ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸ਼ਹੀਦੀ ਗੁਰਪੁਰਬ ਬਾਰਾਦਰੀ ਗਾਰਡਨ ਵਿਖੇ ਮਨਾਇਆ ਗਿਆ।
ਪਟਿਆਲਾ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਹੈਲਥ ਅਵੇਅਰਨੈਸ ਸੁਸਾਇਟੀ ਰਜਿ: ਅਤੇ ਯੋਗਾ ਪਰਿਵਾਰ ਗਰੁੱਪ ਵੱਲੋਂ ਬਾਰਾਦਰੀ ਗਾਰਡਨ ਪਟਿਆਲਾ ਵਿਖੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਲਾਸਾਨੀ ਸ਼ਹਾਦਤ ਦਿਵਸ ਪੂਰੀ ਸ਼ਰਧਾ ਸਹਿਤ ਮਨਾਇਆ ਗਿਆ। ਗਰੁੱਪ ਦੇ ਹੀ ਮੈਂਬਰਾਂ ਨੇ ਕੀਰਤਨ ਕੀਤਾ। ਮਮਤਾ ਮਲਹੋਤਰਾ ਅਤੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੇ ਰਸ ਭਿੰਨਾ ਕੀਰਤਨ ਕੀਤਾ। ਸੰਗਤਾਂ ਨੇ ਕੀਰਤਨ ਦਾ ਆਨੰਦ ਮਾਣਿਆ। ਔਰਗਜੇਬ ਦੇ ਸਕੀਰਣ ਸੁਭਾਅ ਅਤੇ ਗੈਰ ਮੁਸਲਮਾਨਾ ਨਜ਼ਰੀਆ, ਫਿਰਕੂ, ਇਰਖਾਲੂ, ਹਿੰਸਕ ਅਤੇ ਜਾਲਮਾਨਾਂ ਨੂੰ ਠਲ ਪਾਉਣ ਅਤੇ ਧਰਮ ਬਚਾਉਣ ਹਿੱਤ ਸ਼ਹੀਦੀ ਦਿੱਤੀ।
ਕਸ਼ਮੀਰੀ ਪੰਡਤਾਂ ਦੀ ਜੁਲਮ ਪ੍ਰਤੀ ਫਰਿਆਦ ਹਿੱਤ ਧਰਮ ਬਚਾਉਣ ਲਈ, ਇਨਸਾਨੀਅਤ ਬਚਾਉਣ ਲਈ ਕੁਰਬਾਨੀ ਦੇਣੀ ਪਈ। ਸੁਸਾਇਟੀ ਦੇ ਪ੍ਰਧਾਨ ਜਸਵੰਤ ਸਿੰਘ ਕੌਲੀ ਨੇ ਸਾਰੇ ਆਇਆ ਦਾ ਧੰਨਵਾਦ ਕੀਤਾ। ਕੀਰਤਨ ਜਥੇ ਨੂੰ ਹਰਜੀਤ ਕੌਰ ਅਤੇ ਜਸਵੰਤ ਸਿੰਘ ਕੌਲੀ ਨੇ ਸਿਰਪਾਓ ਪਾ ਕੇ ਸਨਮਾਨਿਤ ਕੀਤਾ। ਜਨਰਲ ਸਕੱਤਰ ਤਾਰਾ ਸਿੰਘ ਭਮਰਾ ਨੇ ਸਰਬਤ ਦੇ ਭਲੇ ਲਈ ਅਰਦਾਸ ਕੀਤੀ, ਉਪਰੰਤ ਦੇਗ ਵਰਤਾਈ ਗਈ ਅਤੇ ਚਾਹ ਅਤੇ ਬਰੈਡ ਪਕੋੜਿਆਂ ਦਾ ਅਤੁੱਟ ਲੰਗਰ ਵਰਤਾਇਆ ਗਿਆ। ਇਸ ਸ਼ਹੀਦੀ ਦਿਵਸ ਨੂੰ ਮਨਾਉਣ ਲਈ ਸਾਹਨੀ ਬੇਕਰੀ, ਜੀਤ ਬੇਕਰੀ, ਬਾਰਾਦਰੀ ਦੇ ਸਾਰੇ ਸੈਰ ਪ੍ਰੇਮੀਆਂ ਨੇ ਹਿੱਸਾ ਲਿਆ। ਹਰਜੀਤ ਕੌਰ ਰੋਜੀ, ਜਸਵਿੰਦਰ ਕੌਰ, ਨੀਲਿਮਾ ਸੋਢੀ, ਆਸ਼ੂ ਬਾਂਸਲ, ਅਨੀਤਾ, ਕ੍ਰਿਸ਼ਨਾ, ਪ੍ਰਮਜੀਤ ਸਿੰਘ, ਰਾਜੂ, ਜਗਦੀਸ਼ ਆਹੂਜਾ, ਜਗਪਾਲ ਲਾਲੀ, ਹਰੀ ਚੰਦ ਬਾਂਸਲ, ਜੋਗਿੰਦਰ ਸਿੰਘ ਤੁਲੀ, ਬਲਰਾਜ ਸ਼ਰਮਾ ਜੀ, ਆਦਿ ਹਾਜਰ ਸਨ।

