂ ਦਿੱਤੀਆਂ ਗਈਆਂ , ਜਿਸ ਦੀ ਬਦੌਲਤ ਗਰੀਬ ਦੇ ਬੱਚੇ ਦਾ ਨੌਕਰੀ ਪਾਉਣ ਦਾ ਸਪਨਾ ਪੂਰਾ ਹੋਇਆ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰ ਨੇ ਮਿਸ਼ਨ ਕਰਮਯੋਗੀ ਪ੍ਰੋਗ੍ਰਾਮ ਚਲਾਇਆ ਹੈ। ਇਸ ਦੇ ਤਹਿਤ ਸੂਬੇ ਦੇ ਤਿੰਨ ਲੱਖ ਤੋਂ ਵੱਧ ਕਰਮਚਾਰੀਆਂ ਨੂੰ ਕਰਮਯੋਗੀ ਬਨਣ ਦੀ ਪ੍ਰੇਰਣਾ ਦਿੱਤੀ ਜਾ ਰਹੀ ਹੈ। ਇਸ ਦੇ ਸਾਕਾਰਤਮਕ ਨਤੀਜੇ ਸਾਹਮਣੇ ਆ ਰਹੇ ਹਨ।
ਭ੍ਰਿਸ਼ਟਾਚਾਰ ਅਸੰਤੋਸ਼, ਇਰਖਾ ਅਤੇ ਹੀਨ ਭਾਵਨਾ ਦਾ ਘੋਤਕ – ਮੁੱਖ ਸਕੱਤਰ
ਇਸ ਮੌਕੇ ‘ਤੇ ਹਰਿਆਣਾ ਦੇ ਮੁੱਖ ਸਕੱਤਰ ਸ੍ਰੀ ਸੰਜੀਵ ਕੌਸ਼ਲ ਕਿਹਾ ਕਿ ਭ੍ਰਿਸ਼ਟਾਚਾਰ ਅਸੰਤੋਸ਼ , ਇਰਖਾ ਅਤੇ ਹੀਨ ਭਾਵਨਾ ਦਾ ਘੋਤਕ ਹੈ। ਹੀਨ ਭਵਾਨਾ ਨਾਲ ਗ੍ਰਸਤ ਵਿਅਕਤੀ ਭ੍ਰਿਸ਼ਟਾਚਾਰ ਕਰਦੇ ਹਨ। ਉਨ੍ਹਾਂ ਨੇ ਕਿਹਾ ਕਿ ਸੂਬਾ ਸਰਕਾਰ ਨੇ ਭ੍ਰਿਸ਼ਟਾਚਾਰ ਨੁੰ ਜੜ ਤੋਂ ਖਤਮ ਕਰਨ ਲਈ ਵਿਜੀਲੈਂਸ ਨੂੰ ਮਜਬੂਤ ਸਰੋਤ ਬਣਾਇਆ ਹੈ। ਮੌਜੂਦ ਵਿਚ ਸਰਲ ਕੇਂਦਰਾਂ ਰਾਹੀਂ 600 ਤੋਂ ਵੱਧ ਨਾਗਰਿਕ ਸਹੂਲਤਾਂ ਤੇ ਸੇਵਾਵਾਂ ਨੂੰ ਸਮੇਂਬੱਧ ਢੰਗ ਨਾਲ ਉਪਲਬਧ ਕਰਵਾਇਆ ਜ ਰਿਹਾ ਹੈ। ਇਸ ਦੇ ਨਾਲ ਹੀ ਉਨ੍ਹਾਂ ਦੀ ਮਾਨੀਟਰਿੰਗ ਲਈ ਵੀ ਵਿਵਸਥਾ ਕੀਤੀ ਗਈ ਹੈ। ਇੰਨ੍ਹਾਂ ਸਾਰੇ ਨਾਗਰਿਕ ਸਹੂਲਤਾਂ ਤੇ ਸੇਵਾਵਾਂ ਨੁੰ ਆਟੋ ਅਪੀਲ ਸਿਸਟਮ ਨਾਲ ਜੋੜਿਆ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਹਰਿਆਣਾ ਮਿਸ਼ਨ ਕਰਮਯੋਗੀ ਦੇ ਤਹਿਤ 900 ਮਾਸਟਰ ਟ੍ਰੇਨਰ ਤਿਆਰ ਕੀਤਾ ਜਾ ਚੁੱਕੇ ਹਨ। ਇਸੀ ਲੜੀ ਵਿਚ ਹੁਣ ਤਕ 8622 ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਸਿਖਿਅਤ ਕੀਤਾ ਜਾ ਚੁੱਕਾ ਹੈ। ਉਨ੍ਹਾਂ ਨੇ ਕਿਹਾ ਕਿ ਮਾਰਚ 2024 ਤਕ 3.50 ਲੱਖ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਮਿਸ਼ਨ ਕਰਮਯੋਗੀ ਤਹਿਤ ਸਿਖਿਅਤ ਕੀਤੇ ਜਾਣ ਦੀ ਯੋਜਨਾ ਹੈ ਜਿਸ ਨਾਲ ਭ੍ਰਿਸ਼ਟਾਚਾਰ ਰੋਕਨ ਵਿਚ ਵੱਡੇ ਪੈਮਾਨੇ ‘ਤੇ ਲਾਭ ਹੋਵੇਗਾ।
ਵਿਵਸਥਾ ਬਦਲਾਅ ਤੋਂ ਲਗਿਆ ਹੈ ਭ੍ਰਿਸ਼ਟਾਚਾਰ ‘ਤੇ ਰੋਕ – ਪੁਲਿਸ ਮਹਾਨਿਦੇਸ਼ਕ
ਇਸ ਦੌਰਾਨ ਪ੍ਰੋਗ੍ਰਾਮ ਵਿਚ ਪੁਲਿਸ ਮਹਾਨਿਦੇਸ਼ਕ ਸ੍ਰੀ ਸ਼ਤਰੂਜੀਤ ਕਪੂਰ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਪ੍ਰਗਟਾਇਆ ਅਤੇ ਕਿਹਾ ਕਿ ਭ੍ਰਿਸ਼ਟਾਚਾਰ ਲੋਕਤੰਤਰ ਦੀ ਨੀਂਹ ਦੇ ਲਈ ਖਤਰਾ ਹੈ ਅਤੇ ਭ੍ਰਿਸ਼ਟਾਚਾਰ ਦੇ ਖਿਲਾਫ ਚੱਲ ਰਹੀ ਇਸ ਲੜਾਈ ਵਿਚ ਸਾਰਿਆਂ ਨੂੰ ਇਕਜੁੱਟ ਹੋ ਕੇ ਅੱਗੇ ਵੱਧਣ ਦੀ ਜਰੂਰਤ ਹੈ। ਉਨ੍ਹਾਂ ਨੇ ਕਿਹਾ ਕਿ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਸੂਬੇ ਨੇ ਭ੍ਰਿਸ਼ਟਾਚਾਰ ਨੂੰ ਖਤਮ ਕਰਨ ਲਈ ਵਿਵਸਥਾ ਬਦਲਾਅ ਦਾ ਕੰਮ ਕੀਤਾ ਹੈ। ਉਨ੍ਹਾਂ ਨੇ ਆਟੋ ਅਪੀਲ ਸਿਸਟਮ ਦਾ ਉਦਾਹਰਣ ਦਿੰਦੇ ਹੋਏ ਕਿਹਾ ਕਿ ਸੂਬੇ ਵਿਚ ਤਕਨੀਕ ਦਾ ਇਸਤੇਮਾਲ ਕਰਦੇ ਹੋਏ ਭ੍ਰਿਸ਼ਟਾਚਾਰ ਕੰਟਰੋਲ ਕਰਨ ਦੀ ਦਿਸ਼ਾ ਵਿਚ ਕਈ ਮਹਤੱਵਪੂਰਨ ਕਦਮ ਚੁੱਕੇ ਗਏ। ਇੰਨ੍ਹਾਂ ਹੀ ਨਹੀਂ ਕਰਪਸ਼ਨ ਬਿਊਰੋ ਵਿਚ ਵੀ ਰੈਂਕ ਦੇ ਅੰਤਰ ਨੂੰ ਖਤਮ ਕਰਦੇ ਹੋਏ ਪ੍ਰਕ੍ਰਿਆਤਮਕ ਬਦਲਾਅ ਦਾ ਕੰਮ ਕੀਤਾ ਗਿਆ। ਬਿਊਰੋ ਦਾ ਮੁੜਵਿਸਕਾਰ ਕਰਦੇ ਹੋਏ ਰੀਜਨਲ ਏਂਟੀ ਕਰਪਸ਼ਨ ਬਿਊਰੋ ਸੰਸਾਪਿਤ ਕੀਤੇ ਗਏ। ਭ੍ਰਿਸ਼ਟਾਚਾਰ ਉਤਮੂਲਨ ਦੇ ਕੰਮ ਵਿਚ ਪਾਰਦਰਸ਼ਿਤਾ ਤੇ ਨਿਰਪੱਖਤਾ ਨੁੰ ਧਿਆਨ ਵਿਚ ਰੱਖਦੇ ਹੋਏ ਚੀਫ ਵਿਜੀਲੈਂਸ ਅਫਸਰਾਂ ਦੀ ਤੈਨਾਤੀ ਕੀਤੀ ਗਈ। ਇਸ ਮੌਕੇ ‘ਤੇ ਵਧੀਕ ਮੁੱਖ ਸਕੱਤਰ ਵਿੱਤ ਅਤੇ ਮਾਲ ਟੀਵੀਏਸਏਨ ਪ੍ਰਸਾਦ, ਵਧੀਕ ਮੁੱਖ ਸਕੱਤਰ ਸੁਧੀਰ ਰਾਜਪਾਲ, ਵਧੀਕ ਮੁੱਖ ਸਕੱਤਰ ਅਸ਼ੋਕ ਖੇਮਕਾ, ਏਡੀਜੀਪੀ ਸੀਆਈਡੀ ਅਲੋਕ ਮਿੱਤਲ, ਏਡੀਜੀਪੀ ਲਾਅ ਏਂਡ ਆਡਰ ਮਮਤਾ ਸਿੰਘ ਅਤੇ ਡੀਆਈਜੀ ਏਸੀਬੀ ਪੰਕਜ ਨੈਨ ਮੌਜੂਦ ਰਹੇ।

