ਫੂਡ ਸੇਫਟੀ ਟੀਮ ਵਲੋਂ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਵਿਰਾਸਤ-ਏ-ਖਾਲਸਾ ਦੇ ਸਾਹਮਣੇ ਖਾਣ ਪੀਣ ਦੀਆਂ ਵਸਤਾਂ ਤੇ ਰੇਹੜੀਆਂ ਦੀ ਚੈਕਿੰਗ
ਰੂਪਨਗਰ, 13 ਦਸੰਬਰ:(ਮਧੂਸਾਰ ਬਿਊਰੋ) ਫੂਡ ਸੇਫਟੀ ਟੀਮ ਨੇ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਵਿਰਾਸਤ-ਏ-ਖਾਲਸਾ ਦੇ ਸਾਹਮਣੇ ਖਾਣ ਪੀਣ ਦੀਆਂ ਵਸਤਾਂ ਅਤੇ ਉੱਥੇ ਖੜ੍ਹੀਆਂ ਰੇਹੜੀਆਂ ਦੀ ਚੈਕਿੰਗ ਕੀਤੀ। ਚੈਕਿੰਗ ਦੌਰਾਨ ਪਾਇਆ ਗਿਆ ਕਿ ਕਈ ਦੁਕਾਨਦਾਰਾਂ ਕੋਲ ਫੂਡ ਲਾਇਸੰਸ ਨਹੀਂ ਸਨ ਅਤੇ ਮੌਕੇ ਉਤੇ ਹੀ ਉਨ੍ਹਾਂ ਨੂੰ ਫੂਡ ਲਾਇਸੰਸ ਬਣਾਉਣ ਲਈ ਪ੍ਰੇਰਿਤ ਕੀਤਾ ਅਤੇ ਫੂਡ ਸੇਫਟੀ ਦੀ ਸਾਈਟ ਦੀ ਜਾਣਕਾਰੀ ਦਿੱਤੀ ਗਈ।
ਗੋਲ ਗੱਪਿਆਂ ਦੀਆਂ ਰੇਹੜੀਆਂ ਦੀ ਚੈਕਿੰਗ ਕਰਨ ਦੌਰਾਨ ਉਨ੍ਹਾਂ ਨੂੰ ਰੰਗ ਨਾ ਵਰਤਣ ਲਈ ਵੀ ਕਿਹ ਗਿਆ। ਉਨ੍ਹਾਂ ਨੂੰ ਫੂਡ ਸੇਫਟੀ ਦੀ ਨਿਯਮਾਂ ਦੀ ਪਾਲਣਾ ਕਰਨ ਲਈ ਵੀ ਕਿਹਾ ਗਿਆ। ਡੀ.ਐਚ.ਓ ਡਾ. ਜਗਜੀਤ ਕੌਰ ਨੇ ਦੱਸਿਆ ਕਿ ਉਨ੍ਹਾਂ ਵਲੋਂ ਪਿਛਲੇ ਦਿਨਾਂ ਵਿਚ ਕਈ ਸਕੂਲਾਂ ਦੀਆਂ ਮਿਡ-ਏ-ਮੀਲ ਤਿਆਰ ਕਰਨ ਵਾਲਿਆਂ ਦੀ ਚੈਕਿੰਗ ਵੀ ਕੀਤੀ ਗਈ। ਇਸ ਦੌਰਾਨ ਪਾਇਆ ਗਿਆ ਐਫ.ਐਸ.ਐਸ.ਏ.ਆਈ ਦੇ ਐਕਟ ਤਹਿਤ ਰਜਿਸਟ੍ਰੇਸ਼ਨ ਨਹੀਂ ਕਰਵਾਈਆਂ ਗਈਆਂ। ਉਨ੍ਹਾਂ ਹਦਾਇਤ ਕਰਦਿਆਂ ਕਿਹਾ ਕਿ ਸਕੂਲ ਜਲਦ ਤੋਂ ਜਲਦ ਆਪਣਾ ਐਫ.ਐਸ.ਐਸ.ਏ.ਆਈ ਦੀ ਰਜਿਸਟ੍ਰੇਸ਼ਨ ਕਰਵਾਉਣ।

